August 17, 2026

Justice News

ਅਵਾਮ ਦੀ ਆਵਾਜ਼

ਐਂਟੀ ਗੈਂਗਸਟਰ ਸੈੱਲ ਵੱਲੋਂ 450 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬ੍ਰਾਮਦ, 4 ਨਸ਼ਾ ਤਸ਼ਕਰ ਕਾਬੂ

ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ਰਾਘਵ/ਸੁਰਿੰਦਰ)
ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਰਵਿੰਦਰ ਪਾਲ ਸਿੰਘ ਸੰਧੂ, ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਜਗਬਿੰਦਰ ਸਿੰਘ ਏ.ਸੀ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਮਿੰਦਰ ਸਿੰਘ ਏ.ਸੀ.ਪੀ ਕਰਾਇਮ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਬਲਵਿੰਦਰ ਸਿੰਘ ਇੰਚਾਂਰਜ਼ ਐਂਟੀ ਗੈਂਗਸਟਰ ਸੈਂਲ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ 4 ਨਸ਼ਾ ਤਸ਼ਕਰਾਂ ਨੂੰ ਕਾਬੂ ਕਰਕੇ 450 ਗ੍ਰਾਮ ਹੈਰੋਇਨ ਤੇ 5000/-ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
     ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਚੈਕਿੰਗ ਕਰਦੇ ਸਮੇਂ ਤਿੰਨ ਵਿਅਕਤੀਆਂ ਮੱਦੀ ਮਸੀਹ ਵਾਸੀ ਪਿੰਡ ਚੌਗਾਵਾ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਜਸਪ੍ਰੀਤ ਸਿੰਘ ਉਰਫ ਜੱਸੂ ਵਾਸੀ ਛੇਹਰਟਾ, ਅੰਮ੍ਰਿਤਸਰ; ਵਿਲਿਅਮ ਉਰਫ਼ ਬਿੱਲੀ ਵਾਸੀ ਪਿੰਡ ਚੌਗਾਵਾਂ, ਅੰਮ੍ਰਿਤਸਰ ਦਿਹਾਤੀ ਨੂੰ ਕਨਾਲ ਕਲੋਨੀ ਵਿਖੇ ਕਾਬੂ ਕਰਕੇ ਇਹਨਾਂ ਪਾਸੋਂ 240 ਗ੍ਰਾਮ ਹੈਰੋਇਨ ਤੇ 5000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹਨਾਂ ਦੇ ਦੱਸਿਆ ਕਿ ਇਹ ਹੈਰੋਇਨ ਆਪਣੇ ਇੱਕ ਹੋਰ ਸਾਥੀ ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਪਿੰਡ ਚੋਗਾਵਾ ਅੰਮ੍ਰਿਤਸਰ ਦਿਹਾਤੀ ਤੋਂ ਲੈ ਕੇ ਆਏ ਹਨ। ਜੋ ਇਹਨਾਂ ਦੇ ਚੌਥੇ ਸਾਥੀ ਕਰਨਬੀਰ ਸਿੰਘ ਉਰਫ਼ ਕਰਨ ਨੂੰ ਕਾਬੂ ਕਰਕੇ ਇਸਦੇ ਪਾਸੋਂ 210 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਹ ਚਾਰੇ ਮੁਲਜ਼ਮ ਗਵਾਲਮੰਡੀ ਇਲਾਕੇ ਦੇ ਇੱਕ ਪੀ.ਜ਼ੀ ਵਿੱਚ ਰਹਿੰਦੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਅਗਲੇ ਪਿੱਛਲੇ ਲਿੰਕ ਪਤਾ ਕੀਤੇ ਜਾ ਰਹੇ ਹਨ।
ਪਹਿਲਾਂ ਦਰਜ਼ ਮੁਕੱਦਮੇ:-   
1. ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਪਿੰਡ ਚੌਗਾਵਾ ਅੰਮ੍ਰਿਤਸਰ ਦਿਹਾਤੀ ਦੇ ਖਿਲਾਫ਼ ਪਹਿਲਾਂ 2 ਮੁਕੱਦਮੇਂ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਹਨ:-
1) ਮੁਕੱਦਮਾਂ ਨੰਬਰ 28 ਮਿਤੀ 19-02-2021 ਜ਼ੁਰਮ 21-ਬੀ, 61-85 ਐਨ.ਡੀ.ਪੀ.ਐਸ ਐਕਟ, ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ।
2) ਮੁਕੱਦਮਾਂ ਨੰਬਰ 177 ਮਿਤੀ 21-09-2022 ਜ਼ੁਰਮ 27-61-85 ਐਨ.ਡੀ.ਪੀ.ਐਸ ਐਕਟ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ।
2. ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਛੇਹਰਟਾ, ਅੰਮ੍ਰਿਤਸਰ ਦੇ ਖਿਲਾਫ਼ ਪਹਿਲਾਂ 1 ਮੁਕੱਦਮਾਂ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਹੈ:-
1) ਮੁਕੱਦਮਾਂ ਨੰਬਰ 01 ਮਿਤੀ 06-08-2023 ਜ਼ੁਰਮ 21-ਬੀ, 61-85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ, ਅੰਮ੍ਰਿਤਸਰ।

Leave a Reply

Your email address will not be published. Required fields are marked *

Copyright © All rights reserved. | Newsphere by AF themes.