August 17, 2026

Justice News

ਅਵਾਮ ਦੀ ਆਵਾਜ਼

ਨਿਯਮਾਂ ਦੇ ਵਿਰੁੱਧ ਪਲਾਟ ਕੱਟ ਕੇ ਵੇਚਣ ਦੇ ਮਾਮਲੇ ‘ਚ ਐਸ.ਡੀ.ਐਮ. ਨੇ ਕਲਮਬੰਦ ਕੀਤੇ ਬਿਆਨ

ਫਗਵਾੜਾ

(ਸ਼ਿਵ ਕੌੜਾ)

ਪਿੰਡ ਢੱਕ ਪੰਡੋਰੀ ਦੇ ਸਰਪੰਚ ਵਿਜੇ ਕੁਮਾਰ ਵਲੋਂ ਪਿੰਡ ‘ਚ ਪੁੱਡਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਕਲੋਨੀ ਵਿਕਸਿਤ ਕਰਨ ਦੇ ਦੋਸ਼ ਹੇਠ ਐਸ.ਡੀ.ਐਮ. ਫਗਵਾੜਾ ਨੂੰ ਦਿੱਤੀ ਸ਼ਿਕਾਇਤ ਦੇ ਸਬੰਧ ‘ਚ ਅੱਜ ਐਸ.ਡੀ.ਐਮ. ਰਣਦੀਪ ਸਿੰਘ ਹੀਰ ਨੇ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ। ਉਪਰੰਤ ਗੱਲਬਾਤ ਕਰਦੇ ਹੋਏ ਸਰਪੰਚ ਵਿਜੇ ਕੁਮਾਰ ਨੇ ਦੱਸਿਆ ਕਿ ਪਿੰਡ ਢੱਕ ਪੰਡੋਰੀ ਵਿਖੇ ਦੱਖਣ ਸਾਈਡ ਪਿੰਡ ਫਤਿਹਗੜ੍ਹ ਵਾਲੀ ਰੋਡ ‘ਤੇ ਲੁਧਿਆਣਾ ਦੇ ਕੋਲੋਨਾਈਜਰ ਬਲਵਿੰਦਰ ਪਾਲ ਜੱਸੀ ਵਲੋਂ ਮੁੱਲ ਜ਼ਮੀਨ ਲੈ ਕੇ ਪਲਾਟ ਕੱਟ ਕੇ ਵੇਚੇ ਜਾ ਰਹੇ ਹਨ। ਜਿਸ ਦੀ ਮਿਣਤੀ 225 ਫੁੱਟ ਪ੍ਰਤੀ ਮਰਲਾ ਹੈ। ਜਦਕਿ ਪਿੰਡ ਢੱਕ ਪੰਡੋਰੀ ਦੀ ਮਿਣਤੀ 272 ਫੁੱਟ ਮਰਲੇ ਵਾਲੀ ਚਲਦੀ ਹੈ। ਉਹਨਾਂ ਦੱਸਿਆ ਕਿ ਪਲਾਟ ਕੱਟਣ ਵਾਲੀ ਜ਼ਮੀਨ ‘ਤੇ ਨਾ ਤਾਂ ਸੀਵਰੇਜ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਲਾਈਟਾਂ ਜਾਂ ਪੱਕੀ ਸੜਕ ਦੀ ਸੁਵਿਧਾ ਦਿੱਤੀ ਗਈ ਹੈ। ਜੇਕਰ ਇਹ ਸਾਰੀਆਂ ਸਹੂਲਤਾਂ ਕੋਲੋਨਾਈਜਰ ਵਲੋਂ ਖਰੀਦਦਾਰ ਨੂੰ ਨਹੀਂ ਦਿੱਤੀਆਂ ਜਾਂਦੀਆਂ ਤਾਂ ਉਸ ਦੇ ਪਲਾਟ ਵੇਚਣ ਤੇ ਪਾਬੰਦੀ ਲਗਾਉਣ ਲਈ ਐਸ.ਡੀ.ਐਮ. ਫਗਵਾੜਾ ਨੂੰ ਕੁੱਝ ਦਿਨ ਪਹਿਲਾਂ ਦਰਖਾਸਤ ਦਿੱਤੀ ਗਈ ਸੀ। ਜਿਸ ਦੇ ਸਬੰਧ ਵਿੱਚ ਅੱਜ ਐਸ.ਡੀ.ਐਮ. ਫਗਵਾੜਾ ਨੇ ਦੋਵੇਂ ਧਿਰਾਂ ਦੇ ਬਿਆਨ ਲਏ ਹਨ। ਉਹਨਾਂ ਕਿਹਾ ਕਿ ਜੇਕਰ ਕੋਲੋਨਾਈਜਰ ਨਿਯਮਾਂ ਮੁਤਾਬਕ ਲੋੜੀਂਦੀਆਂ ਸਹੂਲਤਾਂ ਨਹੀਂ ਦਿੰਦਾ ਤਾਂ ਪੰਜਾਬ ਸਰਕਾਰ ਨੂੰ ਕੋਲੋਨੀ ਦਾ ਵਿਕਾਸ ਕਰਵਾਉਣਾ ਪਵੇਗਾ। ਜਿਸ ਤੇ ਘੱਟ ਤੋਂ ਘੱਟ ਵੀ ਸਰਕਾਰ ਦਾ 20 ਲੱਖ ਰੁਪਏ ਦਾ ਨਜਾਇਜ ਖਰਚਾ ਹੋਵੇਗਾ। ਉਹਨਾਂ ਭਰੋਸਾ ਜਤਾਇਆ ਕਿ ਐਸ.ਡੀ.ਐਮ. ਫਗਵਾੜਾ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਕੋਲੋਨਾਈਜਰ ਬਲਵਿੰਦਰ ਪਾਲ ਜੱਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ ਕੀ ਕਹਿੰਦੇ ਹਨ ਐਸ.ਡੀ.ਐਮ. ਫਗਵਾੜਾ ਰਣਦੀਪ ਸਿੰਘ ਹੀਰ
ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਡੀ.ਐਮ. ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਪਿੰਡ ਢੱਕ ਪੰਡੋਰੀ ਦੇ ਸਰਪੰਚ ਵਿਜੇ ਕੁਮਾਰ ਵਲੋਂ ਨਿਯਮਾਂ ਦੀ ਉਲੰਘਣਾ ਸਬੰਧੀ ਦਰਖਾਸਤ ਪ੍ਰਾਪਤ ਹੋਈ ਸੀ। ਜਿਸ ਦੇ ਸਬੰਧ ਵਿੱਚ ਅੱਜ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਨਿਯਮਾਂ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.