ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਯਤਨਾ ਸਦਕਾ ਪਿੰਡ ਬੀਰੋਕੇ ਕਲਾਂ ਵਿੱਖੇ ਖੋਲ੍ਹਿਆ ਗਿਆ ‘ ਬਾਲ ਸੰਸਕਾਰ ਕੇਂਦਰ’
ਬੀਰੋਕੇ ਕਲਾਂ ,ਜ਼ਿਲ੍ਹਾ ਮਾਨਸਾ
(ਜਸਟਿਸ ਨਿਊਜ਼ )
ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵੱਲੋਂ ਪਿੰਡ ਬੀਰੋਕੇ ਕਲਾਂ (ਜ਼ਿਲ੍ਹਾ ਮਾਨਸਾ) ਵਿਖੇ ‘ਸੰਤ ਬਾਬਾ ਅਲਖ ਰਾਮ ਜੀ ਬਾਲ ਸੰਸਕਾਰ ਕੇਂਦਰ’ ਖੋਲ੍ਹਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪ੍ਰਾਸ਼ਰ ਨੇ ਦੱਸਿਆ ਕਿ ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵੱਲੋਂ ਪਹਿਲਾਂ ਵੀ ਤਿੰਨ ਬਾਲ ਸੰਸਕਾਰ ਕੇਂਦਰ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਇਸੇ ਦੇ ਚਲਦਿਆਂ ਸੰਤ ਬਾਬਾ ਅਲਖ ਰਾਮ ਜੀ ਬਾਲ ਸੰਸਕਾਰ ਕੇਂਦਰ ਪਿੰਡ ਬੀਰੋਕੇ ਕਲਾਂ ਵਿੱਚ ਅੱਜ ਸਫਲਤਾਪੂਰਵਕ ਸ਼ੁਰੂ ਕੀਤਾ ਗਿਆ।
ਇਸ ਮੌਕੇ ਤੇ ਪਿੰਡ ਦੀ ਪੰਚਾਇਤ, ਸੰਤ ਬਾਬਾ ਬਾਲਕ ਨਾਥ ਜੀ, ਪਿੰਡ ਵਾਸੀਆਂ, ਸਕੂਲ ਦੀ ਪ੍ਰਬੰਧਕ ਕਮੇਟੀ, ਸਾਬਕਾ ਸਰਪੰਚ ਸ੍ਰ. ਬਲਵੀਰ ਸਿੰਘ, ਮੌਜੂਦਾ ਸਰਪੰਚ ਸ੍ਰ. ਗੁਰਮੀਤ ਸਿੰਘ, ਸਕੂਲ ਅਧਿਆਪਕਾਂ ਦੀ ਹਾਜ਼ਰੀ ਵਿੱਚ ਇਸ ਬਾਲ ਸੰਸਕਾਰ ਕੇਂਦਰ ਦਾ ਉਦਘਾਟਨ ਦੀਪ ਜਗਾ ਕੇ ਕੀਤਾ ਗਿਆ।ਇਸ ਮੌਕੇ ਪਿੰਡ ਵਾਸੀਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਕਿਹਾ
ਇਹ ਸੰਸਕਾਰ ਕੇਂਦਰ ਬੱਚਿਆਂ ਨੂੰ ਚੰਗੇ ਸੰਸਕਾਰ, ਨੈਤਿਕ ਮੁੱਲ ਅਤੇ ਸਿੱਖਿਆ ਦੇ ਨਾਲ ਜੋੜਨ ਵਾਸਤੇ ਇੱਕ ਮਹੱਤਵਪੂਰਨ ਕਦਮ ਹੈ।
ਅਸੀਂ ਆਸ ਕਰਦੇ ਹਾਂ ਕਿ ਇਹ ਕੇਂਦਰ ਬੱਚਿਆਂ ਦੇ ਚੰਗੇ ਭਵਿੱਖ ਦੀ ਨੀਂਹ ਮਜ਼ਬੂਤ ਕਰੇਗਾ। ਇਸ ਮੌਕੇ ਪਿੰਡ ਦੇ 30 ਦੇ ਕਰੀਬ ਬੱਚੇ, ਉਨ੍ਹਾਂ ਦੇ ਮਾਪੇ ਹਾਜ਼ਰ ਸਨ।