August 17, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਵਿੱਚ ਫਾਸਟ ਫੂਡ ਆਉਟਲੈੱਟਸ ‘ਤੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਮੁਹਿੰਮ

 

ਲੁਧਿਆਣਾ
( ਵਿਜੇ ਭਾਂਬਰੀ )–
 ਫੂਡ ਸੇਫਟੀ ਟੀਮ, ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਅਧਿਕਾਰੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਾਸਟ ਫੂਡ ਆਉਟਲੈੱਟਸ ਅਤੇ ਰੈਸਟੋਰੈਂਟਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਮ ਵੱਲੋਂ ਮਾਡਲ ਟਾਊਨ, ਸ਼ਾਸਤਰੀ ਨਗਰ, ਇਸ਼ਮੀਤ ਚੌਂਕ ਅਤੇ ਟਿਊਸ਼ਨ ਮਾਰਕੀਟ ਇਲਾਕਿਆਂ ਵਿੱਚ ਕਈ ਫੂਡ ਆਉਟਲੈੱਟਸ ਦੀ ਜਾਂਚ ਕੀਤੀ ਗਈ। ਇਹ ਮੁਹਿੰਮ ਰੁਟੀਨ ਸਰਵੇਲੈਂਸ ਦਾ ਹਿੱਸਾ ਹੈ ਜਿਸਦਾ ਮਕਸਦ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣਾ ਹੈ।
ਜਾਂਚ ਦੌਰਾਨ ਟੀਮ ਵੱਲੋਂ ਪਿਜ਼ਾ ਸੌਸ, ਕ੍ਰੀਮ, ਵਰਤਿਆ ਹੋਇਆ ਕੂਕਿੰਗ ਆਇਲ, ਵੇਜ ਬੁਲੇਟਸ ਅਤੇ ਗ੍ਰੇਵੀ ਦੇ ਸੈਂਪਲ ਇਕੱਠੇ ਕੀਤੇ ਗਏ। ਇਹ ਪਦਾਰਥ ਫਾਸਟ ਫੂਡ ਤਿਆਰ ਕਰਨ ਵਿੱਚ ਵੱਧ ਵਰਤੇ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਜਾਂਚ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ।
ਡਾ. ਚਾਵਲਾ ਨੇ ਦੱਸਿਆ ਕਿ ਸਾਰੇ ਸੈਂਪਲ ਠੀਕ ਤਰੀਕੇ ਨਾਲ ਸੀਲ ਕਰਕੇ ਪ੍ਰਮਾਣਿਤ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿੱਚ ਸਫ਼ਾਈ ਦੇ ਮਿਆਰ, ਸੁਰੱਖਿਅਤ ਸਮੱਗਰੀ ਦੀ ਵਰਤੋਂ ਅਤੇ ਖਾਦ ਪਦਾਰਥਾਂ ਦੀ ਸਹੀ ਸੰਭਾਲ ਸ਼ਾਮਲ ਹੈ। ਖਾਸ ਤੌਰ ‘ਤੇ ਵਰਤੇ ਹੋਏ ਤੇਲ ਦੀ ਵਾਰ-ਵਾਰ ਵਰਤੋਂ ਤੋਂ ਬਚਣ ਲਈ ਵੀ ਉਨ੍ਹਾਂ ਨੇ ਹਦਾਇਤਾਂ ਜਾਰੀ ਕੀਤੀਆਂ।
 ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਬਾਰੇ ਸਚੇਤ ਰਹਿਣ ਅਤੇ ਕਿਸੇ ਵੀ ਗੜਬੜ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਦੇਣ।
ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਜਨ ਸਿਹਤ ਦੀ ਸੁਰੱਖਿਆ ਲਈ ਅਜਿਹੀਆਂ ਕਾਰਵਾਈਆਂ ਅਗੇ ਵੀ ਜਾਰੀ ਰਹਿਣਗੀਆਂ

Leave a Reply

Your email address will not be published. Required fields are marked *

Copyright © All rights reserved. | Newsphere by AF themes.