August 17, 2026

Justice News

ਅਵਾਮ ਦੀ ਆਵਾਜ਼

ਸੀਸੀਏ ਪੰਜਾਬ ਨੇ ਭਾਰਤਨੈੱਟ ਪ੍ਰੋਗਰਾਮ ਤਹਿਤ ਕੁਆਲਿਟੀ ਐਫਟੀਟੀਐਚ ਕਨੈਕਟੀਵਿਟੀ ਯਕੀਨੀ ਬਣਾਉਣ ਲਈ ਫੀਲਡ ਚੈੱਕ ਕੀਤੇ

ਚੰਡੀਗੜ੍ਹ

  (ਜਸਟਿਸ ਨਿਊਜ਼   )

 ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਦੇ ਅਧੀਨ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ (CCA), ਪੰਜਾਬ, ਡਿਜੀਟਲ ਭਾਰਤ ਨਿਧੀ ਤੋਂ ਵਿੱਤ ਪੋਸ਼ਿਤ ਸੰਸ਼ੋਧਿਤ ਭਾਰਤਨੈੱਟ ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾ ਰਹੀ ਐਫਟੀਟੀਐਚ (ਫਾਈਬਰ ਟੂ ਦ ਹੋਮ) ਕਨੈਕਸ਼ਨਾਂ ਦੀ ਭੌਤਿਕ ਤਸਦੀਕ ਲਈ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਫੀਲਡ ਵਿਜ਼ਿਟਸ ਕਰ ਰਿਹਾ ਹੈ।

ਇਹ ਤਸਦੀਕ ਅਭਿਆਨ ਸੇਵਾ ਵਿਤਰਣ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਪ੍ਰੋਗਰਾਮ ਦੇ ਉਦੇਸ਼ਾਂ ਅਨੁਸਾਰ ਘਰੇਲੂ ਉਪਭੋਗਤਾਵਾਂ ਨੂੰ ਕਿਫਾਇਤੀ ਦਾਮਾਂ ਉੱਤੇ ਹਾਈ-ਸਪੀਡ ਇੰਟਰਨੈੱਟ ਸੇਵਾਵਾਂ ਯਕੀਨੀ ਬਣਾਉਣ ਦੇ ਟੀਚੇ ਤੋਂ ਸੰਚਾਲਿਤ ਹੈ। ਵਿਜ਼ਿਟਸ ਦੌਰਾਨ ਸੀਸੀਏ ਟੀਮਾਂ ਸਬਸਕ੍ਰਾਈਬਰਾਂ ਅਤੇ ਸਥਾਨਕ ਹਿਤਧਾਰਕਾਂ ਨਾਲ ਗੱਲਬਾਤ ਕਰਕੇ ਸੇਵਾਵਾਂ ਦੀ ਗੁਣਵੱਤਾ, ਪਹੁੰਚ ਅਤੇ ਪ੍ਰਭਾਵਸ਼ੀਲਤਾ ਉੱਤੇ ਇਨਪੁੱਟ ਲੈ ਰਹੀਆਂ ਹਨ।

ਉਪਭੋਗਤਾਵਾਂ ਤੋਂ ਪ੍ਰਾਪਤ ਇਨਪੁੱਟ ਦੱਸਦੇ ਹਨ ਕਿ ਐਫਟੀਟੀਐਚ ਕਨੈਕਟੀਵਿਟੀ ਆਨਲਾਈਨ ਸ਼ਿਖਿਆ, ਈ-ਗਵਰਨੈਂਸ ਸੇਵਾਵਾਂ, ਡਿਜੀਟਲ ਪਲੈਟਫਾਰਮਾਂ ਅਤੇ ਸੰਚਾਰ ਸੁਵਿਧਾਵਾਂ ਤੱਕ ਪਹੁੰਚ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਭਰੋਸੇਯੋਗ ਇੰਟਰਨੈੱਟ ਕਨੈਕਟੀਵਿਟੀ ਦੀ ਉਪਲਬਧਤਾ ਗ੍ਰਾਮੀਣ ਅਤੇ ਦੁਰਗਮ ਖੇਤਰਾਂ ਵਿੱਚ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਲਿਆ ਰਹੀ ਹੈ।

ਇਹ ਪਹਿਲਕਦਮੀ ਮਾਣਯੋਗ ਪ੍ਰਧਾਨ ਮੰਤਰੀ ਦੀ “ਸਭ ਲਈ ਇੰਟਰਨੈੱਟ” ਯਕੀਨੀ ਬਣਾਉਣ ਅਤੇ ਡਿਜੀਟਲ ਪਾੜੇ ਨੂੰ ਦੂਰ ਕਰਨ ਲਈ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦ੍ਰਿਸ਼ਟੀ ਨਾਲ ਮੇਲ ਖਾਂਦੀ ਹੈ। ਯਤਨ ਹਰ ਘਰ ਵਿੱਚ ਇੰਟਰਨੈੱਟ ਪਹੁੰਚ ਪ੍ਰਦਾਨ ਕਰਨ ਅਤੇ ਸਮਾਵੇਸ਼ੀ ਡਿਜੀਟਲ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਉਦੇਸ਼ ਨਾਲ ਵੀ ਜੁੜੇ ਹਨ।

ਫੀਲਡ ਵੈਰੀਫਿਕੇਸ਼ਨ ਅਭਿਆਨ ਸੀਸੀਏ ਪੰਜਾਬ ਦੇ ਨਿਰੰਤਰ ਨਿਗਰਾਨੀ ਤੰਤਰ ਦਾ ਹਿੱਸਾ ਹੈ ਜੋ ਡਿਜੀਟਲ ਕਨੈਕਟੀਵਿਟੀ ਪਹਿਲਕਦਮੀਆਂ ਦੇ ਪ੍ਰਭਾਵੀ ਲਾਗੂਕਰਨ ਅਤੇ ਅੰਤਿਮ ਛੋਰ ਤੱਕ ਸੁਗਮ

Leave a Reply

Your email address will not be published. Required fields are marked *

Copyright © All rights reserved. | Newsphere by AF themes.