August 17, 2026

Justice News

ਅਵਾਮ ਦੀ ਆਵਾਜ਼

ਕੁਲਦੀਪ ਸਿੰਘ ਭੋਲਾ ਬੰਡਾਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਕਿਸਾਨ ਵਿੰਗ ਚੈਅਰਮੈਨ ਲਾਇਆ=ਇਮਾਨਦਾਰ ਵਰਕਰਾਂ ਨੂੰ ਦਿੱਤਾ ਜਾ ਰਿਹਾ ਮਾਣ-ਡੈਨੀ ਬੰਡਾਲਾ

ਜੰਡਿਆਲਾ ਗੁਰੂ
( ਮਲਕੀਤ ਸਿੰਘ ਚੀਦਾ )
ਸਾਬਕਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ  ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਉਨ੍ਹਾਂ ਜਿਲ੍ਰਾ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਭੋਲਾ ਬੰਡਾਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਕਿਸਾਨ ਵਿੰਗ ਦਾ ਚੈਅਰਮੈਨ ਲਾਇਆ ਗਿਆ। ਇਸ ਮੌਕੇ ਡੈਨੀ ਬੰਡਾਲਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਜੋ ਵੀ ਪਾਰਟੀ ਦਾ ਵਫਾਦਾਰ ਮਿਹਨਤ ਕਰਦਾ ਹੈ,ਉਸ ਨੂੰ ਪਾਰਟੀ ਵੱਲੋਂ ਹਮੇਸ਼ਾਂ ਹੀ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਅਹੁੰਦੇ ਦੇ ਕੇ ਉਨ੍ਹਾਂ ਨੂੰ ਮਾਣ-ਸਨਮਾਨ ਦਿੱਤਾ ਜਾਂਦਾ ਰਿਹਾ ਹੈ। ਇਸ ਮੋਕੇ ‘ਤੇ ਕੁਲਦੀਪ ਸਿੰਘ ਭੋਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਕਿਸਾਨ ਵਿੰਗ ਦੀ ਚੈਅਰਮੈਨੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਰਾਜ ਨੇ ਉਸ ਨੂੰ ਦਿੱਤੇ ਗਏ ਅਹੁੰਦੇ ਲਈ ਡੈਨੀ ਬੰਡਾਲਾ ਤੇ ਸਮੁੱਚੀ ਕਾਂਗਰਸ ਉੱਚ ਕਮਾਨ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖ਼ਰੇ ਉਤਰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਰਾਤ -ਦਿਨ ਇਕ ਕਰਕੇ ਕੰਮ ਕਰਨਗੇ।
ਇਸ ਮੋਕੇ,ਤੇ ਜਿਲ੍ਰਾ ਅੰਮ੍ਰਿਤਸਰ ਦਿਹਾਤੀ ਦੇ ਕਿਸਾਨ ਵਿੰਗ ਦੇ ਚੈਅਰਮੈਨ ਕੁਲਦੀਪ ਸਿੰਘ ਭੋਲਾ ਬੰਡਾਲਾ,ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਚੈਅਰਮੈਨ ਕੁਲਦੀਪ ਸਿੰਘ ਬਾਠ ਬੰਡਾਲਾ,ਸਰਪੰਚ ਰਘਬੀਰ ਸਿੰਘ ਮੈਂਬਰ ਜਗਜੀਤ ਸਿੰਘ ਜੱਗੀ ਜਗਰਾਜ ਸਿੰਘ ਰੋਬਨਪ੍ਹੀਤ ਸਿੰਘ ਗੁਰਪ੍ਰਤਾਪ ਸਿੰਘ ਕਰਨ ਵੇਗਲ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *

Copyright © All rights reserved. | Newsphere by AF themes.