ਮੁੱਖ ਮੰਤਰੀ ਨੇ ਰਾਜ ਵਿੱਚ ਉਸਾਰੀ ਅਧੀਨ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ, ਵਿਭਾਗਾਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ
ਸਿਹਤ ਬੁਨਿਆਦੀ ਢਾਂਚਾ ਉੱਚ ਦਰਜੇ ਦਾ ਹੋਣਾ ਚਾਹੀਦਾ ਹੈ, ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ – ਮੁੱਖ ਮੰਤਰੀ
ਹਰਿਆਣਾ ਵਿੱਚ ਵਿਸ਼ਵ ਪੱਧਰੀ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰ ਵਿਕਸਤ ਕੀਤੇ ਜਾਣਗੇ– ਮੁੱਖ ਮੰਤਰੀ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਇੱਕ ਉੱਚ ਪੱਧਰੀ ‘ਪ੍ਰਗਤੀ’ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਰਾਜ ਭਰ ਵਿੱਚ ਚੱਲ ਰਹੇ 75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਹਰੇਕ ਪ੍ਰੋਜੈਕਟ ਦਾ ਕੰਮ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਸਾਰੇ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ਼ਹਿਰੀ ਵਿਕਾਸ, ਸਿਹਤ ਬੁਨਿਆਦੀ ਢਾਂਚਾ, ਸੈਰ-ਸਪਾਟਾ, ਪੁਰਾਤੱਤਵ ਅਤੇ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਪ੍ਰਮੁੱਖ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਰੀਦਾਬਾਦ ਵਿੱਚ 217 ਕਰੋੜ ਰੁਪਏ ਦੀ ਮਾਸਟਰ ਜਲ ਸਪਲਾਈ ਯੋਜਨਾ, ਜਿਸ ਵਿੱਚ ਯਮੁਨਾ ਨਦੀ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ 12 ਰੈਨੀ ਵੈੱਲ (Rainy Wells) ਸਥਾਪਿਤ ਕੀਤੇ ਜਾ ਰਹੇ ਹਨ, 67 ਫੀਸਦੀ ਤੱਕ ਪੂਰੀ ਹੋ ਚੁੱਕੀ ਹੈ। ਦੋ ਰੈਨੀ ਵੈੱਲ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਥਾਵਾਂ ‘ਤੇ ਪੜਾਅਵਾਰ ਕੰਮ ਜਾਰੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੋਧੀ ਹੋਈ ਸਮਾਂ ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪ੍ਰੋਜੈਕਟ ਦੇ ਸਾਰੇ ਹਿੱਸਿਆਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ‘ਤੇ ਵਿਸਤ੍ਰਿਤ ਜਾਣਕਾਰੀ ਵੀ ਮੰਗੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਸੁਰੱਖਿਅਤ ਅਤੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ, ਜਿਸ ਨਾਲ ਆਮ ਜਨਤਾ ਨੂੰ ਕਾਫੀ ਲਾਭ ਮਿਲੇਗਾ।
ਸੜਕੀ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਨੂੰ ਨਿਰਦੇਸ਼ ਦਿੱਤੇ ਕਿ ਉਹ ਰੇਵਾੜੀ ਵਿੱਚ ਬਾਈਪਾਸ ਰੋਡ ਤੋਂ ਨੈਸ਼ਨਲ ਹਾਈਵੇ-8 ਤੱਕ 120 ਮੀਟਰ ਚੌੜੀ ਸੜਕ ਦੇ ਨਿਰਮਾਣ ਕਾਰਜ (ਜੋ ਵਰਤਮਾਨ ਵਿੱਚ 65 ਫੀਸਦੀ ਮੁਕੰਮਲ ਹੈ) ਨੂੰ ਤੇਜ਼ੀ ਨਾਲ ਪੂਰਾ ਕਰਵਾਉਣ। ਅਧਿਕਾਰੀਆਂ ਨੇ ਦੱਸਿਆ ਕਿ ਪੰਚਕੂਲਾ ਵਿੱਚ ਪ੍ਰਸਤਾਵਿਤ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਦੀ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਟੈਂਡਰ ਅਲਾਟਮੈਂਟ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਭਿਵਾਨੀ ਵਿੱਚ ‘ਇੰਟੀਗ੍ਰੇਟਿਡ ਐਕਵਾ ਪਾਰਕ ਸੈਂਟਰ ਆਫ ਐਕਸੀਲੈਂਸ’ ਦੀ ਵੀ ਸਮੀਖਿਆ ਕੀਤੀ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਟੈਂਡਰ ਪ੍ਰਵਾਨਗੀ ਤੋਂ ਬਾਅਦ ਜਲਦੀ ਹੀ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ।
