ਹਰਿਆਣਾ ਖ਼ਬਰਾਂ

ਅੰਬਾਲਾ ਕੈਂਟ ਡੋਮੇਸਟਿਕ ਏਅਰਪੋਰਟ ਦਾ ਉਦਘਾਟਨ ਹੋਵੇਗਾ ਜਲਦਪੈਂਡਿੰਗ ਕਾਰਜ ਜਲਦੀ ਪੂਰੇ ਕਰਨ ਦੇ ਨਿਰਦੇਸ਼ – ਊਰਜਾ ਮੰਤਰੀ ਅਨਿਲ ਵਿੱਜ

ਚੰਡੀਗੜ੍ਹ

( ਜਸਟਿਸ ਨਿਊਜ਼ ਸਰਵਿਸ )

ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਬਣੇ ਡੋਮੇਸਟਿਕ ਏਅਰਪੋਰਟ ਦਾ ਉਦਘਾਟਨ ਜਲਦੀ ਹੀ ਕੀਤਾ ਜਾਵੇਗਾ। ਇਸ ਸਬੰਧੀ ਅੱਜ ਹਰਿਆਣਾ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਆਯੋਜਿਤ ਮੀਟਿੰਗ ਵਿੱਚ ਏਅਰਪੋਰਟ ਦੇ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।

ਅੰਬਾਲਾ ਕੈਂਟ ਏਅਰਪੋਰਟ ਦਾ ਦੌਰਾ ਕਰੇਗੀ ਤਕਨੀਕੀ ਟੀਮ – ਵਿੱਜ

ਮੀਟਿੰਗ ਦੀ ਅਗਵਾਈ ਕਰਦਿਆਂ ਸ੍ਰੀ ਵਿੱਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਗਠਿਤ ਕਰਕੇ ਏਅਰਪੋਰਟ ਦਾ ਨਿਰੀਖਣ ਕੀਤਾ ਜਾਵੇ, ਤਾਂ ਜੋ ਤਕਨੀਕੀ ਤੌਰ ‘ਤੇ ਪੈਂਡਿੰਗ ਕੰਮਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਨੇ ਸੀਸੀਟੀਵੀ ਇੰਸਟਾਲੇਸ਼ਨ, ਕੰਟਰੋਲ ਰੂਮ ਦੀ ਸਥਾਪਨਾ, ਸੁਰੱਖਿਆ ਪ੍ਰਬੰਧ, ਆਨਲਾਈਨ ਯੂਪੀਐਸ, ਛੋਟੇ ਸਿਵਲ ਕੰਮ ਅਤੇ ਦਫਤਰੀ ਲੋੜਾਂ ਨਾਲ ਜੁੜੇ ਹੋਰ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਟਾਫ ਅਤੇ ਵਾਹਨਾਂ ਦੀ ਉਪਲਬਧਤਾ ਨੂੰ ਲੈ ਕੇ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਦੂਜੇ ਪਾਸੇ, ਸ੍ਰੀ ਵਿੱਜ ਨੇ ਅਧਿਕਾਰੀਆਂ ਨੂੰ ਕਾਰਗੋ ਦੀ ਸਹੂਲਤ ਲਈ ਆਫ-ਏਅਰਪੋਰਟ ਏਅਰ ਟਰਮੀਨਲ ਸਥਾਪਿਤ ਕਰਨ ਦੇ ਸਬੰਧ ਵਿੱਚ ਵੀ ਨਿਰਦੇਸ਼ ਦਿੱਤੇ।

ਅੰਬਾਲਾ ਕੈਂਟ ਵਿੱਚ ਏਅਰਪੋਰਟ ਸਥਾਪਿਤ ਹੋਣ ਨਾਲ ਵਪਾਰਕ ਗਤੀਵਿਧੀਆਂ ਨੂੰ ਮਿਲੇਗਾ ਹੁਲਾਰਾ – ਵਿੱਜ

ਊਰਜਾ ਮੰਤਰੀ ਨੇ ਕਿਹਾ ਕਿ ਅੰਬਾਲਾ ਕੈਂਟ ਇੱਕ ਪ੍ਰਮੁੱਖ ਜੰਕਸ਼ਨ ਹੈ ਅਤੇ ਇੱਥੋਂ ਹਵਾਈ ਸੇਵਾਵਾਂ ਸ਼ੁਰੂ ਹੋਣ ‘ਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ, ਯਮੁਨਾਨਗਰ, ਕੈਥਲ, ਕਰਨਾਲ ਅਤੇ ਪਾਣੀਪਤ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਅੰਦਰ ਸਥਿਤ ਹੋਣ ਕਾਰਨ ਯਾਤਰੀਆਂ ਨੂੰ ਆਉਣ-ਜਾਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਵੇਗੀ।

ਡੋਮੇਸਟਿਕ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਖੇਤਰ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ ਰੋਜ਼ਗਾਰ ਦੇ ਮੌਕੇ ਵਧਣਗੇ – ਵਿੱਜ

ਸ੍ਰੀ ਵਿੱਜ ਨੇ ਦੱਸਿਆ ਕਿ ਅੰਬਾਲਾ ਤੋਂ ਅਯੋਧਿਆ ਲਈ ਪ੍ਰਸਤਾਵਿਤ ਉਡਾਣ ਨੂੰ ਲੈ ਕੇ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਹੈ ਅਤੇ ਉਡਾਣ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸ੍ਰੀ ਵਿੱਜ ਨੇ ਦੱਸਿਆ ਕਿ ਅੰਬਾਲਾ ਤੋਂ ਸ਼੍ਰੀਨਗਰ ਰੂਟ ‘ਤੇ ਇੱਕ ਕੰਪਨੀ ਨੂੰ ਕੰਮ ਦਿੱਤਾ ਜਾ ਰਿਹਾ ਹੈ ਜਦਕਿ ਅੰਬਾਲਾ-ਲਖਨਊ ਵਰਗੇ ਸ਼ਹਿਰਾਂ ਲਈ ਵੱਖ-ਵੱਖ ਏਅਰਲਾਈਨ ਕੰਪਨੀਆਂ ਨੇ ਅਪਲਾਈ ਕੀਤਾ ਹੈ, ਜਿਸ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਸ ਡੋਮੇਸਟਿਕ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਖੇਤਰ ਵਿੱਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ।

ਸ੍ਰੀ ਵਿੱਜ ਨੇ ਡੋਮੇਸਟਿਕ ਏਅਰਪੋਰਟ ਦਾ ਕੀਤਾ ਨਿਰੀਖਣਦਿੱਤੇ ਜ਼ਰੂਰੀ ਨਿਰਦੇਸ਼

ਮੀਟਿੰਗ ਤੋਂ ਪਹਿਲਾਂ ਸ੍ਰੀ ਵਿੱਜ ਨੇ ਡੋਮੇਸਟਿਕ ਏਅਰਪੋਰਟ, ਅੰਬਾਲਾ ਕੈਂਟ ਦਾ ਨਿਰੀਖਣ ਕੀਤਾ ਅਤੇ ਪੀਡਬਲਯੂਡੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਏਅਰਪੋਰਟ ਦਾ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ। ਨਿਰੀਖਣ ਦੌਰਾਨ ਮੰਤਰੀ ਨੇ ਯਾਤਰੀਆਂ ਦੀਆਂ ਸਹੂਲਤਾਂ ਜਿਵੇਂ ਆਉਣ-ਜਾਣ, ਖਾਣ-ਪੀਣ, ਬੈਠਣ ਦੇ ਪ੍ਰਬੰਧ, ਵਾਹਨ ਪਾਰਕਿੰਗ ਅਤੇ ਲਗਾਏ ਗਏ ਉਪਕਰਨਾਂ, ਜਿਨ੍ਹਾਂ ਵਿੱਚ ਬੈਗੇਜ ਸਕੈਨਰ ਆਦਿ ਸ਼ਾਮਲ ਹਨ, ਬਾਰੇ ਜਾਣਕਾਰੀ ਲਈ।

ਊਰਜਾ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਬਣਿਆ ਡੋਮੇਸਟਿਕ ਏਅਰਪੋਰਟ

ਵਰਨਣਯੋਗ ਹੈ ਕਿ ਇਸ ਡੋਮੇਸਟਿਕ ਏਅਰਪੋਰਟ ਦੇ ਨਿਰਮਾਣ ਲਈ ਅੰਬਾਲਾ ਕੈਂਟ ਏਅਰਫੋਰਸ ਸਟੇਸ਼ਨ ਦੇ ਨੇੜੇ ਰੱਖਿਆ ਮੰਤਰਾਲੇ ਤੋਂ ਲਗਭਗ 20 ਏਕੜ ਜ਼ਮੀਨ 133 ਕਰੋੜ ਰੁਪਏ ਵਿੱਚ ਪ੍ਰਾਪਤ ਕੀਤੀ ਗਈ ਸੀ। ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਏਅਰਪੋਰਟ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ ਅਤੇ ਲੋੜੀਂਦੇ ਉਪਕਰਨ ਸਥਾਪਿਤ ਕੀਤੇ ਗਏ ਹਨ।

ਮੀਟਿੰਗ ਵਿੱਚ ਸਿਵਲ ਏਵੀਏਸ਼ਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਜੀ. ਅਨੁਪਮਾ, ਵਧੀਕ ਡਾਇਰੈਕਟਰ ਸ੍ਰੀ ਮਨੀਸ਼ ਕੁਮਾਰ ਲੋਹਾਨ, ਪ੍ਰੋਜੈਕਟ ਡਾਇਰੈਕਟਰ ਗਰੁੱਪ ਕੈਪਟਨ ਏ.ਐਸ. ਗਿੱਲ ਅਤੇ ਸਲਾਹਕਾਰ (ਯੋਜਨਾ) ਸ੍ਰੀ ਐਮ.ਐਸ. ਦੂਹਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੋਜ਼ੂਦ ਸਨ।

ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਬਲਭਗੜ੍ਹ ਅਨਾਜ ਮੰਡੀ ਦਾ ਕੀਤਾ ਦੌਰਾਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ

  ( ਜਸਟਿਸ ਨਿਊਜ਼ ਸਰਵਿਸ )

ਸੂਬਾ ਸਰਕਾਰ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਲੋੜੀਂਦੀਆਂ ਤਿਆਰੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਹਰਿਆਣਾ ਸਰਕਾਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਫਰੀਦਾਬਾਦ ਜ਼ਿਲ੍ਹੇ ਦੀ ਬਲਭਗੜ੍ਹ ਅਨਾਜ ਮੰਡੀ ਦਾ ਨਿਰੀਖਣ ਕੀਤਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਮੰਤਰੀ ਅਤੇ ਵਿਧਾਇਕ ਫੀਲਡ ਵਿੱਚ ਰਹਿ ਕੇ ਮੰਡੀਆਂ ਦਾ ਨਿਰੀਖਣ ਕਰ ਰਹੇ ਹਨ, ਤਾਂ ਜੋ ਬਾਰਦਾਨਾ, ਲਿਫਟਿੰਗ, ਆਵਾਜਾਈ, ਸਾਫ਼-ਸਫ਼ਾਈ ਜਾਂ ਕਿਸੇ ਹੋਰ ਕਿਸਮ ਦੀ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈ ਮੰਡੀਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ, ਜਿੱਥੇ ਜ਼ਿਆਦਾਤਰ ਪ੍ਰਬੰਧ ਤਸੱਲੀਬਖਸ਼ ਪਾਏ ਗਏ ਹਨ, ਹਾਲਾਂਕਿ ਕੁਝ ਥਾਵਾਂ ‘ਤੇ ਲਿਫਟਿੰਗ ਅਤੇ ਆਵਾਜਾਈ ਵਿੱਚ ਦੇਰੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਤੁਰੰਤ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਅਜੇ ਮੰਡੀਆਂ ਤੱਕ ਨਹੀਂ ਪਹੁੰਚੀ ਹੈ, ਉਨ੍ਹਾਂ ਲਈ ਵੀ ਉਚਿਤ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਕਿਸੇ ਵੀ ਤਕਨੀਕੀ ਰੁਕਾਵਟ, ਜਿਵੇਂ ਕਿ ਪੋਰਟਲ ਜਾਂ ਸਰਵੇਖਣ ਨਾਲ ਸਬੰਧਤ ਸਮੱਸਿਆ ਦਾ ਹੱਲ ਮੌਕੇ ‘ਤੇ ਹੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਦਾ ਨਾਮ ਪੋਰਟਲ ‘ਤੇ ਨਹੀਂ ਆਉਂਦਾ ਤਾਂ ਸਥਾਨਕ ਪੱਧਰ ‘ਤੇ ਉਸ ਦਾ ਰਿਕਾਰਡ ਦਰਜ ਕਰਕੇ ਅਗਲੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਨਮੀ ਨਾਲ ਸਬੰਧਤ ਸਮੱਸਿਆਵਾਂ ‘ਤੇ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਛੋਟ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ।

ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਦੇ ਵਿਕਾਸ ਲਈ ਮੀਲ ਦਾ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਮਹਿਲਾ ਸਸ਼ਕਤੀਕਰਨ ਪ੍ਰਤੀ ਗੰਭੀਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਪਰਿਵਾਰ ਅਤੇ ਦੇਸ਼ ਵਿੱਚ ਮਹਿਲਾਵਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਤਰੱਕੀ ਅਤੇ ਖੁਸ਼ਹਾਲੀ ਨਿਸ਼ਚਿਤ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਮੰਡੀ ਵਿੱਚ ਆਉਣ ਵਾਲੇ ਹਰੇਕ ਕਿਸਾਨ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਦੀ ਫ਼ਸਲ ਦਾ ਉਚਿਤ ਅਤੇ ਸਮੇਂ ਸਿਰ ਪ੍ਰਬੰਧਨ ਕੀਤਾ ਜਾਵੇ।

ਸਾਰੇ ਨਗਰ ਨਿਗਮਾਂ ਵਿੱਚ ਇੱਕ ਮਈ ਤੋਂ ਦੋ ਹਫਤੇ ਤੱਕ ਚੱਲੇਗੀ ਸਪੈਸ਼ਲ ਸਵੱਛਤਾ ਮੁਹਿੰਮ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸੂਬੇ ਦੀ ਨਵਗਠਨ ਬੋਰਡ ਸਮਿਤੀਆਂ ਦੇ ਮੈਂਬਰਾਂ ਨਾਲ ਵੀਡੀਓ ਕਾਨਫ੍ਰੈਂਸਿੰਗ ਨਾਲ ਹੋਏ ਰੁਬਰੂ

ਚੰਡੀਗੜ੍ਹ

, (ਜਸਟਿਸ ਨਿਊਜ਼ ਸਰਵਿਸ  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਸੂਬੇ ਦੇ ਸਾਰੇ ਨਗਰ ਨਿਗਮ ਸੰਸਥਾਨਾ ਵਿੱਚ ਆਉਣ ਵਾਲੀ ਇੱਕ ਮਈ, 2026 ਤੋਂ ਦੋ ਹਫਤੇ ਲਈ ਸਪੈਸ਼ਲ ਸਵੱਛਤਾ ਮੁਹਿੰਮ ਚਲਾਈ ਜਾਵੇਗੀ, ਇਸ ਮੁਹਿੰਮ ਤੋਂ ਇਲਾਵਾ ਸਾਲਭਰ ਚੱਲਣ ਵਾਲੇ ਸਫਾਈ ਕੰਮਾਂ ਵਿੱਚ ਵਾਰਡ ਸਮਿਤੀ ਦੇ ਮੈਂਬਰਾਂ ਦੀ ਅਹਿਮ ਭੁਮਿਕਾ ਰਹੇਗੀ।

          ਉਨ੍ਹਾਂ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਆਪਣੀ ਜਿਮੇਵਾਰੀ ਸਮਝਕਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਵੱਛ ਭਾਰਤ ਮਿਸ਼ਨ ਦੇ ਵਿਜਨ ਨੂੰ ਟੀਚੇ ਤੱਕ ਪਹੁੰਚਾਉਣਾ ਹੈ। ਸਵੱਛਤਾ ਦੇ ਮਾਮਲੇ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਵਾਰਡਾਂ ਨੂੰ ਰੈਂਕਿੰਗ ਦੇ ਆਧਾਰ ‘ਤੇ ਉਨ੍ਹਾਂ ਨੂੰ ਇੰਸੇਂਟਿਵ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

          ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਨਵਗਠਨ ਵਾਰਡ ਸਮਿਤੀਆਂ ਦੇ ਮੈਂਬਰਾਂ ਨਾਲ ਰੁਬਰੂ ਹੋ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਫਾਈ ਵਿਵਸਥਾ ਲੋਕਾਂ ਦੀ ਸਹਿਭਾਗਤਾ ਨਾਲ ਹੀ ਸੰਭਵ ਹੈ, ਕਿਉਂਕਿ ਜੋਦੋਂ ਤੱਕ ਹਰੇਕ ਵਿਅਕਤੀ ਸਵੱਛਤਾ ਦੀ ਖੁਦ ਜਿਮੇਵਾਰੀ ਨਹੀਂ ਲਵੇਗਾ ਉਦੋਂ ਤੱਕ ਇਸ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਸਮਿਤੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਊਹ ਆਪਣੇ-ਆਪਣੇ ਖੇਤਰ ਦੇ ਸ਼ਹਿਰੀ ਨਗਰ ਨਿਗਮ ਵਿੱਚ ਕੂੜਾ ਉਠਾਉਣ ਵਾਲੇ ਠੇਕੇਦਾਰ ਨਾਲ ਮਿਲ ਕੇ ਉਨ੍ਹਾਂ ਦੇ ਵਾਹਨ ਦਾ ਰੂਟ ਪਲਾਨ ਇਸ ਤਰ੍ਹਾ ਨਾਲ ਤਿਆਰ ਕਰਨ ਕਿ ਹਰ ਘਰ ਤੱਕ ਵਾਹਨ ਪਹੁੰਚਣ ਅਤੇ ਸਾਰੇ ਘਰਾਂ ਦਾ ਸਮੇਂ ‘ਤੇ ਕੂੜਾ ਉਠਾਨ ਯਕੀਨੀ ਹੋ ਸਕੇ।

          ਉਨ੍ਹਾਂ ਨੇ ਇੰਨ੍ਹਾਂ ਮੈਂਬਰਾਂ ਨਾਲ ਸਵੱਛਤਾ ਮੁਹਿੰਮ ਲਈ ਸੁਝਾਅ ਦੇਣ ਲਈ ਵੀ ਪੇ੍ਰਰਿਤ ਕੀਤਾ ਅਤੇ ਕਿਹਾ ਕਿ ਚੰਗੇ ਸੁਝਾਆਂ ‘ਤੇ ਗੌਰ ਕਰ ਕੇ ਉਨ੍ਹਾਂ ਨੂੰ ਕੰਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵਾਰਡ ਸਮਿਤੀ ਦੇ ਇੰਨ੍ਹਾਂ ਮੈਂਬਰਾਂ ਨੂੰ ਜਨਤਾ ਅਤੇ ਸਰਕਾਰ ਦੇ ਵਿਚਕਾਰ ਇੱਕ ਸੇਤੂ ਦੱਸਦੇ ਹੋਏ ਕਿਹਾ ਕਿ ਜੇਕਰ ਕੋਈ ਅਧਿਕਾਰੀ ਕੂੜੈ ਦੇ ਉਠਾਨ ਨਾਲ ਸਬੰਧਿਤ ਉਨ੍ਹਾਂ ਦੀ ਸ਼ਿਕਾਇਤ ਨਹੀਂ ਸੁਣਦਾ ਹੈ ਤਾਂ ਰਾਜ ਮੁੱਖ ਦਫਤਰ ‘ਤੇ ਇੱਕ ਹੈਲਪਲਾਇਨ ਨੰਬਰ ਵੀ ਦਿੱਤਾ ਜਾਵੇਗਾ ਜਿਸ ‘ਤੇ ਉਹ ਆਪਣੀ ਸ਼ਿਕਾਇਤ ਉੱਚ ਪੱਧਰ ਤੱਕ ਪਹੁੰਚਾ ਸਕਦੇ ਹਨ।

          ਮੁੱਖ ਮੰਤਰੀ ਨੇ ਲੋਕਾਂ ਵਿੱਚ ਸਵੱਛਤਾ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਲਈ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਨਿਰਧਾਰਿਤ ਸਥਾਨ ਦੀ ਬਜਾਏ ਹੋਰ ਸਥਾਨ ‘ਤੇ ਕੁੜਾ ਸੁੱਟਣ ਵਾਲੇ ਨਾਗਰਿਕਾਂ ਨੂੰ ਸਮਝਾਉਣ, ਟੋਕਣ, ਫਿਰ ਹੌਲੀ-ਹੌਲੀ ਉਨ੍ਹਾਂ ਦਾ ਵੀ ਮੂਡ ਬਦਲਣ ਲੱਗੇਗਾ ਅਤੇ ਉਹ ਵੀ ਸਵੱਛਤਾ ਵਿੱਚ ਸਹਿਭਾਗੀ ਬਣ ਜਾਣਗੇ। ਉਨ੍ਹਾਂ ਨੇ ਨੁੱਕੜ ਨਾਟਕ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਨਾਲ ਵੀ ਜਾਗਰੁਕ ਕਰਨ ਦੀ ਗੱਲ ਕਹੀ।

          ਉਨ੍ਹਾਂ ਨੇ ਵਾਰਡ ਸਮਿਤੀ ਦੇ ਮੈਂਬਰਾਂ ਨੂੰ ਮੇਰਾ ਵਾਰਡ, ਸਵੱਛ ਵਾਰਡ ਦੇ ਸੰਕਲਪ ਨੂੰ ਪੂਰਾ ਕਰਨ ਲਈ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਮੈਂਬਰਾਂ ਦੀ ਸ਼ਿਕਾਇਤਾਂ ਦਾ ਹੱਲ ਪ੍ਰਾਥਮਿਕਤਾ ਆਧਾਰ ‘ਤੇ ਕਰਨ ਲਈ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਨੇ ਮੈਂਬਰਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਸਾਰੀ ਕਮਿਉਨਿਟੀਆਂ ਦੇ ਵਿੱਚ ਸ਼ਾਂਤੀ, ਸੁਹਿਰਦਾ ਅਤੇ ਭਾਈਚਾਰਾ ਰੱਖਣ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਬਲਿਕ ਪਾਰਕ, ਸਟ੍ਰੀਟ ਲਾਇ, ਸਟੇਡੀਅਮ, ਸਰਕਾਰੀ ਹਸਪਤਾਲਾਂ ਵਿੱਚ ਵੀ ਸਵੱਛਤਾ ਦਾ ਧਿਆਨ ਆਕਰਸ਼ਿਤ ਕਰਨ ਨੂੰ ਕਿਹਾ। ਉਨ੍ਹਾਂ ਨੇ ਯੋਗ ਵਿਅਕਤੀਆਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਵੀ ਜਨਤਾ ਦੀ ਮਦਦ ਕਰਨ ਲਈ ਪੇ੍ਰਰਿਤ ਕੀਤਾ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੇ ਮਿਸ਼ਨ ਡਾਇਰੈਕਟਰ ਸ੍ਰੀ ਸ਼ਾਸ਼ਵਤ ਸਾਂਗਵਾਨ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਸੀਐਫਐਮਐਸ ਤੇ ਪੌਂਡਿੰਗ ਫਾਇਲਾਂ ਦਾ 15 ਦਿਨਾਂ ਵਿੱਚ ਨਿਪਟਾਰਾ ਕਰਨਾ ਯਕੀਨੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਐਚਆਰਐਮਐਸ 2.0 ਦੀ ਪ੍ਰਗਤੀ, ਈ-ਆਫਿਸ ਦੇ ਉਪਯੋਗ ਅਤੇ ਜਵਾਬਦੇਈ ਤੈਅ ਹੋਵੇ-ਮੁੱਖ ਮੰਤਰੀ

ਚੰਡੀਗੜ੍ਹ,

(ਜਸਟਿਸ ਨਿਊਜ਼ ਸਰਵਿਸ  )

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ  ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੀਐਫਐਮਐਸ ‘ਤੇ ਪੌਂਡਿੰਗ ਫਾਇਲਾਂ ਦਾ ਜਲਦ ਨਿਪਟਾਰਾ ਯਕੀਨੀ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਦੇਰੀ ਪ੍ਰਸ਼ਾਸਨਿਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਫਾਇਲਾਂ ਨੂੰ ਸਮੇਬੱਧ ਢੰਗ ਨਾਲ ਨਿਪਟਾਉਣਾ ਸਭ ਤੋਂ ਵੱਧ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਪੈਂਡਿੰਗ ਫਾਇਲਾਂ ਦਾ ਨਿਪਟਾਰਾ ਵੱਧ ਤੋਂ ਵੱਧ 15 ਦਿਨਾਂ ਅੰਦਰ ਪੋਰਟਲ ਰਾਹੀਂ ਕੀਤਾ ਜਾਵੇ।

ਮੁੱਖ ਮੰੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਹਯੂਮੈਨ ਰਿਸੋਰਸ ਮਾਡਯੂਲ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਵਿਭਾਗ ਆਪਣੇ-ਆਪਣੇ ਪੱਧਰ ‘ਤੇ ਸੀਐਫਐਮਐਸ ਵਿੱਚ ਪੌਂਡਿੰਗ ਮਾਮਲਿਆਂ ਦੀ ਵਿਸਥਾਰ ਸਮੀਖਿਆ ਕਰਨ ਅਤੇ ਸਬੰਧਿਤ ਅਧਿਕਾਰਿਆਂ ਦੀ ਜਵਾਬਦੇਈ ਤੈਅ ਕਰਨ।

ਉਨ੍ਹਾਂ ਨੇ ਕਿਹਾ ਕਿ ਪੋਰਟਲ ‘ਤੇ ਫਾਇਲਾਂ ਨੂੰ ਸਮੇ-ਸਮੇ ‘ਤੇ ਅਪਡੇਟ ਕਰਨਾ ਵੀ ਉਨ੍ਹਾਂ ਹੀ ਜਰੂਰੀ ਹੈ, ਤਾਂ ਜੋ ਕੰਮਾਂ ਦੀ ਪਾਰਦਰਸ਼ਿਤਾ ਬਣੀ ਰਵੇ।

ਉਨ੍ਹਾਂ ਨੇ ਕਿਹਾ ਕਿ ਈ-ਆਫਿਸ ਦੇ ਪੂਰੀ ਤਰ੍ਹਾਂ ਲਾਗੂਕਰਨ ਨਾਲ ਨਾ ਸਿਰਫ ਕੰਮਾਂ ਵਿੱਚ ਤੇਜੀ ਆਵੇਗੀ, ਸਗੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਵੀ ਵਧੇਗੀ। ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਮਹੀਨੇ ਇਸ ਦੀ ਨਿਮਤ ਸਮੀਖਿਆ ਕੀਤੀ ਜਾਵੇ ਅਤੇ ਉਹ ਆਪ ਵੀ ਇਸ ਦੀ ਮਾਨਿਟਰਿੰਗ ਕਰਨਗੇ।

ਮੁੱਖ ਮੰਤਰੀ ਨੇ ਐਚਆਰਐਮਐਸ ਤਹਿਤ ਮੌਜ਼ੂਦ ਸਾਰੇ 18 ਮਾਡਯੂਲਸ ਨੂੰ ਵਿਭਾਗਵਾਰ ਅਪਨਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਨਾਲ ਮਨੁੱਖੀ ਸਰੋਤ ਪ੍ਰਬੰਧਨ ਵਿੱਚ ਇੱਕਰੂਪਤਾ ਅਤੇ ਸੁਗਮਤਾ ਆਵੇਗੀ।

ਉਨ੍ਹਾਂ ਨੇ ਐਚਆਰਐਮਐਸ 2.0 ਦੇ ਵਿਕਾਸ ਦੀ ਪ੍ਰਗਤੀ, ਸਬੰਧਿਤ ਐਕਟ ਦੀ ਨੋਟੀਫਿਕੇਸ਼ਨ ਦੀ ਸਥਿਤੀ ਅਤੇ ਇਸ ਦੇ ਲਾਗੂਕਰਨ ਦੀ ਸਮੇ-ਸੀਮਾ ਦੀ ਵੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਐਕਟ ਤਹਿਤ ਅਨੁਪਾਲਨਾ ਦੀ ਸਥਿਤੀ ਦਾ ਨਿਮਤ ਮੁਲਾਂਕਨ ਕੀਤਾ ਜਾਵੇ ਅਤੇ ਪੈਡਿੰਗ ਕੰਮਾਂ ਦੀ ਪਛਾਣ ਕਰ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਚੰਗਾਂ ਕੰਮ ਕਰਨ ਵਾਲੇ ਅਧਿਕਾਰਿਆਂ ਅਤੇ ਕਰਮਚਾਰਿਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ, ਜਦੋਂ ਕਿ ਲਾਪਰਵਾਈ ਬਰਤਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਫਾਇਲਾਂ ਦਾ ਸਮੇ ਸਿਰ ਨਿਪਟਾਰਾ ਯਕੀਨੀ ਕਰਨਾ ਜਰੂਰੀ ਹੈ ਤਾਂ ਜੋ ਸੂਬੇ ਦੇ ਵਿਕਾਸ ਕੰਮ ਬਿਨਾ ਰੁਕਾਵਟ ਨਾਲ ਚਲਦੇ ਰਹਿਣ ਅਤੇ ਜਨਤਾ ਨੂੰ ਬੇਹਤਰ ਸੇਵਾਵਾਂ ਮਿਲਦੀ ਰਵੇ।

ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਟ੍ਰੇਜਰੀ ਐਂਡ ਅਕਾਉਂਟਸ ਦੇ ਡਾਇਰੇਕਟਰ ਜਨਰਲ ਸ੍ਰੀ ਸੀਜੀ ਰਜਨੀਕਾਂਥਨ, ਐਚਆਰਡੀ ਦੀ ਡਾਇਰੇਕਟਰ ਸ੍ਰੀਮਤੀ ਮਨਦੀਪ ਕੌਰ, ਸੀਐਮਜੀਜੀਏ ਦੇ ਨਿਦੇਸ਼ਕ ਡਾ. ਯਸ਼ਪਾਲ ਅਤੇ ਹੋਰ ਅਧਿਕਾਰੀ ਮੌਜ਼ੂਦ ਰਹੇ।

ਸਲਸਵਿਹ/2026

 

 

 

ਨਗਰ ਨਿਗਮ ਪੰਚਕੂਲਾ ਅਤੇ ਅੰਬਾਲਾ ਚੋਣ ਤਿਆਰੀਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਆਯੋਜਿਤ

ਰਾਜ ਚੋਣ ਕਮਿਸ਼ਨਰ ਸ੍ਰੀ ਦੇਵੇਂਦਰ ਸਿੰਘ ਕਲਿਆਣ ਨੇ ਸਾਰੀਆਂ ਵਿਵਸਥਾਵਾਂ ਸਮੇਂ ਸਿਰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 16 ਅਪ੍ਰੈਲ- ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਦੇਵੇਂਦਰ ਸਿੰਘ ਕਲਿਆਣ ਦੀ ਪ੍ਰਧਾਨਗੀ ਹੇਠ ਅੱਜ ਨਗਰ ਨਿਗਮ ਪੰਚਕੂਲਾ ਅਤੇ ਅੰਬਾਲਾ ਦੀਆਂ ਆਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਚਕੂਲਾ ਵਿੱਚ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਜ਼ਰੂਰੀ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।

ਸ੍ਰੀ ਦੇਵੇਂਦਰ ਸਿੰਘ ਕਲਿਆਣ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੋਟਰ ਸੂਚੀ, ਈਵੀਐਮ, ਚੋਣ ਸਮੱਗਰੀ, ਕਾਨੂੰਨ ਵਿਵਸਥਾ, ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ, ਪੋਲਿੰਗ ਸਟਾਫ਼ ਦੀ ਤਾਇਨਾਤੀ, ਸਿਖਲਾਈ, ਪੀਣ ਵਾਲਾ ਪਾਣੀ, ਬਿਜਲੀ, ਸਿਹਤ ਸੇਵਾਵਾਂ ਅਤੇ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਸਮੇਤ ਸਾਰੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਏ ਜਾਣ।

ਈਵੀਐਮਚੋਣ ਸਮੱਗਰੀ ਅਤੇ ਚੋਣ ਜ਼ਾਬਤੇ ਦੀ ਪਾਲਣਾ ਦੇ ਨਿਰਦੇਸ਼

ਮੀਟਿੰਗ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਚੋਣਾਂ ਦੇ ਸੁਚਾਰੂ ਸੰਚਾਲਨ ਲਈ ਲੋੜੀਂਦੀ ਗਿਣਤੀ ਵਿੱਚ ਈਵੀਐਮ ਅਤੇ ਹੋਰ ਚੋਣ ਸਮੱਗਰੀ ਦੀ ਉਪਲਬਧਤਾ ਪਹਿਲਾਂ ਹੀ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਪੱਧਰ ‘ਤੇ ਕੋਈ ਰੁਕਾਵਟ ਪੈਦਾ ਨਾ ਹੋਵੇ।

ਸ੍ਰੀ ਦੇਵੇਂਦਰ ਸਿੰਘ ਕਲਿਆਣ ਨੇ ਕਿਹਾ ਕਿ 13 ਅਪ੍ਰੈਲ 2026 ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਇਸ ਲਈ ਚੋਣ ਕਾਰਜ ਨਾਲ ਜੁੜੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਬਦਲੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਨਹੀਂ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਕਿਸੇ ਵੀ ਕਿਸਮ ਦੀ ਨਵੀਂ ਯੋਜਨਾ-ਪ੍ਰੋਜੈਕਟ ਦਾ ਨੀਂਹ ਪੱਥਰ ਜਾਂ ਉਦਘਾਟਨ ਨਹੀਂ ਕੀਤਾ ਜਾਵੇਗਾ।

ਵੋਟਰ ਸੂਚੀ ਅਤੇ ਨਾਮਜ਼ਦਗੀ ਪ੍ਰਕਿਰਿਆ ਤੇ ਵਿਸ਼ੇਸ਼ ਜ਼ੋਰ

ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਪੰਚਕੂਲਾ ਦੀ ਵਾਰਡਵਾਰ ਅੰਤਿਮ ਵੋਟਰ ਸੂਚੀ 27 ਮਾਰਚ 2026 ਨੂੰ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਨਿਯਮਾਂ ਅਨੁਸਾਰ ਚੋਣ ਪ੍ਰੋਗਰਾਮ ਜਾਰੀ ਹੋਣ ਤੋਂ ਲੈ ਕੇ ਨਾਮਜ਼ਦਗੀ ਦੀ ਅੰਤਿਮ ਮਿਤੀ ਤੱਕ ਸਬੰਧਤ ਰਿਟਰਨਿੰਗ ਅਫਸਰ ਨੂੰ ਯੋਗ ਵੋਟਰਾਂ ਦੇ ਨਾਮ ਸ਼ਾਮਲ ਕਰਨ ਦਾ ਅਧਿਕਾਰ ਹੋਵੇਗਾ। ਸਿਰਫ਼ ਉਨ੍ਹਾਂ ਵੋਟਰਾਂ ਦੇ ਨਾਮ ਹੀ ਸਬੰਧਤ ਵਾਰਡ ਵਿੱਚ ਜੋੜੇ ਜਾ ਸਕਣਗੇ, ਜਿਨ੍ਹਾਂ ਦਾ ਨਾਮ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਮੌਜੂਦ ਹੈ, ਪਰ ਨਗਰ ਨਿਗਮ ਦੀ ਵਾਰਡਵਾਰ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੰਭਾਵੀ ਉਮੀਦਵਾਰ ਦਾ ਨਾਮ ਸਬੰਧਤ ਵਾਰਡ ਦੀ ਵੋਟਰ ਸੂਚੀ ਵਿੱਚ ਨਿਯਮ ਅਨੁਸਾਰ ਸ਼ਾਮਲ ਹੈ ਤਾਂ ਉਸ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਸੁਰੱਖਿਆ

ਰਾਜ ਚੋਣ ਕਮਿਸ਼ਨਰ ਨੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਤੁਰੰਤ ਪਛਾਣ ਕਰਕੇ ਉੱਥੇ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ, ਗਿਣਤੀ ਕੇਂਦਰਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਖਤਾ ਸੁਰੱਖਿਆ ਬਲ ਉਪਲਬਧ ਰਹਿਣ।

ਉਨ੍ਹਾਂ ਪੁਲਿਸ ਵਿਭਾਗ ਨੂੰ ਸਮਾਜ ਵਿਰੋਧੀ ਅਨਸਰਾਂ, ਨਾਜਾਇਜ਼ ਸ਼ਰਾਬ, ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਕਰੜੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਵੋਟਿੰਗ ਵਾਲੇ ਦਿਨ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਚਲਾਉਣ, ਨਾਕੇ ਅਤੇ ਗਸ਼ਤ ਵਧਾਉਣ ਅਤੇ ਪੋਲਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਜਿੱਥੇ ਲੋੜ ਹੋਵੇ, ਉੱਥੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।

ਬਿਜਲੀਪਾਣੀ ਅਤੇ ਸਿਹਤ ਸੇਵਾਵਾਂ ਰਹਿਣਗੀਆਂ ਨਿਰਵਿਘਨ

ਮੀਟਿੰਗ ਵਿੱਚ 09 ਮਈ ਤੋਂ 13 ਮਈ 2026 ਤੱਕ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਬਣਾਈ ਰੱਖਣ ਲਈ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨ ‘ਤੇ ਜ਼ੋਰ ਦਿੱਤਾ ਗਿਆ। ਸਿਹਤ ਵਿਭਾਗ ਨੂੰ ਹਰੇਕ ਪੋਲਿੰਗ ਪਾਰਟੀ ਨੂੰ ਫਸਟ ਏਡ ਕਿੱਟ ਮੁਹੱਈਆ ਕਰਵਾਉਣ ਅਤੇ ਵੋਟਿੰਗ ਵਾਲੇ ਦਿਨ ਵੋਟਰਾਂ ਲਈ ਲੋੜੀਂਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।

ਵੋਟਰ ਸਹੂਲਤ ਅਤੇ ਵੋਟ ਪ੍ਰਤੀਸ਼ਤ ਵਧਾਉਣ ਤੇ ਜ਼ੋਰ

ਵੋਟਰਾਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਿਤ ਕਰਨ ਅਤੇ ਐਨ.ਐਸ.ਐਸ, ਐਨ.ਸੀ.ਸੀ), ਸਕਾਊਟਸ ਐਂਡ ਗਾਈਡਜ਼ ਦੇ ਵਲੰਟੀਅਰਾਂ ਦੀ ਸਹਾਇਤਾ ਲੈਣ ਦੇ ਨਿਰਦੇਸ਼ ਦਿੱਤੇ ਗਏ। ਸ੍ਰੀ ਕਲਿਆਣ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਦਿਵਿਆਂਗਾਂ, ਬਜ਼ੁਰਗਾਂ (80 ਸਾਲ ਤੋਂ ਵੱਧ ਉਮਰ) ਅਤੇ ਬਿਮਾਰ ਵੋਟਰਾਂ ਨੂੰ ਤਰਜੀਹ ਦੇ ਆਧਾਰ ‘ਤੇ ਵੋਟਿੰਗ ਦੀ ਸਹੂਲਤ ਦਿੱਤੀ ਜਾਵੇ।

ਨਿਰਦੇਸ਼ ਦਿੱਤੇ ਗਏ ਕਿ ਵੋਟਰ ਸਲਿੱਪਾਂ 7 ਮਈ ਤੱਕ ਹਰ ਘਰ ਤੱਕ ਪਹੁੰਚਾਈਆਂ ਜਾਣ। ਇਹ ਯਕੀਨੀ ਬਣਾਇਆ ਜਾਵੇ ਕਿ ਸਲਿੱਪਾਂ ਥੋਕ ਵਿੱਚ ਨਾ ਦਿੱਤੀਆਂ ਜਾਣ, ਸਗੋਂ ਘਰ-ਘਰ ਜਾ ਕੇ ਵੰਡੀਆਂ ਜਾਣ। ਪਿਛਲੀ ਵਾਰ ਦੇ ਮੁਕਾਬਲੇ ਵੋਟ ਪ੍ਰਤੀਸ਼ਤ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਵੀ ਕਿਹਾ ਗਿਆ।

ਇਮਾਰਤਾਂ ਦੀ ਮੁਰੰਮਤ ਅਤੇ ਸ਼ਿਕਾਇਤ ਨਿਵਾਰਨ

ਜਿਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਪੋਲਿੰਗ ਜਾਂ ਗਿਣਤੀ ਕੇਂਦਰ ਬਣਾਏ ਜਾਣੇ ਹਨ, ਉੱਥੇ ਮੁਰੰਮਤ, ਸਫਾਈ ਅਤੇ ਬੁਨਿਆਦੀ ਸਹੂਲਤਾਂ ਨੂੰ ਤੁਰੰਤ ਦਰੁਸਤ ਕਰਨ ਲਈ ਕਿਹਾ ਗਿਆ। ਚੋਣ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਨੋਡਲ ਅਫਸਰ ਨਿਯੁਕਤ ਕਰਨ ਅਤੇ 48 ਘੰਟਿਆਂ ਦੇ ਅੰਦਰ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਮੀਦਵਾਰਾਂ ਲਈ ‘ਸਿੰਗਲ ਵਿੰਡੋ ਪੋਰਟਲ’ ਸਥਾਪਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਮੀਟਿੰਗ ਦੌਰਾਨ ਸਪੱਸ਼ਟ ਕੀਤਾ ਗਿਆ ਕਿ ਲੋੜੀਂਦੀ ਐਨ.ਓ.ਸੀ (NOC) ਕੇਵਲ ਸਬੰਧਤ ਉਮੀਦਵਾਰ ਵੱਲੋਂ ਹੀ ਲਈ ਜਾਵੇਗੀ, ਉਸ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਵੱਲੋਂ ਨਹੀਂ।

ਇਸ ਮੌਕੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਅੰਬਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਅਜੇ ਸਿੰਘ ਤੋਮਰ, ਰਾਜ ਚੋਣ ਕਮਿਸ਼ਨ ਦੇ ਸਕੱਤਰ ਸ੍ਰੀ ਗੌਰਵ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin