ਖੇਲੋ ਇੰਡੀਆ ਕਬਾਇਲੀ ਖੇਡਾਂ: ਭਾਰਤ ਦੇ ਓਲੰਪਿਕ ਸੁਪਨਿਆਂ ਵੱਲ ਇੱਕ ਮਜ਼ਬੂਤ ਕਦਮ

 

ਡਾ. ਮਨਸੁਖ ਮਾਂਡਵੀਯਾ ਵੱਲੋਂ

ਭਾਰਤ ਦੀ ਖੇਡ ਯਾਤਰਾ ਸ਼ਾਨਦਾਰ ਵਿਭਿੰਨਤਾ ਨਾਲ ਭਰੀ ਹੋਈ ਹੈ। ਉੱਤਰ-ਪੂਰਬ ਦੇ ਪਹਾੜਾਂ ਤੋਂ ਲੈ ਕੇ
ਮੱਧ ਭਾਰਤ ਦੇ ਜੰਗਲਾਂ ਤੱਕ, ਸਾਡੇ ਦੇਸ਼ ਦੇ ਹਰ ਕੋਨੇ ਵਿੱਚ ਪ੍ਰਤਿਭਾ ਮੌਜੂਦ ਹੈ। ਖੇਲੋ ਇੰਡੀਆ ਪ੍ਰੋਗਰਾਮ
ਦੀ ਸ਼ੁਰੂਆਤ ਨੂੰ ਹੁਣ ਅੱਠ ਵਰ੍ਹੇ ਹੋ ਚੁੱਕੇ ਹਨ, ਅਤੇ ਇੰਨੇ ਘੱਟ ਸਮੇਂ ਵਿੱਚ ਇਹ ਇੱਕ ਰਾਸ਼ਟਰੀ ਅੰਦੋਲਨ
ਦੇ ਰੂਪ ਵਿੱਚ ਵਿਕਸਿਤ ਹੋ ਚੁੱਕਿਆ ਹੈ। ਯੁਵਾ ਖੇਡ, ਯੂਨੀਵਰਸਿਟੀ ਗੇਮਸ, ਬੀਚ ਗੇਮਸ ਅਤੇ ਵਿੰਟਰ
ਗੇਮਸ ਵਰਗੇ ਵੱਖ-ਵੱਖ ਮਾਪਦੰਡਾਂ ਰਾਹੀਂ, ਖੇਲੋ ਇੰਡੀਆ ਨੇ ਦੇਸ਼ ਭਰ ਦੇ ਯੁਵਾ ਖਿਡਾਰੀਆਂ ਦੀਆਂ
ਵਿਭਿੰਨ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਉਭਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਖੇਲੋ ਇੰਡੀਆ ਟ੍ਰਾਈਬਲ ਗੇਮਸ (ਕੇਆਈਟੀਜੀ) ਦਾ ਸਮਾਵੇਸ਼ ਇਸ ਯਾਤਰਾ ਵਿੱਚ ਇੱਕ ਹੋਰ
ਮਹੱਤਵਪੂਰਨ ਕਦਮ ਹੈ। ਇਸ ਦਾ ਪਹਿਲਾ ਸੰਸਕਰਣ 25 ਮਾਰਚ ਤੋਂ 3 ਅਪ੍ਰੈਲ ਤੱਕ
ਛੱਤੀਸਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ 31 ਰਾਜਾਂ ਅਤੇ ਕੇਂਦਰ ਸ਼ਾਸਿਤ
ਪ੍ਰਦੇਸ਼ਾਂ ਦੇ ਲਗਭਗ 3,000 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਵਿੱਚ ਸੱਤ ਪਦਕ ਖੇਡ
ਸ਼ਾਮਲ ਹੋਣਗੇ—ਐਥਲੈਟਿਕਸ, ਫੁੱਟਬਾਲ, ਹਾਕੀ, ਵੇਟਲਿਫਟਿੰਗ, ਤੀਰੰਦਾਜ਼ੀ, ਤੈਰਾਕੀ ਅਤੇ
ਕੁਸ਼ਤੀ ਮੁਕਾਬਲੇ ਆਯੋਜਿਤ ਕੀਤੇ ਜਾਣਗੇ।

ਇਨ੍ਹਾਂ ਖੇਡਾਂ ਦਾ ਆਯੋਜਨ ਬਸਤਰ ਖੇਤਰ ਦੇ ਕਬਾਇਲੀ ਪ੍ਰਭਾਵਸ਼ਾਲੀ ਜ਼ਿਲ੍ਹਿਆਂ, ਜੋ ਪ੍ਰਾਚੀਨ
ਦੰਡਕਾਰਣਿਆ ਖੇਤਰ ਦਾ ਹਿੱਸਾ ਹਨ, ਦੇ ਨਾਲ-ਨਾਲ ਸਰਗੁਜਾ ਖੇਤਰ, ਰਾਏਗੜ੍ਹ ਅਤੇ ਮਾਨਪੁਰ ਵਰਗੇ
ਖੇਤਰਾਂ ਵਿੱਚ ਕੀਤਾ ਜਾਵੇਗਾ। ਇਹ ਸਿਰਫ ਇੱਕ ਹੋਰ ਖੇਡ ਮੁਕਾਬਲੇ ਦੀ ਸ਼ੁਰੂਆਤ ਨਹੀਂ ਹੈ, ਸਗੋਂ ਇਹ
ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਸ ਸੰਕਲਪ ਦਾ ਹਿੱਸਾ ਹੈ, ਜਿਸ ਦੇ ਤਹਿਤ
ਭਾਰਤ ਦੇ ਸਪੌਰਟ ਈਕੋਸਿਸਟਮ ਨੂੰ ਵਿਆਪਕ ਬਣਾਉਂਦੇ ਹੋਏ ਹਰ ਖਿਡਾਰੀ ਤੱਕ ਮੌਕਾ ਪਹੁੰਚਾਉਣਾ
ਹੈ—ਭਾਵੇਂ ਉਹ ਕਿਸੇ ਵੀ ਭੌਗੋਲਿਕ ਜਾਂ ਸਮਾਜਿਕ ਪਿਛੋਕੜ ਤੋਂ ਆਉਂਦਾ ਹੋਵੇ। ਸਿੱਧੇ ਸ਼ਬਦਾਂ ਵਿੱਚ ਕਿਹਾ
ਜਾਵੇ ਤਾਂ ਇਹ ਹਾਸ਼ੀਏ ‘ਤੇ ਪਏ ਖਿਡਾਰੀਆਂ ਨੂੰ ਮੁੱਖਧਾਰਾ ਨਾਲ ਜੋੜਨ ਦਾ ਯਤਨ ਹੈ।

ਕਈ ਕਬਾਇਲੀ ਖੇਤਰਾਂ ਦੇ ਖਿਡਾਰੀਆਂ ਨੇ ਲੰਬੇ ਸਮੇਂ ਤੋਂ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ
ਹੈ। ਰਾਜਸਥਾਨ ਦੇ ਮਹਾਨ ਤੀਰੰਦਾਜ ਲਿੰਬਾ ਰਾਮ ਤੋਂ ਲੈ ਕੇ ਝਾਰਖੰਡ ਦੀ ਤੀਰੰਦਾਜ਼ੀ
ਸਟਾਰ ਦੀਪਿਕਾ ਕੁਮਾਰੀ ਤੱਕ, ਅਤੇ ਕਈ ਹਾਕੀ ਖਿਡਾਰੀਆਂ ਤੋਂ ਲੈ ਕੇ ਓਲੰਪਿਕ ਮੈਡਲ ਜੇਤੂ
ਮੀਰਾਬਾਈ ਚਾਨੂ ਤੱਕ, ਉਨ੍ਹਾਂ ਦੀਆਂ ਉਪਲਬਧੀਆਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਇਹ ਉਦਾਹਰਣਾਂ ਇਨ੍ਹਾਂ ਖੇਤਰਾਂ ਵਿੱਚ ਮੌਜੂਦ ਬੇਅੰਤ ਸੰਭਾਵਨਾਵਾਂ ਨੂੰ ਦਰਸਾਉਂਦੀਆਂ ਹਨ।
ਕਈ ਕਬਾਇਲੀ ਖੇਤਰ ਅਜਿਹੇ ਵੀ ਹਨ ਜੋ ਇਤਿਹਾਸਕ ਤੌਰ ‘ਤੇ ਸਮਾਜਿਕ ਅਤੇ ਆਰਥਿਕ
ਚੁਣੌਤੀਆਂ ਦਾ ਸਾਹਮਣਾ ਕਰਦੇ ਰਹੇ ਹਨ। ਇਨ੍ਹਾਂ ਖੇਤਰਾਂ ਦੇ ਨੌਜਵਾਨਾਂ ਲਈ ਪਛਾਣ ਅਤੇ
ਵਿਕਾਸ ਦੇ ਮੌਕੇ ਸੀਮਿਤ ਰਹੇ ਹਨ। ਅਜਿਹੇ ਵਿੱਚ, ਇਨ੍ਹਾਂ ਖੇਤਰਾਂ ਵਿੱਚ ਸੰਗਠਿਤ ਖੇਡ
ਮੁਕਾਬਲਿਆਂ ਦਾ ਆਯੋਜਨ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਅਤੇ ਰਾਸ਼ਟਰ ਨਿਰਮਾਣ
ਦੀ ਦਿਸ਼ਾ ਵਿੱਚ ਮੋੜਨ ਦਾ ਕੰਮ ਕਰਦਾ ਹੈ। ਇਹ ਅਨਿਸ਼ਚਿਤਤਾ ਨੂੰ ਮੌਕੇ ਵਿੱਚ ਅਤੇ
ਅਲਗਾਵ ਨੂੰ ਸਮਾਵੇਸ਼ਨ ਵਿੱਚ ਬਦਲਣ ਦਾ ਯਤਨ ਹੈ।

ਅਸਲ ਵਿੱਚ, ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ—“ਖੇਲੇਗਾ ਭਾਰਤ
ਤੋ ਖਿਲੇਗਾ ਭਾਰਤ”—ਅੱਜ ਸਾਕਾਰ ਹੋ ਰਿਹਾ ਹੈ। ਖੇਡ ਅੱਜ ਇੱਕ ਸਸ਼ਕਤ ਮਾਧਿਅਮ ਅਤੇ ਸਮਾਨ
ਮੌਕਾ ਪ੍ਰਦਾਨ ਕਰਨ ਵਾਲਾ ਸਾਧਨ ਬਣ ਚੁੱਕਿਆ ਹੈ, ਜੋ ਵੰਚਿਤ ਵਰਗਾਂ ਦੇ ਖਿਡਾਰੀਆਂ ਨੂੰ ਰਾਸ਼ਟਰੀ
ਅਤੇ ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਦਿੰਦਾ ਹੈ। ਕਬਾਇਲੀ ਖੇਤਰਾਂ ਵਿੱਚ
ਖੇਲੋ ਇੰਡੀਆ ਦਾ ਵਿਸਤਾਰ ਇਸੇ ਦ੍ਰਿਸ਼ਟੀ ਦਾ ਸੁਭਾਵਿਕ ਵਿਸਤਾਰ ਹੈ ਅਤੇ ਇਹ ਇਸ ਵਿਸ਼ਵਾਸ ਨੂੰ
ਮਜ਼ਬੂਤ ਕਰਦਾ ਹੈ ਕਿ ਖੇਡ ਰਾਸ਼ਟਰ ਨਿਰਮਾਣ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।
ਖੇਲੋ ਇੰਡੀਆ ਕਬਾਇਲੀ ਖੇਡਾਂ ਦਾ ਆਯੋਜਨ ਸਥਾਨਕ ਸਪੌਰਟ ਈਕੋਸਿਸਟਮ ‘ਤੇ ਵੀ
ਦੀਰਘਕਾਲੀ ਪ੍ਰਭਾਵ ਪਾਵੇਗਾ। ਇਸ ਨਾਲ ਕਬਾਇਲੀ ਖੇਤਰਾਂ ਵਿੱਚ ਖੇਡ ਬੁਨਿਆਦੀ ਢਾਂਚੇ ਦਾ
ਵਿਕਾਸ ਅਤੇ ਅਪਗ੍ਰੇਡ ਹੋਵੇਗਾ, ਨਾਲ ਹੀ ਸਥਾਨਕ ਕੋਚ, ਟ੍ਰੇਨਰਾਂ ਅਤੇ ਸਹਿਯੋਗੀ
ਕਰਮਚਾਰੀਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਸਕੂਲਾਂ ਅਤੇ ਭਾਈਚਾਰਕ ਸੰਸਥਾਨਾਂ
ਨੂੰ ਰੋਜ਼ਾਨਾ ਜੀਵਨ ਵਿੱਚ ਖੇਡਾਂ ਨੂੰ ਸ਼ਾਮਲ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ, ਜਿਸ
ਨਾਲ ਜ਼ਮੀਨੀ ਪੱਧਰ ‘ਤੇ ਇੱਕ ਸਥਾਈ ਅਤੇ ਸਮਾਵੇਸ਼ੀ ਖੇਡ ਸੱਭਿਆਚਾਰ ਵਿਕਸਿਤ ਹੋ ਸਕੇ।
ਇਹ ਖੇਲੋ ਇੰਡੀਆ ਕਬਾਇਲੀ ਖੇਡ ਸਿਰਫ ਇੱਕ ਵਾਰ ਆਯੋਜਿਤ ਹੋਣ ਵਾਲਾ ਆਯੋਜਨ ਨਹੀਂ ਹਨ,
ਸਗੋਂ ਇਨ੍ਹਾਂ ਨੂੰ ਖੇਲੋ ਇੰਡੀਆ ਦੇ ਸਲਾਨਾ ਕੈਲੰਡਰ ਵਿੱਚ ਸਥਾਈ ਥਾਂ ਦਿੱਤੀ ਜਾਵੇਗੀ। ਇਸ ਨਾਲ ਦੇਸ਼

ਭਰ ਦੇ ਕਬਾਇਲੀ ਖਿਡਾਰੀਆਂ ਨੂੰ ਨਿਰੰਤਰ ਅਤੇ ਨਿਯਮਿਤ ਮੰਚ ਮਿਲੇਗਾ, ਜੋ ਉਨ੍ਹਾਂ ਦੇ ਦੀਰਘਕਾਲੀ
ਵਿਕਾਸ ਲਈ ਬਹੁਤ ਜ਼ਰੂਰੀ ਹੈ। ਹਰੇਕ ਸੰਸਕਰਣ ਦੇ ਨਾਲ ਇਹ ਖੇਡ ਵਿਆਪਕ ਖੇਲੋ ਇੰਡੀਆ
ਈਕੋਸਿਸਟਮ ਲਈ ਇੱਕ ਅਧਾਰ ਦੇ ਰੂਪ ਵਿੱਚ ਕੰਮ ਕਰਨਗੇ। ਇਸ ਦ੍ਰਿਸ਼ਟੀ ਨਾਲ, ਕਬਾਇਲੀ ਖੇਡਾਂ
ਸਿਰਫ ਇੱਕ ਮੰਚ ਨਹੀਂ, ਸਗੋਂ ਇੱਕ ਸਮ੍ਰਿਧ ਖੇਡ ਸੰਸਾਰ ਵਿੱਚ ਪ੍ਰਵੇਸ਼ ਦਾ ਦਰਵਾਜ਼ਾ ਹਨ।
ਇਨ੍ਹਾਂ ਖੇਡਾਂ ਰਾਹੀਂ ਅਸੀਂ ਪ੍ਰਤਿਭਾਵਾਂ ਦੀ ਪਛਾਣ ਅਤੇ ਉਨ੍ਹਾਂ ਦੇ ਵਿਕਾਸ ਦਾ ਟੀਚਾ ਰੱਖਦੇ ਹਾਂ।
ਰਾਸ਼ਟਰੀ ਕੋਚ, ਉੱਚ ਪ੍ਰਦਰਸ਼ਨ ਨਿਰਦੇਸ਼ਕ ਅਤੇ ਭਾਰਤੀ ਖੇਡ ਅਥਾਰਿਟੀ ਦੇ ਤਕਨੀਕੀ
ਮਾਹਿਰ ਇਨ੍ਹਾਂ ਖੇਡਾਂ ਵਿੱਚ ਮੌਜੂਦ ਰਹਿਣਗੇ। ਚੁਣੇ ਗਏ ਖਿਡਾਰੀਆਂ ਨੂੰ ਉੱਨਤ ਸਿਖਲਾਈ ਲਈ
ਐੱਸਏਆਈ ਕੇਂਦਰਾਂ ਵਿੱਚ ਭੇਜਿਆ ਜਾਵੇਗਾ, ਜਿਸ ਨਾਲ ਉਹ ਆਪਣੇ ਖੇਡ ਕਰੀਅਰ ਨੂੰ
ਨਵੀਆਂ ਉਚਾਈਆਂ ਤੱਕ ਲੈ ਜਾ ਸਕਣ।

ਜਿਵੇਂ-ਜਿਵੇਂ ਭਾਰਤ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ ਅਤੇ 2036
ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਯਤਨਸ਼ੀਲ ਹੈ, ਉਵੇਂ-ਉਵੇਂ ਪ੍ਰਤਿਭਾਵਾਂ ਦਾ ਦਾਇਰਾ ਵਧਾਉਣਾ ਹੋਰ
ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣਾ ਅਤੇ ਇਹ ਯਕੀਨੀ
ਬਣਾਉਣਾ ਕਿ ਹਰ ਯੁਵਾ ਖਿਡਾਰੀ—ਖਾਸ ਕਰ ਕਬਾਇਲੀ ਭਾਈਚਾਰਿਆਂ ਤੋਂ—ਮੌਕਿਆਂ ਤੋਂ ਵਾਂਝੇ ਨਾ
ਰਹਿਣ। ਕਬਾਇਲੀ ਖੇਡਾਂ ਦੀ ਸ਼ੁਰੂਆਤ ਇਸੇ ਸੋਚ ਦਾ ਨਤੀਜਾ ਹੈ ਅਤੇ ਇਹ ਭਾਰਤ ਦੇ ਵਿਕਸਿਤ ਹੁੰਦੇ
ਖੇਡ ਤੰਤਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਖੇਡ ਉੱਤਮਤਾ ਦੀ ਯਾਤਰਾ ਅਕਸਰ ਉਨ੍ਹਾਂ ਪਿੰਡਾਂ ਅਤੇ ਭਾਈਚਾਰਿਆਂ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਸੁਪਨੇ ਤਾਂ
ਹੁੰਦੇ ਹਨ, ਪਰ ਮੌਕੇ ਸੀਮਿਤ ਹੁੰਦੇ ਹਨ। ਖੇਲੋ ਇੰਡੀਆ ਕਬਾਇਲੀ ਖੇਡਾਂ ਰਾਹੀਂ, ਸਰਕਾਰ ਖੇਡਾਂ ਨੂੰ
ਇਨ੍ਹਾਂ ਖੇਤਰਾਂ ਤੱਕ ਪਹੁੰਚਾ ਰਹੀ ਹੈ। ਇਸ ਪ੍ਰਕਿਰਿਆ ਵਿੱਚ ਅਸੀਂ ਨਾ ਸਿਰਫ ਭਵਿੱਖ ਦੇ ਚੈਂਪੀਅਨਾਂ ਨੂੰ
ਖੋਜ ਰਹੇ ਹਾਂ, ਸਗੋਂ ਭਾਰਤ ਦੀ ਪ੍ਰਤਿਭਾ ਲੜੀ ਨੂੰ ਵੀ ਸਸ਼ਕਤ ਬਣਾ ਰਹੇ ਹਾਂ, ਤਾਂ ਜੋ ਅਸੀਂ ਇੱਕ
ਵਿਸ਼ਵਵਿਆਪੀ ਖੇਡ ਮਹਾਸ਼ਕਤੀ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਸਕੀਏ ਅਤੇ 2036 ਤੱਕ ਟੌਪ 10
ਅਤੇ 2047 ਤੱਕ ਟੌਪ 5 ਖੇਡ ਰਾਸ਼ਟਰ ਬਣਨ ਦੇ ਪ੍ਰਧਾਨ ਮੰਤਰੀ ਦੇ ਟੀਚੇ ਨੂੰ ਸਾਕਾਰ ਕਰ ਸਕੀਏ।
(ਲੇਖਕ ਭਾਰਤ ਸਰਕਾਰ ਵਿੱਚ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਹਨ।)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin