ਵਿਧਾਇਕ ਸਿੱਧੂ, ਕੌਂਸਲਰ ਸੋਮਾ ਤੇ ਸੱਗੂ ਵੱਲੋਂ ਕੈਬਨਿਟ ਮੰਤਰੀ ਅਰੋੜਾ “ਸ਼ਹੀਦ ਭਗਤ ਸਿੰਘ ਯਾਦਗਾਰੀ ਐਵਾਰਡ” ਨਾਲ ਸਨਮਾਨਿਤ

ਲੁਧਿਆਣਾ
( ਜਸਟਿਸ ਨਿਊਜ਼)
ਬੀਤੇ ਦਿਨੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲਗਭਗ 1.74 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਵਿਖਾਈ ਗਈ ਜਿਹਨਾਂ ਵਿਚ ਚਿਲਡਰਨ ਡੇਅ ਬਹੁ ਮੰਤਵੀ ਖੇਡ ਪਾਰਕ, ਸਿਵਰ ਲਾਈਨਾਂ ਦੇ ਜਾਲ ਵਿਛਾਉਣ ਅਤੇ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਨਾਮ ‘ਤੇ ਲਾਇਬ੍ਰੇਰੀ ਸਥਾਪਿਤ ਕਰਨਾ ਸ਼ਾਮਲ ਹਨ, ਦੇ ਨੀਹ ਪੱਥਰ ਰੱਖੇ ਗਏ। ਇਸੇ ਸੰਦਰਭ ਵਿਚ ਅੱਜ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੌਂਸਲਰ ਪਰਮਿੰਦਰ ਸੋਮਾ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਵੱਲੋਂ ਮੰਤਰੀ ਅਰੋੜਾ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁੱਗ, ਰਣਜੀਤ ਸਿੰਘ ਮਠਾੜੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਸਿੱਧੂ ਅਤੇ ਰੇਸ਼ਮ ਸਿੰਘ ਸੱਗੂ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਸ਼ਹਿਰ ਦੇ ਬਹੁਪੱਖੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਉੱਥੇ ਲਾਇਬ੍ਰੇਰੀ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣਾ ਉਨ੍ਹਾਂ ਦੀ ਸਹੀਦਾਂ ਪ੍ਰਤੀ ਉੱਚੀ ਸੁੱਚੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਬਲਿਕ ਲਾਇਬ੍ਰੇਰੀਆਂ ਸਮਾਜ਼ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਇਹ ਸਿਰਫ਼ ਗਿਆਨ ਤੱਕ ਪਹੁੰਚ ਆਸਾਨ ਨਹੀਂ ਬਣਾਉਂਦੀ, ਬਲਕਿ ਲੋਕਾਂ ਵਿੱਚ ਪੜ੍ਹਨ ਦੀ ਲਾਲਸਾ ਅਤੇ ਬੋਧ ਸ਼ਕਤੀ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਲੋਕਾਂ ਨੂੰ ਇੱਥੇ ਮੁਫਤ ਕਿਤਾਬਾਂ, ਰਿਸਰਚ ਸਮਗਰੀ ਅਤੇ ਡਿਜਿਟਲ ਸਰੋਤ ਮਿਲਦੇ ਹਨ, ਜਿਸ ਨਾਲ ਹਰ ਉਮਰ ਦੇ ਲੋਕ ਆਪਣੀ ਜਾਣਕਾਰੀ ਵਧਾ ਸਕਦੇ ਹਨ, ਆਪਣੇ ਕਰੀਅਰ ਲਈ ਤਿਆਰੀ ਕਰ ਸਕਦੇ ਹਨ, ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ।
ਇਸ ਮੌਕੇ ਸ. ਸੱਗੂ ਨੇ ਕਿਹਾ ਕਿ ਇਸ ਯੋਗ ਉਪਰਾਲੇ ਨਾਲ ਨਾ ਸਿਰਫ਼ ਪੜ੍ਹਨ ਲਈ ਮੌਕੇ ਮਿਲਦੇ ਹਨ, ਬਲਕਿ ਸਮਾਜਿਕ ਜੁੜਾਵ, ਲਗਾਤਾਰ ਸਿੱਖਣ, ਅਤੇ ਆਤਮ-ਵਿਕਾਸ ਲਈ ਵੀ ਇਹ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਯੁਵਰਾਜ ਸਿੰਘ ਸਿੱਧੂ, ਕੌਂਸਲਰ ਜਸਮੀਤ ਸਿੰਘ ਨੋਨੀ,ਸੁਰਿੰਦਰ ਕਲਿਆਣ,ਸੋਹਣ ਸਿੰਘ ਗੋਗਾ,ਜਗਦੀਪ ਰਿੰਕੂ, ਕਮਲ ਕਪੂਰ ਮੈਬਰ ਖਤਰੀ ਬੋਰਡ ਪੰਜਾਬ ਸਰਕਾਰ,ਵਿਪਨ ਕੁਮਾਰ,ਸੋਸਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰਾਜਾ ਜੀ, ਰਜਿੰਦਰ ਸਿੰਘ ਸਰਹਾਲੀ,ਰਣਧੀਰ ਸਿੰਘ ਦਹੇਲੇ,ਓਬੀਸੀ ਚੈਅਰਮੈਨ ਅਵਤਾਰ ਸਿੰਘ ਕੰਡਾ,ਸੋਨੀ,ਬਲਵਿੰਦਰ ਸਿੰਘ ਗੋਰਾ,ਜਗਦੀਪ ਸਿੰਘ ਲੋਟੇ,ਸੁਖਵਿੰਦਰ ਸਿੰਘ ਜਗਦੇਵ,ਨੀਲਮ ਲਖਨਪਾਲ,ਸੁਖਵਿੰਦਰ ਸਿੰਘ ਦਹੇਲੇ,ਅਮਰਜੀਤ ਸਿੰਘ ਲਾਡੀ, ਓਟਮ,ਮਹਿੰਦਰ ਸਿੰਘ  ਡਬੂ,ਨਰਿੰਦਰ ਮਲਹੌਤਰਾ ਇਕਉਕਾਰ, ਅਰਸਦੀਪ ਬਿਲਾ,ਅੰਗਦ ਕੰਡਾ,ਅਵਤਾਰ ਸਿੰਘ ਚਾਨੇ,ਰਚਨਾ ਮਲਹੌਤਰਾ ਬਾਸਕਟ ਬਾਲ ਕੋਚ ਆਦਿ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin