ਨਾਜ਼ੀਆ ਪ੍ਰਵੀਨ ਨੂੰ ਇਨਸਾਫ ਦਿਵਾਉਣ ਲਈ ਡੀਸੀ ਦਫਤਰ ਲੁਧਿਆਣਾ ਦਾ ਘਿਰਾਓ ਕਰਕੇ ਦਿੱਤਾ ਮੰਗ ਪੱਤਰ… ਸੂਬਾ ਪ੍ਰਧਾਨ ਡਾ. ਕਾਲਖ

 

ਲੁਧਿਆਣਾ,
( ਵਿਜੇ ਭਾਂਬਰੀ )–
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਦੀ ਨੂੰਹ ਨਾਜ਼ੀਆ ਪ੍ਰਵੀਨ (25), ਪਤਨੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ, ਦੀ ਮੌਤ ਮਾਮਲੇ ਵਿੱਚ ਇਨਸਾਫ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤਿੱਖਾ ਸੰਘਰਸ਼ ਕੀਤਾ ।
ਜਾਣਕਾਰੀ ਅਨੁਸਾਰ ਨਾਜ਼ੀਆ ਪ੍ਰਵੀਨ ਆਪਣੇ ਪੇਕੇ ਸ਼ਹਿਰ ਮਲੇਰਕੋਟਲਾ ਵਿਖੇ ਗਈ ਹੋਈ ਸੀ, ਜਿੱਥੇ ਪਿੰਡ ਚੀਮੇ ਚੌਹਾਣੇ ਦੀ ਸਟਾਫ ਨਰਸ ਕੁਲਵਿੰਦਰ ਕੌਰ ਕੋਲ ਉਸਦਾ ਇਲਾਜ ਚੱਲ ਰਿਹਾ ਸੀ। ਬੇਟੀ ਨਾਜ਼ੀਆ ਪ੍ਰਵੀਨ ਬਿਲਕੁਲ ਠੀਕ ਠਾਕ ਸੀ। ਉਸ ਦੇ ਪਲੇਟਲੈਟ ਸੈਲ ਸਿਰਫ 82 ਹਜਾਰ ਸਨ, ਜੋ ਕਿ ਆਮ ਨਾਲੋਂ ਘੱਟ ਸਨ। ਸਿਰਫ ਘੱਟ ਸੈਲ ਹੋਣ ਦੀ ਸਮੱਸਿਆ ਕਾਰਨ ਉਸਨੂੰ ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਸੀਰਤ ਹਸਪਤਾਲ ਵਿੱਚ ਚੈੱਕ ਅੱਪ ਲਈ ਲਿਆਂਦਾ ਗਿਆ। ਇਸ ਦੌਰਾਨ ਉਸਦੇ ਗਰਭ ਵਿੱਚ ਪਲ ਰਿਹਾ ਬੱਚਾ ਵੀ ਕੇਵਲ 33 ਹਫ਼ਤਿਆਂ ਦਾ ਸੀ, ਜਦਕਿ ਆਮ ਤੌਰ ‘ਤੇ ਕੰਪਲੀਟ ਡਿਲਿਵਰੀ 38 ਹਫ਼ਤਿਆਂ ‘ਚ ਹੁੰਦੀ ਹੈ।
ਪਰਿਵਾਰ ਦੇ ਦੋਸ਼ਾਂ ਮੁਤਾਬਕ ਸਟਾਫ ਨਰਸ ਕੁਲਵਿੰਦਰ ਕੌਰ ਅਤੇ ਸੀਰਤ ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਨੂੰ ਡਰਾ-ਧਮਕਾ ਕੇ ਤੁਰੰਤ ਡਿਲਿਵਰੀ ਕਰਨ ਲਈ ਮਜਬੂਰ ਕੀਤਾ ਅਤੇ ਭਰੋਸਾ ਦਿਵਾਇਆ ਕਿ ਮਾਂ ਅਤੇ ਬੱਚੇ ਨੂੰ ਕੋਈ ਖਤਰਾ ਨਹੀਂ ਹੋਵੇਗਾ। ਇਸ ਤੋਂ ਬਾਅਦ ਜਲਦਬਾਜ਼ੀ ਵਿੱਚ ਵੱਡਾ ਆਪਰੇਸ਼ਨ ਕਰਕੇ ਜਬਰਦਸਤੀ ਬੱਚੇ ਦਾ ਜਨਮ ਕਰਵਾ ਦਿੱਤਾ ਗਿਆ। ਸਮੇਂ ਤੋਂ ਪਹਿਲਾਂ ਜਨਮ ਹੋਣ ਕਾਰਨ ਨਵਜਾਤ ਬੱਚੇ ਨੂੰ ਤੁਰੰਤ ਹੀ ਦੂਜੇ ਹਸਪਤਾਲ ਵਿੱਚ ਮਸ਼ੀਨਾਂ ‘ਤੇ ਰੱਖਣਾ ਪਿਆ।
ਪਰ ਰਾਤ ਕਰੀਬ 12 ਵਜੇ ਨਾਜ਼ੀਆ ਪ੍ਰਵੀਨ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰਾਂ ਦੀ ਘੋਰ ਲਾਪਰਵਾਹੀ ਕਾਰਨ ਵੱਧ ਖੂਨ ਵਗਣ ਨਾਲ ਉਸਦੀ ਮੌਤ ਹੋ ਗਈ। ਪਰਿਵਾਰ ਅਤੇ ਜਥੇਬੰਦੀਆਂ ਨੇ ਇਸਨੂੰ ਸਿੱਧਾ ਮੈਡੀਕਲ ਲਾਪਰਵਾਹੀ ਕਰਾਰ ਦਿੱਤਾ ਹੈ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਇਹ ਮੌਤ ਕੁਦਰਤੀ ਨਹੀਂ, ਸਗੋਂ ਡਾਕਟਰੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ “ਕਤਲ ਵਰਗਾ ਗੰਭੀਰ ਅਪਰਾਧ” ਕਰਾਰ ਦਿੰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੋਸ਼ੀ ਅਜੇ ਵੀ ਗਿ੍ਰਫ਼ਤਾਰੀ ਤੋਂ ਬਾਹਰ ਹਨ ਅਤੇ ਹਸਪਤਾਲ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਦੀ ਗਿ੍ਰਫ਼ਤਾਰੀ ਨਾ ਹੋਣਾ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦਰਸਾਉਂਦਾ ਹੈ। ਅੱਜ 16 ਅਪ੍ਰੈਲ ਨੂੰ ਵੱਖ-ਵੱਖ ਜਥੇਬੰਦੀਆਂ ਦਾ ਵੱਡਾ ਵਫ਼ਦ ਲੁਧਿਆਣਾ ਦੇ ਡੀ.ਸੀ. ਦਫਤਰ ਦੇ ਪਾਰਕ ਵਿੱਚ ਇਕੱਤਰ ਹੋ ਕੇ, ਡਿਪਟੀ ਕਮਿਸ਼ਨਰ ਦਾ ਘਿਰਾਓ ਕਰਕੇ ਦੋਸ਼ੀਆਂ ਦੀ ਤੁਰੰਤ ਗਿ੍ਰਫ਼ਤਾਰੀ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੰਜਾਬ ਪੱਧਰ ਦਾ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਲੁਧਿਆਣੇ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ,ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।
ਇਸ ਮੌਕੇ ਸੂਬਾ ਪ੍ਰਧਾਨ ਪੰਜਾਬ ਡਾ. ਜਸਵਿੰਦਰ ਸਿੰਘ ਕਾਲਖ (ਲੁਧਿਆਣਾ), ਮੀਡੀਆ ਇੰਚਾਰਜ ਪੰਜਾਬ ਡਾ. ਮਿੱਠੂ ਮੁਹੰਮਦ (ਮਹਿਲ ਕਲਾਂ, ਬਰਨਾਲਾ), ਸੂਬਾ ਪ੍ਰੈੱਸ ਸਕੱਤਰ ਡਾ. ਰਜੇਸ਼ ਕੁਮਾਰ ਸ਼ਰਮਾ ਰਾਜੂ (ਲੁਧਿਆਣਾ), ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਕੁੱਕੂ (ਬਰਨਾਲਾ), ਡਾ. ਪਰਮੇਸ਼ਰ ਸਿੰਘ (ਬਰਨਾਲਾ), ਡਾ. ਲਾਭ ਸਿੰਘ ਮੰਡੇਰ( ਜਿਲਾ ਪ੍ਰਧਾਨ ਬਰਨਾਲਾ), ਡਾਕਟਰ ਬਲਜਿੰਦਰ ਸਿੰਘ ਜਿਲਾ ਕੈਸ਼ੀਅਰ ਲੁਧਿਆਣਾ, ਹਰਜੀਤ ਸਿੰਘ ਖਿਆਲੀ ਭਾਈ ਲਾਲੋ ਪੰਜਾਬੀ ਮੰਚ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਦਾ ਮਹਿਲ ਕਲਾਂ, ਮਹਿਲ ਕਲਾਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ , ਮੁਸਲਿਮ ਮਹਾਸਭਾ ਪੰਜਾਬ ਦੇ ਮੁਹੰਮਦ ਸਤਾਰ ਜਰਨਲ ਸੈਕਟਰੀ, ਮੁਖਤਿਆਰ ਅਲੀ, ਇਰਫਾਨ ਸਲਮਾਨੀ, ਮੁਹੰਮਦ ਇਸਮਾਈਲ ਬਲਾਚੌਰ, ਗੁਰਮੇਲ ਖਾਨ , ਅਬ ਨਹੀਂ ਵੈਲਫੇਅਰ ਸੁਸਾਇਟੀ ਦੇ ਸਤਵਿੰਦਰ ਕੌਰ ਸੱਤੀ,ਡਾਕਟਰ ਬਲਦੇਵ ਸਿੰਘ ਧਨੇਰ,ਬਲਾਕ ਮਹਿਲਕਲਾਂ ਦੇ ਪ੍ਰਧਾਨ ਡਾਕਟਰ ਹਰਮੇਲ ਸਿੰਘ ਮਿੰਟਾਂ,ਡਾ ਬੇਅੰਤ ਸਿੰਘ ਉਪਲੀ ਜ਼ਿਲਾ ਬਰਨਾਲਾ, ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਡਾਕਟਰ ਅਮਰਜੀਤ ਸਿੰਘ, ਬਨੀ ਖਹਿਰਾ,ਪੱਤਰਕਾਰ ਪ੍ਰੇਮ ਕੁਮਾਰ ਪਾਸੀ, ਪੱਤਰਕਾਰ ਅਜੇ ਟੱਲੇਵਾਲ, ਪੱਤਰਕਾਰ ਜਗਜੀਤ ਕੁਤਬਾ, ਪੱਤਰਕਾਰ ਮਨਜੀਤ ਸਿੰਘ,ਸੂਬਾ ਮੀਤ ਪ੍ਰਧਾਨ ਉੱਤਮ ਸਿੰਘ ਮਲੇਰਕੋਟਲਾ, ਡਾਕਟਰ ਕੇਸਰ ਖਾਨ ਮਹਿਲ ਕਲਾਂ, ਡਾਕਟਰ ਦਿਲਬਾਗ ਸਿੰਘ,ਜਗਤਾਰ ਸਿੰਘ ਗਿੱਲ ,ਮਨਦੀਪ ਕੁਮਾਰ ਚੀਕੂ,ਰਾਹੁਲ ਵਰਮਾ,ਵਿਨੋਦ ਜੈਨ,ਡਾਕਟਰ ਬਲਵੰਤ ਸਿੰਘ ਸੰਦੌੜ, ਡਾਕਟਰ ਜਗਰੂਪ ਗਿੱਲ ਸਦੌੜ, ਡਾਕਟਰ ਜਗਤਾਰ ਸਿੰਘ ਜਲਵਾਣਾ, ਜਗਤਾਰ ਸਿੰਘ ਚੀਮਾ,ਬੀਜਾ ਬਲਾਕ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ,ਡਾ ਪਤਨ ਸਿੰਘ ਭੁੱਟਾ ਨਿਊ ਸਿਮਲਾਪੁਰੀ ਦੇ ਪ੍ਰਧਾਨ ਡਾਕਟਰ ਰਾਜਵਿੰਦਰ ਸਿੰਘ, ਢੰਡਾਰੀ ਬਲਾਕ ਦੇ ਡਾਕਟਰ ਮਨਮੋਹਨ ਸਿੰਘ , ਰਾੜਾ ਸਾਹਿਬ ਬਲਾਕ ਦੇ ਪ੍ਰਧਾਨ ਡਾਕਟਰ ਬਚਿੱਤਰ ਸਿੰਘ ,ਮਲੌਦ ਬਲਾਕ ਦੇ ਪ੍ਰਧਾਨ ਡਾਕਟਰ ਰਾਮ ਸਿੰਘ, ਜਿਲਾ ਕਮੇਟੀ ਮੈਂਬਰ ਅਜੀਤ ਰਾਮ ਝਾਂਡੇ, ਡਾਕਟਰ ਜਸਵਿੰਦਰ ਸਿੰਘ ਜੜਤੌਲੀ ਜਿਲਾ ਵਾਈਸ ਚੇਅਰਮੈਨ, ਅਮਰੀਕ ਸਿੰਘ ਸੀਨੀਅਰ ਪ੍ਰਧਾਨ, ਡਾਕਟਰ ਪਰਮਿੰਦਰ ਸਿੰਘ ਰੰਗੀਆਂ, ਡਾਕਟਰ ਲਖਵੰਤ ਸਿੰਘ ਸਾਹਨੇਵਾਲ, ਡਾਕਟਰ ਜਗਤਾਰ ਸਿੰਘ, ਡਾਕਟਰ ਜਗਮੋਹਨ ਸੋਨੀ, ਡਾਕਟਰ ਮਨਜੀਤ ਸਿੰਘ, ਡਾਕਟਰ ਮੇਵਾ ਸਿੰਘ, ਬੂਟਾ ਸਿੰਘ ਹੰਡਿਆਇਆ , ਡਾਕਟਰ ਜੱਸੀ, ਡਾਕਟਰ ਨਾਹਰ, ਵੈਦ ਜਸਵਿੰਦਰ ਸਿੰਘ,ਡਾਕਟਰ ਮਨਜੀਤ ਸਿੰਘ ਮਹਿਤਾ,ਡਾਕਟਰ,ਅਰਜਾਕ ਅਲੀ ਪੱਖੋ ਕੈਂਚੀਆਂ ,ਡਾਕਟਰ ਹਰਪ੍ਰੀਤ ਸਿੰਘ ਮਹਿਤਾ,ਡਾਕਟਰ ਸੰਦੀਪ ਸਿੰਘ ਉੱਗੋਕੇ,ਡਾਕਟਰ ਹਰਪ੍ਰੀਤ ਸਿੰਘ ਚੀਮਾਂ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਸਾਹਿਬਾਨ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin