ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਜਿਲ੍ਹਾ ਦੀ ਮੰਡੀਆਂ ਦਾ ਕੀਤਾ ਨਿਰੀਖਣ=ਸੂਬਾ ਸਰਕਾਰ ਫਸਲ ਖਰੀਦ ਪ੍ਰਕ੍ਰਿਆ ਨੂੰ ਸੁਚਾਰੂ ਤੇ ਪਾਰਦਰਸ਼ੀ ਬਨਾਉਣ ਲਈ ਹੈ ਪ੍ਰਤੀਬੱਧ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂਪਾਲਣ ਅਤੇ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਬੁੱਧਵਾਰ ਨੂੰ ਜਿਲ੍ਹਾ ਰੋਹਤਕ ਵਿੱਚ ਮਹਿਮ, ਰੋਹਤਕ ਤੇ ਸਾਂਪਲਾ ਮੰਡੀਆਂ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਫਸਲ ਖਰੀਦ ਪ੍ਰਕ੍ਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਨਾਉਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਫਸਲ ਆਮਦ ਦੇ ਚਲਦੇ ਮੰਡੀਆਂ ਵਿੱਚ ਬਹੁਤ ਵੱਧ ਭੀੜ ਹੈ, ਪਰ ਪ੍ਰਸਾਸ਼ਨ ਵੱਲੋਂ ਸਾਰੇ ਜਰੂਰੀ ਵਿਵਸਥਾਵਾਂ ਯਕੀਨੀ ਕੀਤੀਆਂ ਗਈਆਂ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਕਿਸਾਨਾਂ ਤੇ ਆੜਤੀਆਂ ਦੀ ਸਮਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀ ਹੈ ਅਤੇ ਫਸਲ ਉਠਾਨ ਵਿੱਚ ਹੋ ਰਹੀ ਮੁਸ਼ਕਲ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੱਧਦੇ ਬਦਾਅ ਨੂੰ ਦੇਖਦੇ ਹੋਏ ਗੇਟ ਪਾਸ ਪ੍ਰਣਾਲੀ ਵਿੱਚ ਸੁਧਾਰ ਕੀਤਾ ਗਿਆ ਹੈ। ਹੁਣ ਏਂਟਰੀ ਅਤੇ ਆਊਟਸਾਇਡ ਗੇਟ ਪਾਸ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ, ਜਿਸ ਨਾਲ ਟ੍ਰੈਫਿਕ ਜਾਮ ਦੇ ਹਾਲਾਤ ਵਿੱਚ ਸੁਧਾਰ ਹੋਵੇਗਾ ਅਤੇ ਕੰਮ ਤੇ੧ੀ ਨਾਲ ਹੋ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਫਸਲ ਦਾ ਸੀਜ਼ਨ ਹੁਣ ਘੱਟ ਸਮੇਂ ਵਿੱਚ ਸਿਮਟ ਗਿਆ ਹੈ, ਜਿਸ ਨਾਲ ਇੱਕਠੇ ਵੱਧ ਗਿਣਤੀ ਵਿੱਚ ਫਸਲ ਮੰਡੀਆਂ ਵਿੱਚ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਨਵੀਂ ਵਿਵਸਥਾਵਾਂ ਲਾਗੂ ਕੀਤੀਆਂ ਗਹੀਆਂ ਹਨ। ਇੰਨ੍ਹਾਂ ਵਿਵਸਥਾਵਾਂ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਭੁਗਤਾਨ ਦੀ ਵਿਵਸਥਾ ਇੱਕ ਵੱਡਾ ਸੁਧਾਰ ਹੈ, ਜਿਸ ਨਾਲ ਪਾਰਦਰਸ਼ਿਤਾ ਵਧੀ ਅਤੇ ਕਿਸਾਨਾਂ ਨੂੰ ਸਿੱਧਾ ਲਾਭ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਵਸਥਾਵਾਂ ਨੂੰ ਬਿਹਤਰ ਬਨਾਉਣ ਦੇ ਉਦੇਸ਼ ਨਾਲ ਫੈਸਲੇ ਲਏ ਜਾਂਦੇ ਹਨ, ਤਾਂ ਜੋ ਸਾਰੇ ਹਿੱਤਧਾਰਕਾਂ ਨੂੰ ਲਾਭ ਮਿਲ ਸਕੇ। ਮੰਡੀਆਂ ਵਿੱਚ ਖਰੀਦ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ ਬਣਾਏ ਰੱਖਣ ਲਈ ਸਾਰੇ ਜਰੂਰੀ ਰਿਕਾਰਡ ਰੱਖੇ ਜਾਂਦੇ ਹਨ, ਗੜ੍ਹੇਮਾਰੀ ਅਤੇ ਬਰਸਾਤ ਨਾਲ ਫਸਲ ਨੂੰ ਹੋਏ ਨੁਕਸਾਨ ਦੇ ਸੰਦਰਭ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਫਸਲਾਂ ਨੂੰ ਹੋਏ ਨੁਕਸਾਨ ਦੀ ਸੂਚਨਾ ਮਿਲਣ ‘ਤੇ ਸਰਕਾਰ ਵੱਲੋਂ ਇਸ ਦਾ ਮੁਲਾਂਕਣ ਕਰਵਾ ਕੇ ਕਿਸਾਨਾਂ ਨੂੰ ਨਿਯਮ ਅਨੁਸਾਰ ਜਲਦੀ ਮੁਆਵਜਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਫਸਲ ਸੀਜ਼ਨ ਤੋਂ ਪਹਿਲਾਂ ਹੀ ਮੰਡੀਆਂ ਵਿੱਚ ਪੱਕੇ ਰਸਤੇ, ਸ਼ੈਡ ਅਤੇ ਹੋਰ ਬੁਨਿਆਦੀ ਸਹੂਲਤਾਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਕਿਸਾਨਾਂ ਨੂੰ ਫਸਲ ਵਿਕਰੀ ਦੌਰਾਨ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤੱਕ ਪੰਚਕੂਲਾ, ਅੰਬਾਲਾ, ਜੀਂਦ, ਰੋਹਤਕ, ਪਾਣੀਪਤ ਸਮੇਤ ਕਈ ਜਿਲ੍ਹਿਆਂ ਦੀ ਮੰਡੀਆਂ ਦਾ ਦੌਰਾ ਕਰ ਚੁੱਕੇ ਹਨ ਅਤੇ ਪੂਰੇ ਅਪ੍ਰੈਲ ਮਹੀਨੇ ਵਿੱਚ ਨਿਰੀਖਣ ਜਾਰੀ ਰਹੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਸਲ ਖਰੀਦ, ਉਠਾਨ ਅਤੇ ਭੁਗਤਾਨ ਪ੍ਰਕ੍ਰਿਆ ਨੂੰ ਹੋਰ ਵੱਧ ਤੇਜ ਤੇ ਸੁਚਾਰੂ ਬਣਾਇਆ ਜਾਵੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ ਕਿਸੇ ਮੰਡੀ ਵਿੱਚ ਤੋਲ ਜਾਂ ਹੋਰ ਵਿਵਸਥਾਵਾਂ ਨੂੰ ਲੈ ਕੇ ਸ਼ਿਕਾਇਤ ਮਿਲਦੀ ਹੈ, ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ।
ਕਲਾਸ ਤਤਪਰਤਾ ਪ੍ਰੋਗਰਾਮ ਦੀ ਸਮੱਗਰੀ ਦਾ ਹੋਇਆ ਵਿਮੋਚਨ=ਇਸ ਨਾਲ 8 ਲੱਖ ਤੋਂ ਵੱਧ ਵਿਦਿਆਰਥੀ ਲਾਭਬੰਦ ਹੋਣਗੇ ਅਤੇ ਇਸ ਨੂੰ 31,000 ਅਧਿਆਪਕਾਂ ਰਾਹੀਂ ਕੀਤਾ ਜਾਵੇਗਾ ਲਾਗੂ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਵਿਜੇ ਸਿੰਘ ਦਹੀਆ ਦੀ ਅਗਵਾਈ ਹੇਠ ਇੱਕ ਵੀਡੀਓ ਕਾਨਫਰੰਸ ਆਯੋਜਿਤ ਕੀਤੀ ਗਈ, ਜਿਸ ਵਿੱਚ ‘ਕਲਾਸ ਤਤਪਰਤਾ ਪ੍ਰੋਗਰਾਮ’ ਦੀ ਸਮੱਗਰੀ ਦਾ ਵਿਮੋਚਨ ਕੀਤਾ ਗਿਆ। ਇਸ ਵੀਡੀਓ ਕਾਨਫਰੰਸ ਵਿੱਚ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀਆਂ, ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰਾਂ ਅਤੇ ਬਲਾਕ ਸਿੱਖਿਆ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਸ਼੍ਰੀ ਵਿਜੇ ਸਿੰਘ ਦਹੀਆ ਨੇ ਦੱਸਿਆ ਕਿ ‘ਕਲਾਸ ਤਤਪਰਤਾ ਪ੍ਰੋਗਰਾਮ’ (ਕਲਾਸ ਰੇਡੀਨੈਸ ਪ੍ਰੋਗਰਾਮ) ਦੇ ਤਹਿਤ ਵਿਕਸਤ ਵੱਖ-ਵੱਖ ਵਿਦਿਅਕ ਸਮੱਗਰੀਆਂ ਦਾ ਵਿਮੋਚਨ ਕੀਤਾ ਗਿਆ ਹੈ, ਜਿਸ ਵਿੱਚ ਅਧਿਆਪਕਾਂ ਲਈ ਵਿਸ਼ੇ ਅਨੁਸਾਰ ਸਮਾਂ-ਸਾਰਣੀ, ਵਿਦਿਆਰਥੀਆਂ ਲਈ ਗਤੀਵਿਧੀ ਪੁਸਤਕ (ਐਕਟੀਵਿਟੀ ਬੁੱਕ) ਅਤੇ 45 ਦਿਨਾਂ ਦੀ ਪ੍ਰਗਤੀ ਨੂੰ ਵਿਵਸਥਿਤ ਰੂਪ ਵਿੱਚ ਟਰੈਕ ਕਰਨ ਲਈ ਇੱਕ ਪ੍ਰਭਾਵੀ ਮਾਨੀਟਰਿੰਗ ਟੂਲ ਸ਼ਾਮਲ ਹੈ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਚਲਾਇਆ ਜਾਵੇਗਾ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਂ ਕਲਾਸ ਲਈ ਵਿਦਿਅਕ ਤੌਰ ‘ਤੇ ਤਿਆਰ ਕਰਨਾ ਅਤੇ ਉਨ੍ਹਾਂ ਦੀਆਂ ਬੁਨਿਆਦੀ ਯੋਗਤਾਵਾਂ ਨੂੰ ਮਜ਼ਬੂਤ ਕਰਨਾ ਹੈ। ਇਸ ਪ੍ਰੋਗਰਾਮ ਰਾਹੀਂ ਰਾਜ ਦੇ ਲਗਭਗ 8 ਲੱਖ ਤੋਂ ਵੱਧ ਵਿਦਿਆਰਥੀ ਲਾਭ ਉਠਾਉਣਗੇ, ਜਿਸ ਨੂੰ ਲਗਭਗ 31,000 ਅਧਿਆਪਕਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ “ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ (ਐਫਐਲਐਨ) ਨੂੰ ਮਜ਼ਬੂਤ ਕਰਨਾ ਸਿੱਖਿਆ ਪ੍ਰਣਾਲੀ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ‘ਨਿਪੁਣ ਭਾਰਤ ਮਿਸ਼ਨ’ ਇਸੇ ਦਿਸ਼ਾ ਵਿੱਚ ਇੱਕ ਸ਼ਕਤੀਸ਼ਾਲੀ ਪਹਿਲ ਹੈ, ਜਿਸਦਾ ਉਦੇਸ਼ ਬੱਚਿਆਂ ਨੂੰ ਸ਼ੁਰੂਆਤੀ ਕਲਾਸਾਂ ਵਿੱਚ ਹੀ ਗ੍ਰੇਡ-ਪੱਧਰ ਦੀ ਮੁਹਾਰਤ ਪ੍ਰਦਾਨ ਕਰਨਾ ਹੈ।”
ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਲਗਾਤਾਰ ਪ੍ਰਭਾਵੀ ਯਤਨ ਕੀਤੇ ਜਾ ਰਹੇ ਹਨ, ਜਿਸ ਕਾਰਨ ਹਰਿਆਣਾ ਕਈ ਮਾਮਲਿਆਂ ਵਿੱਚ ਦੂਜੇ ਰਾਜਾਂ ਲਈ ਮਿਸਾਲ ਬਣ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਦੀ ਅਗਵਾਈ ਹੇਠ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਹਾਂ-ਪੱਖੀ ਨਤੀਜੇ ਵੀ ਸਾਹਮਣੇ ਆ ਰਹੇ ਹਨ।’
ਵੱਖ-ਵੱਖ ਮੁਲਾਂਕਣ ਰਿਪੋਰਟਾਂ ਦਾ ਵਰਨਣ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਰਾਜ ਦੀ ਵਿਦਿਅਕ ਸਥਿਤੀ ਬਹੁਤ ਵਧੀਆ ਹੈ, ਅਸੀਂ ਨਿਪੁਣ (NIPUN) ਵਿੱਚ ਦੇਸ਼ ਵਿੱਚ ਤੀਜੇ ਸਥਾਨ ‘ਤੇ ਹਾਂ। ਇਸੇ ਸੰਦਰਭ ਵਿੱਚ 45 ਦਿਨਾਂ ਦਾ ‘ਕਲਾਸ ਰੈਡੀਨੈਸ ਪ੍ਰੋਗਰਾਮ’ ਬਹੁਤ ਮਹੱਤਵਪੂਰਨ ਹੈ। ਇਸਦਾ ਉਦੇਸ਼ ਬੱਚਿਆਂ ਦੇ ਸਿੱਖਣ ਵਿੱਚ ਆਈ ਕਮੀ ਨੂੰ ਦੂਰ ਕਰਨਾ ਅਤੇ ਉਨ੍ਹਾਂ ਨੂੰ ਗ੍ਰੇਡ-ਪੱਧਰ ਦੀ ਯੋਗਤਾ ਤੱਕ ਪਹੁੰਚਾਉਣਾ ਹੈ।’
ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ‘ਉਹ ਹਰੇਕ ਬੱਚੇ ‘ਤੇ ਵਿਸ਼ੇਸ਼ ਧਿਆਨ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਬੱਚਾ ਪਿੱਛੇ ਨਾ ਰਹਿ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕ ਭਾਵੇਂ ਕਿੰਨੀ ਵੀ ਉੱਨਤ ਕਿਉਂ ਨਾ ਹੋ ਜਾਵੇ, ਅਧਿਆਪਕ ਦੀ ਭੂਮਿਕਾ ਹਮੇਸ਼ਾ ਕੇਂਦਰੀ ਅਤੇ ਮਹੱਤਵਪੂਰਨ ਰਹੇਗੀ।’ ਮੀਟਿੰਗ ਦੌਰਾਨ ‘ਪ੍ਰਵੇਸ਼ ਉਤਸਵ’ ਤਹਿਤ ਨਾਮਜ਼ਦਗੀ ਮੁਹਿੰਮ ਦੀ ਵੀ ਸਮੀਖਿਆ ਕੀਤੀ ਗਈ ਅਤੇ ਨਿਰਦੇਸ਼ ਦਿੱਤੇ ਗਏ ਕਿ ਰਾਜ ਵਿੱਚ ‘ਜ਼ੀਰੋ ਡਰਾਪਆਊਟ’ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਬੱਚਾ ਸਕੂਲ ਤੋਂ ਬਾਹਰ ਨਾ ਰਹੇ। ਇਸ ਮੌਕੇ ਡਾਇਰੈਕਟਰ, ਮੌਲਿਕ ਸਿੱਖਿਆ ਸ੍ਰੀਮਤੀ ਮਨੀਤਾ ਮਲਿਕ ਅਤੇ ਸਟੇਟ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਵਰਸ਼ਾ ਖਾਂਗਵਾਲ ਨੇ ਵੀ ਸੰਬੋਧਿਤ ਕੀਤਾ।
ਨਗਰ ਨਿਗਮ ਚੋਣਾਂ 2026: 826 ਮਤਦਾਨ ਕੇਂਦਰਾਂ ‘ਤੇ ਹੋਵੇਗੀ ਵੋਟਿੰਗ, 8.70 ਲੱਖ ਤੋਂ ਵੱਧ ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ
ਨੋਟੀਫਾਈਡ ਸਾਰੀਆਂ ਸੰਸਥਾਵਾਂ ਵਿੱਚ 10 ਮਈ ਨੂੰ ਹੋਵੇਗੀ ਵੋਟਿੰਗ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਰਾਜ ਚੋਣ ਕਮਿਸ਼ਨ, ਹਰਿਆਣਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2026 ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਆਮ ਚੋਣਾਂ ਤਹਿਤ ਸੂਬੇ ਦੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਕਮੇਟੀਆਂ ਦੇ ਕੁੱਲ 144 ਵਾਰਡਾਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਪ੍ਰਕਿਰਿਆ ਲਈ 826 ਸੰਭਾਵਿਤ ਮਤਦਾਨ ਕੇਂਦਰ ਸਥਾਪਿਤ ਕੀਤੇ ਜਾਣ ਦਾ ਅਨੁਮਾਨ ਹੈ। ਇਨ੍ਹਾਂ ਚੋਣਾਂ ਵਿੱਚ ਕੁੱਲ 8,70,925 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 4,53,047 ਪੁਰਸ਼, 4,17,841 ਮਹਿਲਾਵਾਂ ਅਤੇ 37 ਹੋਰ ਸ਼੍ਰੇਣੀ ਦੇ ਵੋਟਰ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਅੰਬਾਲਾ ਨਗਰ ਨਿਗਮ ਦੇ 20 ਵਾਰਡਾਂ ਵਿੱਚ ਚੋਣ ਹੋਵੇਗੀ। ਮੇਅਰ ਦੀ ਸੀਟ ਬੀ.ਸੀ.-ਬੀ (ਮਹਿਲਾ) ਲਈ ਰਾਖਵੀਂ ਹੈ। ਇੱਥੇ 2 ਵਾਰਡ ਅਨੁਸੂਚਿਤ ਜਾਤੀ, 1 ਵਾਰਡ ਅਨੁਸੂਚਿਤ ਜਾਤੀ (ਮਹਿਲਾ), 1 ਵਾਰਡ ਬੀ.ਸੀ.-ਏ, 1 ਵਾਰਡ ਬੀ.ਸੀ.-ਏ (ਮਹਿਲਾ), 1 ਵਾਰਡ ਬੀ.ਸੀ.-ਬੀ ਮਹਿਲਾ, 4 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 10 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 191 ਮਤਦਾਨ ਕੇਂਦਰਾਂ ‘ਤੇ 1,98,224 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 1,02,654 ਪੁਰਸ਼, 95,550 ਮਹਿਲਾਵਾਂ ਅਤੇ 20 ਹੋਰ ਵੋਟਰ ਸ਼ਾਮਲ ਹਨ।
ਪੰਚਕੂਲਾ ਨਗਰ ਨਿਗਮ ਦੇ 20 ਵਾਰਡਾਂ ਵਿੱਚ ਚੋਣ ਹੋਵੇਗੀ। ਮੇਅਰ ਦੀ ਸੀਟ ਅਣ-ਰਾਖਵੀਂ ਹੈ। ਇੱਥੇ 2 ਵਾਰਡ ਅਨੁਸੂਚਿਤ ਜਾਤੀ, 1 ਵਾਰਡ ਅਨੁਸੂਚਿਤ ਜਾਤੀ (ਮਹਿਲਾ), 1 ਵਾਰਡ ਬੀ.ਸੀ.-ਏ (ਮਹਿਲਾ), 1 ਵਾਰਡ ਬੀ.ਸੀ.-ਬੀ ਮਹਿਲਾ, 4 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 11 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 204 ਮਤਦਾਨ ਕੇਂਦਰਾਂ ‘ਤੇ 2,07,379 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 1,08,927 ਪੁਰਸ਼, 98,447 ਮਹਿਲਾਵਾਂ ਅਤੇ 5 ਹੋਰ ਵੋਟਰ ਸ਼ਾਮਲ ਹਨ।
ਸੋਨੀਪਤ ਨਗਰ ਨਿਗਮ ਦੇ 22 ਵਾਰਡਾਂ ਵਿੱਚ ਚੋਣਾਂ ਹੋਣਗੀਆਂ। ਮੇਅਰ ਦੀ ਸੀਟ ਅਣ-ਰਾਖਵੀਂ ਹੈ। ਇੱਥੇ 2 ਵਾਰਡ ਅਨੁਸੂਚਿਤ ਜਾਤੀ, 2 ਵਾਰਡ ਅਨੁਸੂਚਿਤ ਜਾਤੀ (ਮਹਿਲਾ), 1 ਵਾਰਡ ਬੀ.ਸੀ.-ਏ, 1 ਵਾਰਡ ਬੀ.ਸੀ.-ਏ (ਮਹਿਲਾ), 1 ਵਾਰਡ ਬੀ.ਸੀ.-ਬੀ ਮਹਿਲਾ, 4 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 11 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 264 ਮਤਦਾਨ ਕੇਂਦਰਾਂ ‘ਤੇ 2,95,868 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 1,53,292 ਪੁਰਸ਼, 1,42,569 ਮਹਿਲਾਵਾਂ ਅਤੇ 7 ਹੋਰ ਵੋਟਰ ਸ਼ਾਮਲ ਹਨ।
ਰੇਵਾੜੀ ਨਗਰ ਕੌਂਸਲ ਦੇ 32 ਵਾਰਡਾਂ ਵਿੱਚ ਚੋਣ ਹੋਵੇਗੀ। ਪ੍ਰਧਾਨ ਦੀ ਸੀਟ ਅਨੁਸੂਚਿਤ ਜਾਤੀ (ਮਹਿਲਾ) ਲਈ ਰਾਖਵੀਂ ਹੈ। ਇੱਥੇ 4 ਵਾਰਡ ਅਨੁਸੂਚਿਤ ਜਾਤੀ, 2 ਵਾਰਡ ਅਨੁਸੂਚਿਤ ਜਾਤੀ (ਮਹਿਲਾ), 2 ਵਾਰਡ ਬੀ.ਸੀ.-ਏ, 1 ਵਾਰਡ ਬੀ.ਸੀ.-ਏ (ਮਹਿਲਾ), 2 ਵਾਰਡ ਬੀ.ਸੀ.-ਬੀ, 2 ਵਾਰਡ ਬੀ.ਸੀ.-ਬੀ (ਮਹਿਲਾ), 6 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 13 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 108 ਮਤਦਾਨ ਕੇਂਦਰਾਂ ‘ਤੇ 1,15,157 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 59,142 ਪੁਰਸ਼, 56,011 ਮਹਿਲਾਵਾਂ ਅਤੇ 4 ਹੋਰ ਵੋਟਰ ਸ਼ਾਮਲ ਹਨ।
ਉਕਲਾਨਾ ਨਗਰ ਕਮੇਟੀ ਦੇ 16 ਵਾਰਡਾਂ ਵਿੱਚ ਚੋਣ ਹੋਵੇਗੀ। ਪ੍ਰਧਾਨ ਦੀ ਸੀਟ ਮਹਿਲਾ ਲਈ ਰਾਖਵੀਂ ਹੈ। ਇੱਥੇ 4 ਵਾਰਡ ਅਨੁਸੂਚਿਤ ਜਾਤੀ, 2 ਵਾਰਡ ਅਨੁਸੂਚਿਤ ਜਾਤੀ (ਮਹਿਲਾ), 1 ਵਾਰਡ ਬੀ.ਸੀ.-ਏ (ਮਹਿਲਾ), 3 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 6 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 16 ਮਤਦਾਨ ਕੇਂਦਰਾਂ ‘ਤੇ 15,449 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 8,197 ਪੁਰਸ਼ ਅਤੇ 7,252 ਮਹਿਲਾ ਵੋਟਰ ਸ਼ਾਮਲ ਹਨ।
ਸਾਂਪਲਾ ਨਗਰ ਕਮੇਟੀ ਦੇ 16 ਵਾਰਡਾਂ ਵਿੱਚ ਚੋਣ ਹੋਵੇਗੀ। ਪ੍ਰਧਾਨ ਦੀ ਸੀਟ ਅਣ-ਰਾਖਵੀਂ ਹੈ। ਇੱਥੇ 2 ਵਾਰਡ ਅਨੁਸੂਚਿਤ ਜਾਤੀ, 1 ਵਾਰਡ ਅਨੁਸੂਚਿਤ ਜਾਤੀ (ਮਹਿਲਾ), 1 ਵਾਰਡ ਬੀ.ਸੀ.-ਏ, 1 ਵਾਰਡ ਬੀ.ਸੀ.-ਏ (ਮਹਿਲਾ), 4 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 7 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 16 ਮਤਦਾਨ ਕੇਂਦਰਾਂ ‘ਤੇ 15,624 ਵੋਟਰ ਵੋਟ ਪਾਉਣਗੇ, ਜਿਨ੍ਹਾਂ ਵਿੱਚ 8,141 ਪੁਰਸ਼ ਅਤੇ 7,483 ਮਹਿਲਾ ਵੋਟਰ ਸ਼ਾਮਲ ਹਨ।
ਧਾਰੂਹੇੜਾ ਨਗਰ ਕਮੇਟੀ ਦੇ 18 ਵਾਰਡਾਂ ਵਿੱਚ ਚੋਣ ਹੋਵੇਗੀ। ਪ੍ਰਧਾਨ ਦੀ ਸੀਟ ਅਣ-ਰਾਖਵੀਂ ਹੈ। ਇੱਥੇ 2 ਵਾਰਡ ਅਨੁਸੂਚਿਤ ਜਾਤੀ, 1 ਵਾਰਡ ਅਨੁਸੂਚਿਤ ਜਾਤੀ (ਮਹਿਲਾ), 1 ਵਾਰਡ ਬੀ.ਸੀ.-ਏ, 1 ਵਾਰਡ ਬੀ.ਸੀ.-ਏ (ਮਹਿਲਾ), 1 ਵਾਰਡ ਬੀ.ਸੀ.-ਬੀ, 1 ਵਾਰਡ ਬੀ.ਸੀ.-ਬੀ (ਮਹਿਲਾ), 3 ਵਾਰਡ ਮਹਿਲਾਵਾਂ ਲਈ ਰਾਖਵੇਂ ਅਤੇ 8 ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਇੱਥੇ 27 ਮਤਦਾਨ ਕੇਂਦਰਾਂ ‘ਤੇ 23,224 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 12,694 ਪੁਰਸ਼, 10,529 ਮਹਿਲਾਵਾਂ ਅਤੇ 1 ਹੋਰ ਵੋਟਰ ਸ਼ਾਮਲ ਹੈ।
ਬੁਲਾਰੇ ਨੇ ਇਹ ਵੀ ਦੱਸਿਆ ਕਿ 6 ਸੰਸਥਾਵਾਂ ਵਿੱਚ 6 ਵਾਰਡਾਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ। ਇਨ੍ਹਾਂ ਜ਼ਿਮਨੀ ਚੋਣਾਂ ਲਈ 8 ਮਤਦਾਨ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ ਕੁੱਲ 7,237 ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚ 3,759 ਪੁਰਸ਼ ਅਤੇ 3,478 ਮਹਿਲਾ ਵੋਟਰ ਸ਼ਾਮਲ ਹਨ। ਚੋਣ ਪ੍ਰੋਗਰਾਮ ਅਨੁਸਾਰ ਨੋਟੀਫਾਈਡ ਸਾਰੀਆਂ ਸੰਸਥਾਵਾਂ ਵਿੱਚ 10 ਮਈ 2026 ਨੂੰ ਵੋਟਿੰਗ ਕਰਵਾਈ ਜਾਵੇਗੀ।
ਪੀਐਮਟੀ ਇਸ ਵਾਰ ਆਧਾਰ ਅਧਾਰਿਤ ਬਾਇਓਮੈਟ੍ਰਿਕ ਤਸਦੀਕ ‘ਤੇ ਹੋਵੇਗੀ, ਕਮਿਸ਼ਨ ਨੇ ਉਮੀਦਵਾਰਾਂ ਨੂੰ ਜਾਰੀ ਕੀਤੀ ਵਿਸ਼ੇਸ਼ ਸਲਾਹ
ਚੰਡੀਗੜ੍ਹ
( ਜਸਟਿਸ ਨਿਊਜ਼ ਸਰਵਿਸ )
ਹਰਿਆਣਾ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਮੈਂਬਰ ਸ੍ਰੀ ਭੁਪੇਂਦਰ ਚੌਹਾਨ ਨੇ ਦਸਿਆ ਕਮਿਸ਼ਨ ਵੱਲੋਂ ਆਯੋਜਿਤ ਸ਼ਰੀਰਿਕ ਮਾਪ ਪ੍ਰੀਖਿਆ (ਪੀਐਮਟੀ) ਇਸ ਵਾਰ ਆਧਾਰ ਅਧਾਾਰਿਤ ਬਾਇਓਮੈਟ੍ਰਿਕ ਤਸਦੀਕ ਪ੍ਰਣਾਲੀ ‘ਤੇ ਆਯੋਜਿਤ ਕੀਤੀ ਜਾਵੇਗੀ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਆਧਾਰ ਬਾਇਓਮੈਟ੍ਰਿਕ ਦਾ ਲਾਕ ਸਟੇਟਸ ਪਹਿਲਾਂ ਤੋਂ ਜਾਂਚ ਲੈਣ ਅਤੇ ਜਰੂਰਤ ਹੋਣ ‘ਤੇ ਉਸ ਨੂੰ ਅਣਲਾਕ ਕਰ ਲੈਣ, ਤਾਂ ਜੋ ਤਸਦੀਕ ਪ੍ਰਕ੍ਰਿਆ ਬਿਨ੍ਹਾ ਕਿਸੇ ਰੁਕਾਵਟ ਦੇ ਸਮੇਂ ‘ਤੇ ਪੂਰੀ ਹੋ ਸਕਣ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਦਾ ਆਧਾਰ ਬਾਇਓਮੈਟ੍ਰਿਕ ਲੋਕ ਰਹੇਗਾ ਤਾਂ ਤਸਦੀਕ ਵਿੱਚ ਗੈਰ-ਜਰੂਰੀ ਦੇਰੀ ਹੋ ਸਕਦੀ ਹੈ, ਕਿਉਂਕਿ ਪ੍ਰੀਖਿਆ ਕੇਂਦਰ ‘ਤੇ ਮੋਬਾਇਲ ਫੋਨ ਦੀ ਵਰਤੋ ਦੀ ਮੰਜੂਰੀ ਨਹੀਂ ਹੋਵੇਗੀ। ਅਜਿਹੇ ਵਿੱਚ ਉਮੀਦਵਾਰ ਸਮੇਂ ਰਹਿੰਦੇ ਯੂਆਈਡੀਏਆਈ ਦੀ ਅਧਿਕਾਰਕ ਵੈਬਸਾਇਟ ‘ਤੇ ਅਪਲੋਡ ਬਾਇਓਮੈਟ੍ਰਿਕ ਲੋਕ/ਅਣਲੋਕ ਵਿਕਲਪ ਰਾਹੀਂ ਆਪਣਾ ਆਧਾਰ ਬਾਇਓਮੈਟ੍ਰਿਕ ਅਣਲੋਕ ਕਰ ਲੈਣ।
ਆਧਾਰ ਬਾਇਓਮੈਟ੍ਰਿਕ ਲੋਕ/ਅਣਲੋਕ ਦੀ ਪ੍ਰਕ੍ਰਿਆ ਸਮਝਣ ਲਈ ਉਮੀਦਵਾਰ ਯੂਆਈਡੀਏਆਈ ਦੇ ਅਧਿਕਾਰਕ ਵੀਡੀਓ ਲਿੰਕ https://uidai.gov.in/en/media-resources/resources/videos/12119-lock-unlock-aadhaar.html ਦੀ ਵਰਤੋ ਕਰ ਸਕਦੇ ਹਨ।
ਸ੍ਰੀ ਭੁਪੇਂਦਰ ਚੌਹਾਨ ਨੇ ਦਸਿਆ ਕਿ ਇਸ ਵਾਰ ਸ਼ਰੀਰਿਕ ਮਾਪ ਪ੍ਰੀਖਿਆ ਨੂੰ ਪੂਰੀ ਤਰ੍ਹਾ ਆਧੁਨਿਕ, ਪਾਰਦਰਸ਼ੀ ਅਤੇ ਤਕਨੀਕ ਅਧਾਰਿਤ ਬਣਾਇਆ ਗਿਆ ਹੈ, ਤਾਂ ਜੋ ਹਰੇਕ ਉਮੀਦਵਾਰ ਨੂੰ ਨਿਰਪੱਖ ਅਤੇ ਸਮਾਨ ਮੌਕਾ ਮਿਲ ਸਕੇ। ਉਮੀਦਵਾਰਾਂ ਦੀ ਲੰਬਾਈ ਅਤੇ ਸੀਨੇ ਦਾ ਮਾਪ ਲਹੀ ਜਰਮਨੀ ਤੋਂ ਵਿਸ਼ੇਸ਼ ਸੈਂਸਰ ਅਧਾਰਿਤ ਆਧੁਨਿਕ ਮਸ਼ੀਨਾਂ ਮੰਗਾਈਆਂ ਗਈਆਂ ਹਨ। ਇੰਨ੍ਹਾਂ ਮਸ਼ੀਨਾਂ ਵਿੱਚ ਲੱਗੇ ਅੱਤਆਧੁਨਿਕ ਸੈਂਸਨ ਮਾਪ ਪ੍ਰਕ੍ਰਿਆ ਨੂੰ ਪੂਰੀ ਤਰ੍ਹਾ ਸਟੀਕ ਬਨਾਉਣਗੇ, ਜਿਸ ਨਾਲ ਬਿਨ੍ਹਾ ਕਿਸੇ ਮਨੁੱਖੀ ਗਲਤੀ ਦੇ ਹਰੇਕ ਉਮੀਦਵਾਰ ਦੀ ਮਾਪ ਦਰਜ ਹੋਵੇਗਾ। ਜੇਕਰ ਮਾਪ ਦੌਰਾਨ ਨਿਰਧਾਰਿਤ ਮਾਨਕਾਂ ਅਨੁਰੂਪ ਸਥਿਤੀ ਨਹੀਂ ਹੁੰਦੀ ਹੈ, ਤਾਂ ਮਸ਼ੀਨ ਤੁਰੰਤ ਸੰਕੇਤ ਦਵੇਗੀ, ਜਿਸ ਨਾਲ ਪੂਰੀ ਪ੍ਰਕ੍ਰਿਆ ਦੀ ਭਰੋਸੇਯੋਗਤਾ ਬਣੀ ਰਹੇਗੀ।
ਉਨ੍ਹਾਂ ਨੇ ਅੱਗੇ ਦਸਿਆ ਕਿ ਪ੍ਰੀਖਿਆ ਪ੍ਰਕ੍ਰਿਆ ਨੂੰ ਹੋਰ ਵੱਧ ਸੁਵਿਵਸਥਿਤ ਅਤੇ ਪਾਰਦਰਸ਼ੀ ਬਨਾਉਣ ਲਈ ਆਰਐਫਆਈਡੀ ਤਕਨੀਕ ਵੀ ਲਾਗੂ ਕੀਤੀ ਗਈ ਹੈ। ਇਸ ਦੇ ਰਾਹੀਂ ਹਰੇਕ ਉਮੀਦਵਾਰ ਦੀ ਪ੍ਰੀਖਿਆ ਕੇਂਦਰ ਵਿੱਚ ਗਤੀਵਿਧੀਆਂ ਅਤੇ ਵੱਖ-ਵੱਖ ਪੜਾਆਂ ਵਿੱਚ ਮੌਜੂਦਗੀ ਦੀ ਸਟੀਕ ਨਿਕਰਾਨੀ ਰੱਖੀ ਜਾਵੇਗੀ। ਇਸ ਨਾਲ ਨਾ ਸਿਰਫ ਪ੍ਰਕ੍ਰਿਆ ਵਿੱਚ ਤੇਜੀ ਆਵੇਗੀ, ਸਗੋ ਹਰ ਪੜਾਅ ਦੀ ਨਿਗਰਾਨੀ ਵੀ ਵੱਧ ਪ੍ਰਭਾਵੀ ਢੰਗ ਨਾਲ ਕੀਤੀ ਜਾ ਸਕੇਗੀ।
ਸ੍ਰੀ ਭੁਪੇਂਦਰ ਚੌਹਾਨ ਨੇ ਕਿਹਾ ਕਿ ਕਮਿਸ਼ਨ ਦਾ ਉਦੇਸ਼ ਪੂਰੀ ਚੋਣ ਪ੍ਰਕ੍ਰਿਆ ਨੂੰ ਪਾਰਦਰਸ਼ੀ, ਸਮੇਂਬੱਧ ਅਤੇ ਉਮੀਦਵਾਰ ਪੱਖੀ ਬਨਾਉਣਾ ਹੈ। ਕਮਿਸ਼ਨ ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਨਿਯਮ ਦਾ ਪਾਲਣ ਕਰਦੇ ਹੋਏ ਪੂਰੀ ਤਿਆਰੀ ਅਤੇ ਆਤਮਵਿਸ਼ਵਾਸ ਦੇ ਨਾਲ ਪ੍ਰੀਖਿਆ ਵਿੱਚ ਸ਼ਾਮਿਲ ਹੋਣ।
ਵਰਨਣਯੋਗ ਹੈ ਕਿ ਵੱਖ-ਵੱਖ ਵਿਭਾਗਾਂ ਦੇ ਅਹੁਦਿਆਂ ਲਈ ਸ਼ਰੀਰਿਕ ਮਾਪ ਪ੍ਰੀਿਖਆ 29 ਅਪ੍ਰੈਲ 2026 ਤੋਂ ਸਵੇਰੇ 6:30 ਵਜੇ ਸ਼ੁਰੂ ਹੋਵੇਗੀ। ਚੋਣ ਕੀਤੇ ਉਮੀਦਵਾਰਾਂ ਦਾ ਵੇਰਵਾ, ਪ੍ਰੀਖਿਆ ਦੀ ਮਿੱਤੀ,
…
[Message clipped] View entire message
Leave a Reply