August 17, 2026

Justice News

ਅਵਾਮ ਦੀ ਆਵਾਜ਼

-ਡਿਪਟੀ ਕਮਿਸ਼ਨਰ ਵੱਲੋਂ ਆਪਸੀ ਸਹਿਮਤੀ ਵਾਲੇ ਕੇਸਾਂ ਵਿੱਚ ਇੰਤਕਾਲ 30 ਦਿਨਾਂ ਵਿੱਚ ਯਕੀਨੀ ਬਣਾਉਣ ਦੇ ਹੁਕਮ=ਮਾਲ ਅਧਿਕਾਰੀਆਂ ਨੂੰ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼

ਮੋਗਾ

(ਮਨਪ੍ਰੀਤ ਸਿੰਘ/ ਗੁਰਜੀਤ ਸੰਧੂ   )

ਪੰਜਾਬ ਸਰਕਾਰ ਵੱਲੋਂ ਜਮੀਨ ਦੀ ਪਰਿਵਾਰਕ ਵੰਡ ਦੇ ਆਧਾਰ ਤੇ ਇੰਤਕਾਲ ਕਰਨ ਲਈ ਜਾਰੀ ਹੁਕਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਆਪਸੀ ਸਹਿਮਤੀ ਵਾਲੇ ਕੇਸਾਂ ਵਿੱਚ ਇੰਤਕਾਲ 30 ਦਿਨਾਂ ਦੇ ਅੰਦਰ ਅੰਦਰ ਦਰਜ ਕੀਤਾ ਜਾਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ।

           ਉਨ੍ਹਾ ਕਿਹਾ ਕਿ ਕਾਫ਼ੀ ਥਾਵਾਂ ਤੇ ਲੋਕਾਂ ਵੱਲੋਂ ਆਪਣੀ ਜ਼ਮੀਨ ਦੀ ਪਰਿਵਾਰਕ ਵੰਡ ਕਰ ਲਈ ਜਾਂਦੀ ਹੈ, ਪਰੰਤੂ ਸਮੇਂ ਸਿਰ ਇਸ ਸਬੰਧੀ ਇੰਤਕਾਲ ਨਾ ਹੋਣ ਕਾਰਨ ਬਾਅਦ ਵਿੱਚ ਇਸ ਕਾਰਨ ਪਰਿਵਾਰਕ ਝਗੜੇ ਖੜੇ ਹੋ ਜਾਂਦੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਦੇਸ਼ ਦਿੱਤਾ ਹੈ ਕਿ 13 ਅਪ੍ਰੈਲ ਤੋਂ ਵਿਸ਼ੇਸ਼ ਮੁਹਿੰਮ ਚਲਾ ਕੇ ਪਰਿਵਾਰਕ ਸਮਝੌਤਿਆਂ ਦੇ ਅਧਾਰ ਤੇ ਜ਼ਮੀਨ ਦੀ ਵੰਡ ਸਬੰਧੀ ਇੰਤਕਾਲ ਦਰਜ ਕਰਕੇ ਪ੍ਰਵਾਨ ਕੀਤੇ ਜਾਣਗੇ।

          ਡਿਪਟੀ ਕਮਿਸ਼ਨਰ ਨੇ ਸਮੂਹ ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਜਦ ਹੀ ਕਿਸੇ ਵਿਅਕਤੀ/ਪਰਿਵਾਰ/ਖੇਵਟਦਾਰ ਵੱਲੋਂ ਇਸ ਸਬੰਧੀ ਸਾਰੀਆਂ ਧਿਰਾਂ ਵੱਲੋਂ ਦਸਤਖ਼ਤ ਕੀਤਾ ਵੰਡ ਦਾ ਨਕਸ਼ਾ ਪ੍ਰਾਪਤ ਹੁੰਦਾ ਹੈ ਤਾਂ ਪਟਵਾਰੀ ਵੱਲੋਂ ਤੁਰੰਤ ਇਸਦੇ ਅਧਾਰ ਤੇ ਇੰਤਕਾਲ ਦਰਜ ਕੀਤਾ ਜਾਵੇਗਾ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ  ਉਹ ਇਸ ਕੰਮ ਦੀ ਨਿੱਜੀ ਤੌਰ ਤੇ ਹਫਤਾਵਰੀ ਨਿਗਰਾਨੀ ਕਰਨਗੇ ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ 30 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇ ਤਾਂ ਜੋ ਆਪਣੇ ਜ਼ਿਲ੍ਹੇ ਦੇ ਵਿੱਚ ਪਰਿਵਾਰਕ ਵੰਡਾਂ ਸਬੰਧੀ ਵੱਧ ਤੋਂ ਵੱਧ ਇੰਤਕਾਲ ਪ੍ਰਵਾਨ ਕਰਵਾਏ ਜਾਣ।            ਉਨ੍ਹਾਂ ਕਿਹਾ ਕਿ ਹਰ ਪਟਵਾਰੀ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਪਿੰਡ ਵਿੱਚ ਸਰਕਾਰ ਦੀ ਇਸ ਸਕੀਮ ਸਬੰਧੀ ਮੁਨਾਦੀ ਕਰਵਾਈ ਜਾਵੇ ਉਸ ਵੱਲੋਂ ਇਸ ਸਬੰਧੀ ਪਿੰਡ ਵਿੱਚ ਕੈਂਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ  https://jamabandi.punjab.gov.in/RequestForPartition.aspx ਲਿੰਕ ਵੀ ਬਣਾਇਆ ਗਿਆ ਹੈ । ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਸੁਚਿਤ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਜਿਹੜੀਆਂ ਦਰਖਾਸਤਾਂ ਪਟਵਾਰੀਆਂ ਨੂੰ ਸਿੱਧੇ ਪ੍ਰਾਪਤ ਹੁੰਦੀਆਂ ਹਨ, ਉਨਾਂ ਵੱਲੋਂ ਉਹ ਵੀ ਪੋਰਟਲ ਤੇ ਦਰਜ ਕਰਨੀਆਂ ਯਕੀਨੀ ਬਣਾਈਆਂ ਜਾਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.