ਸਿਹਤ ਬੁਨਿਆਦੀ ਢਾਂਚੇ ਨੂੰ ਮੁੱਖ ਤਰਜੀਹ ਦਿੰਦੇ ਹੋਏ ਮੁੱਖ ਮੰਤਰੀ ਨੇ ਰਾਜ ਭਰ ਵਿੱਚ ਵੱਖ-ਵੱਖ ਸਿਹਤ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਫਤਿਹਾਬਾਦ ਵਿੱਚ 200 ਬਿਸਤਰਿਆਂ ਵਾਲਾ ਹਸਪਤਾਲ, ਟੋਹਾਣਾ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ, ਗੁਰੂਗ੍ਰਾਮ ਦੇ ਸਿਵਲ ਹਸਪਤਾਲ ਨੂੰ 100 ਤੋਂ 200 ਬਿਸਤਰਿਆਂ ਤੱਕ ਅਪਗ੍ਰੇਡ ਕਰਨਾ ਅਤੇ ਅੰਬਾਲਾ ਕੈਂਟ ਵਿੱਚ ਕ੍ਰਿਟੀਕਲ ਕੇਅਰ ਬਲਾਕ ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟਾਂ ਦੇ ਨਿਰਮਾਣ ਕਾਰਜਾਂ ਵਿੱਚ ਉਨ੍ਹਾਂ ਦੀ ਗੁਣਵੱਤਾ ਅਤੇ ਡਾਕਟਰੀ ਬੁਨਿਆਦੀ ਢਾਂਚੇ ਦੇ ਮਾਪਦੰਡਾਂ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ।
ਮੁੱਖ ਮੰਤਰੀ ਨੇ ਇਸ ਦੌਰਾਨ ਸੱਭਿਆਚਾਰਕ ਖੇਤਰ ਵਿੱਚ ਪ੍ਰਮੁੱਖ ਵਿਰਾਸਤੀ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਵਿਸਤ੍ਰਿਤ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਖੀਗੜ੍ਹੀ ਸਾਈਟ ਮਿਊਜ਼ੀਅਮ ਲਗਭਗ ਪੂਰਾ ਹੋਣ ਦੇ ਨੇੜੇ ਹੈ, ਜਿਸ ਵਿੱਚ ਲਗਭਗ 80 ਫੀਸਦੀ ਸਿਵਲ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਹ ਜਲਦੀ ਹੀ ਉਦਘਾਟਨ ਲਈ ਤਿਆਰ ਹੋਵੇਗਾ। ਮੁੱਖ ਮੰਤਰੀ ਨੇ ਵਿਰਾਸਤ ਪ੍ਰਤੀ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਨਿਰਦੇਸ਼ ਦਿੱਤੇ ਕਿ ਅਜਿਹੀਆਂ ਥਾਵਾਂ ‘ਤੇ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਵਿਦਿਅਕ ਦੌਰੇ ਆਯੋਜਿਤ ਕੀਤੇ ਜਾਣ ਤਾਂ ਜੋ ਉਹ ਰਾਜ ਦੀ ਅਮੀਰ ਇਤਿਹਾਸਕ ਵਿਰਾਸਤ ਨੂੰ ਪ੍ਰਤੱਖ ਰੂਪ ਵਿੱਚ ਸਮਝ ਸਕਣ ਅਤੇ ਭਾਰਤ ਦੀ ਪ੍ਰਾਚੀਨ ਸਭਿਅਤਾ ਪ੍ਰਤੀ ਡੂੰਘੀ ਸਮਝ ਵਿਕਸਿਤ ਕਰ ਸਕਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਿੱਖ ਅਜਾਇਬ ਘਰ ਅਤੇ ਗੁਰੂ ਰਵਿਦਾਸ ਭਵਨ ਅਤੇ ਅਜਾਇਬ ਘਰ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸਾਰੀਆਂ ਲੰਬਿਤ ਪ੍ਰਬੰਧਕੀ ਪ੍ਰਵਾਨਗੀਆਂ ਜਲਦੀ ਮੁਕੰਮਲ ਕਰਨ, ਆਰਕੀਟੈਕਚਰਲ ਅਤੇ ਡਿਜ਼ਾਈਨ ਕਾਰਜਾਂ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਸਮਾਂ ਸੀਮਾ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਰਾਜ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਦਰਸਾਉਣ ਵਾਲੇ ਵਿਸ਼ਵ ਪੱਧਰੀ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਅਧੀਨ ਖਰੀਦ ਨਾਲ ਸਬੰਧਤ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ, ਜਿਸ ਵਿੱਚ ਫੋਮ ਟੈਂਡਰ ਅਤੇ ਹਾਈ-ਰਾਈਜ਼ ਟਰਨ ਟੇਬਲ ਲੈਡਰ ਸ਼ਾਮਲ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਾਰੀਆਂ ਪ੍ਰਕਿਰਿਆਵਾਂ ਜਲਦੀ ਮੁਕੰਮਲ ਕਰਨ ਅਤੇ ਆਧੁਨਿਕ ਅਗਨੀਸ਼ਮਨ ਬੁਨਿਆਦੀ ਢਾਂਚਾ ਜਲਦੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਕਮਿਸ਼ਨਰ ਅਤੇ ਸਕੱਤਰ ਵਿਰਾਸਤ ਅਤੇ ਸੈਰ ਸਪਾਟਾ ਵਿਭਾਗ ਡਾ. ਅਮਿਤ ਕੁਮਾਰ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।
ਹਰਿਆਣਾ ਦੇ ਖਿਡਾਰੀਆਂ ਨੇ ਵਿਸ਼ਵ ਪੱਧਰ ‘ਤੇ ਕਾਇਮ ਕੀਤੇ ਨਵੇਂ ਆਯਾਮ, ਖਿਡਾਰੀਆਂ ਲਈ ਸਾਧਨਾਂ ਦੀ ਕਮੀ ਨਹੀਂ ਰਹਿਣ ਦੇਵੇਗੀ ਸਰਕਾਰ – ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਅਤੇ ਖਿਡਾਰੀਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ।
ਖੇਡ ਰਾਜ ਮੰਤਰੀ ਅੱਜ ਪਿੰਡ ਨਾਰਨੌਲ ਦੇ ਬੜਕੋਦਾ-ਬੜਗਾਂਵ ਵਿੱਚ ਪ੍ਰਸਤਾਵਿਤ ਖੇਡ ਸਟੇਡੀਅਮ ਦੀ ਸਾਈਟ ਦਾ ਨਿਰੀਖਣ ਕਰਨ ਤੋਂ ਬਾਅਦ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਗੌਤਮ ਨੇ ਕਿਹਾ ਕਿ ਖੇਡ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਪਿੰਡ ਬੜਕੋਦਾ-ਬੜਗਾਂਵ ਵਿੱਚ ਲਗਭਗ 14 ਏਕੜ ਜ਼ਮੀਨ ‘ਤੇ ਇੱਕ ਸ਼ਾਨਦਾਰ ਜ਼ਿਲ੍ਹਾ ਪੱਧਰੀ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਅੱਜ ਸੂਬੇ ਦੇ ਖਿਡਾਰੀ ਪੂਰੀ ਦੁਨੀਆ ਵਿੱਚ ਨਾਮ ਰੌਸ਼ਨ ਕਰ ਰਹੇ ਹਨ।
ਨਿਰੀਖਣ ਦੌਰਾਨ ਖੇਡ ਰਾਜ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 14 ਏਕੜ ਵਿੱਚ ਬਣਨ ਵਾਲੇ ਇਸ ਖੇਡ ਸਟੇਡੀਅਮ ਦਾ ਨਿਰਮਾਣ ਕਾਰਜ ਉੱਚ ਗੁਣਵੱਤਾ ਦੇ ਨਾਲ ਸਮੇਂ ਸਿਰ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦੇ ਬਣਨ ਨਾਲ ਨਾ ਸਿਰਫ਼ ਨਾਰਨੌਲ, ਸਗੋਂ ਪੂਰੇ ਜ਼ਿਲ੍ਹੇ ਦੇ ਉਭਰਦੇ ਖਿਡਾਰੀਆਂ ਨੂੰ ਅਭਿਆਸ ਲਈ ਆਧੁਨਿਕ ਸਹੂਲਤਾਂ ਮਿਲਣਗੀਆਂ, ਜਿਸ ਨਾਲ ਉਹ ਭਵਿੱਖ ਵਿੱਚ ਦੇਸ਼ ਲਈ ਮੈਡਲ ਜਿੱਤ ਸਕਣਗੇ।
ਇਸ ਮੌਕੇ ਸਾਬਕਾ ਮੰਤਰੀ ਤੇ ਨਾਰਨੌਲ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ, ਜ਼ਿਲ੍ਹਾ ਖੇਡ ਅਫ਼ਸਰ ਨਰਿੰਦਰ ਕੁੰਡੂ ਅਤੇ ਹੋਰ ਪਤਵੰਤੇ ਮੌਜ਼ੂਦ ਸਨ।
ਨਵੀਂ ਦਿੱਲੀ ਵਿੱਚ ਸਿੱਖਿਆ ਸੁਧਾਰਾਂ ‘ਤੇ ਮੰਥਨ– ਹਰਿਆਣਾ ਦੇ ਸਿੱਖਿਆ ਮੰਤਰੀ ਨੇ ਕੇਂਦਰੀ ਊਰਜਾ ਮੰਤਰੀ ਤੋਂ ਲਿਆ ਮਾਰਗਦਰਸ਼ਨ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਸਿੱਖਿਆ ਵਿਭਾਗ ਦੇ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ, ਨਵੀਨਤਾਵਾਂ (ਨਵਾਚਾਰਾਂ) ਅਤੇ ਸੁਧਾਰਵਾਦੀ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਮਾਰਗਦਰਸ਼ਨ ਪ੍ਰਾਪਤ ਕੀਤਾ।
ਬੈਠਕ ਦੌਰਾਨ ਸਿੱਖਿਆ ਮੰਤਰੀ ਨੇ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਗੁਣਵੱਤਾ ਸੁਧਾਰ, ਡਿਜੀਟਲ ਲਰਨਿੰਗ, ਇਨਫਰਾਸਟਰੱਕਚਰ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨਾਲ ਜੁੜੀਆਂ ਯੋਜਨਾਵਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਆਧੁਨਿਕ, ਪਾਰਦਰਸ਼ੀ ਅਤੇ ਨਤੀਜਾ ਮੁਖੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਕੇਂਦਰੀ ਊਰਜਾ ਮੰਤਰੀ ਨੇ ਰਾਜ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਪ੍ਰਗਤੀ ਦੀ ਨੀਂਹ ਹੁੰਦੀ ਹੈ ਅਤੇ ਇਸ ਵਿੱਚ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਤਕਨੀਕ ਅਧਾਰਤ ਸਿੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮੁਕਾਬਲੇ ਲਈ ਤਿਆਰ ਕੀਤਾ ਜਾ ਸਕੇ।
ਇਸ ਮੌਕੇ ਦੋਵਾਂ ਆਗੂਆਂ ਨੇ ਕੇਂਦਰ ਅਤੇ ਰਾਜ ਦਰਮਿਆਨ ਬਿਹਤਰ ਤਾਲਮੇਲ ਰਾਹੀਂ ਸਿੱਖਿਆ ਖੇਤਰ ਵਿੱਚ ਹੋਰ ਪ੍ਰਭਾਵਸ਼ਾਲੀ ਨਤੀਜੇ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ।
ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਹੋਵੇਗੀ ਸਰੀਰਕ ਮਾਪ ਪ੍ਰੀਖਿਆ , ਸਵੇਰੇ 6:30 ਵਜੇ ਤੋਂ ਸ਼ੁਰੂ ਹੋਵੇਗਾ ਟੈਸਟ
ਆਧੁਨਿਕ ਤਕਨੀਕਾਂ ਨਾਲ ਸਾਰੇ ਉਮੀਦਵਾਰਾਂ ਦਾ ਹੋਵੇਗਾ ਫਿਜ਼ੀਕਲ ਟੈਸਟ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਸ੍ਰੀ ਭੂਪੇਂਦਰ ਚੌਹਾਨ ਨੇ ਅੱਜ ਪੰਚਕੂਲਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸਰੀਰਕ ਮਾਪ ਪ੍ਰੀਖਿਆ ਦੇ ਪ੍ਰਬੰਧਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਕਰਵਾਈ ਜਾਵੇਗੀ।
ਸ੍ਰੀ ਚੌਹਾਨ ਨੇ ਕਿਹਾ ਕਿ ਸਰੀਰਕ ਮਾਪ ਪ੍ਰੀਖਿਆ ਸਵੇਰੇ 6:30 ਵਜੇ ਸ਼ੁਰੂ ਹੋਵੇਗੀ। ਸ਼ੁਰੂਆਤ ਵਿੱਚ ਰੋਜ਼ਾਨਾ 700 ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ, ਜਿਸ ਨੂੰ ਬਾਅਦ ਵਿੱਚ ਵਧਾ ਕੇ ਰੋਜ਼ਾਨਾ 1500 ਉਮੀਦਵਾਰਾਂ ਤੱਕ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਮਿਸ਼ਨ ਰੋਜ਼ਾਨਾ 1500 ਤੋਂ 2000 ਉਮੀਦਵਾਰਾਂ ਨੂੰ ਬੁਲਾਏਗਾ ਅਤੇ ਲੋੜ ਪੈਣ ‘ਤੇ ਇਹ ਗਿਣਤੀ 3000 ਤੱਕ ਵਧਾਈ ਜਾ ਸਕਦੀ ਹੈ। ਪੂਰੀ ਪ੍ਰਕਿਰਿਆ ਵਿੱਚ ਲਗਭਗ 60 ਤੋਂ 80 ਦਿਨਾਂ ਦਾ ਸਮਾਂ ਲੱਗੇਗਾ।
ਕਮਿਸ਼ਨ ਵੱਲੋਂ ਸਟੇਡੀਅਮ ਦੇ ਗੇਟ ‘ਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਵਿਸ਼ਰਾਮ ਖੇਤਰ ਬਣਾਇਆ ਗਿਆ ਹੈ, ਜਿੱਥੇ ਉਹ ਆਰਾਮ ਨਾਲ ਬੈਠ ਸਕਣ। ਉਮੀਦਵਾਰਾਂ ਲਈ ਸਾਮਾਨ (ਬੈਗੇਜ) ਜਮ੍ਹਾਂ ਕਰਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ। ਸਟੇਡੀਅਮ ਵਿੱਚ ਦਾਖਲੇ ਤੋਂ ਬਾਅਦ ਸਖ਼ਤ ਜਾਂਚ ਉਪਰੰਤ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਬਾਅਦ ਬਾਇਓਮੈਟ੍ਰਿਕ ਪ੍ਰਕਿਰਿਆ ਪੂਰੀ ਕਰਕੇ ਉਮੀਦਵਾਰ ਨੂੰ ਸੀਰੀਅਲ ਨੰਬਰ ਦੇ ਕੇ ਮੁੱਖ ਹਾਲ ਵਿੱਚ ਭੇਜਿਆ ਜਾਵੇਗਾ। ਮੁੱਖ ਹਾਲ ਦੇ ਪ੍ਰਵੇਸ਼ ਦੁਆਰ ‘ਤੇ ਚੈਸਟ ਨੰਬਰ ਦਿੱਤਾ ਜਾਵੇਗਾ ਅਤੇ ਉੱਥੇ ਦੁਬਾਰਾ ਬਾਇਓਮੈਟ੍ਰਿਕ ਪ੍ਰਕਿਰਿਆ ਕੀਤੀ ਜਾਵੇਗੀ।
ਆਧੁਨਿਕ ਮਸ਼ੀਨਾਂ ਨਾਲ ਹੋਵੇਗਾ ਮਾਪ
ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ, ਮੁੱਖ ਹਾਲ ਵਿੱਚ 21 ਆਧੁਨਿਕ ਡਿਜੀਟਲ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਉਮੀਦਵਾਰਾਂ ਦੀ ਲੰਬਾਈ ਅਤੇ ਛਾਤੀ ਦਾ ਮਾਪ ਲਿਆ ਜਾਵੇਗਾ। ਜੇਕਰ ਕੋਈ ਉਮੀਦਵਾਰ ਮਾਪ ਤੋਂ ਸੰਤੁਸ਼ਟ ਨਹੀਂ ਹੁੰਦਾ, ਤਾਂ ਉਹ ਤੁਰੰਤ ਅਪੀਲ ਕਰ ਸਕਦਾ ਹੈ ਅਤੇ ਉਸ ਦਾ ਦੁਬਾਰਾ ਟੈਸਟ ਲਿਆ ਜਾਵੇਗਾ। ਇਨ੍ਹਾਂ ਪ੍ਰਬੰਧਾਂ ਤੋਂ ਇਲਾਵਾ ਕਮਿਸ਼ਨ ਨੇ ਸਿੱਖ ਉਮੀਦਵਾਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਜਿਸ ਤਹਿਤ ਨਿਰਧਾਰਤ ਮਸ਼ੀਨ ‘ਤੇ ਸਿੱਖ ਸਮਾਜ ਦੇ ਨੁਮਾਇੰਦਿਆਂ ਵੱਲੋਂ ਧਾਰਮਿਕ ਮਰਿਆਦਾ ਅਨੁਸਾਰ ਉਨ੍ਹਾਂ ਦਾ ਮਾਪ ਲਿਆ ਜਾਵੇਗਾ। ਇਸ ਤੋਂ ਇਲਾਵਾ ਜ਼ੀਰਕਪੁਰ ਤੋਂ ਸਵੇਰੇ 5 ਵਜੇ ਤੋਂ ਵਿਸ਼ੇਸ਼ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ, ਜੋ ਉਮੀਦਵਾਰਾਂ ਨੂੰ ਸਟੇਡੀਅਮ ਤੱਕ ਪਹੁੰਚਾਉਣਗੀਆਂ।
ਸ੍ਰੀ ਭੂਪੇਂਦਰ ਚੌਹਾਨ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਸਰੀਰਕ ਮਾਪ ਪ੍ਰੀਖਿਆ ਤੋਂ ਪਹਿਲਾਂ ਕਿਸੇ ਵੀ ਕਿਸਮ ਦੇ ਐਨਰਜੀ ਬੂਸਟਰ ਜਾਂ ਦਵਾਈਆਂ ਦਾ ਸੇਵਨ ਨਾ ਕਰਨ, ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਗਰਭਵਤੀ ਔਰਤਾਂ ਅਤੇ ਹੋਰ ਮਹਿਲਾ ਉਮੀਦਵਾਰਾਂ ਲਈ ਵੀ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਚਾਰੂ ਅਤੇ ਉਮੀਦਵਾਰ ਪੱਖੀ ਬਣਾਉਣ ਲਈ ਵਚਨਬੱਧ ਹੈ।
ਯੁੱਧ ਕਾਰਨ ਤਾਰਕੋਲ ਦੀ ਕਮੀ ਨਾਲ ਸੜਕ ਨਿਰਮਾਣ ਪ੍ਰਭਾਵਿਤ ਨਾ ਹੋਵੇ, 6 ਮਹੀਨਿਆਂ ਲਈ ਇਮਪੋਰਟਿਡ ਤਾਰਕੋਲ ਦੇ ਇਸਤੇਮਾਲ ਨੂੰ ਮੰਜ਼ੂਰੀ-ਮੁੱਖ ਮੰਤਰੀ
ਚੰਡੀਗੜ੍ਹ
(ਜਸਟਿਸ ਨਿਊਜ਼ ਸਰਵਿਸ )
ਮੀਡੀਲ ਇਸਟ ਵਿੱਚ ਚਲ ਰਹੇ ਯੁੱਧ ਕਾਰਨ ਤਾਰਕੋਲ ਦੀ ਕਮੀ ਅਤੇ ਇਸ ਦੀ ਵਧੀ ਕੀਮਤਾਂ ਦੇ ਕਾਰਨ ਸੜਕ ਨਿਰਮਾਣ ਅਤੇ ਮਰੱਮਤ ਦੇ ਕੰਮ ਬਾਧਿਤ ਨਾ ਹੋਵੇ, ਇਸ ਦੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰਿਆਂ ਦੀ ਅਪੀਲ ‘ਤੇ ਅਗਲੇ 6 ਮਹੀਨਿਆਂ ਲਈ ਇਮਪੋਰਟਿਡ ਤਾਰਕੋਲ ਦੇ ਇਸਤੇਮਾਲ ਨੂੰ ਮੰਜ਼ੂਰੀ ਦਿੱਤੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਸੜਕ ਨਿਰਮਾਣ ਅਤੇ ਰਖਰਖਾਵ ਨਾਲ ਸਬੰਧਿਤ ਵਿਭਾਗਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਵਿਤੀ ਸਾਲ 2025-26 ਵਿੱਚ ਕੀਤੇ ਗਏ ਸੜਕ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਜਾਣਕਾਰੀ ਲਈ ਅਤੇ ਵਿਤੀ ਸਾਲ 2026-27 ਵਿੱਚ ਕੀਤੇ ਜਾਣ ਵਾਲੇ ਕੰਮਾਂ ਦੇ ਸਬੰਧ ਵਿੱਚ ਵਿਭਾਗਾਂ ਦੇ ਟੀਚਿਆਂ ‘ਤੇ ਚਰਚਾ ਕਰਦੇ ਹੋਏ ਅਧਿਕਾਰਿਆਂ ਨੂੰ ਲੋੜਵੰਦ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਪੀਡਬਲੂਡੀ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ, ਜ਼ਿਲ੍ਹਾ ਪਰਿਸ਼ਦ/ ਪੰਚਾਇਤੀ ਰਾਜ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਐਚਐਸਆਈਡੀਸੀ, ਸ਼ਹਿਰੀ ਸਥਾਨਕ ਨਿਗਮ ਅਤੇ ਪੀਐਮਡੀਏ, ਜੀਐਮਡੀਏ, ਐਸਐਮਡੀਏ ਸਮੇਤ ਹੋਰ ਵਿਭਾਗਾਂ ਦੇ ਸੜਕ ਨਿਰਮਾਣ ਨਾਲ ਜੁੜੇ ਕੰਮਾਂ ਦੀ ਵਿਸਥਾਰ ਸਮੀਖਿਆ ਕੀਤੀ ਗਈ।
ਮੀਟਿੰਗ ਦੌਰਾਨ ਅਧਿਕਾਰਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 28 ਫਰਵਰੀ ਨੂੰ ਜਿੱਥੇ ਤਾਰਕੋਲ ਦੀ ਕੀਮਤ 46402 ਰੁਪਏ ਪ੍ਰਤੀ ਮੀਟ੍ਰਿਕ ਟਨ ਸਨ ਉੱਥੇ ਹੀ 1 ਅਪ੍ਰੈਲ ਨੂੰ ਇਹ 76152 ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਗਏ ਹਨ। ਤਾਰਕੋਲ ਦੀ ਸਪਲਾਈ ਕਰਨ ਵਾਲੀ ਆਈਓਸੀਐਲ ਨੇ ਇਸ ਦੀ ਸਪਲਾਈ 50 ਫੀਸਦੀ ਤੱਕ ਪ੍ਰਭਾਵਿਤ ਹੋਣ ਦੀ ਸੂਚਨਾ ਦਿੱਤੀ ਹੈ। ਅਜਿਹੇ ਹਾਲਾਤਾਂ ਵਿੱਚ ਕੇਂਦਰ ਸਰਕਾਰ ਨੇ ਇਮਪੋਰਟਿਡ ਤਾਰਕੋਲ ਦੇ ਇਸਤੇਮਾਲ ਦੀ ਮੰਜ਼ੂਰੀ ਦਿੱਤੀ ਹੈ। ਇਸ ‘ਤੇ ਮੁੱਖ ਮੰਤਰੀ ਨੇ ਹਰਿਆਣਾ ਵਿੱਚ ਵੀ 6 ਮਹੀਨਿਆਂ ਲਈ ਇਮਪੋਰਟਿਡ ਤਾਰਕੋਲ ਦਾ ਇਸਤੇਮਾਲ ਕਰਨ ਦੀ ਮੰਜ਼ੂਰੀ ਪ੍ਰਦਾਨ ਕੀਤੀ ਤਾਂ ਜੋ ਸੜਕ ਨਿਰਮਾਣ ਅਤੇ ਮਰੱਮਤ ਦੇ ਕੰਮ ਪ੍ਰਭਾਵਿਤ ਨਾ ਹੋਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਦੀ ਸਹੂਲਤਾ ਲਈ ਸੜਕਾਂ ਦੀ ਚੰਗੀ ਹਾਲਾਤ ਵਿੱਚ ਹੋਣਾ ਜਰੂਰੀ ਹੈ। ਸਬੰਧਿਤ ਵਿਭਾਗ ਸਾਰੇ ਜ਼ਿਲ੍ਹਿਆਂ ਵਿੱਚ ਸੜਕਾਂ ਦੇ ਗੱਡੇ ਭਰਵਾਉਣ ਅਤੇ ਹੋਰ ਮਰੱਮਤ ਕੰਮਾਂ ਲਈ ਪੈਚ ਵਰਕ ਮਸ਼ੀਨਾਂ ਦਾ ਇਸਤੇਮਾਲ ਕਰਨ ਤਾਂ ਜੋ ਸੜਕਾਂ ਦੀ ਰਿਪੋਅਰ ਜਲਦ ਹੋ ਸਕੇ। ਪੀਡਬਲੂਡੀ ਵੱਲੋਂ ਇਨ੍ਹਾਂ ਮਸ਼ੀਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ, ਹੋਰ ਵਿਭਾਗ ਵੀ ਇਨ੍ਹਾਂ ਮਸ਼ੀਨਾਂ ਲਈ ਪੀਡਬਲੂਡੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟੁੱਟੀ ਸੜਕਾਂ ਨਾਲ ਆਮਜਨ ਨੂੰ ਦਿੱਕਤ ਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ‘ਤੇ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਵਿਭਾਗ ਆਪਣੇ ਕੰਮਾਂ ਦੀ ਮਹੀਨੇਵਾਰ ਪ੍ਰਗਤੀ ਰਿਪੋਰਟ ਨਿਮਤ ਰੂਪ ਨਾਲ ਉਨ੍ਹਾਂ ਕੋਲ੍ਹ ਭਿਜਵਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰੀ ਸੜਕ ਐਪ ‘ਤੇ ਆਮਜਨ ਵੱਲੋਂ ਟੁੱਟੀ ਸੜਕਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ। ਇਨ੍ਹਾਂ ਸਾਰੀ ਸ਼ਿਕਾਇਤਾਂ ‘ਤੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਦਾ ਹੱਲ ਕਰਵਾਇਆ ਜਾਵੇ। ਜਿਨ੍ਹਾਂ ਸੜਕਾਂ ਦੀ ਮਰੱਮਤ ਦੀ ਜਿੰਮੇਦਾਰੀ ਇਨ੍ਹਾਂ ਦਾ ਨਿਰਮਾਣਾ ਕਰਨ ਵਾਲੀ ਕੰਪਨੀ ਦੀ ਹੁੰਦੀ ਹੈ, ਉਨ੍ਹਾਂ ਕੰਪਨਿਆਂ ਰਾਹੀਂ ਜਰੂਰੀ ਮਰੱਮਤ ਕੰਮ ਤੁਰੰਤ ਗਤੀ ਨਾਲ ਕਰਵਾਏ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗਾਂ ਲਈ ਵਿਤੀ ਸਾਲ 2025-26 ਵਿੱਚ ਸੜਕ ਨਿਰਮਾਣ ਲਈ ਜੋ ਟੀਚਾ ਨਿਰਧਾਰਿਤ ਕੀਤੇ ਗਏ ਸਨ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਵਿਤੀ ਸਾਲ 2026-27 ਦੇ ਟੀਚਿਆਂ ਨੂੰ ਵੀ ਸਮੇ-ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਚਾਲੂ ਵਿਤੀ ਸਾਲ ਵਿੱਚ ਸਾਰੇ ਵਿਭਾਗਾਂ ਰਾਹੀਂ ਸੂਬੇ ਵਿੱਚ ਸੜਕਾਂ ਦੇ ਨਿਰਮਾਣ ਅਤੇ ਮਰੱਮਤ ਲਈ 63170 ਕਿਲੋਮੀਟਰ ਦਾ ਟੀਚਾ ਰੱਖਿਆ ਗਿਆ ਹੈ। ਜੇਕਰ ਕਿਸੇ ਤਕਨੀਕੀ ਪੇਂਚ ਦੇ ਚਲਦੇ ਜ਼ਿਲ੍ਹਾ ਪਰਿਸ਼ਦ ਨਾਲ ਸਬੰਧਿਤ ਸੜਕ ਦੇ ਪ੍ਰਸ਼ਾਸਨਿਕ ਅਨੁਮੋਦਨ ਵਿੱਚ ਕੋਈ ਦਿੱਕਤ ਆਂਦੀ ਹੈ ਤਾਂ ਸਬੰਧਿਤ ਡਿਪਟੀ ਕਮੀਸ਼ਨਰ ਨੂੰ ਉਸ ਦੇ ਅਨੁਮੋਦਨ ਲਈ ਅਧਿਕ੍ਰਿਤ ਕਰਨ ਦੇ ਨਿਰਦੇਸ਼ ਵੀ ਮੁੱਖ ਮੰਤਰੀ ਨੇ ਦਿੱਤੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਕਸਰ ਇਹ ਵੇਖਣ ਵਿੱਚ ਆਇਆ ਹੈ ਕਿ ਸਾਰੇ ਵਿਭਾਗਾਂ ਦੀ ਸੜਕ ਨਿਰਮਾਣ ਦੀ ਗੁਣਵੱਤਾ ਵੱਖ ਵੱਖ ਹੁੰਦੀਆਂ ਹਨ। ਉਨ੍ਹਾਂ ਨੇ ਸਾਰੇ ਵਿਭਾਗਾਂ ਨਾਲ ਪੀਡਬਲੂਡੀ ਦੇ ਮਾਪਦੰਢਾਂ ਅਨੁਸਾਰ ਸੜਕ ਨਿਰਮਾਣ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੜਕ ਨਿਰਮਾਣ ਅਤੇ ਮਰੱਮਤ ਦੇ ਚਾਲੂ ਕੰਮ ਮਾਨਸੂਨ ਦੇ ਆਉਣ ਤੋਂ ਪਹਿਲਾਂ ਪੂਰੇ ਕਰ ਲਏ ਜਾਣ।
ਮੁੱਖ ਮੰਤਰੀ ਨੇ ਸੈਕਟਰਾਂ ਦੀ ਟੁੱਟੀ ਸੜਕਾਂ ਨੂੰ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਕਿਸ ਸੜਕ ਦੀ ਜਿੰਮੇਦਾਰੀ ਕਿਸ ਵਿਭਾਗ ਦੀ ਹੈ, ਇਸ ਸੰਸ਼ੇ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰਿਆਂ ਦੀ ਇੱਕ ਕਮੇਟੀ ਗਠਿਤ ਕਰ ਇਸ ਸਬੰਧ ਵਿੱਚ ਪ੍ਰਭਾਵੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਸਾਰੇ ਸ਼ਹਿਰੀ ਖੇਤਰਾਂ ਵਿੱਚ ਕੁੱਝ ਸਮਾਰਟ ਰੋੜ ਬਨਾਉਣ ਦੀ ਹਿਦਾਇਤਾਂ ਵੀ ਅਧਿਕਾਰਿਆਂ ਨੂੰ ਦਿੱਤੀ ਤਾਂ ਜੋ ਸ਼ਹਿਰਾਂ ਦੀ ਸੁੰਦਰਤਾ ਅਤੇ ਆਮਜਨ ਦੀ ਸਹੂਲਤਾਂ ਨੂੰ ਵਧਾਇਆ ਜਾ ਸਕੇ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਗੁਪਤਾ, ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਸ੍ਰੀ ਏ.ਕੇ. ਸਿੰਘ, ਸ੍ਰੀ ਵਿਜੇਂਦਰ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜ਼ੂਦ ਸਨ।
ਏਐਸਆਈ ਹੱਸਪਤਾਲਾਂ ਵਿੱਚ ਅਨਿਮਤਿੱਤਾ ‘ਤੇ ਸਖ਼ਤ ਕਾਰਵਾਈ, ਦੋਸ਼ਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
( ਜਸਟਿਸ ਨਿਊਜ਼ ਸਰਵਿਸ )
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਈਐਸਆਈ ਹੈਲਥ ਕੇਅਰ ਸਿਸਟਮ ਵਿੱਚ ਪਾਰਦਰਸ਼ਿਤਾ ਅਤੇ ਜੁਆਬਦੇਈ ਯਕੀਨੀ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਪੱਧਰ ‘ਤੇ ਲਾਪਰਵਾਈ ਜਾਂ ਭ੍ਰਿਸ਼ਟਾਚਾਰ ਨੂੰ ਸਹਿਨ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਸ਼ਨਿਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਈਐਸਆਈ ਹੈਲਥ ਕੇਅਰ ਹਰਿਆਣਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਪਾਣੀਪਤ ਦੇ ਈਐਸਆਈ ਹਸਪਤਾਲ ਨਾਲ ਜੁੜੇ ਮਾਮਲਿਆਂ ‘ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹੋਏ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ 6 ਨਿਜੀ ਹਸਪਤਾਲਾਂ ਨੂੰ ਤੁਰੰਤ ਡੀ-ਪੈਨਲ ਕੀਤੇ ਜਾਣ ਦੀ ਕਾਰਵਾਈ ਕੀਤੀ ਜਾਵੇ, ਇਸ ‘ਤੇ ਅਮਲ ਕਰਦੇ ਹੋਏ ਵਿਭਾਗ ਨੇ ਹਸਪਤਾਲਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਇਨ੍ਹਾਂ ਹਸਪਤਾਲਾਂ ਨੇ ਸਾਲ 2020-21 ਤੋਂ 2023-24 ਦੌਰਾਨ ਵਾਧੂ ਰੇਫਰਲ ਕੀਤੇ ਸਨ ਅਤੇ ਰੇਫਰਲ ਪ੍ਰਪੱਤਰਾਂ ‘ਤੇ ਡਾਕਟਰਾਂ ਦੇ ਹਸਤਾਖਰਾਂ ਵਿੱਚ ਗੜਬੜੀ ਪਾਈ ਗਈ। ਉਨ੍ਹਾਂ ਨੇ ਇਸ ਪੂਰੇ ਪ੍ਰਕਰਨ ਵਿੱਚ ਰੱਝੇ ਪਾਣੀਪਤ ਏਐਸਆਈ ਹਸਪਤਾਲ ਦੇ ਸਬੰਧਿਤ 3 ਕਰਮਚਾਰਿਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ 5 ਮੈਡੀਕਲ ਸੁਪਰਡੈਂਟਾਂ ਵਿਰੁਧ ਵੀ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਨਿਸ਼ਪੱਖ ਅਤੇ ਡੰਘੀ ਜਾਂਚ ਲਈ ਐਂਟੀ ਕਰਪਸ਼ਨ ਬਿਯੌਰੋ ਨੂੰ ਜਿੰਮੇਦਾਰੀ ਸੌਂਪੀ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੂਬੇ ਭਰ ਵਿੱਚ ਏਐਸਆਈ ਦੇ ਪੈਨਲ ‘ਤੇ ਸ਼ਾਮਲ ਹੋਰ 133 ਨਿਜੀ ਹਸਪਤਾਲਾਂ ਦੇ ਰਿਕਾਰਡ ਦੀ ਵੀ ਏਸੀਬੀ ਵੱਲੋਂ ਜਾਂਚ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਿਮਤਿੱਤਾ ਦਾ ਸਮੇ ਰਹਿੰਦੇ ਪਤਾ ਲਗਾਇਆ ਜਾ ਸਕੇ।
ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਪਾਣੀਪਤ ਏਐਸਆਈ ਹਸਪਤਾਲ ਦੀ ਸਮਰਥਾ 75 ਬੈਡ ਤੋਂ ਵਧਾ ਕੇ 100 ਬੈਡ ਕੀਤੀ ਜਾਵੇ ਅਤੇ ਉੱਥੇ ਆਪਰੇਸ਼ਨ ਥਇਏਟਰ ਦਾ ਵਿਸਥਾਰ ਕੀਤਾ ਜਾਵੇ। ਇਸੇ ਤਰ੍ਹਾਂ ਜਗਾਧਰੀ ਏਐਸਆਈ ਹਸਪਤਾਲ ਨੂੰ 80 ਤੋਂ 100 ਬੈਡ ਅਤੇ ਹਿਸਾਰ ਏਐਸਆਈ ਡਿਸਪੇਂਸਰੀ ਨੂੰ 12 ਤੋਂ ਵਧਾ ਕੇ 50 ਬੈਡ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਾਰੇ ਹਸਪਤਾਲਾਂ ਵਿੱਚ ਆਧੁਨਿਕ ਤਕਨੀਕੀ ਨਾਲ ਯੁਕਤ ਉਪਕਰਨ ਵੀ ਲਗਾਏ ਜਾਣ।
ਮੁੱਖ ਮੰਤਰੀ ਨੇ ਬਾਵਲ ਅਤੇ ਬਹਾਦੁਰਗੜ੍ਹ ਵਿੱਚ ਨਿਰਮਾਣ ਅਧੀਨ 100-100 ਬੈਡ ਦੇ ਏਐਸਆਈ ਹਸਪਤਾਲਾਂ ਦਾ ਕੰਮ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਸੂਬੇ ਦੇ ਕਾਮਿਆਂ ਅਤੇ ਆਮ ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਏਐਸਆਈ ਹੈਲਥ ਕੇਅਰ ਵਿੱਚ ਡਾਕਟਰਾਂ ਅਤੇ ਪੈਰਾ-ਮੇਡੀਕਲ ਸਟਾਫ ਦੀ ਕਿਸੇ ਵੀ ਤਰਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਲੋੜ ਅਨੁਸਾਰ ਸਟਾਫ ਦੀ ਭਰਤੀ ਪ੍ਰਕਿਰਿਆ ਨੂੰ ਤੇਜੀ ਨਾਲ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪਾਰਦਰਸ਼ਿਤਾ, ਜੁਆਬਦੇਈ ਅਤੇ ਗੁਣਦਵੱਤਾਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਇਸ ਦਿਸ਼ਾ ਵਿੱਚ ਕੋਈ ਵੀ ਢੀਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਵਿੱਚ ਹਰਿਆਣਾ ਦੇ ਮੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ ਅਤੇ ਹੋਰ ਅਧਿਕਾਰੀ ਮੌਜ਼ੂਦ ਰਹੇ।
ਜਨਗਣਨਾ-2027 ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਆਨਲਾਇਨ ਸਵੈ-ਗਣਨਾ ਕਰ ਨਾਗਰਿਕਾਂ ਨੂੰ ਦਿੱਤਾ ਸੰਦੇਸ਼
ਸਾਰੇ ਨਾਗਰਿਕ 30 ਅਪ੍ਰੈਲ ਤੱਕ ਆਪਣੀ ਜਾਣਕਾਰੀ ਖੁਦ ਦਰਜ ਕਰਨ
ਚੰਡੀਗੜ੍ਹ
,( ਜਸਟਿਸ ਨਿਊਜ਼ ਸਰਵਿਸ )
ਜਨਗਣਨਾ-2027 ਤਹਿਤ ਚਲ ਰਹੀ ਸਵੈ-ਗਣਨਾ ਪ੍ਰਕਿਰਿਆ ਨੂੰ ਵਾਧਾ ਦੇਣ ਲਈ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰੰਘ ਨੇ ਗੁਰੂਗ੍ਰਾਮ ਵਿੱਚ ਖੁਦ ਆਨਲਾਇਨ ਪੋਰਟਲ ‘ਤੇ ਆਪਣੀ ਜਾਣਕਾਰੀ ਦਰਜ ਕਰ ਸਵੈ- ਗਣਨਾ ਕੀਤੀ। ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਇਸ ਸਹੂਲਤ ਦਾ ਉਪਯੋਗ ਕਰਨ ਦਾ ਸੰਦੇਸ਼ ਵੀ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸਵੈ-ਗਣਨਾ ਦੀ ਵਿਵਸਥਾ ਨਾਗਰਿਕਾਂ ਨੂੰ ਘਰ ਬੈਠੇੇ ਆਪਣੀ ਜਾਣਕਾਰੀ ਭਰਨ ਦਾ ਸਰਲ ਅਤੇ ਸਹੂਲਤਜਨਕ ਵਿਕਲਪ ਦਿੰਦੀ ਹੈ। ਇਸ ਨਾਲ ਸਮੇ ਦੀ ਬਚਤ ਹੁੰਦੀ ਹੈ ਅਤੇ ਜਾਣਕਾਰੀ ਸਿੱਧੇ ਸਿਸਟਮ ਵਿੱਚ ਦਰਜ ਹੋਣ ਨਾਲ ਪਾਰਦਰਸ਼ਿਤਾ ਵੀ ਬਣੀ ਰਹਿੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਨੂੰ 30 ਅਪ੍ਰੈਲ ਤੱਕ ਇਸ ਪ੍ਰਕਿਰਿਆ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਜਨਗਣਨਾ ਦਾ ਕੰਮ ਸੁਚਾਰੂ ਰੂਪ ਨਾਲ ਅੱਗੇ ਵੱਧ ਸਕਣ।
ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਨਗਣਨਾ ਸਿਰਫ ਆਂਕੜਿਆਂ ਦਾ ਸੰਗ੍ਰਹਿ ਨਹੀਂ, ਸਗੋਂ ਦੇਸ਼ ਅਤੇ ਸੂਬੇ ਦੇ ਵਿਕਾ ਦੀ ਯੋਜਨਾਵਾਂ ਦੀ ਮਜਬੂਤ ਨੀਂਵ ਹੈ। ਸਹੀ ਅਤੇ ਪੂਰੀ ਜਾਣਕਾਰੀ ਨਾਲ ਹੀ ਸਰਕਾਰ ਨੂੰ ਯੋਜਨਾਵਾਂ ਬਨਾਉਣ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਿੰਮੇਦਾਰੀ ਸਮਝਦੇ ਹੋਏ ਇਸ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਯਕੀਨੀ ਕਰਨ ਅਤੇ ਦੂਜਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅਧਿਕਾਰਿਕ ਪੋਰਟਲ ‘ਤੇ ਮੋਬਾਇਲ ਨੰਬਰ ਰਾਹੀਂ ਓਟੀਪੀ ਵੇਰਿਫਿਕੇਸ਼ਨ ਕਰ ਲਾਗਿਨ ਕੀਤਾ ਜਾ ਸਕਦਾ ਹੈ ਅਤੇ ਲੜੀਬੱਧ ਢੰਗ ਨਾਲ ਸਾਰੀ ਜਰੂਰੀ ਜਾਣਕਾਰੀ ਆਸਾਨੀ ਨਾਲ ਭਰੀ ਜਾ ਸਕਦੀ ਹੈ। ਜਾਣਕਾਰੀ ਭਰਨ ਤੋਂ ਬਾਅਦ ਮਿਲਣ ਵਾਲੀ ਸੇਲਫ-ਏਨਯੁਮਰੇਸ਼ਨ ਆਈਡੀ ਨੂੰ ਸੁਰੱਖਿਅਤ ਰਖਨਾ ਜਰੂਰੀ ਹੈ, ਜਿਸ ਨੂੰ ਬਾਅਦ ਵਿੱਚ ਗਣਨਾ ਕਰਮਿਆਂ ਨੂੰ ਵਿਖਾਉਣਾ ਹੋਵੇਗਾ।
Leave a Reply