August 17, 2026

Justice News

ਅਵਾਮ ਦੀ ਆਵਾਜ਼

ਕਾਮਰੇਡ ਬਲਦੇਵ ਸਿੰਘ ਮਾਨ ਦੀ ਬਰਸੀਂ ਮਨਾਉਂਣ ਲਈ ਪਿੰਡ ਟਪਿਆਲਾ ਤੋਂ ਵੱਡੀ ਗਿਣਤੀ ‘ਚ ਲੋਕ ਹੋਏ ਸ਼ਾਮਿਲ

Oplus_131072

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ਕੁਸ਼ਾਲ/ਬਲਦੇਵ)-
ਉੱਘੇ ਦੇਸ਼ ਭਗਤ ਕਾਮਰੇਡ ਬਲਦੇਵ ਸਿੰਘ ਮਾਨ ਦੀ ਬਰਸੀਂ ਅੱਜ ਅੱਡਾ ਕੁੱਕੜਾਂਵਾਲਾ ਦੇ ਸਟੇਡੀਅਮ ਵਿੱਚ ਬਹੁਤ ਧੂਮ-ਧਾਮ ਨਾਲ ਮਨਾਈ ਗਈ।
 ਜਿਸ ਵਿੱਚ ਪਿੰਡ ਟਪਿਆਲਾ ਤੋਂ ਕਾਮਰੇਡ ਬਲਦੇਵ ਸਿੰਘ ਮਾਨ ਦੇ ਸਾਥੀ ਰਹੇ ਕਾਮਰੇਡ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਪਿੰਡ ਟਪਿਆਲਾ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
 ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਨੇ ਦੱਸਿਆਂ ਕਿ ਕਾਮਰੇਡ ਬਲਦੇਵ ਸਿੰਘ ਮਾਨ ਜੋ ਕਿ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਅਤੇ ਆਪਣੀ ਸਾਰੀ ਜ਼ਿੰਦਗੀ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਹਮੇਸ਼ਾ ਲੋਕਾਂ ਨੂੰ ਲਾਮਬੰਦ ਕਰਦੇ ਰਹੇ ਅਤੇ ਕਾਲੇ ਦੋਰ ਦੌਰਾਨ ਉਹਨਾਂ ਨੂੰ ਅੱਤਵਾਦੀਆਂ ਵੱਲੋਂ ਸੱਚ ਦੇ ਰਾਹ ਤੇ ਚੱਲਦਿਆਂ ਸ਼ਹੀਦ ਕਰ ਦਿੱਤਾ ਗਿਆ।
    ਇਸ ਮੌਕੇ ਗੁਰਨਾਮ ਸਿੰਘ ਜਸਵੰਤ ਸਿੰਘ, ਜਪਿੰਦਰ ਸਿੰਘ, ਰਾਜੂ, ਰਿੰਕਾ, ਨਿਰਮਲ ਸਿੰਘ ਨਿੰਮਾ, ਬਲਵਿੰਦਰ ਸਿੰਘ, ਰਣਜੀਤ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਆਪ ਦੇ ਟਕਸਾਲੀ ਆਗੂ ਪਰਮਜੀਤ ਸਿੰਘ ਟਪਿਆਲਾ, ਲਖਬੀਰ ਸਿੰਘ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਸ਼ਹੀਦ ਬਲਦੇਵ ਸਿੰਘ ਮਾਨ ਨੂੰ ਬਰਸੀਂ ਮੌਕੇ ਸ਼ਰਧਾਂਜਲੀ ਦੇਣ ਲਈ ਪਹੁੰਚੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.