ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪੰਚਕੂਲਾ ਵਿੱਚ ਤਿੰਨ ਦਿਨਾਂ ਦੇ 38ਵੇਂ ਬਸੰਤ ਉਤਸਵ ਦਾ ਕੀਤਾ ਉਦਘਾਟਨ

37 ਸਾਲਾਂ ਵਿੱਚ ਪਹਿਲੀ ਵਾਰ ਬਸੰਤ ਉਤਸਵ ਦਾ ਆਯੋਜਨ ਸੂਰਜਕੁੰਡ ਮੇਲੇ ਦੀ ਤਰਜ ‘ਤੇ ਕੀਤਾ ਜਾ ਰਿਹਾ ਹੈ

ਬਸੰਤ ਉਤਸਵ ਸਾਡੇ ਸਭਿਆਚਾਰ, ਕੁਦਰਤ ਪ੍ਰੇਮ ਤੇ ਸਮਾਜਿਕ ਭਾਈਚਾਰੇ ਦਾ ਜੀਵੰਤ ਉਤਸਵ  ਮੁੱਖ ਮੰਤਰੀ

ਹਰਿਆਣਾ ਸਰਕਾਰ ਵਾਤਾਵਰਣ ਸਰੰਖਣ ਲਈ ਕਰ ਰਹੀ ਹੈ ਲਗਾਤਾਰ ਕੰਮ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਸੈਕਟਰ-5 ਸਥਿਤ ਟਾਉਨ ਪਾਰਕ ਵਿੱਚ ਤਿੰਨ ਦਿਨਾਂ ਦੇ 38ਵੇਂ ਬਸੰਤ ਉਤਸਵ ਦਾ ਉਦਘਾਟਨ ਕੀਤਾ। 37 ਸਾਲਾਂ ਵਿੱਚ ਪਹਿਲੀ ਵਾਰ ਇਸ ਉਸਤਵ ਦਾ ਆਯੋਜਨ ਸੂਰਜਕੁੰਡ ਮੇਲੇ ਦੀ ਤਰਜ ‘ਤੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਰੱਖਰਖਾਵ ਦੇ ਲਈ ਸਾਲਭਰ ਵਿੱਚ ਬੰਦ ਏਸ਼ਿਆ ਦਾ ਸੱਭ ਤੋਂ ਬੰਦ, ਏਸ਼ਿਆ ਦਾ ਸੱਭ ਤੋਂ ਵੱਡਾ ਕੈਕਟਸ ਗਾਰਡਨ ਵੀ ਜਨਤਾ ਲਈ ਖੋਲਿਆਾ ਗਿਆ ਹੈ।

          ਇਸ ਤੋਂ ਪਹਿਲਾਂ ਸ੍ਰੀ ਨਾਇਬ ਸਿੰਘ ਸੈਣੀ ਦਾ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਰਿਵਾਇਤੀ ਪੱਕ ਬੰਨ੍ਹ ਕੇ ਤੇ ਢੋਲ ਨਗਾਰਿਆਂ ਅਤੇ ਵਾਦ ਯੰਤਰਾਂ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਬਸੰਤ ਉਤਸਵ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਕੱਟ ਫਲਾਵਰ, ਡਰਾਈ ਫਲਾਵਰ ਅਤੇ ਫ੍ਰੇਸ ਫਲਾਵਰ ਸੈਕਸ਼ਨ ਵਿੱਚ ਫੁੱਲਾਂ ਦੀ ਵੱਖ-ਵੱਖ ਕਿਸਮਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹ ਵੱਲੋਂ ਨਿਰਮਾਣਤ ਵੱਖ-ਵੱਖ ਉਤਪਾਦਾਂ ਦੇ ਸਟਾਲਾਂ ਦਾ ਵੀ ਅਵਲੋਕਨ ਕੀਤਾ।

ਇਸ ਆਯੋਜਨ ਨੇ ਪੰਚਕੂਲਾ ਦੀ ਸੁੰਦਰਤਾ ਨੁੰ ਹੋਰ ਵੀ ਵਧਾ ਦਿੱਤਾ ਹੈ

          ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਸੰਤ ਉਤਸਵ ਸਾਡੇ ਸਭਿਆਚਾਰ, ਕੁਦਰਤੀ ਪੇ੍ਰਮ ਤੇ ਸਮਾਜਿਕ ਭਾਈਚਾਰੇ ਦਾ ਜੀਵੰਤ ਉਤਸਵ ਹੈ। ਇਹ ਉਤਸਵ ਪੂਰੇ ਸੂਬੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਚਕੂਲਾ ਹਰਿਆਣਾ ਦਾ ਇੱਕ ਆਧੁਨਿਕ ਅਤੇ ਵਿਵਸਥਿਤ ਸ਼ਹਿਰ ਹੈ। ਇਹ ਨਗਰ ਕੁਦਰਤੀ ਸੁੰਦਰਤਾ, ਸਵੱਛ ਵਾਤਾਵਰਣ ਅਤੇ ਸੁਵਿਵਸਥਿਤ ਵਿਕਾਸ ਦਾ ਵਿਲੱਖਣ ਉਦਾਹਰਣ ਹੈ। ਹਿੱਥੇ ਆਧੁਨਿਕਤਾ ਅਤੇ ਰਿਵਾਇਤਾਂ ਦਾ ਸੁੰਦਰ ਸੰਗਮ ਦਿਖਾਈ ਦਿੰਦਾ ਹੈ ਅਤੇ ਅੱਜ ਦੇ ਇਸ ਆਯੋਜਨ ਨੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਦਿੱਤਾ ਹੈ।

ਬਸੰਤ ਉਤਸਵ ਵਿੱਚ ਵੱਖ-ਵੱਖ ਮੁਕਾਬਲਿਆਂ ਨਾਲ ਬੱਚਿਆਂ ਅਤੇ ਨੌਜੁਆਨਾਂ ਵਿੱਚ ਰਚਨਾਤਮਕਤਾ ਵਿਕਸਿਤ ਹੋਵੇਗੀ

          ਉਨ੍ਹਾਂ ਨੇ ਕਿਹਾ ਕਿ ਇਸ ਉਤਸਵ ਨੂੰ ਆਕਰਸ਼ਕ ਬਨਾਉਣ ਲਈ ਪੁਸ਼ਪ ਸੱਜਾ, ਕੱਟ ਫਲਾਵਰ, ਰੰਗੋਲੀ ਮੁਕਾਬਲੇ, ਚਿਤਰਕਲਾ, ਪਾਟ ਪੇਟਿੰਗ, ਫੇਸ ਪੇਂਟਿੰਗ ਅਤੇ ਟੈਟੂ ਮੁਕਾਬਲੇ, ਵਾਤਾਵਰਣ ਕਵਿਜ, ਮੇਹੰਦੀ ਮੁਕਾਬਲੇ ਅਤੇ ਫੈਂਸੀ ਡ੍ਰੈਸ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਊਨ੍ਹਾਂ ਨੇ ਇੰਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਇੰਨ੍ਹਾ ਮੁਕਾਬਲਿਆਂ ਰਾਹੀਂ ਨਾ ਸਿਰਫ ਪ੍ਰਤੀਭਾਵਾਂ ਨੂੰ ਮੰਚ ਮਿਲੇਗਾ ਸਗੋ ਬੱਚਿਆਂ ਅਤੇ ਨੌਜੁਆਨਾ ਵਿੱਚ ਰਚਨਾਤਮਕਤਾ ਵੀ ਵਿਕਸਿਤ ਹੋਵੇਗੀ।

ਬਸੰਤ ਉਤਸਵ ਸਾਡੇ ਜੀਵਨ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਪੇ੍ਰਰਣਾ ਦਿੰਦਾ ਹੈ

          ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਅਜਿਹਾ ਦੇਸ਼ ਹੈ, ਜਿੱਥੇ ਕੁਦਰਤ ਨੇ ਸਾਨੂੰ ਅਨੇਕ ਰੁੱਤਾਂ ਦਾ ਵਰਦਾਨ ਦਿੱਤਾ ਹੈ। ਹਰ ਰੁੱਤ ਆਪਣੇ ਨਾਲ ਇੱਕ ਨਵੀਂ ਅਨੁਭੂਤੀ ਅਤੇ ਨਵੀਂ ਉਰਜਾ ਲੈ ਕੇ ਆਉਂਦੀ ਹੈ। ਸਾਡੇ ਦੇਸ਼ ਦਾ ਸਭਿਆਚਾਰ ਵੀ ਰੁੱਤਾਂ ਦੇ ਨਾਲ ਡੁੰਘਾਈ ਨਾਲ ਜੁੜਿਆ ਹੋਇਆ ਹੈ। ਇਸ ਲਈ ਹਰ ਰੁੱਤ ਦੇ ਆਗਮਨ ‘ਤੇ ਕੋਈ ਨਾ ਕੋਈ ਉਤਸਵ ਮਨਾਇਆ ਜਾਂਦਾ ਹੈ। ਬਸੰਤ ਉਤਸਵ ਸਾਨੂੰ ਜੀਵਨ ਨੁੰ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਪ੍ਰੇਰਣਾ ਦਿੰਦਾ ਹੈ। ਇਹ ਉਤਸਵ ਸਾਨੂੰ ਸਿਖਾਉਂਦਾ ਹੈ ਕਿ ਬਦਲਾਅ ਕੁਦਰਤ ਦਾ ਨਿਯਮ ਹੈ ਅਤੇ ਸਕਾਰਾਤਮਕ ਬਦਲਾਅ ਹੀ ਪ੍ਰਗਤੀ ਦੇ ਵੱਲ ਲੈ ਜਾਂਦਾ ਹੈ।

ਪ੍ਰਾਣਵਾਇਯੂ ਦੇਵਤਾ ਪੈਨਸ਼ਨ ਯੋਜਨਾ ਤਹਿਤ 75 ਸਾਲ ਤੋਂ ਉੱਪਰ ਦੇ ਪੇੜਾਂ ਦੇ ਰੱਖਰਖਾਵ ਲਈ 3 ਹਜਾਰ ਰੁਪਏ ਸਾਲਾਨਾ ਪੈਨਸ਼ਨ ਦਾ ਪ੍ਰਾਵਧਾਨ

          ਵਾਤਾਵਰਣ ਨਾਲ ਜੁੜੇ ਵਿਸ਼ਿਆਂ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪ੍ਰਦੂਸ਼ਣ ਵਰਗੀ ਗੰਭੀਰ ਸਮਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇੰਨ੍ਹਾਂ ਸਮਸਿਆਵਾਂ ਦਾ ਹੱਲ ਸਿਰਫ ਕੁਦਰਤ ਦੇ ਸਰੰਖਣ ਨਾਲ ਹੀ ਸੰਭਵ ਹੈ। ਹਰਿਆਣਾ ਸਰਕਾਰ ਵੀ ਵਾਤਾਵਰਣ ਸਰੰਖਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸੂਬੇ ਵਿੱਚ ਹਰਿਤ ਖੇਤਰ ਵਧਾਉਣ, ਜਲ੍ਹ ਸਰੰਖਣ ਨੂੰ ਪ੍ਰੋਤਸਾਹਨ ਦੇਣ ਅਤੇ ਜੈਵ ਵਿਵਿਧਤਾ ਨੂੰ ਯਕੀਨੀ ਰੱਖਣ ਲਈ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪੇੜਾਂ ਦੇ ਸਰੰਖਣ ਲਈ ਪ੍ਰਾਣਵਾਇਯੂ ਦੇਵਤਾ ਪੈਨਸ਼ਨ ਯੋਜਨਾ ਤਹਿਤ 75 ਸਾਲ ਤੋਂ ਉੱਪਰ ਦੇ ਪੇੜਾਂ ਦੇ ਰੱਖਰਖਾਵ ਲਈ 3 ਹਜਾਰ ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਪ੍ਰਾਵਧਾਨ ਕੀਤਾ ਹੋਇਆ ਹੈ। ਹੁਣ ਤੱਕ 3,819 ਪੇੜਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਅਭਿਰੱਖਿਅਕਾਂ ਨੂੰ 2 ਕਰੋੜ 5 ਲੱਖ ਰੁਪਏ ਦੀ ਰਕਮ ਪੈਨਸ਼ਨ ਵਜੋ ਦਿੱਤੀ ਗਈ ਹੈ। ਇੰਨ੍ਹਾਂ ਤੋਂ ਇਲਾਵਾ 1,541 ਵੱਧ ਪੇੜਾਂ ਦੀ ਪਹਿਚਾਣ ਕੀਤੀ ਗਈ ਹੈ।

ਸੂਬੇ ਵਿੱਚ 20 ਆਕਸੀਵਨ ਸਥਾਪਿਤ ਕੀਤੇ ਗਏ ਹਨ

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਆਕਸੀਵਨ ਵਿਕਸਿਤ ਕਰਨ ਦੀ ਪਹਿਲ ਵੀ ਸ਼ੁਰੂ ਕੀਤੀ ਹੈ। ਹੁਣ ਤੱਕ ਸੂਬੇ ਵਿੱਚ 20 ਆਕਸੀਵਨ ਸਥਾਪਿਤ ਕੀਤੇ ਗਏ ਹਨ। ਇਸ ਦੇ ਤਹਿਤ 5 ਤੋਂ 100 ਏਕੜ ਭੁਮੀ ‘ਤੇ ਪੇੜ ਲਗਾਏ ਜਾਂਦੇ ਹਨ। ਪੰਚਕੂਲਾ ਦੇ ਬੀੜ ਘੱਗਰ ਅਤੇ ਕਰਨਾਲ ਵਿੱਚ ਪੁਰਾਣੀ ਬਾਦਸ਼ਾਹੀ ਨਹਿਰ ‘ਤੇ ਆਕਸੀਵਨ ਦਾ ਕੰਮ ਪ੍ਰਗਤੀ ‘ਤੇ ਹੈ। ਇਸ ਵਿੱਚ ਅਨੇਕ ਦੁਰਲਭ ਅਤੇ ਔਸ਼ਧੀ ਗੁਣਾ ਵਾਲੇ ਪੇੜ ਲਗਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਸਾਫ ਹਵਾ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇਗਾ।

ਹਰਿਆਣਾ ਸਰਕਾਰ ਵਾਤਾਵਰਣ ਸਰੰਖਣ ਨੂੰ ਸੈਰ-ਸਪਾਟਾ ਅਤੇ ਵਿਕਾਸ ਨਾਲ ਜੋੜ ਰਹੀ ਹੈ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵਾਤਾਵਰਣ ਸਰੰਖਣ ਨੂੰ ਸੈਰ-ਸਪਾਟਾ ਅਤੇ ਵਿਕਾਸ ਨਾਲ ਵੀ ਜੋੜ ਰਹੀ ਹੈ। ਇਸੀ ਦਿਸ਼ਾ ਵਿੱਚ ਗੁਰੂਗ੍ਰਾਮ ਦੇ ਅਰਾਵਲੀ ਖੇਤਰ ਵਿੱਚ ਦੁਨੀਆ ਦਾ ਸੱਭ ਤੋਂ ਵੱਡਾ ਜੰਗਲ ਸਫਾਰੀ ਵਿਕਸਿਤ ਕਰਨ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ। ਇਹ ਪਰਿਯੋਜਨਾ ਨਾ ਸਿਰਫ ਜੰਗਲੀ ਜੀਵਾਂ ਦੇ ਸਰੰਖਣ ਵਿੱਚ ਮਦਦ ਕਰੇਗੀ, ਸਗੋ ਸੈਰ-ਸਪਾਟਾ ਅਤੇ ਸਥਾਨਕ ਰੁਜ਼ਗਾਰ ਦੇ ਮੌਕੇ ਵੀ ਵਧਾਏਗੀ।

ਵਿੱਤ ਸਾਲ 2026-27 ਦੇ ਬਜਟ ਵਿੱਚ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਸ਼ਾਮਿਲ ਕੀਤੇ ਗਏ ਅਨੇਕ ਪ੍ਰਾਵਧਾਨ

          ਵਿੱਤ ਸਾਲ 2026-27 ਦੇ ਬਜਟ ਵਿੱਚ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਸ਼ਾਮਿਲ ਕੀਤੇ ਗਏ ਅਨੇਕ ਪ੍ਰਾਵਧਾਨਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਰੁੱਖ ਰਕਬੇ ਵਧਾਉਣ ਅਤੇ ਪਲਾਈਵੁੱਡ ਉਦਯੋਗਾਂ ਨੂੰ ਹੋਰ ਸਮਰਕਨ ਦੇਣ ਲਈ ਹਰਿਆਣਾ ਰਾਜ ਏਗਰੋ ਫੋਰੇਸਟਰੀ ਪੋਲਿਸੀ ਲਾਗੂ ਕੀਤੀ ਜਾਵੇਗੀ। ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਪੰਚਾਇਤ ਭੂਮੀ ਅਤੇ ਪਬਲਿਕ ਭੂਮੀ ‘ਤੇ ਵੱਡੇ ਪੈਮਾਨੇ ‘ਤੇ ਪੌਧਾ ਰੋਪਣ ਮੁਹਿੰਮ ਚਲਾਈ ਜਾਵੇਗੀ ਅਤੇ ਪਵਿੱਤਰ ਉਪਵਨ ਸਰੰਖਣ ਲਈ ਸਾਰੇ ਪਵਿੱਤਰ ਉਪਵਨ ਨੂੰ ਨੋਟੀਫਾਇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਿੰਡ ਹਸਨਪੁਰ, ਕਰਨਾਲ ਵਿੱਚ ਜੰਗਲਾਤ ਵਿਭਾਗ ਦੀ 100 ਏਕੜ ਭੂਮੀ ਵਿੱਚ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਡਿਅਰ ਪਾਰਕ ਬਣਾਇਆ ਜਾਵੇਗਾ।

ਬਸੰਤ ਉਤਸਵ ਆਉਣ ਵਾਲੇ ਸਾਲਾਂ ਵਿੱਚ ਆਪਣੀ ਵੱਖ ਪਹਿਚਾਣ ਬਣਾਏਗਾ

          ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਇਸ ਉਤਸਵ ਨੂੰ ਜੀਵਨ ਦੇ ਇੱਕ ਨਵੇਂ ਦ੍ਰਿਸ਼ਟੀਕੋਣ ਵਜੋ ਅਪਨਾਉਣ ਅਤੇ ਇਹ ਸੰਕਲਪ ਲੈਣ ਕਿ ਅਸੀਂ ਆਪਣੇ ਵਾਤਾਵਰਣ ਨੂੰ ਸਾਫ ਅਤੇ ਸੁਰੱਖਿਅਤ ਬਣਾਏ ਰੱਖਣ ਲਈ ਹਰ ਸੰਭਵ ਯਤਨ ਕਰਣਗੇ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਪੰਚਕੂਲਾ ਦਾ ਇਹ ਬਸੰਤ ਉਤਸਵ ਆਉਣ ਵਾਲੇ ਸਾਲਾਂ ਵਿੱਚ ਹੋਰ ਵੱਧ ਵੱਧਾ ਰੂਪ ਲਵੇਗਾ ਅਤੇ ਪੂਰੇ ਦੇਸ਼ ਵਿੱਚ ਆਪਣੀ ਵੱਖ ਪਹਿਚਾਣ ਬਣਾਏਗਾ।

ਬਸੰਤ ਉਤਸਵ ਵਰਗੇ ਆਯੋਜਨਾਂ ਨਾਲ ਸਥਾਨਕ ਕਲਾਕਾਰਾਂ ਅਤੇ ਹਸਤਸ਼ਿਲਪਾਂ ਨੂੰ ਮੰਚ ਮਿਲਦਾ ਹੈ ਅਤੇ ਸੈਰ-ਸਪਾਟਾ ਅਤੇ ਸਥਾਨਕ ਅਰਥਵਿਵਸਥਾ ਨੂੰ ਨਵੀਂ ਗਤੀ ਮਿਲਦੀ ਹੈ  ਸ੍ਰੀ ਕੇ. ਮਕਰੰਦ ਪਾਂਡੂਰੰਗ

          ਇਸ ਤੋਂ ਪਹਿਲਾਂ ਆਪਣੇ ਸਵਾਗਤ ਭਾਸ਼ਨ ਵਿੱਚ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਮੌਜੂਦ ਸਾਰੇ ਲੋਕਾਂ ਨੂੰ ਬਸੰਤ ਉਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਬਸੰਤ ਵਿੱਚ ਪੁਰਾਣੇ ਪੱਤੇ ਡਿੱਗਦੇ ਹਨ ਅਤੇ ਨਵੇਂ ਅੰਕੁਰ ਫੁੱਟਦੇ ਹਨ ਉਸੀ ਤਰ੍ਹਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਆਧੁਨਿਕਤਾ ਅਤੇ ਪ੍ਰਗਤੀ ਦੀ ਨਵੀਂ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਵਾਤਾਵਰਣ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਕਾਸ ਤਾਂਹੀ ਸਾਰਥਕ ਹਨ ਜਦੋਂ ਉਸ ਵਿੱਚ ਸਾਡੇ ਸਭਿਆਚਾਰ ਅਤੇ ਆਪਸੀ ਭਾਈਚਾਰੇ ਦਾ ਰੰਗ ਘੁਲੇ ਹੋਣ। ਅਜਿਹੇ ਆਯੋਜਨਾਂ ਨਾਲ ਜਿੱਥੇ ਇੱਕ ਪਾਸੇ ਸਾਡੇ ਸਥਾਨਕ ਕਲਾਕਾਰਾਂ ਅਤੇ ਹਸਤਸ਼ਿਲਪਾਂ ਨੂੰ ਮੰਚ ਮਿਲਦਾ ਹੈ ਉੱਥੇ ਦੂਜਿਆਂ ਅਤੇ ਇਹ ਸੈਰ-ਸਪਾਟਾ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਨਵੀਂ ਗਤੀ ਪ੍ਰਦਾਨ ਕਰਦਾ ਹੈ।

          ਪ੍ਰੋਗਰਾਮ ਦੌਰਾਨ ਮੰਨੇ-ਪ੍ਰਮੰਨੇ ਸ਼ਹਿਨਾਈ ਵਾਦਕ ਪੰਡਿਤ ਲੋਕੇਸ਼ ਆਨੰਦ ਦੇ ਨਿਰਦੇਸ਼ਨ ਵਿੱਚ ਸੰਗੀਤਮਈ ਪੇਸ਼ਗੀ ਦਿੱਤੀ ਗਈ। ਇਸ ਤੋਂ ਇਲਾਵਾ ਏਕ ਭਾਰਤ, ਸ਼੍ਰੇਸ਼ਠ ਭਾਰਤ ਥੀਮ ‘ਤੇ ਵੱਖ-ਵੱਖ ਸੂਬਿਆਂ ਦੇ ਸਭਿਆਚਾਰਕ ਨਾਚ ਦੇ ਸੰਗਮ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਮੁੱਖ ਮੰਤਰੀ ਨੇ ਵੀ ਕਲਾਕਾਰਾਂ ਦੇ ਨਾਲ ਸਮੂਹ ਚਿੱਤਰ ਦੇ ਕੇ ਕਲਾਕਾਰਾਂ ਦਾ ਹੌਸਲਾ ਵਧਾਇਆ।

          ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਭਾਜਪਾ ਸੂਬਾ ਉੱਪ ਪ੍ਰਧਾਨ ਸ੍ਰੀਮਤੀ ਬੰਤੋਂ ਕਟਾਰਿਆ, ਯੁਵਾ ਮੋਰਚਾ ਸੂਬਾ ਪ੍ਰਧਾਨ ਯੋਗੇਂਦਰ ਸ਼ਰਮਾ, ਸ਼ਿਵਾਲਿਕ ਵਿਕਾਸ ਰੋਰਡ ਦੇ ਵਾਇਸ ਚੇਅਰਮੈਨ ਸ੍ਰੀ ਓਮਪ੍ਰਕਾਸ਼ ਦੇਵੀ ਨਾਗਰ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸ੍ਰੀਮਤੀ ਸ੍ਰਿਸ਼ਟੀ ਗੁਪਤਾ, ਹੋਰ ਮਾਣਯੋਗ ਵਿਅਕਤੀ ਸਮੇਤ ਭਾਰਤੀ ਗਿਣਤੀ ਵਿੱਚ ਲੋਕ ਮੌਜੂਦ ਰਹੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, ਸੂਬੇ ਵਿੱਚ ਐਲਪੀਜੀ, ਪੈਟੋ੍ਰਲ ਅਤੇ ਡੀਜਲ ਦੀ ਸਪਲਾਈ ਪੂਰੀ ਤਰ੍ਹਾਂ ਨੋਰਮਲ

ਅਫ਼ਵਾਹਾਂ ਤੋਂ ਬਚਣ ਦੀ ਅਪੀਲ, ਕਾਲਾਬਾਜਾਰੀ ਅਤੇ ਜਮਾਖੋਰੀ ਤੇ ਸਖਤ ਕਾਰਵਾਈ ਦੇ ਨਿਰਦੇਸ਼

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਿਡਿਲ ਇਸਟ ਵਿੱਚ ਚਲ ਰਹੀ ਯੁੱਧ ਜਿਹੇ ਹਾਲਾਤਾਂ ਕਾਰਨ ਘਰੇਲੂ ਐਲਪੀਜੀ ਗੈਸ, ਪੈਟ੍ਰੋਲ ਅਤੇ ਡੀਜਲ ਦੀ ਸਪਲਾਈ ਵਿੱਚ ਰੁਕਾਵਟ ਹੋਣੀ ਦੀ ਜੋ ਅਫ਼ਵਾਹਾਂ ਫੈਲਾਈ ਜਾ ਰਹੀਆਂ ਹਨ, ਉਹ ਪੂਰੀ ਤਰ੍ਹਾਂ ਨਿਰਾਧਾਰ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹਰਿਆਣਾ ਵਿੱਚ ਘਰੇਲੂ ਐਲਪੀਜੀ, ਪੈਟ੍ਰੋਲ ਅਤੇ ਡੀਜਲ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਨੋਰਮਲ ਅਤੇ ਲਗਾਤਾਰ ਰੂਪ ਨਾਲ ਜਾਰੀ ਹੈ।

ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰਿਆਂ ਅਤੇ ਤੇਲ ਕੰਪਨਿਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰ ਸੂਬੇ ਵਿੱਚ ਈਂਧਨ ਅਤੇ ਗੈਸ ਦੀ ਉਪਲਬਧਤਾ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਤੇਲ ਕੰਪਨਿਆਂ ਦੇ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੈਟੋਲ, ਡੀਜਲ ਅਤੇ ਐਲਪੀਜੀ ਦਾ ਪੂਰੀ ਮਾਤਰਾ ਵਿੱਚ ਸਟਾਕ ਉਪਲਬਧ ਹੈ ਅਤੇ ਗੈਸ ਦੀ ਸਪਲਾਈ  ਲਾਗਾਤਾਰ ਪ੍ਰਾਪਤ ਹੋ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਕਾਮਰਸ਼ਿਅਲ ਗੈਸ ਸਿਲੇਂਡਰਾਂ ਦੀ ਸਪਲਾਈ ਵਿੱਚ ਹਸਪਤਾਲਾਂ, ਅਕਾਦਮਿਕ ਸੰਸਥਾਨਾਂ ਅਤੇ ਹੋਰ ਜਰੂਰੀ ਸੇਵਾਵਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿਵਸਥਾ ਕੀਤੀ ਗਈ ਹੈ। ਇਸ ਦੇ ਇਲਾਵਾ ਤੇਲ ਕੰਪਨਿਆਂ ਬਾਕੀ ਸਪਲਾਈ ਨੂੰ ਵੀ ਪੂਰੀ ਤਰ੍ਹਾਂ ਸੁਚਾਰੂ ਬਣਾਏ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਆਮ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ  ਹੋਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਚੋਰੀ, ਕਾਲਾਬਾਜਾਰੀ ਜਾਂ ਜਮਾਖੋਰੀ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਨੇ ਸੂਬੇ ਵਾਸਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ‘ਤੇ ਭਰੋਸਾ ਨਾ ਕਰਨ ਅਤੇ ਬੇਵਜਾਹ ਘਬਰਾਹਟ ਜਾਂ ਈਂਧਨ ਅਤੇ ਗੈਸ ਦਾ ਵਾਧੂ ਭੰਡਾਰਨ ਕਰਨ ਤੋਂ ਬਚਣ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੂਰੀ ਤਰ੍ਹਾਂ ਨਾਲ ਸਚੇਤ ਹੈ ਅਤੇ ਹਰ ਘਰ ਤੱਕ ਘਰੇਲੂ ਗੈਸ ਦੀ ਬਿਨਾ ਰੁਕਾਵਟ ਸਪਲਾਈ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।

ਹਰਿਆਣਾ ਨੇ ਟੀਬੀ ਦੇ ਖਾਤਮੇ ਵਿੱਚ ਤੇਜੀ ਲਿਆਉਣ ਲਈ ਅਪਣਾਈ ਆਰਟੀਫਿਸ਼ਿਅਲ ਇੰਟੇਲਿਜੇਂਸ ਤਕਨੀਕ-ਡਾ. ਸੁਮਿਤਾ ਮਿਸ਼ਰਾ

ਚੰਡੀਗੜ੍ਹ

  ( ਜਸਟਿਸ ਨਿਊਜ਼  )

ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਨੇ ਪੂਰੇ ਰਾਜ ਵਿੱਚ ਟੀਬੀ ਦੀ ਪਛਾਣ, ਇਲਾਜ ਅਤੇ ਭੌਗੋਲਿਕ ਯੋਜਨਾ ਨੂੰ ਮਜਬੂਤ ਕਰਨ ਲਈ ਰਾਸ਼ਟਰੀ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਆਰਟੀਫਿਸ਼ਿਅਲ ਇੰਟੇਲਿਜੇਂਸ ‘ਤੇ ਅਧਾਰਿਤ ਤੀਨ ਟੂਲ ਲਾਗੂ ਕੀਤੇ ਹਨ।

ਉਨ੍ਹਾਂ ਨੇ ਟੀਬੀ ਖਾਤਮੇ ਵਿੱਚ ਰਾਜ ਦੀ ਤਕਨੀਕੀ ਪਹਿਲਾਂ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਵਿੱਚ ਟੀਬੀ ਖਾਤਮੇ ਲਈ ਇੱਕ ਸੁਵਿਵਸਥਿਤ ਤਿਨ-ਪੱਧਰੀ ਏਆਈ ਰਣਨੀਤੀ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ ਸਕ੍ਰੀਨਿੰਗ, ਮਰੀਜਾਂ ਦੀ ਨਿਗਰਾਨੀ ਅਤੇ ਭੌਗੋਲਿਕ ਪ੍ਰਾਥਮਿਕਤਾ ਨਿਰਧਾਰਨ ਨੂੰ ਮਜਬੂਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਰਾਜ ਨੇ ਫਰਵਰੀ 2025 ਵਿੱਚ ਤਿਨਾਂ ਵਿੱਚੋਂ ਦੋ ਟੂਲ ਕਫ਼ ਅਗੇਂਸਟ ਟੀਬੀ ਅਤੇ Vulnerability Mapping for Tuberculosis (VM-TB) -ਨੂੰ ਚਾਲੂ ਕੀਤਾ, ਜਦੋਂ ਕਿ ਤੀਜਾ ਟੂਲ,  Prediction of Adverse TB Outcomes (PATO),ਅਪ੍ਰੈਲ 2023 ਨਾਲ ਕੰਮ ਕਰ ਰਹੇ ਹਨ। ਇਹ ਤੀਨਾਂ ਸਮਾਧਾਨ ਰਾਸ਼ਟਰੀ ਟੀਬੀ ਖਾਤਮੇ ਪ੍ਰੋਗਰਾਮ ਤਹਿਤ ਕੇਂਦਰੀ ਟੀਬੀ ਖਾਤਮੇ ਤਹਿਤ ਕੇਂਦਰੀ ਟੀਬੀ ਪ੍ਰਭਾਗ ਦੀ ਮਦਦ ਨਾਲ ਵਿਕਸਿਤ ਅਤੇ ਲਾਗੂ ਕੀਤੇ ਗਏ ਹਨ।

ਡਾ. ਮਿਸ਼ਰਾ ਨੇ ਦੱਸਿਆ ਕਿ ਸੀਏਟੀਬੀ ਇੱਕ ਮੋਬਾਇਲ ਅਧਾਰਿਤ ਐਪਲੀਕੇਸ਼ਨ ਹੈ ਜੋ ਖਾਂਸੀ ਦੀ ਆਵਾਜ ਅਤੇ ਲਛਣਾਂ ਦੀ ਪਛਾਣ ਕਰ ਸੰਭਾਵਿਤ ਪਲਮੋਨਰੀ ਟੀਬੀ ਦੇ ਮਾਮਲਿਆਂ ਦੀ ਸਕ੍ਰੀਨਿੰਗ ਕਰਦਾ ਹੈ। ਇਹ ਐਪਲੀਕੇਸ਼ਨ ਇੰਟਰਨੇਟ ਕਨੇਕਟਿਵਿਟੀ ਤੋਂ ਬਿਨਾ ਵੀ ਕੰਮ ਕਰ ਸਕਦਾ ਹੈ ਅਤੇ ਸਾਮੁਦਾਇਕ ਪੱਧਰ ਅਤੇ ਸਿਹਤ ਸੰਸਥਾਨਾਂ ਦੋਹਾਂ ਵਿੱਚ ਉਪਯੋਗੀ ਹੈ। ਇਸ ਨਾਲ ਫ੍ਰੈਂਟਲਾਇਨ ਸਿਹਤ ਕਾਰਜਕਰਤਾਵਾਂ ਨੂੰ ਤੁਰੰਤ, ਭਰੋਸੇਮੰਦ ਅਤੇ ਸੁਸੰਗਤ ਫੈਸਲਾ ਲੈਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਉਨ੍ਹਾਂ ਲੋਕਾਂ ਦੀ ਵੀ ਜਲਦ ਪਛਾਣ ਹੋ ਜਾਂਦੀ ਹੈ ਜਿਨ੍ਹਾਂ ਵਿੱਚ ਟੀਬੀ ਦੇ ਸਪਸ਼ਟ ਲਛਣ ਵਿਖਾਈ ਨਹੀਂ ਦਿੰਦੇ।

ਉਨ੍ਹਾਂ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 711 ਵਿਕਤੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ, 2654 ਫ੍ਰੈਂਟਲਾਇਨ ਸਿਹਤ ਕਾਰਜਕਰਤਾਵਾਂ ਨੂੰ ਟ੍ਰੇਂਡ ਕੀਤਾ ਗਿਆ ਹੈ, 1119 ਸਿਹਤ ਕਰਮੀ ਪਲੇਟਫਾਰਮ ‘ਤੇ ਰਜਿਸਟਰਡ ਹੋਏ ਹਨ ਜਦੋਂ ਕਿ 609 ਹੈਲਥ ਐਂਡ ਵੇਲਨੇਸ ਸੇਂਟਰਾਂ ਵਿੱਚੋਂ 140 ਸੰਭਾਵਿਤ ਟੀਬੀ ਮਾਮਲਿਆਂ ਦੀ ਪਛਾਣ ਕਰ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਨਿਸ਼ਾਨਦੇਹ ਕੀਤਾ ਗਿਆ ਹੈ।

ਡਾ. ਮਿਸ਼ਰਾ ਨੇ ਦੱਸਿਆ ਕਿ ਪੀਏਟੀਓ ਇਹ ਰਾਸ਼ਟਰੀ ਨਿਕਸ਼ੇ ਪੋਰਟਲ ਨਾਲ ਨਿਯਮਤ ਰੂਪ ਨਾਲ ਇੱਕਠੇ ਕੀਤੇ ਗਏ ਮਰੀਜਾਂ ਦੇ ਡੇਟਾ ਦਾ ਉਪਯੋਗ ਕਰਦਾ ਹੈ। ਇਸ ਦੇ ਜਰਇਏ, ਇਲਾਜ ਸ਼ੁਰੂ ਕਰਦੇ ਸਮੇ ਹੀ ਉਨ੍ਹਾਂ ਮਰੀਜਾਂ ਦੀ ਪਛਾਣ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਇਲਾਜ ਵਿੱਚਕਾਰ ਛੱਡਣ ਜਾਂ ਮੌਤ ਹੋਣ ਦਾ ਜੋਖਿਮ ਵੱਧ ਹੁੰਦਾ ਹੈ। ਅਜਿਹੇ ਲੋਕਾਂ ਨੂੰ ਪਹਿਲਾਂ ਤੋਂ ਹੀ ਪਛਾਣ ਕਰਕੇ  ਇਹ ਟੂਲ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ‘ਤੇ ਸਖਤ ਨਿਗਰਾਨੀ ਰੱਖਣ, ਉਨ੍ਹਾਂ ਨੂੰ ਮਦਦ ਦੇਣ ਅਤੇ ਸਮੇ ਸਿਰ ਦਖਲਅੰਦਾਜੀ ਕਰਨ ਵਿੱਚ ਸਮਰਥ ਬਣਾਉਂਦਾ ਹੈ। ਅਪ੍ਰੈਲ 2023 ਤੋਂ ਹੁਣ ਤੱਕ ਹਰਿਆਣਾ ਵਿੱਚ ਇਸ ਟੂਲ ਰਾਹੀਂ 18,591 ਉੱਚ ਜੋਖਿਮ ਵਾਲੇ ਮਰੀਜਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਡਾ. ਮਿਸ਼ਰਾ ਨੇ ਦੱਸਿਆ ਕਿ ਵੀਐਮ-ਟੀਬੀ ਇੱਕ ਐਡਵਾਂਸ ਏਆਈ ਅਧਾਰਿਤ ਜਿਯੋਸਪੇਸ਼ਿਅਲ ਏਨਾਲਿਟਿਕਸ ਟੂਲ ਹੈ। ਇਹ ਨੋਟੀਫਾਇਡ ਟੀਬੀ ਮਾਮਲਿਆਂ ਦੇ ਨਾਲ ਨਾਲ 20 ਤੋਂ ਜਿਆਦਾ ਜਿਯੋਸਪੇਸ਼ਿਅਲ ਅਤੇ ਸਿਹਤ-ਨਿਰਧਾਰਕ ਸੰਕੇਤਕਾਂ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਜੋ ਉਨ੍ਹਾਂ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੀ ਪਛਾਣ ਕੀਤੀ ਜਾ ਸਕੇ ਜਿੱਥੇ ਟੀਬੀ ਦਾ ਖਤਰਾ ਜਿਆਦਾ ਹੈ। ਰਾਸ਼ਟਰੀ ਨਿਕਸ਼ੇ ਪੋਰਟਲ ਨਾਲ ਜੁੜਿਆ ਇਹ ਟੂਲ ਵਲਨਰੇਬਿਲਿਟੀ ਸਕੋਰ ਜੇਨਰੇਟ ਕਰਦਾ ਹੈ ਜੋ ਥਾਵਾਂ ਨੂੰ ਹਾਈ, ਮੀਡੀਅਮ ਅਤੇ ਲੋ ਰਿਸਕ ਜੋਨ ਵਿੱਚ ਵੰਡਦਾ ਹੈ।

ਇਸ ਨਾਲ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਸਿਹਤ ਅਧਿਕਾਰਿਆਂ ਨੂੰ ਸਪਸ਼ਟ ਰੂਪ ਨਾਲ ਇਹ ਵੇਖਣ ਵਿੱਚ ਮਦਦ ਮਿਲਦੀ ਹੈ ਕਿ ਕਿਨ੍ਹਾਂ ਖੇਤਰਾਂ ਵਿੱਚ ਜੋਖਿਮ ਵੱਧ ਹੈ ਅਤੇ ਸਕ੍ਰੀਨਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕਦੀ ਹੈ। ਇਸ ਟੂਲ ਦਾ ਇਸਤੇਮਾਲ ਕਰਕੇ ਪੂਰੇ ਰਾਜ ਵਿੱਚ 2111 ਹਾਈ ਰਿਸਕ ਵਾਲੇ ਪਿੰਡਾਂ ਦੀ ਪਛਾਣ ਕੀਤੀ ਗਈ ਹੈ ਜਿਸ ਨਾਲ ਸਿਹਤ ਅਧਿਕਾਰਿਆਂ ਨੂੰ ਲਕਸ਼ਿਤ ਐਕਟਿਵ ਕੇਸ ਫਾਇੰਡਿੰਗ ਦੇ ਯਤਨਾਂ ਦੀ ਯੋਜਨਾ ਬਨਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ  ਮਦਦ ਮਿਲੀ ਹੈ।

ਡਾ. ਮਿਸ਼ਰਾ ਨੇ ਕਿਹਾ ਕਿ ਮੌਜ਼ੂਦਾ ਪ੍ਰੋਗਰਾਮ ਢਾਂਚਿਆਂ ਵਿੱਚ ਐਡਵਾਂਸ  ਏਨਾਲਿਟਿਕਸ ਨੂੰ ਸ਼ਾਮਲ ਕਰਕੇ, ਰਾਜ ਆਪਣੀ ਕਾਰਜ ਸਮਰਥਾ ਵਧਾ ਰਿਹਾ ਹੈ, ਫ੍ਰੈਂਟਲਾਇਨ ‘ਤੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਮਜਬੂਤ ਕਰ ਰਿਹਾ ਹੈ, ਅਤੇ ਟੀਬੀ ਮੁਕਤ ਹਰਿਆਣਾ ਦੀ ਦਿਸ਼ਾ ਵਿੱਚ ਪ੍ਰਗਤੀ ਨੂੰ ਤੇਜ ਕਰ ਰਿਹਾ ਹੈ।

ਟੈ੍ਰਕਟਰ ਸਬਸਿਡੀ ਯੋਜਨਾ-17 ਮਾਰਚ ਤੱਕ ਪੂਰੀ ਕਰਨੀ ਹੋਵੇਗੀ ਆਨਲਾਇਨ ਪ੍ਰਕਿਰਿਆ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਰਾਜ ਯੋਜਨਾ ਤਹਿਤ ਅਨੁਸੂਚਿਤ ਜਾਤੀ ਵਰਗ ਦੇ ਕਿਸਾਨਾਂ ਨੂੰ 45 ਐਚਪੀ ਜਾਂ ਉਸ ਤੋਂ ਵੱਧ ਸਮਰਥਾ ਵਾਲੇ ਟ੍ਰੈਕਟਰ  ‘ਤੇ ਦਿੱਤੀ ਜਾਣ ਵਾਲੀ ਸ਼ੋਧਿਤ ਸਮਾਂ-ਸਾਰਣੀ ਜਾਰੀ ਕੀਤੀ ਹੈ।

ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਜਨਾ ਦੇ ਲਾਗੂਕਰਨ ਦੌਰਾਨ ਕਿਸਾਨਾਂ ਵੱਲੋਂ ਪੋਰਟਲ ‘ਤੇ ਪਰਮਿਟ ਡਾਉਨਲੋਡ ਕਰਨ, ਟ੍ਰੈਕਟਰ ਖਰੀਦ ਤੋਂ ਬਾਅਦ ਅਪਲੋਡ ਕਰਨ, ਨਿਰਮਾਤਾਵਾਂ ਵੱਲੋਂ ਬਿਲਾਂ ਦੀ ਮੰਜ਼ੂਰੀ ਅਤੇ ਨਿਰਮਾਤਾਵਾਂ ਨਾਲ ਡੀਲਰਾਂ ਨੂੰ ਇਨਵੇਂਟਰੀ ਟ੍ਰਾਂਸਫਰ ਨਾਲ ਸਬੰਧਿਤ ਕੁੱਝ ਤਕਨੀਕੀ ਸਮੱਸਿਆਵਾਂ ਬਾਰੇ ਕਈ ਬਨੇਤੀਆਂ ਪ੍ਰਾਪਤ ਹੋਇਆਂ ਸਨ। ਇਨ੍ਹਾਂ ਸਮੱਸਿਆਵਾਂ ਕਾਰਨ ਯੋਗ ਕਿਸਾਨਾਂ ਦੇ ਯੋਜਨਾ ਦੇ ਲਾਭ ਨਾਲੋ ਵਾਂਝੇ ਰਹਿਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਵਿਭਾਗ ਨੇ ਸਮਾਂ-ਸਾਰਣੀ ਵਿੱਚ ਸ਼ੋਧ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ੋਧ ਸਮਾਂ-ਸਾਰਣੀ ਅਨੁਸਾਰ ਕਿਸਾਨ ਅਤੇ ਨਿਰਮਾਤਾ ਹੁਣ 17 ਮਾਰਚ 2026 ਤੱਕ ਪੋਰਟਲ ‘ਤੇ ਸਾਰੀ ਆਨਲਾਇਨ ਪ੍ਰਕਿਰਿਆ ਪੂਰੀ ਕਰ ਸਕਣਗੇ। ਇਨ੍ਹਾਂ ਵਿੱਚ ਪਰਮਿਟ ਡਾਉਨਲੋਡ ਕਰਨਾ, ਟ੍ਰੈਕਟਰ ਖਰੀਦਨਾ, ਬਿਲ ਅਪਲੋਡ ਕਰਨਾ ਅਤੇ ਨਿਰਮਾਤਾਵਾਂ ਵੱਲੋਂ ਇੰਵੇਂਟਰੀ ਟ੍ਰਾਂਸਫਰ ਅਤੇ ਬਿਲਾਂ ਦੀ ਮੰਜ਼ੂਰੀ ਸ਼ਾਮਲ ਹੈ।

ਉਨ੍ਹਾਂ ਨੇ ਦੱਸਿਆ ਕਿ ਮੌਕੇ ‘ਤੇ ਵੈਰੀਫਿਕੇਸ਼ਨ ਲਈ ਇੱਕ ਦਿਵਸੀ ਪ੍ਰੋਗਰਾਮ 20 ਮਾਰਚ 2026 ਨੂੰ ਆਯੋਜਿਤ ਕੀਤਾ ਜਾਵੇਗਾ ਜਦੋਂ ਕਿ ਉਪਨਿਦੇਸ਼ਕ ਖੇਤੀਬਾੜੀ ਵੱਲੋਂ ਸਬਸਿਡੀ ਨਾਲ ਸਬੰਧਿਤ ਵੈਰੀਫਿਕੇਸ਼ਨ ਅਤੇ ਪੋਰਟਲ ‘ਤੇ ਅੰਤਮ ਮੰਜ਼ੂਰੀ  ਦੀ ਪ੍ਰਕਿਰਿਆ 24 ਮਾਰਚ 2026 ਤੱਕ ਪੂਰੀ ਕੀਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਿਸਾਨਾਂ, ਟੈ੍ਰਕਟਰ ਨਿਰਮਾਤਾਵਾਂ ਅਤੇ ਡੀਲਰਾਂ ਨੂੰ ਯੋਜਨਾ ਦੀ ਜਾਣਕਾਰੀ ਦੇਣ ਲਈ ਵਿਆਪਕ ਪੱਧਰ ‘ਤੇ ਪ੍ਰਚਾਰ-ਪ੍ਰਸਾਰ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਯੋਗ ਕਿਸਾਨ ਯੋਜਨਾ ਦਾ ਵੱਧ ਤੋਂ ਵੱਧ ਲਾਭ ਚੁੱਕ ਸਕੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin