ਬਜਟ ਸੈਸ਼ਨ ਸਫ਼ਲਤਾਪੂਰਵਕ ਸੰਪੰਨ, 55 ਘੰਟੇ ਚੱਲੀ ਸਾਰਥਕ ਚਰਚਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਸਰਵਸੰਮਤੀ ਨਾਲ ਪਾਸ ਹੋਏ ਮਹੱਤਵਪੂਰਨ ਮਤੇ, ਲੋਕ ਹਿੱਤ ਦੇ ਮੁੱਦਿਆਂ ‘ਤੇ ਵਿਸਥਾਰਪੂਰਵਕ ਮੰਥਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਜਟ ਸੈਸ਼ਨ 2026-27 ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੈਸ਼ਨ 20 ਫਰਵਰੀ ਨੂੰ ਮਾਨਯੋਗ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋ ਕੇ ਸਫ਼ਲਤਾਪੂਰਵਕ ਸੰਪੰਨ ਹੋਇਆ। ਉਨ੍ਹਾਂ ਦੱਸਿਆ ਕਿ ਕੁੱਲ 13 ਦਿਨਾਂ ਤੱਕ ਚੱਲੇ ਇਸ ਸੈਸ਼ਨ ਵਿੱਚ 13 ਬੈਠਕਾਂ ਹੋਈਆਂ, ਜਿਨ੍ਹਾਂ ਵਿੱਚ ਲਗਭਗ 55 ਘੰਟੇ ਸਕਾਰਾਤਮਕ ਅਤੇ ਸਾਰਥਕ ਚਰਚਾ ਹੋਈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 2 ਮਾਰਚ ਨੂੰ ਵਿੱਤ ਮੰਤਰੀ ਵਜੋਂ ਆਪਣਾ ਦੂਜਾ ਬਜਟ ਪੇਸ਼ ਕੀਤਾ, ਜਿਸ ‘ਤੇ ਸਦਨ ਵਿੱਚ 10 ਘੰਟੇ 3 ਮਿੰਟ ਤੱਕ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਹੋਇਆ। ਇਸ ਦੌਰਾਨ ਵਿਰੋਧੀ ਧਿਰ ਦੇ 7 ਮੈਂਬਰਾਂ ਨੇ 2 ਘੰਟੇ 47 ਮਿੰਟ ਅਤੇ ਸੱਤਾਧਾਰੀ ਪਾਰਟੀ ਦੇ 15 ਮੈਂਬਰਾਂ ਨੇ 6 ਘੰਟੇ 47 ਮਿੰਟ ਤੱਕ ਆਪਣੀ ਗੱਲ ਰੱਖੀ, ਜਦਕਿ ਆਜ਼ਾਦ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਸੈਸ਼ਨ ਦੌਰਾਨ 3 ਮਹੱਤਵਪੂਰਨ ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਹਾਊਸਿੰਗ ਬੋਰਡ ਨੂੰ ਭੰਗ ਕਰਨ, ਸਫਾਈ ਕਰਮਚਾਰੀ ਨਿਯੋਜਨ ਅਤੇ ਖੁਸ਼ਕ ਪਖਾਨਾ ਨਿਰਮਾਣ ਐਕਟ, 1993 ਨੂੰ ਰੱਦ ਕਰਨ ਅਤੇ ਜੀ.ਐਸ.ਟੀ. ਨਾਲ ਸਬੰਧਤ ਟੈਕਸ ਢਾਂਚੇ ਵਿੱਚ ਸੋਧ ਸ਼ਾਮਲ ਹੈ। ਇਸ ਤੋਂ ਇਲਾਵਾ ‘ਵਿਕਸਿਤ ਭਾਰਤ ਜੀ-ਰਾਮ’ ਯੋਜਨਾ ਦੇ ਪ੍ਰਬੰਧਾਂ ’ਤੇ ਵੀ ਚਰਚਾ ਹੋਈ ਅਤੇ ਜਨਤਾ ਤੇ ਪੇਂਡੂ ਮਜ਼ਦੂਰਾਂ ਦੇ ਖਦਸ਼ਿਆਂ ’ਤੇ ਵਿਚਾਰ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਵਿਧਾਇਕਾਂ ਵੱਲੋਂ ਦਿੱਤੇ ਗਏ ਧਿਆਨ ਦਿਵਾਊ ਮਤਿਆਂ ‘ਤੇ ਵੀ ਵਿਸ਼ੇਵਾਰ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਝੋਨੇ ਅਤੇ ਹੋਰ ਫ਼ਸਲਾਂ ਦੀ ਖਰੀਦ, ਸੂਬੇ ਵਿੱਚ ਗੰਨੇ ਦੀ ਪ੍ਰਤੀ ਏਕੜ ਘਟਦੀ ਪੈਦਾਵਾਰ ਅਤੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਵੱਲੋਂ ਸੇਵਾਵਾਂ ਬੰਦ ਕਰਨ ਵਰਗੇ ਮੁੱਦੇ ਮੁੱਖ ਰਹੇ।
ਉਨ੍ਹਾਂ ਦੱਸਿਆ ਕਿ ਸਦਨ ਵਿੱਚ ਕੁੱਲ 8 ਬਿੱਲਾਂ ’ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਹਰਿਆਣਾ ਵਿਨਿਯੋਗ (ਨੰਬਰ 1 ਅਤੇ 2) ਬਿੱਲ 2026, ਪ੍ਰੋਫੈਸਰ ਸੇਵਾ ਸੁਰੱਖਿਆ ਸੋਧ ਬਿੱਲ, ਟ੍ਰੈਵਲ ਏਜੰਟ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਸੋਧ ਬਿੱਲ, ਪੁਲਿਸ ਸੋਧ ਬਿੱਲ, ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਸੋਧ ਬਿੱਲ, ਸ਼ਹਿਰੀ ਖੇਤਰ ਵਿਕਾਸ ਸੋਧ ਬਿੱਲ ਅਤੇ ਭੂਮੀ ਚੱਕਬੰਦੀ ਸੋਧ ਬਿੱਲ ਸ਼ਾਮਲ ਹਨ।
ਮੁੱਖ ਮੰਤਰੀ ਨੇ ਸੈਸ਼ਨ ਦੇ ਆਖਰੀ ਦਿਨ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਵੱਲੋਂ ਕੁਦਰਤੀ ਖੇਤੀ ‘ਤੇ ਦਿੱਤੇ ਗਏ ਭਾਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਨਾਲ ਸਦਨ ਨੂੰ ਨਵੀਂ ਦਿਸ਼ਾ ਮਿਲੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਭਾ ਚੋਣਾਂ ਪੂਰੀ ਤਰ੍ਹਾਂ ਲੋਕਤੰਤਰੀ ਪ੍ਰਕਿਰਿਆ ਅਨੁਸਾਰ ਨੇਪਰੇ ਚੜ੍ਹੀਆਂ ਹਨ, ਜਿਸ ਵਿੱਚ ਉਨ੍ਹਾਂ ਦੇ ਉਮੀਦਵਾਰ ਸੰਜੇ ਭਾਟੀਆ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਧਰਨਾ-ਪ੍ਰਦਰਸ਼ਨ ਉਨ੍ਹਾਂ ਦੀ ਅੰਦਰੂਨੀ ਸਥਿਤੀ ਨੂੰ ਦਰਸਾਉਂਦਾ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਪਾਰਟੀ ਦੇ ਅੰਦਰ ਕੀ ਚੱਲ ਰਿਹਾ ਹੈ।
ਮੁੱਖ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ ‘ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੀ ਪੋਲਿੰਗ ਏਜੰਟ ਦੀ ਭੂਮਿਕਾ ‘ਚ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਆਪਣੇ ਹੀ ਆਗੂਆਂ ‘ਤੇ ਭਰੋਸਾ ਨਹੀਂ ਰਿਹਾ ਅਤੇ ਜਨਤਾ ਦਾ ਭਰੋਸਾ ਵੀ ਪਾਰਟੀ ਤੋਂ ਉੱਠ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨਾਲ ਜੁੜੇ ਇਮਾਨਦਾਰ ਲੋਕਾਂ ਦਾ ਭਰੋਸਾ ਵੀ ਹੁਣ ਡੋਲ ਗਿਆ ਹੈ।
ਸ੍ਰੀ ਸੈਣੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਕਾਂਗਰਸ ਦੀ ਭੂਮਿਕਾ ਨਿਰਾਸ਼ਾਜਨਕ ਰਹੀ। ਉਹ ਮੁੱਦੇ ਤਾਂ ਲੈ ਕੇ ਆਏ, ਪਰ ਜਦੋਂ ਜਵਾਬ ਦੇਣ ਦਾ ਸਮਾਂ ਆਇਆ ਤਾਂ ਸਦਨ ਛੱਡ ਕੇ ਚਲੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਕੋਲ ਨਾ ਤਾਂ ਸਪੱਸ਼ਟ ਨੀਤੀ ਹੈ ਅਤੇ ਨਾ ਹੀ ਕੋਈ ਠੋਸ ਦਿਸ਼ਾ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਕਮਜ਼ੋਰ ਹੋਵੇਗੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਦਾ ਚੋਣ ਲੜਨਾ ਪੂਰੀ ਤਰ੍ਹਾਂ ਲੋਕਤੰਤਰੀ ਅਧਿਕਾਰ ਹੈ ਅਤੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਾਂਗਰਸ ‘ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕੁਚਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਆਗੂਆਂ ਦੇ ਬਿਆਨਾਂ ਅਤੇ ਵਿਵਹਾਰ ਵਿੱਚ ਵਿਰੋਧਾਭਾਸ ਸਾਫ਼ ਨਜ਼ਰ ਆ ਰਿਹਾ ਹੈ।
ਉਨ੍ਹਾਂ ਅਭੈ ਚੌਟਾਲਾ ਦੇ ਸੰਦਰਭ ਵਿੱਚ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਵੋਟ ਪਾਉਣ ਜਾਂ ਨਾ ਪਾਉਣ ਦਾ ਅਧਿਕਾਰ ਹੈ। ਜੇਕਰ ਕਿਸੇ ਨੂੰ ਭਰੋਸਾ ਦਿੱਤਾ ਗਿਆ ਸੀ, ਤਾਂ ਉਸ ਨੂੰ ਨਿਭਾਉਣਾ ਚਾਹੀਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਵੋਟ ਵੀ ਰੱਦ ਕੀਤੀ ਗਈ, ਜਿਸ ‘ਤੇ ਉਨ੍ਹਾਂ ਨੇ ਚੋਣ ਕਮਿਸ਼ਨ ਕੋਲ ਇਤਰਾਜ਼ ਜਤਾਇਆ ਸੀ, ਪਰ ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਲੋਕਤੰਤਰੀ ਪ੍ਰਕਿਰਿਆ ਦਾ ਸਨਮਾਨ ਕਰਦੇ ਹੋਏ ਇਸ ਨੂੰ ਸਵੀਕਾਰ ਕੀਤਾ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਭਾ ਚੋਣਾਂ ਦੌਰਾਨ ਇਨੈਲੋ ਕਾਂਗਰਸ ਦੀ ‘ਬੀ-ਟੀਮ’ ਸਾਬਤ ਹੋਈ ਹੈ, ਜਿਸ ਨੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਆਤਰੇਅ ਵੀ ਹਾਜ਼ਰ ਸਨ।
ਮੁੱਖ ਮੰਤਰੀ ਦਾ ਜਨਪ੍ਰਤੀਨਿਧੀਆਂ ਨੂੰ ਅਪੀਲ, ਕੁਦਰਤੀ ਖੇਤੀ ਦਾ ਵਿਸ਼ਾ ਦਲਗਤ ਰਾਜਨੀਤੀ ਤੋਂ ਉਪਰਹਰਿਆਣਾ ਵਿਧਾਨਸਭਾ ਵਿੱਚ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੁਦਰਤੀ ਖੇਤੀ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਸਾਰੇ ਜਨਪ੍ਰਤੀਨਿਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੁੱਝ ਵਿਸ਼ੇ ਅਜਿਹੇ ਹੁੰਦੇ ਹਨ, ਜੋ ਦਲਗਤ ਰਾਜਨੀਤੀ ਤੋਂ ਉਪਰ ਹੁੰਦੇ ਹਨ ਇਸ ਲਈ ਅਸੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦਾ ਹੈ ਕਿ ਕੁਦਰਤੀ ਖੇਤੀ ਨੂੰ ਆਪਣੇ ਜੀਵਨ ਵਿੱਚ ਤਾਂ ਉਤਾਰਨ ਹੀ, ਉਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਦੇ ਬਾਰੇ ਜਾਗਰੂਕ ਕਰਨ।
ਮੁੱਖ ਮੰਤਰੀ ਬੁੱਧਵਾਰ ਨੂੰ ਹਰਿਆਣਾ ਵਿਧਾਨਸਭਾ ਵਿੱਚ ਆਯੋਜਿਤ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਨੇ ਕੁਦਰਤੀ ਖੇਤੀ ‘ਤੇ ਆਪਣਾ ਬਿਆਨ ਦਿੱਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਆਚਾਰਿਆ ਦੇਵਵਰਤ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਸਭਿਆਚਾਰ, ਨੈਤਿਕ ਮੁੱਲਾਂ ਅਤੇ ਕੁਦਰਤੀ ਜੀਵਨਸ਼ੈਲੀ ਦੇ ਸਸ਼ਕਤ ਪ੍ਰੋਰਣਾ ਸਰੋਤ ਹਨ। ਉਨ੍ਹਾਂ ਨੇ ਆਪਣੇ ਜੀਵਨ ਨੂੰ ਸਮਾਜ ਸੇਵਾ, ਸਿੱਖਿਆ ਅਤੇ ਵਿਸ਼ੇਸ਼ ਰੂਪ ਨਾਲ ਕੁਦਰਤੀ ਖੇਤੀ ਦੇ ਪ੍ਰਸਾਰ ਲਈ ਸਮਰਪਿਤ ਕੀਤਾ ਹੈ। ਆਚਾਰਿਆ ਦੇਵਵਰਤ ਜੀ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਕਿਸਾਨ ਪੇਸਟਿਸਾਇਡ, ਯੂਰਿਆ ਅਤੇ ਰਾਸਾਇਨਿਕ ਖਾਦ ਨੂੰ ਵੱਧ ਮਾਤਰਾ ਵਿੱਚ ਉਪਯੋਗ ਕਰ ਰਹੇ ਹਨ, ਜਿਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਿਹਤ ‘ਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਕੁਦਰਤੀ ਖੇਤੀ ਦਾ ਮਾਡਲ ਕਿਸਾਨਾਂ ਲਈ ਇੱਕ ਨਵੀਂ ਦਿਸ਼ਾ ਪੇਸ਼ ਕਰਦਾ ਹੈ। ਆਚਾਰਿਆ ਦੇਵਵਰਤ ਦੇ ਯਤਨਾਂ ਨਾਲ ਗੁਰੂਕੁਲ, ਕੁਰੂਕਸ਼ੇਤਰ ਵਿੱਚ 180 ਏਕੜ ਭੂਮੀ ਵਿੱਚ ਬਣਿਆ ਕੁਦਰਤੀ ਖੇਤੀਬਾੜੀ ਫਾਰਮ ਹਰਿਆਣਾ ਦੇ ਕਿਸਾਨਾਂ ਲਈ ਕੁਦਰਤੀ ਖੇਤੀ ਦਾ ਇੱਕ ਅਨੂਠਾ ਉਦਾਹਰਨ ਹੈ। ਇਸ ਫਾਰਮ ਵਿੱਚ ਨਾ ਕੋਈ ਕੀਟਨਾਸ਼ਕ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਰਾਸਾਇਨਿਕ ਖਾਦ। ਸਿਰਫ ਗਾਂ ਦੇ ਗੋਬਰ ਅਤੇ ਗਾਂ ਮੂਤਰ ਨਾਲ ਤਿਆਰ ਜੀਵਾਮ੍ਰਿਤ, ਘਨਾਮ੍ਰਿਤ ਅਤੇ ਬੀਜਾਮ੍ਰਿਤ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਖੇਤੀ ਦੀ ਇਹ ਪਣਾਲੀ ਅਲਪ ਬਜਟ ‘ਤੇ ਅਧਾਰਿਤ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਕੁਦਰਤੀ ਖੇਤੀ ਯੋਜਨਾ ਸਾਲ 2022 ਵਿੱਚ ਸ਼ੁਰੂ ਕੀਤੀ ਸੀ। ਇਸ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਕੁਦਰਤੀ ਖੇਤੀ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ‘ਤੇ ਸੂਬੇ ਵਿੱਚ 31 ਹਜ਼ਾਰ 873 ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਨਾਉਣ ਲਈ 19 ਹਜ਼ਾਰ 723 ਕਿਸਾਨਾਂ ਨੇ ਆਪਣਾ ਵੈਰੀਫਿਕੇਸ਼ਨ ਕਰਵਾਇਆ ਹੈ। ਹੁਣ ਤੱਕ 12 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਟੇ੍ਰਨਿੰਗ ਦਿੱਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਹਮੇਟੀ, ਜੀਂਦ ਨੇ ਰਾਜ ਦੇ ਸਾਰੇ ਸਰਪੰਚਾਂ ਨੂੰ ਇੱਕ ਦਿਵਸੀ ਆਨਲਾਇਨ ਟ੍ਰੇਨਿੰਗ ਵੀ ਦਿੱਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਵਿੱਚ ਕੁਦਰਤੀ ਖੇਤੀਬਾੜੀ ਉਤਪਾਦ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ‘ਤੇ ਪ੍ਰੋਤਸਾਹਨ ਰਕਮ ਵੀ ਦਿੱਤੀ ਜਾਂਦੀ ਹੈ। ਦੇਸੀ ਗਾਂ ਦੀ ਖਰੀਦ ‘ਤੇ 30 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ 2 ਹਜ਼ਾਰ 500 ਕਿਸਾਨਾਂ ਨੂੰ 4 ਡ੍ਰਮ ਪ੍ਰਤੀ ਕਿਸਾਨ ਦੀ ਦਰ ਨਾਲ 75 ਲੱਖ ਰੁਪਏ ਅਤੇ 523 ਦੇਸੀ ਗਾਂ ਦੀ ਖਰੀਦ ਲਈ 1 ਕਰੋੜ 30 ਲੱਖ ਰੁਪਏ ਦੀ ਸਬਸਿਡੀ ਰਕਮ ਦਿੱਤੀ ਗਈ।
ਬਜਟ 2026-27 ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਕਰਨ ਲਈ ਪਹਿਲ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਬਜਟ 2026-27 ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਕਈ ਪਹਿਲ ਕੀਤੀਆਂ ਹਨ। ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਮਾਣੀਕਰਨ ਲਈ ਹਰਿਆਣਾ ਰਾਜ ਬੀਜ ਪ੍ਰਮਾਣੀਕਰਨ ਏਜੰਸੀ ਨੂੰ ਇੱਕ ਪ੍ਰਮਾਣੀਕਰਨ ਸੰਸਥਾ ਬਣਾਇਆ ਜਾਵੇਗਾ। ਏਪੀਡਾ ਤੋਂ ਪ੍ਰਮਾਣਿਤ ਕਿਸਾਨਾਂ ਨੂੰ ਅਗਲੇ 5 ਸਾਲਾਂ ਤੱਕ 10 ਹਜ਼ਾਰ ਰੁਪਏ ਪ੍ਰਤੀ ਏਕੜ ਹਰ ਸਾਲ ਸਬਸਿਡੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਵਿਧਾਨਸਭਾ ਵਿੱਚ ਰਾਜਪਾਲ ਆਚਾਰਿਆ ਦੇਵਵਰਤ ਜੀ ਦਾ ਕੁਦਰਤੀ ਖੇਤੀ ‘ਤੇ ਮਾਰਗਦਰਸ਼ਨ ਪ੍ਰਾਪਤ ਹੋਣ ਨਾਲ ਯਕੀਨੀ ਤੌਰ ‘ਤੇ ਹਰਿਆਣਾ ਦੇ ਕਿਸਾਨ ਕੁਦਰਤੀ ਖੇਤੀ ਵੱਲ ਵਧਣਗੇ।
ਕੁਦਰਤੀ ਖੇਤੀ ਮਨੁੱਖ ਭਲਾਈ ਦਾ ਵਿਸ਼ਾ, ਦਲਗਤ ਸਿਆਸਤ ਤੋਂ ਉੱਪਰ ਉੱਠ ਕੇ ਅਪਨਾਉਣ ਦੀ ਜਰੂਰਤ – ਅਚਾਰਿਆ ਦੇਵਵ੍ਰਤ
ਕਿਸਾਨਾਂ ਦੀ ਆਮਦਨ, ਸਿਹਤ ਅਤੇ ਵਾਤਾਵਰਣ ਲਈ ਕੁਦਰਤੀ ਖੇਤੀ ਜਰੂਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਨੇ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਵਿਆਖਿਆਨ ਦਿੰਦੇ ਹੋਏ ਕਿਹਾ ਕਿ ਇਹ ਵਿਸ਼ਾ ਸਿਰਫ ਖੇਤੀਬਾੜੀ ਤੱਕ ਸੀਮਤ ਨਹੀਂ ਹੈ, ਸਗੋ ਮਨੁੱਖ ਸਿਹਤ, ਵਾਤਾਵਰਣ ਸਰੰਖਣ ਅਤੇ ਆਉਣ ਵਾਲੀ ਪੀੜੀਆਂ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਾਰੀ ਪਾਰਟੀਆਂ ਦੇ ਜਨਪ੍ਰਤੀਨਿਧੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਮਹਤੱਵਪੂਰਣ ਵਿਸ਼ਾ ਨੂੰ ਦਲਗਤ ਸਿਆਸਤ ਤੋਂ ਉੱਪਰ ਉੱਠ ਕੇ ਮਨੁੱਖ ਭਲਾਈ ਦੇ ਦ੍ਰਿਸ਼ਟੀਕੋਣ ਨਾਲ ਸਦਨ ਵਿੱਚ ਚੁੱਕਿਆ ਗਿਆ।
ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੁਦਰਤੀ ਖੇਤੀ ਮਿਸ਼ਨ ਨੂੰ ਅੱਗੇ ਵਧਾਉਣ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਦੇ ਲੋਕਾਂ ਦੇ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਨੇ ਦਸਿਆ ਕਿ ਗੁਜਰਾਤ ਵਿੱਚ ਮੌਜੂਦਾ ਵਿੱਚ ਲਗਭਗ 8 ਲੱਖ ਕਿਸਾਨ ਕੁਦਰਤੀ ਖੇਤੀ ਅਪਣਾ ਚੁੱਕੇ ਹਨ ਅਤੇ ਇਸ ਦਿਸ਼ਾ ਵਿੱਚ ਸੂਬਾ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਦਾ ਵੀ ਸਕਾਰਾਤਮਕ ਸਹਿਯੋਗ ਮਿਲ ਰਿਹਾ ਹੈ।
ਰਾਜਪਾਲ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦਸਿਆ ਕਿ ਗੁਰੂਕੁੱਲ ਕੁਰੂਕਸ਼ੇਤਰ ਵਿੱਚ ਪ੍ਰਿੰਸੀਪਲ ਰਹਿੰਦੇ ਹੋਏ ਉਲ੍ਹਾਂ ਨੇ ਖੁਦ ਰਸਾਇਨਿਕ ਖੇਤੀ ਤੋਂ ਕੁਦਰਤੀ ਖੇਤੀ ਦੇ ਵੱਲ ਕਦਮ ਵਧਾਇਆ। ਇੱਕ ਘਟਨਾ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੀਟਨਾਸ਼ਕ ਦੇ ਸੰਪਰਕ ਵਿੱਚ ਆਉਣ ਨਾਲ ਇੱਕ ਕਰਮਚਾਰੀ ਦੇ ਬੇਹੋਸ਼ ਹੋ ਜਾਣ ਦੀ ਘਟਨਾ ਨੇ ਉਨ੍ਹਾਂ ਨੂੰ ਸੋਚਣ ‘ਤੇ ਮਜਬੂਤ ਕਰ ਦਿੱਤਾ ਕਿ ਰਸਾਇਨਿਕ ਖੇਤੀ ਨਾਲ ਉਤਪਨ ਖੁਰਾਕ ਪਦਾਰਥਾਂ ਮਨੁੱਖ ਸਿਹਤ ਲਈ ਕਿੰਨ੍ਹੇ ਹਾਨੀਕਾਰਕ ਹੋ ਸਕਦੇ ਹਨ।
ਰਸਾਇਨਿਕ ਖੇਤੀ ਦੇ ਬੁਰੇ ਪ੍ਰਭਾਵਾਂ ‘ਤੇ ਚੇਤਾਵਨੀ, ਕੁਦਰਤੀ ਖੇਤੀ ਨੂੰ ਦਸਿਆ ਹੱਲ
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੈਵਿਕ (ਆਰਗੇਨਿਕ) ਅਤੇ ਕੁਦਰਤੀ ਖੇਤੀ ਵਿੱਚ ਮੂਲਭੂਤ ਅੰਤਰ ਹੈ। ਜੈਵਿਕ ਖੇਤੀ ਵਿੱਚ ਭਾਰੀ ਗਿਣਤੀ ਵਿੱਚ ਗੋਬਰ ਦੀ ਖਾਦ ਦੀ ਜਰੂਰਤ ਹੁੰਦੀ ਹੈ, ਜਦੋਂ ਕਿ ਕੁਦਰਤੀ ਖੇਤੀ ਸੂਖਮ ਜੀਵਾਣੂਆਂ ‘ਤੇ ਅਧਾਰਿਤ ਹੁੰਦੀ ਹੈ ਅਤੇ ਇਸ ਵਿੱਚ ਲਾਗਤ ਬਹੁਤ ਘੱਟ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੱਦਤੀ ਵਿੱਚ ਉਤਪਾਦਨ ਪੂਰੀ ਤਰ੍ਹਾ ਸੰਭਵ ਹਨ ਅਤੇ ਇਹ ਕਿਸਾਨਾ ਲਈ ਆਰਥਕ ਰੂਪ ਨਾਲ ਵੀ ਲਾਭਕਾਰੀ ਸਾਬਤ ਹੋ ਰਹੀ ਹੈ।
ਰਾਜਪਾਲ ਨੇ ਚੇਤਾਵਨੀ ਦਿੱਤੀ ਕਿ ਰਸਾਇਨਿਕ ਖਾਦਾਂ ਦੇ ਬਹੁਤ ਵੱਧ ਵਰਤੋ ਨਾਲ ਮਿੱਟੀ ਦੀ ਖਾਦ ਲਗਾਤਾਰ ਘੱਟ ਰਹੀ ਹੈ ਅਤੇ ਦੇਸ਼ ਦੀ ਭੂਤੀ ਦਾ ਆਰਗੇਨਿਕ ਕਾਰਬਨ ਪੱਧਰ ਗੰਭੀਰ ਰੂਪ ਨਾਲ ਘੱਟ ਹੋ ਗਿਆ ਹੈ, ਜਿਸ ਨਾਲ ਭੂਮੀ ਬੰਜਰ ਹੋਣ ਦੀ ਸਥਿਤੀ ਵਿੱਚ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਸੁਧਾਰ ਨਹੀਂ ਕੀਤਾ ਗਿਆ, ਤਾਂ ਆਉਣ ਵਾਲੀ ਪੀੜੀਆਂ ਲਈ ਨਾ ਤਾਂ ਸ਼ੁੱਧ ਭੋਜਨ ਉਪਲਬਧ ਰਹੇਗਾ ਅਤੇ ਨਾ ਹੀ ਪੀਣਯੋਗ ਪਾਣੀ।
ਉਨ੍ਹਾਂ ਨੇ ਰਸਾਇਨਿਕ ਖੇਤੀ ਦੇ ਬੁਰੇ ਪ੍ਰਭਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵੱਧ ਰਿਹਾ ਹੈ, ਜਲ੍ਹ ਸਰੋਤ ਦੂਸ਼ਿਤ ਹੋ ਰਹੇ ਹਨ ਅਤੇ ਕੈਂਸਰ, ਦਿਲ ਦੇ ਰੋਗ ਅਤੇ ਕਿਡਨੀ ਫੇਲਿਅਰ ਵਰਗੀ ਬੀਮਾਰੀਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਕੁਦਰਤੀ ਖੇਤੀ ਨੂੰ ਹੱਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦੇਸੀ ਗਾਂ ਅਧਾਰਿਤ, ਘੱਟ ਲਾਗਤ ਵਾਲੀ ਅਤੇ ਵਾਤਾਵਰਣ ਦੇ ਅਨੁਕੂਲ ਪੱਦਤੀ ਹੈ। ਇਸ ਵਿੱਚ ਗੋਬਰਠ, ਗਾਂਮੂਤਰ, ਗੁੜ ਅਤੇ ਬੇਸਨ ਵਰਗੇ ਸਾਧਾਰਣ ਤੱਤਾਂ ਨਾਲ ਸੂਖਮ ਜੀਵਾਣੂਆਂ ਦਾ ਵਾਧਾ ਕਰ ਮਿੱਟੀ ਦੀ ਖਾਦ ਵਧਾਈ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਰਾਹੀਂ ਨਾ ਸਿਰਫ ਉਤਪਾਦਨ ਵਿੱਚ ਸੁਧਾਰ ਸੰਭਵ ਹੈ, ਸਗੋ ਕਿਸਾਨ ਆਪਣੀ ਆਮਦਨ ਵੀ ਵਧਾ ਸਕਦੇ ਹਨ। ਗੁਜਰਾਤ ਵਿੱਚ ਕਈ ਕਿਸਾਨ ਇੱਕ ਏਕੜ ਭੂਮੀ ਨਾਲ ਲੱਖਾਂ ਰੁਪਏ ਦੀ ਆਮਦਨ ਅਰਜਿਤ ਕਰ ਰਹੇ ਹਨ।
ਰਾਜਪਾਲ ਨੇ ਸਾਰੇ ਵਿਧਾਇਕਾਂ ਅਤੇ ਜਨਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਊਹ ਆਪਣੇ-ਆਪਣੇ ਖੇਤਰਾਂ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਪ੍ਰਤੀ ਜਾਗਰੁਕ ਕਰਨ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਸਿਖਲਾਈ ਦੇ ਇਸ ਪੱਦਤੀ ਨੁੰ ਅਪਨਾਉਣਾ ਮੁਸ਼ਕਲ ਹੈ, ਇਸ ਲਈ ਮਾਹਰਾਂ ਦੇ ਮਾਰਗਦਰਸ਼ਨ ਵਿੱਚ ਹੀ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਸਦਨ ਵਿੱਚ ਚਰਚਾ ਅਤੇ ਵਿਧਾਇਕਾਂ ਦੀ ਸਹਿਭਾਗਤਾ
ਇਸ ਮੌਕੇ ‘ਤੇ ਸਦਨ ਵਿੱਚ ਮੌਜੂਦ ਵੱਖ-ਵੱਖ ਵਿਧਾਇਕਾਂ ਨੈ ਕੁਦਰਤੀ ਖੇਤੀ ਨਾਲ ਜੁੜੇ ਮਹਤੱਵਪੂਰਣ ਸੁਆਲ ਚੁੱਕੇ, ਜਿਨ੍ਹਾਂ ਦਾ ਅਚਾਰਿਆ ਦੇਵਵ੍ਰਤ ਨੇ ਵਿਸਤਾਰ ਨੇ ਜਵਾਬ ਦਿੱਤਾ। ਚਰਚਾ ਦੌਰਾਨ ਵਿਧਾਇਕਾਂ ਨੇ ਆਪਣੇ-ਆਪਣੈ ਖੇਤਰਾਂ ਦੇ ਤਜਰਬੇ ਸਾਂਝਾ ਕੀਤੇ ਅਤੇ ਦਸਿਆ ਕਿ ਕਿਸ ਤਰ੍ਹਾ ਕਿਸਾਨ ਰਿਵਾਇਤੀ ਖੇਤੀ ਨਾਲ ਹੌਲੀ-ਹੌਲੀ ਕੁਦਰਤੀ ਖੇਤੀ ਦੇ ਵੱਲ ਵੱਧ ਰਹੇ ਹਨ। ਕਈ ਮੈਂਬਰਾਂ ਨੇ ਉਤਪਾਦਨ, ਲਾਗਤ, ਸਿਖਲਾਈ ਅਤੇ ਬਾਜਾਰ ਨਾਲ ਜੁੜੇ ਪਹਿਲੂਆਂ ‘ਤੇ ਜਿਗਿਆਸਾ ਵਿਅਕਤ ਕੀਤੀ, ਜਿਨ੍ਹਾਂ ਦਾ ਰਾਜਪਾਲ ਨੇ ਆਪਣੇ ਤਜਰਬੇ ਅਤੇ ਵਿਗਿਆਨਕ ਤੱਥਾਂ ਦੇ ਆਧਾਰ ‘ਤੇ ਹੱਲ ਪੇਸ਼ ਕੀਤਾ।
ਉਨ੍ਹਾਂ ਨੇ ਭਰੋਸਾ ਵਿਅਕਤੀ ਕੀਤਾ ਕਿ ਜੇਕਰ ਸਾਰੇ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰਨ, ਤਾਂ ਕੁਦਰਤੀ ਖੇਤੀ ਰਾਹੀਂ ਦੇਸ਼ ਨਾ ਸਿਰਫ ਸਿਹਤ ਸੰਕਟ ਤੋਂ ਉਬਰ ਸਕਦਾ ਹੈ, ਸਗੋ ਆਰਥਕ ਰੂਪ ਨਾਲ ਵੀ ਮਜਬੁਤ ਬਣ ਸਕਦਾ ਹੈ ਅਤੇ ਆਉਣ ਵਾਲੀ ਪੀੜੀਆਂ ਦੇ ਲਈ ਸੁਰੱਖਿਅਤ, ਸਿਹਤ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਸੰਭਵ ਹੈ।
ਹਰਿਆਣਾ ਵਿਧਾਨਸਭਾ ਵਿੱਚ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਵਿਖਿਆਨ, ਜਨਪ੍ਰਤੀਨਿਧੀ ਰਾਹੀਂ ਕਿਸਾਨਾਂ ਤੱਕ ਪਹੁੰਚੇਗਾ ਸੰਦੇਸ਼
ਸਪੀਕਰ ਹਰਵਿੰਦਰ ਕਲਿਆਣ ਨੇ ਕੁਦਰਤੀ ਖੇਤੀ ਨੂੰ ਸਮੇਂ ਦੀ ਮੰਗ ਦਸਿਆ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਾ ਨੇ ਕਿਹਾ ਕਿ ਵਿਧਾਨਸਭਾ ਲਈ ਇਹ ਇੱਕ ਵਿਸ਼ੇਸ਼ ਕੌਮਾ ਹੈ ਕਿ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਵਰਗੇ ਪ੍ਰਤਿਸ਼ਠਤ ਵਿਅਕਤੀਤਵ ਸਦਨ ਵਿੱਚ ਮੌਜੂਦ ਹੋ ਕੇ ਕੁਦਰਤੀ ਖੇਤੀ ਵਰਗੇ ਮਹਤੱਵਪੂਰਣ ਵਿਸ਼ਾ ‘ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਚਾਰਿਆ ਦੇਵਵ੍ਰਤ ਦਾ ਕੁਦਰਤੀ ਖੇਤੀ ਦੇ ਪ੍ਰਤੀ ਨਾ ਸਿਰਫ ਡੁੰਘਾ ਜੁੜਾਵ ਹੈ, ਸਗੋ ਇਸ ਦਿਸ਼ਾ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਬਹੁਤ ਵਰਨਣਯੋਗ ਰਿਹਾ ਹੈ। ਉਹ ਸਾਲਾਂ ਤੋਂ ਦੇਸ਼ਭਰ ਵਿੱਚ ਕੁਦਰਤੀ ਖੇਤੀ ਨੂੰ ਜਨ-ਅੰਦੋਨ ਬਨਾਉਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਕਿਸਾਨਾਂ ਨੂੰ ਕੁਦਰਤ ਦੇ ਸਿਦਾਂਤਾਂ ਦੇ ਅਨੁਰੂਪ ਖਤੇੀ ਅਪਨਾਉਣ ਲਈ ਪੇ੍ਰਰਿਤ ਕਰ ਰਹੇ ਹਨ।
ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਹਰਿਆਣਾ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਅਜਿਹੇ ਵਿੱਚ ਕੁਦਰਤੀ ਖੇਤੀ ਦਾ ਮਹਤੱਵ ਹੋਰ ਵੀ ਵੱਧ ਜਾਂਦਾ ਹੈ। ਸੂਬੇ ਦੇ ਕਈ ਖੇਤਰਾਂ ਵਿੱਚ ਭੂਜਲ ਪੱਧਰ ਤੇਜੀ ਨਾਲ ਗਿਰ ਰਿਹਾ ਹੈ ਅਤੇ ਝੋਨੇ-ਕਣਕ ਅਧਾਰਿਤ ਖੇਤੀ ਦੇ ਕਾਰਨ ਜਲ੍ਹ ਸਰੋਤਾਂ ‘ਤੇ ਬਹੁਤ ਵੱਧ ਦਬਾਅ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਕੁਦਰਤੀ ਖੇਤੀ ਰਾਹੀਂ ਮਿੱਟੀ, ਜਲ੍ਹ, ਵਾਤਾਵਰਣ ਅਤੇ ਮਨੁੱਖ ਸਿਹਤ ਦੀ ਰੱਖਿਆ ਕਰਦੇ ਹੋਏ ਇੱਕ ਸੰਤੁਲਿਕ ਖੇਤੀਬਾੜੀ ਪ੍ਰਣਾਲੀ ਵਿਕਸਿਤ ਕੀਤੀ ਜਾਵੇ।
ਉਨ੍ਹਾਂ ਨੇ ਆਪਣੇ ਗੁਜਰਾਤ ਪ੍ਰਵਾਸ ਦਾ ਵਰਨਣ ਕਰਦੇ ਹੋਏ ਦਸਿਆ ਕਿ ਉੱਥੇ ਵਿਧਾਨਸਭਾ ਸਪੀਕਰ ਸ਼ੰਕਰਭਾਈ ਚੌਧਰੀ ਦੇ ਨਾਲ ਉਨ੍ਹਾਂ ਦੀ ਵਿਸਤਾਰ ਚਰਚਾ ਹੋਈ। ਅਚਾਰਿਆ ਦੇਵਵ੍ਰਤ ਵੱਲੋਂ ਪੇਸ਼ ਕੁਦਰਤੀ ਖੇਤੀ ਦੇ ਮਾਡਲ ਅਤੇ ਡਾਕਿਯੂਮੇਂਟਰੀ ਨੂੰ ਦੇਖ ਕੇ ਇਸ ਵਿਸ਼ਾ ਦੀ ਉਪਯੋਗਤਾ ਨੂੰ ਕਰੀਬ ਨਾਲ ਸਮਝਣ ਦਾ ਮੌਕਾ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਨੂੰ ਹਰਿਆਣਾ ਵਿਧਾਨਸਭਾਂ ਵਿੱਚ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ।
ਸ੍ਰੀ ਕਲਿਆਣ ਨੇ ਕਿਹਾ ਕਿ ਅੱਜ ਦੇ ਵਿਖਿਆਨ ਨਾਲ ਸਾਰੇ ਵਿਧਾਇਕਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਵਿੱਚ ਗਹਿਨ ਜਾਣਕਾਰੀ ਪ੍ਰਾਪਤ ਹੋਈ ਹੈ। ਕਈ ਮੈਂਬਰਾਂ ਨੇ ਦਿਲਚਸਪੀ ਦੇ ਨਾਲ ਆਪਣੇ ਸੁਆਲ ਵੀ ਰੱਖੇ, ਜਿਨ੍ਹਾਂ ਦਾ ਰਾਜਪਾਲ ਮਹੋਦਯ ਨੇ ਵਿਸਤਾਰ ਨਾਲ ਉੱਤਰ ਦਿੱਤ।
ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਜਨਪ੍ਰਤੀਨਿਧੀਆਂ ਰਾਹੀਂ ਇਹ ਸੰਦੇਸ਼ ਕਿਸਾਨਾਂ ਤੱਕ ਪਹੁੰਚੇਗਾ ਅਤੇ ਉਹ ਸਮੇਂ ਦੀ ਮੰਗ ਅਨੁਰੂਪ ਖੇਤੀ ਵਿੱਚ ਬਦਲਾਅ ਲਿਆਉਂਦੇ ਹੋਏ ਕੁਦਰਤੀ ਖੇਤੀ ਨੂੰ ਅਪਨਾਉਣ ਦੀ ਦਿਸ਼ਾ ਵਿੱਚ ਅੱਗੇ ਵੱਧਣਗੇ। ਇਸ ਨਾਂਲ ਖੇਤੀਬਾੜੀ ਖੇਤਰ ਨੂੰ ਮਜਬੂਤੀ ਮਿਲੇਗੀ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹਤੱਵਪੂਰਣ ਯੋਗਦਾਨ ਮਿਲੇਗਾ।
ਇਸ ਮੌਕੇ ‘ਤੇ ਨੇਤਾ ਵਿਰੋਧੀ ਧਿਰ ਸ੍ਰੀ ਭੁਪੇਂਦਰ ਸਿੰਘ ਹੁਡਾ ਨੇ ਕੁਦਰਤੀ ਖੇਤੀ ਨੂੰ ਇੱਕ ਬਹੁਤ ਮਹਤੱਵਪੂਰਣ ਵਿਸ਼ਾ ਦੱਸਦੇ ਹੋਏ ਕਿਹਾ ਕਿ ਇਸ ਦਾ ਸਬੰਧ ਸਿਰਫ ਖਾਨ-ਪਾਣ ਨਾਲ ਹੀ ਨਹੀ, ਸਗੋ ਮਨੁੱਖ ਸਿਹਤ ਨਾਲ ਵੀ ਹੈ। ਉਨ੍ਹਾਂ ਨੇ ਚਿੰਤਾ ਜਤਾਈ ਕਿ ਰਸਾਇਨਿਕ ਖੇਤੀ ਦੇ ਕਾਰਨ ਬੀਮਾਰੀਆਂ ਵੱਧ ਰਹੀਆਂ ਹਨ ਅਤੇ ਹੁਣ ਸਮੇਂ ਹੈ ਕਿ ਕੁਦਰਤ ਦੇ ਕਰੀਬ ਮੁੜਦੇ ਹੋਏ ਕੁਦਰਤੀ ਖੇਤੀ ਨੂੰ ਅਪਣਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਯਕੀਨੀ ਕਰਨਾ ਵੀ ਉਨ੍ਹਾ ਹੀ ਜਰੂਰੀ ਹੈ, ਤਾਂ ਜੋ ਖਤੇੀ ਲਾਭਦਾਇਆ ਬਣ ਸਕੇ ਅਤੇ ਕਿਸਾਨ ਇਸ ਨੂੰ ਅਪਨਾਉਣ ਲਈ ਪੇ੍ਰਰਿਤ ਕਰਨ।
ਹਰਿਆਣਾ ਵਿਧਾਨਸਭਾ ਵਿੱਚ ਬਜਟ ਸੈਸ਼ਨ ਦੇ ਅੰਤਮ ਦਿਨ ਪੰਜ ਬਿੱਲ ਪਾਸ ਕੀਤੇ ਗਏ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿਧਾਨਸਾ ਵਿੱਚ ਬਜਟ ਸੈਸ਼ਨ ਦੇ ਅੰਤਮ ਦਿਨ ਚਰਚਾ ਬਾਅਦ ਪੰਜ ਬਿੱਲ ਪਾਸ ਕੀਤੇ ਗਏ, ਇੰਨ੍ਹਾਂ ਵਿੱਚ ਹਰਿਆਣਾ ਵਿਨਿਯੋਗ (ਗਿਣਤੀ 2) ਬਿੱਲ, 2026, ਹਰਿਆਣਾ ਪੁਲਿਸ (ਸੋਧ) ਬਿੱਲ, 2026, ਹਰਿਆਣਾ ਰਾਜਕੋਸ਼ੀਅ ਜਿਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ, 2026, ਹਰਿਆਣਾ ਨਗਰੀ ਖੇਤਰ ਵਿਕਾਸ ਅਤੇ ਰੈਗੂਲੇਸ਼ਨ (ਸੋਧ) ਬਿੱਲ, 2026 ਅਤੇ ਹਰਿਆਣਾਂ ਪਰਿਯੋਜਨਾ ਭੂਮੀ ਸਮੇਕਨ (ਵਿਸ਼ੇਸ਼ ਉਪਬੰਧ) ਸੋਧ ਬਿੱਲ, 2026 ਸ਼ਾਮਿਲ ਹਨ।
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਸਦਨ ਵਿੱਚ ਜਾਣਕਾਰੀ ਦਿੱਤੀ ਕਿ ਹੋਡਲ ਚੌਣ ਖੇਤਰ ਦੇ ਕੁੱਝ ਪਿੰਡਾਂ ਵਿੱਚ ਜਲਭਰਾਵ ਦੀ ਸਮੱਸਿਆ ਦੇ ਹੱਲ ਲਈ ਰਾਜ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਗਏ ਹਨ।
ਸ੍ਰੀਮਤੀ ਸ਼ਰੁਤੀ ਚੌਧਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਜਗਮੋਹਨ ਆਨੰਦ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਮੰਤਰੀ ਨੇ ਸਪਸ਼ਟ ਕੀਤਾ ਕਿ ਖੇਤਰ ਵਿੱਚ ਵਿਆਪਕ ਪੱਧਰ ‘ਤੇ ਖੇਤੀਬਾੜੀ ਭੂਮੀ ਦੇ ਬੰਜਰ ਹੋਣ ਦੀ ਗੱਲ ਸਹੀ ਨਹੀਂ ਹੈ। ਸਿਰਫ ਗਢੀ ਪੱਟੀ ਅਤੇ ਖੱਚੀ ਖੇੜਾ ਪਿੰਡਾਂ ਦੀ ਲਗਭਗ 350 ਏਕੜ ਭੂਮੀ ਹੀ ਜਲਭਰਾਵ ਨਾਲ ਪ੍ਰਭਾਵਿਤ ਪਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਭਾਵਿਤ ਖੇਤਰ ਵਿੱਚ ਖੇਤਾਂ ਤੋਂ ਹੱੜ ਦੇ ਪਾਣੀ ਦੀ ਨਿਕਾਸੀ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਨੂੰ ਮੰਜ਼ੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਪਾਇਪਲਾਇਨ ਬਿਛਾਉਣ ਦੇ ਨਾਲ ਨਾਲ 5 ਸਮਪਵੇਲ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਜਲਭਰਾਵ ਦੀ ਸਮੱਸਿਆ ਦਾ ਪ੍ਰਭਾਵੀ ਹੱਲ ਹੋ ਸਕੇਗਾ। ਇਹ ਪ੍ਰੋਜੈਕਟ
…
Leave a Reply