August 17, 2026

Justice News

ਅਵਾਮ ਦੀ ਆਵਾਜ਼

ਯੂਆਈਡੀਏਆਈ ਨੇ ਆਧਾਰ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਬੱਗ ਬਾਊਂਟੀ ਪ੍ਰੋਗਰਾਮ ਸ਼ੁਰੂ ਕੀਤਾ=20 ਤਜਰਬੇਕਾਰ ਸੁਰੱਖਿਆ ਖੋਜਕਰਤਾਵਾਂ ਅਤੇ ਏਥੀਕਲ ਹੈਕਰਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ

ਨਵੀਂ ਦਿੱਲੀ

( ਜਸਟਿਸ ਨਿਊਜ਼  )

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਆਧਾਰ ਸਿਸਟਮ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਆਪਣਾ ਪਹਿਲਾ ਸੰਗਠਿਤ ਬੱਗ ਬਾਊਂਟੀ ਪ੍ਰੋਗਰਾਮ ਲਾਂਚ ਕੀਤਾ ਹੈ।

ਇਹ ਪ੍ਰੋਗਰਾਮ ਸਾਈਬਰਸੁਰੱਖਿਆ ਮਾਹਿਰਾਂ ਨੂੰ ਯੂਆਈਡੀਏਆਈ ਦੇ ਕੁਝ ਮੁੱਖ ਡਿਜੀਟਲ ਪਲੈਟਫਾਰਮਾਂ ਵਿੱਚ ਸੰਭਾਵਿਤ ਕਮਜ਼ੋਰੀਆਂ ਦੀ ਖੋਜ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇਕਰ ਉਹ ਅਸਲ ਸੁਰੱਖਿਆ ਖਾਮੀਆਂ ਲੱਭਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਰਿਪੋਰਟ ਕਰਦੇ ਹਨ, ਤਾਂ ਉਨ੍ਹਾਂ ਨੂੰ ਸਮੱਸਿਆ ਦੀ ਗੰਭੀਰਤਾ ਅਨੁਸਾਰ ਇਨਾਮ ਮਿਲੇਗਾ।

20 ਤਜਰਬੇਕਾਰ ਸੁਰੱਖਿਆ ਖੋਜਕਰਤਾਵਾਂ ਅਤੇ ਏਥੀਕਲ ਹੈਕਰਾਂ ਦਾ ਇੱਕ ਪੈਨਲ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਉਹ ਯੂਆਈਡੀਏਆਈ ਦੇ ਡਿਜੀਟਲ ਐਸੈੱਟਸ ਜਿਵੇਂ ਯੂਆਈਡੀਏਆਈ ਅਧਿਕਾਰਤ ਵੈੱਬਸਾਈਟ, ਮਾਈਆਧਾਰ ