ਹਰਿਆਣਾ ਖ਼ਬਰਾਂ

ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ, ਬੇਟੀਆਂ ਦੇ ਸਪਨੇ ਹੋਣਗੇ ਸਾਕਾਰ- ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪ੍ਰੋਗਰਾਮ ਨੂੰ ਦੇਖਿਆ ਲਾਇਵ

ਚੰਡੀਗੜ੍ਹ

( ਜਸਟਿਸ ਨਿਊਜ਼  )

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ ਹੈ ਜਿੱਥੇ ਦੇਸ਼ ਦੀ ਬੇਟੀਆਂ ਦੇ ਸਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ। ਇਸ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਦੇਸ਼ ਦੀ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਮੁੱਖ ਧਾਰਾ ਵਿੱਚ ਲਿਆਉਂਦਾ ਹੈ। ਇਹ ਕਾਨੂੰਨ ਮਹਿਲਾਵਾਂ ਨੂੰ ਸਿਰਫ ਭਾਗੀਦਾਰੀ ਨਹੀਂ ਨੀਤੀ ਨਿਰਮਾਣ ਵਿੱਚ ਅਗਵਾਈ ਦੀ ਭੂਮਿਕਾ ਦਿੰਦਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕਲਾ ਅਤੇ ਸਭਿਆਚਾਰ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਆਯੋਜਿਤ 2 ਦਿਨਾਂ ਰਾਜ ਪੱਧਰੀ ਵਿਸਾਖੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪ੍ਰੋਗਰਾਮ ਨੁੰ ਆਨਲਾਇਨ ਪ੍ਰਣਾਲੀ ਨਾਲ ਸੁਣ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2015 ਵਿੱਚ ਹਰਿਆਣਾ ਪਾਣੀਪਤ ਤੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਸ਼ੁਰੂ ਕੀਤਾ। ਜਿਸ ਦੇ ਨਤੀਜੇਵਜੋ ਅੱਜ ਹਰਿਆਣਾ ਦਾ ਲਿੰਗਨੁਪਾਤ 871 ਤੋਂ ਸੁਧਰ ਕੇ 923 ਤੱਕ ਪਹੁੰਚ ਗਿਆ ਹੈ। ਜਦੋਂ ਨੀਤੀ ਅਤੇ ਨੀਅਤ ਸਹੀ ਹੋਵੇ ਤਾਂ ਸਮਾਜ ਵਿੱਚ ਵੀ ਸਕਰਾਤਮਕ ਬਦਲਾਅ ਆਉਂਦੇ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਅਧਿਨਿਯਮ ਸਿਰਫ ਇੱਕ ਕਾਨੂੰਨ ਨਹੀਂ, ਸਗੋ ਸਾਡੀ ਮਾਤਾਵਾਂ-ਭੈਣਾਂ ਦਾ ਅਟੁੱਟ ਭਰੋਸਾ ਦਾ ਪ੍ਰਤੀਕ ਹੈ। ਅੱਜ ਹਰਿਆਣਾ ਦੀ ਬੇਟੀਆਂ ਹਰ ਖੇਤਰ ਵਿੱਚ ਚਾਹੇ ਉਹ ਖੇਡ ਹੋਵੇ, ਸਿਖਿਆ ਹੋਵੇ ਜਾਂ ਰੱਖਿਆ, ਤਿਰੰਗੇ ਦਾ ਮਾਨ ਵਧਾ ਰਹੀ ਹੈ। ਪ੍ਰਧਾਨ ਮੰਤਰੀ ਦੇ ਨਾਰੀ ਸ਼ਕਤੀ ਵੰਦਨ ਦੇ ਸੰਕਲਪ ਨੁੰ ਅੱਗੇ ਵਧਾਉਂਦੇ ਹੋਏ ਸੂਬਾ ਸਰਕਾਰ ਮਹਿਲਾਵਾਂ ਨੂੰ  ਸੁਰੱਖਿਅਤ ਮਾਹੌਲ, ਬਿਹਤਰ ਸਿਖਿਆ ਅਤੇ ਸਮਾਨ ਮੌਕਾ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ ਉਥਾਨ ਲਈ ਅਨੇਕ ਇਤਿਹਾਸਕ ਕਦਮ ਚੁੱਕੇ ਹਨ। ਸੁਕੰਨਿਆ ਸਮਰਿੱਧ ਯੋਜਨਾ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 22 ਜਨਵਰੀ, 2015 ਨੂੰ ਪਾਣੀਪਤ ਦੀ ਇਤਿਹਾਸਕ ਧਰਤੀ ਤੋਂ ਕੀਤੀ ਗਈ। ਇਸ ਸਕੀਮ ਤਹਿਤ ਪੂਰੇ ਦੇਸ਼ ਵਿੱਚ 4 ਕਰੋੜ 20 ਲੱਖ ਸੁਕੰਨਿਆ ਸਮਰਿੱਧ ਖਾਤੇ ਖੋਲੇ ਗਏ। ਹਰਿਆਣਾ ਵਿੱਚ ਵੀ 9 ਲੱਖ 56 ਹਜਾਰ ਖਾਤੇ ਖੋਲੇ ਗਏ ਹਨ। ਰੱਖਿਆ ਸੇਵਾਵਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਪ੍ਰਦਾਨ ਕੀਤਾ ਗਿਆ। ਫੌਜੀ ਸਕੂਲਾਂ ਵਿੱਚ ਬੇਟੀਆਂ ਦੇ ਪ੍ਰਵੇਸ਼ ਨੁੰ ਮੰਜੂਰੀ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਸੂਬਾ ਸਰਕਾਰ ਨੇ ਲੱਖਪਤੀ ਦੀਦੀ, ਪ੍ਰਧਾਨ ਮੰਤਰੀ ਮਾਤਰ ਵੰਦਾਨ ਯੋਜਨਾ ਵਰਗੀ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਦੇਸ਼ ਦੀ 10 ਕਰੋੜ ਮਹਿਲਾਵਾਂ ਨੂੰ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਤ ਕੀਤਾ ਗਿਆ ਹੈ। ਹਰਿਆਣਾ ਵਿੱਚ 6 ਲੱਖ 30 ਹਜਾਰ ਮਹਿਲਾਵਾਂ ਨੂੰ 63 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ ਹੈ। ਸੂਬਾ ਸਰਕਾਰ ਨੇ ਭੈਣਾਂ-ਕੁੜੀਆਂ ਨੂੰ ਆਰਥਕ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਦੀਨਦਿਆਲ ਲਾਡੋ ਨੱਛਮੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 2100 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 9 ਲੱਖ 68 ਹਜਾਰ ਭੈਣ–ਬੇਟੀਆਂ ਨੂੰ 1 ਹਜਾਰ 38 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

ਇਸ ਮੌਕੇ ‘ਤੇ ਸਾਬਕਾ ਮੰਤਰੀ ਸੁਭਾਸ਼ ਸੁਧਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਸੂਬੇ ਦੀ ਸਾਰੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸੁਚਾਰੂ ਚੱਲ ਰਿਹਾ ਹੈ ਖਰੀਦ ਕੰਮ  ਨਾਇਬ ਸਿੰਘ ਸੈਣੀ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਕਣਕ ਖਰੀਦ ਦਾ ਕੰਮ ਸਾਰੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਫਲਤਾਪੂਰਵਕ ਬਿਨ੍ਹਾ ਕਿਸੇ ਰੁਕਾਵਟ ਦੇ ਲਗਾਤਾਰ ਚੱਲ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਹੈ। ਕਿਸਾਨਾਂ ਦੀ ਫਸਲ ਦੇ ਇੱਕ-ਇੱਕ ਦਾਨੇ ਦੀ ਖਰੀਦ ਕੀਤੀ ਜਾਵੇਗੀ। ਇਸ ਸਾਲ ਰਬੀ ਖਰੀਦ 2026-27 ਦੌਰਾਨ 12 ਅਪ੍ਰੈਲ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਲਗਭਗ 2.44 ਲੱਖ ਕਿਸਾਨਾਂ ਦਾ 30.30 ਲੱਖ ਮੀਟਿ੍ਰੰਕ ਟਨ ਕਣਕ ਤਹਿਤ ਬਾਇਓਮੈਟ੍ਰਿਕ ਤਸਦੀਕ ਹੋ ਚੁੱਕਾ ਹੈ, 10.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਲਗਭਗ 188 ਕਰੋੜ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਟ੍ਰਾਂਸਫਰ ਹੋ ਚੁੱਕੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਪਿਪਲੀ ਅਨਾਜ ਮੰਡੀ ਵਿੱਚ ਕਣਕ ਖਰੀਦ ਪ੍ਰਕ੍ਰਿਆ ਦਾ ਨਿਰੀਖਣ ਕਰ ਰਹੇ ਸਨ। ਮੁੱਖ ਮੰਤਰੀ ਨੇ ਅਨਾਜ ਮੰਡੀ ਦੇ ਗੇਟ ‘ਤੇ ਗੇਟ ਪਾਸ ਬਨਾਉਣ ਦੀ ਪ੍ਰਕ੍ਰਿਆ ਨੂੰ ਜਾਣਿਆ, ਇਸ ਦੇ ਬਾਅਦ ਖਰੀਦ ਵਿਵਸਥਾ ਨੂੰ ਦੇਖਿਆ ਅਤੇ ਕਿਸਾਨਾਂ ਨਾਲ ਗਲਬਾਤ ਕਰ ਅਨਾਜ ਮੰਡੀ ਵਿੱਚ ਕਣਕ ਵੇਚਣ ਦੌਰਾਨ ਆਉਣ ਵਾਲੀ ਸਮਸਿਆਵਾਂ ਤੇ ਮੁਸ਼ਕਲਾਂ ਨੂੰ ਜਾਣਿਆ। ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਭਾਰਤ ਸਰਕਾਰ ਵੱਲੋਂ ਕਣਕ ਦਾ ਘੱਟੋ ਘੱਟ ਸਮਵਰਧਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ। ਰਾਜ ਵਿੱਚ ਕਣਕ ਦੀ ਖਰੀਦ ਲਈ 416 ਮੰਡੀਆਂ ਅਤੇ ਖਰੀਦ ਕੇਂਦਰ ਤੋਂ ਇਲਵਾ 264 ਵੱਧ ਖਰੀਦ ਸਥਾਨ ਵੀ ਖੋਲੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ ਖਰੀਦ ਪ੍ਰਣਾਲੀ ਨੂੰ ਹੋਰ ਵੱਧ ਪਾਰਦਰਸ਼ੀ, ਸੁਰੱਖਿਅਤ ਅਤੇ ਕਿਸਾਨ ਹਿਤੇਸ਼ੀ ਬਨਾਉਣ ਲਈ ਕਈ ਨਵੀਂ  ਪਹਿਲਾਂ ਲਾਗੂ ਕੀਤੀਆਂ ਹਨ। ਇੰਨ੍ਹਾਂ ਉਪਾਆਂ ਨਾਲ ਫਸਲ ਖਰੀਦ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ ਵਧੇਗੀ, ਅਣਅਥੋਰਾਇਜਡ ਗਤੀਵਿਧੀਆਂ ‘ਤੇ ਰੋਕ ਲੱਗੇਗੀ ਅਤੇ ਕਿਸਾਨਾਂ ਨੂੰ ਸਹੂਲਤਜਨਕ ਅਤੇ ਤੇਜ ਸੇਵਾਵਾਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਤਿੰਨ ਪੱਧਰੀ ਫਸਲ ਤਸਦੀਕ ਪ੍ਰਣਾਲੀ ਨੂੰ ਜਰੂਰੀ ਕਰ ਦਿੱਤਾ ਹੈ। ਇਸ ਵਿਵਸਥਾ ਤਹਿਤ ਖਰੀਦ ਕੇਂਦਰਾਂ ‘ਤੇ ਲਿਆਈ ਗਈ ਫਸਲ ਦਾ ਕਿਸਾਨ ਵੱਲੋਂ ਰਜਿਸਟਰਡ ਫਸਲ ਨਾਲ ਮਿਲਾਨ ਯਕੀਨੀ ਕੀਤਾ ਜਾ ਰਿਹਾ ਹੈ। ਇਸ ਨਾਲ ਫਸਲ ਤਸਦੀਕ ਪ੍ਰਕ੍ਰਿਆ ਵੱਧ ਸਟੀਕ ਅਤੇ ਭਰੋਸੇਯੋਗ ਬਣ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਸੂਬੇ ਦੇ 4 ਜਿਲ੍ਹਿਆਂ ਫਤਿਹਾਬਾਦ, ਹਿਸਾਰ, ਸਿਰਸਾ ਤੇ ਕੁਰੂਕਸ਼ੇਤਰ ਦੇ ਕੁੱਝ ਪਿੰਡਾਂ ਵਿੱਚ ਫਸਲਾਂ ਨੂੰ ਨੁਕਸਾਨ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਸੀ। ਉਨ੍ਹਾਂ ਨੇ ਸਵੈ ਸਬੰਧਿਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਗਲ ਕਰ ਸਥਿਤੀ ਦਾ ਪਤਾ ਲਗਾਇਆ ਅਤੇ ਫਸਲਾਂ ਨੂੰ ਹੋਏ ਨੁਕਸਾਨ ਅਤੇ ਭਰਪਾਈ ਲਈ ਕੁਰੂਕਸ਼ੇਤਰ, ਹਿਸਾਰ, ਸਿਰਸਾ ਤੇ ਫਤਿਹਾਬਾਦ ਲਈ ਪੋਰਟਲ ਖੋਲਿਆ ਹੋਇਆ ਹੈ। ਇੰਨ੍ਹਾਂ ਵਿੱਚ ਕੁਰੂਕਸ਼ੇਤਰ ਦੇ 6 ਪਿੰਡ, ਫਤਿਹਾਬਾਦ ਜਿਲ੍ਹਾ ਦੇ 9 ਪਿੰਡ, ਹਿਸਾਰ ਦੇ 10 ਪਿੰਡ ਅਤੇ ਸਿਰਸਾ ਦੇ 2 ਪਿੰਡ ਸ਼ਾਮਿਲ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਆਪਣੀ ਫਸਲ ਦੇ ਨੁਕਸਾਨ ਅਤੇ ਭਰਪਾਈ ਲਈ 15 ਅਪ੍ਰੈਲ ਤੱਕ ਸ਼ਤੀਪੂਰਤੀ ਪੋਰਟਲ ‘ਤੇ ਬਿਨੈ ਕਰਨ।

ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਚੇਅਰਮੈਨ ਸਤੀਸ਼ ਮਥਾਨ, ਮੰਡੀ ਪ੍ਰਧਾਨ ਗੁਰੂਦੱਤ ਸ਼ਰਮਾ, ਮਾਰਕਿਟ ਕਮੇਟੀ ਸਕੱਤਰ ਗੁਰਮੀਤ ਸੈਣੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਗੁਰੂ ਸਾਹਿਬਾਨਾਂ ਦੇ ਸਿਦਾਂਤਾਂ ਅਤੇ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਸਰਕਾਰ  ਨਾਇਬ ਸਿੰਘ ਸੈਣੀ

ਦੇਸ਼ ਤੇ ਸੂਬੇ ਵਿੱਚ ਗੁਰੂ ਪਰੰਪਰਾ ਅਤੇ ਸਭਿਆਚਾਰਕ ਵਿਰਾਸਤ ਦੇ ਸਰੰਖਣ ਅਤੇ ਸੰਵਰਧਨ ਨੂੰ ਵਧਾਇਆ ਜਾ ਰਿਹਾ ਹੈ ਅੱਗੇ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਤੇ ਸੂਬੇ ਦੀ ਸਰਕਾਰ ਗੁਰੂ ਸਾਹਿਬਾਨਾਂ ਦੇ ਸਿਦਾਂਤਾਂ ਅਤੇ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅਜਿਹਾ ਕਰ ਕੇ ਗੁਰੂ ਪਰੰਪਰਾ ਅਤੇ ਸਭਿਆਚਾਰਕ ਵਿਰਾਸਤ ਦੇ ਸਰੰਖਣ ਅਤੇ ਸੰਵਰਧਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕੁਰੂਕਸ਼ੇਤਰ ਦੇ ਕੇਡੀਬੀ ਮੇਲਾ ਗਰਾਉਂਡ ਵਿੱਚ ਕਲਾ ਅਤੇ ਸਭਿਆਚਾਰ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਤੱਤਵਾਧਾਨ ਵਿੱਚ ਆਯੋਜਿਤ ਵਿਸਾਖੀ ਮਹੋਤਸਵ 2026 ਦੇ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਇਤਿਹਾਸ ‘ਤੇ ਅਧਾਰਿਤ ਤੇ ਸੂਬਾ ਸਰਕਾਰ ਦੀ ਉਪਲਬਧੀਆਂ ਤੇ ਯੋਜਨਾਵਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਹਿਲਾ ਅਤੇ ਪੁਰਸ਼ ਦੀ ਦੰਗਲ ਮੁਕਾਬਲੇ ਨੂੰ ਸ਼ੁਰੂ ਕਰਵਾਇਆ ਅਤੇ ਪਤੰਗ ਉੜਾ ਕੇ ਕੌਮਾਂਤਰੀ ਪਤੰਗ ਮੁਕਾਬਲੇ ਦੀ ਵੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਹਰਿਆਣਵੀਂ ਸਭਿਆਚਾਰ ‘ਤੇ ਅਧਾਰਿਤ ਹਰਿਆਣਾ ਵਿਰਾਸਤ ਪਵੈਲਿਅਨ ਦਾ ਨਿਰੀਖਣ ਕੀਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ‘ਤੇ ਸਾਰਿਆਂ ਨੁੰ ਵਿਸਾਖੀ ਦੇ ਪਵਿੱਤਰ ਉਤਸਵ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਖਾਲਸਾ ਪੰਥ ਦੇ ਸਥਾਪਨਾ ਦਿਵਸ ‘ਤੇ ਮਹਾਨ ਗੁਰੂਆਂ ਦੇ ਚਰਣਾਂ ਵਿੱਚ ਨਮਨ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੂੰ ਸਿੱਖ ਸੰਗਤ ਵੱਲੋਂ ਕਿਰਪਾਣ, ਸਿਰੋਪਾ ਅਤੇ ਖੰਡਾ ਸਾਹਿਬ ਦਾ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਇੱਕ ਨਵੇਂ ਯੁੱਗ ਦੇ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਸਿਤ ਭਾਰਤ 2047 ਦੇ ਟੀਚੇ ਵੱਲ ਹੋਰ ਤੇਜੀ ਨਾਲ ਵੱਧ ਰਿਹਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਅਸੀਂ ਗੁਰੂ ਸਾਹਿਬਾਨ ਦੀ ਸਿਖਿਆਵਾਂ, ਏਕਤਾ ਸਮਰਪਣ, ਸੇਵਾ ਅਤੇ ਮਿਹਨਤ ਨੂੰ ਆਪਣੇ ਜੀਵਨ ਵਿੱਚ ਅਪਨਾਉਣਾ ਹੋਵੇਗਾ। ਸਾਨੂ ਸਾਰਿਆਂ ਨੂੰ ਮਿਲ ਕੇ ਅਜਿਹਾ ਸਮਾਜ ਬਨਾਉਣਾ ਹੋਵੇਗਾ, ਜਿੱਥੇ ਸਾਰਿਆਂ ਨੂੰ ਸਮਾਨ ਮੌਕੇ ਮਿਲਣ, ਜਿੱਥੇ ਕੋਈ ਭੇਦਭਾਵ ਨਾ ਹੋਵੇ ਅਤੇ ਜਿੱਥੇ ਹਰ ਵਿਅਕਤੀ ਨੂੰ ਸਨਮਾਨਪੂਰਵਕ ਜੀਵਨ ਜੀਣ ਦਾ ਅਧਿਕਾਰ ਹੋਵੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਸਾਰੇ ਯਤਨਾਂ ਦਾ ਉਦੇਸ਼ ਸਿਰਫ ਵਿਕਾਸ ਕਰਨਾ ਨਹੀਂ ਹੈ, ਸਗੋ ਆਪਣੀ ਜੜ੍ਹਾਂ ਨਾਲ ਜੁੜੇ ਰਹਿਣਾ, ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀ ਪੀੜੀਆਂ ਨੂੰ ਆਪਣੇ ਗੌਰਵਸ਼ਾਲੀ ਇਤਿਹਾਸ ਨਾਲ ਜਾਣੂ ਕਰਾਉਣਾ ਹੈ। ਜਦੋਂ ਅਸੀਂ ਆਪਣੇ ਅਤੀਤ ਤੋਂ ਪੇ੍ਰਰਣਾ ਲੈਂਦੇ ਹਨ, ਤਾਂਹੀ ਸਾਡੀ ਇੱਕ ਉਜਵੱਲ ਭਵਿੱਚ ਦਾ ਨਿਰਮਾਣ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਧਰਮਖੇਤਰ-ਕੁਰੂਕਸ਼ੇਤਰ ਦੀ ਇਸ ਕਰਮਭੂਮੀ ‘ਤੇ ਵਿਸਾਖੀ ਦੇ ਪਵਿੱਤਰ ਉਤਸਵ ‘ਤੇ ਤੁਹਾਡੇ ਸਾਰਿਆਂ ਵਿੱਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਉਹ ਧਰਤੀ ਹੈ, ਜੋ ਧਰਮ ਅਤੇ ਕਰਮ ਦੀ ਧਰਤੀ ਵਜੋ ਜਾਣੀ ਜਾਂਦੀ ਹੈ। ਵਿਸਾਖੀ ਦੇ ਉਤਸਵ ਸਾਨੂੰ ਕੁਦਰਤ ਦੇ ਨਾਲ ਜੁੜਨ, ਕਿਰਤ ਦੇ ਸਨਮਾਨ ਨੂੰ ਸਮਝਣ ਅਤੇ ਖੁਸ਼ਹਾਲੀ ਦਾ ਉਤਸਵ ਮਨਾਉਣ ਦੀ ਪੇ੍ਰਰਣਾ ੰਿਦੰਦਾ ਹੈ। ਹੁਣ ਖੇਡਾਂ ਵਿੱਚ ਲਹਿਰਾਉਂਦੀ ਫਸਲਾਂ ਪੱਕ ਕੇ ਤਿਆਰ ਹੁੰਦੀਆਂ ਹਨ, ਜੋ ਕਿਸਾਨ ਦਾ ਦਿੱਲ ਮਾਣ ਅਤੇ ਆਨੰਦ ਨਾਲ ਭਰ ਉੱਠਦਾ ਹੈ। ਅਤੇ ਉਸੀ ਖੁਸ਼ੀ ਨੂੰ ਅਸੀਂ ਸਾਰੇ ਮਿਲ ਕੇ ਵਿਸਾਖੀ ਵਜੋ ਮਨਾਉਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਵਿਸਾਖੀ ਦਾ ਇਹ ਪਵਿੱਤਰ ਦਿਨ ਸਾਡੇ ਇਤਿਹਾਸ ਦਾ ਇੱਕ ਬਹੁਤ ਮਹਤੱਵਪੂਰਣ ਅਧਿਆਏ ਵੀ ਸਮੇਟੇ ਹੋਏ ਹੈ। ਸਾਲ 1669 ਵਿੱਚ ਇਸੀ ਦਿਨ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਦਸਮ ਪਾਤਸ਼ਾਹ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਦੇਸ਼ ਵਿੱਚ ਅਨਿਆਂ, ਜੁਲਮ ਅਤੇ ਅਧਰਮ ਆਪਣੇ ਚਰਮ ‘ਤੇ ਸੀ। ਅਜਿਹੇ ਮੁਸ਼ਕਲ ਸਮੇਂ ਵਿੱਚ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਇੱਕ ਅਜਿਹੀ ਦਿਸ਼ਾ, ਜਿਸ ਵਿੱਚ ਹਿੰਮਤ, ਸਮਾਨਤਾ, ਆਤਮਸਨਮਾਨ ਅਤੇ ਰਾਸ਼ਟਰਭਗਤੀ ਦੀ ਭਾਵਨਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਖਾਲਸਾ ਪੰਥ ਦੀ ਸਥਾਪਨਾ ਦੇ ਸਮੇਂ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਚੁਣਿਆ, ਜੋ ਵੱਖ-ਵੱਖ ਜਾਤੀਆਂ ਅਤੇ ਖੇਤਰਾਂ ਤੋਂ ਸਨ। ਇਹ ਆਪਣੇ ਆਪ ਵਿੱਚ ਸਮਾਜਿਕ ਸਮਾਨਤਾ ਅਤੇ ਭਾਈਚਾਰੇ ਦਾ ਇੱਕ ਵਿਲੱਖਣ ਸੰਦੇਸ਼ ਸੀ। ਇੱਕ ਹੀ ਭਾਂਢੇ ਤੋਂ ਅੰਮ੍ਰਿਤ ਛਕਾ ਕੇ ਉਨ੍ਹਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਮਾਨਵ-ਮਾਨਵ ਵਿੱਚ ਕੋਈ ਭੇਦ ਨਹੀਂ ਹੈ। ਇਹ ਉਤਸਵ ਸਾਨੂੰ ਸਿਖਾਉਂਦਾ ਹੈ ਕਿ ਵਿਵਿਧਤਾ ਵਿੱਚ ਏਕਤਾ ਹੀ ਸਾਡੀ ਸੱਭ ਤੋਂ ਵੱਡੀ ਤਾਕਤ ਹੈ।

5 ਮਈ ਨੁੰ ਕੁਰੂਕਸ਼ੇਤਰ ਤੋਂ ਸੰਗਤ ਨੂੰ ਸ਼੍ਰੀ ਨੰਦੇੜ ਸਾਹਿਬ ਦੇ ਦਰਸ਼ਨ ਲਈ ਰਵਾਨਾ ਹੋਵੇਗੀ ਟ੍ਰੇਨ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੇ ਅਗਾਮੀ 5 ਮਈ ਨੂੰ ਕੁਰੂਕਸ਼ੇਤਰ ਤੋਂ ਸ਼੍ਰੀ ਨੰਦੇੜ ਸਾਹਿਬ ਲਈ ਟ੍ਰੇਨ ਰਵਾਨਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, ਬੀਤੀ 28 ਮਾਰਚ ਨੂੰ 700 ਤੋਂ ਵੱਧ ਸ਼ਰਧਾਲੂਆਂ ਨੂੰ ਅਯੋਧਿਆ ਧਾਮ ਦੇ ਦਰਸ਼ਨਾਂ ਲਈ ਅੰਬਾਲਾ ਤੋਂ ਟ੍ਰੇਨ ਰਵਾਨਾ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਵਿਸਾਖੀ ਦਾ ਇਹ ਦਿਨ ਸਾਨੂੰ ਇਤਿਹਾਸ ਦੇ ਇੱਕ ਦਰਦਨਾਕ, ਪਰ ਪ੍ਰੇਰਣਾਦਾਇਕ ਅਧਿਆਏ ਦੀ ਵੀ ਯਾਦ ਦਿਵਾਉਂਦਾ ਹੈ, 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਅੰਗ੍ਰੇਜੀ ਹਕੂਮਤ ਨੇ ਨਿਰਦੋਸ਼ ਲੋਕਾਂ ‘ਤੇ ਗੋਲੀਆਂ ਚਲਾ ਕੇ ਇੱਕ ਭੀਸ਼ਣ ਨਰਸੰਹਾਰ ਕੀਤਾ ਸੀ। ਉਸ ਦਿਨ ਹਜਾਰਾਂ ਨਿਰਦੋਸ਼ ਲੋਕ ਸ਼ਹੀਦ ਹੋਏ ਸਨ, ਪਰ ਉਨ੍ਹਾਂ ਦਾ ਬਲਿਦਾਨ ਵਿਅਰਥ ਨਹੀਂ ਗਿਆ। ਉਸੀ ਬਲਿਦਾਨ ਨੇ ਸੁਤੰਤਰਤਾ ਸੰਗ੍ਰਾਮ ਨੂੰ ਨਵੀਂ ਊਰਜਾ ਦਿੱਤੀ ਅਤੇ ਦੇਸ਼ਵਾਸੀਆਂ ਦੇ ਮਨ ਵਿੱਚ ਆਜਾਦੀ ਦੀ ਜਵਾਲਾ ਨੂੰ ਹੋਰ ਪ੍ਰਜਵਲਿਤ ਕੀਤਾ।

ਦਸੰਬਰ, 2022 ਵਿੱਚ ਹਰਿਆਣਾਂ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੀ ਕਰੀ ਸਥਾਪਨਾ

ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ 2022 ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਤੋਂ ਸਿੱਖ ਸਮਾਜ ਦੀ ਕਾਫੀ ਸਮੇਂ ਤੋਂ ਚੱਲੀ ਆਰ ਰਹੀ ਮੰਗ ਨੂੰ ਪੂਰਾ ਕੀਤਾ। ਇਸ ਨਾਲ ਹਰਿਆਣਾ ਵਿੱਚ ਸਿੱਖ ਕੰਮਿਊਨਿਟੀ ਨੂੰ ਖੁਦਮੁਖਤਿਆਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਸਾਲ ਨੂੰ ਰਾਜ ਪੱਧਰ ‘ਤੇ ਸ਼ਾਨਦਾਰ ਰੂਪ ਨਾਲ ਮਨਾਇਆ ਹੈ। ਬੀਤੀ ਨਵੰਬਰ ਮਹੀਨੇ ਵਿੱਓ ਅਸੀਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਵਿੱਚ ਪੂਰੇ ਸੂਬੇ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ। ਊਨ੍ਹਾਂ ਨੇ ਕਿਹਾ ਕਿ ਇੱਥੇ ਜੋਤੀਸਰ ਵਿੱਚ 25 ਨਵੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼ਾਮਿਲ ਹੋਏ। ਉਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।

ਸਰਕਾਰ ਨੇ 1984 ਦੰਗਿਆਂ ਵਿੱਚ ਆਪਣਿਆਂ ਨੂੰ ਗੁਆਉਣ ਵਾਲੇ ਸੂਬੇ ਦੇ 121 ਪਰਿਵਾਰਾਂ ਨੂੰ ਇੱਕ-ਇੱਕ ਮੈਂਬਰ ਨੂੰ ਦਿੱਤੀ ਨੌਕਰੀ

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯਮੁਨਾਨਗਰ ਜਿਲ੍ਹਾ ਦੇ ਕਲੇਸਰ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਵਨ ਲਗਾਉਣ ਦਾ ਫੈਸਲਾ ਕੀਤਾ ਗਿਆ। ਉੱਥੇ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ ਯਾਦਗਾਰੀ ਗੇਟ ਬਣਾਇਆ ਗਿਆ ਹੈ। ਯਮੁਨਾਨਗਰ ਦੇ ਕਿਸ਼ਨਪੁਰਾ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਖੇਤੀਬਾੜੀ ਯੂਨੀਵਰਸਿਅੀ ਖੋਲਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਨ ਕਿ ਸਾਲ 1984 ਵਿੱਚ ਹੋਏ ਦੰਗਿਆਂ ਵਿੱਚ ਸਾਡੇ ਅਨੇਕ ਸਿੱਖ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਸੀ। ਸਰਕਾਰ ਨੇ ਸੂਬੇ ਦੇ ਅਜਿਹੇ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਪ੍ਰਾਵਧਾਨ ਕੀਤਾ ਹੈ, ਜਿਨ੍ਹਾਂ ਦੇ ਕਿਸੇ ਮੈਂਬਰ ਦੀ ਜਾਨ ਦੰਗੇ ਵਿੱਚ ਚਲੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿੱਚ ਬੀਤੀ 24 ਦਸੰਬਰ ਨੂੰ ਵੀਰ ਬਾਲ ਦਿਵਸ ਮੌਕੇ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਦੰਗਾ ਪੀੜਤ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ।

5 ਏਕੜ ਵਿੱਚ ਬਨਣ ਵਾਲੇ ਮਿਊਜ਼ੀਅਮ ਦਾ 124 ਕਰੋੜ ਦੇ ਕੰਮਾਂ ਦਾ ਹੋਇਆ ਟੈਂਡਰ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਸਿੱਖ ਮਿਊਜ਼ੀਅਮ ਕੁਰੂਕਸ਼ੇਤਰ ਦੇ ਉਮੀਰ ਵਿੱਚ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੂਬਾ ਦਾ ਪਹਿਲਾ ਅਜਿਹਾ ਮਿਊਜ਼ੀਅਮ ਹੋਵੇਗਾ, ਜੋ ਸਿੱਖ ਇਤਿਹਾਸ, ਸਭਿਆਚਾਰ ਅਤੇ ਗੁਰੂਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗਾ। ਇਹ ਮਿਊਜ਼ੀਅਮ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਪ੍ਰਦਾਨ ਕੀਤੀ ਗਈ 5 ਏਕੜ ਭੂਮੀ ‘ਤੇ ਵਿਕਸਿਤ ਕੀਤਾ ਜਾਵੇਗਾ। ਬੀਤੀ ਦਸੰਬਰ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ 124 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ। ਜਲਦੀ ਹੀ ਇਸ ‘ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗਵਰਨਮੈਂਟ ਪੋਲੀਟੈਕਨਿਕ ਕਾਲਜ, ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਰੱਖਿਆ ਗਿਆ। ਟੋਹਾਨਾ-ਜੀਂਦ-ਧਮਤਾਨ ਸਾਹਿਬ ਸੜਕ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦੁਰ ਮਾਰਗ ਰੱਖਿਆ ਗਿਆ। ਸਰਕਾਰ ਨੇ ਯਮੁਨਾਨਗਰ ਵਿੱਚ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਰੱਖਿਆ ਹੈ।

ਮੁੱਖ ਮੰਤਰੀ ਦੇ ਸੰਕਲਪ ਬਣ ਰਹੇ ਹਨ ਸਾਰੇ ਪੇ੍ਰਰਣਾਵਾਂ ਦਾ ਸਰੋਤ -ਗਿਆਨਾਨੰਦ

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਵਿਸਾਖੀ ਉਤਸਵ ਸਾਡੇ ਲਈ ਗੌਰਵਸ਼ਾਲੀ ਧਰੋਹਰ ਦਾ ਸਨਮਾਨ ਹੈ। ਜੋ ਨਵੀਂ ਫਸਲਾਂ ਦਾ ਸਵਾਗਤ, ਮੌਸਤ ਬਦਲਾਅ ਦਾ ਸਵਾਗਤ ਅਤੇ ਖਾਲਸਾ ਸਾਧਨਾ ਦਾ ਸੰਦੇਸ਼ ਹੈ। ਮੁੱਖ ਮੰਤਰੀ ਦੇ ਸੰਕਲਪ ਸਾਡੀ ਪੇ੍ਰਰਣਾਵਾਂ ਦੇ ਸਰੋਤ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਗੀਤਾ ਜੈਯੰਤੀ ਦੀ ਪਹਿਲ ਹੋਈ ਜਿਸ ਵਿੱਚ 40 ਲੱਖ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਰਹੀ।

ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਓਐਸਡੀ ਪ੍ਰਭਲੀਨ ਸਿੰਘ, ਚੇਅਰਮੈਨ ਧਰਮਵੀਰ ਡਾਗਰ,

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin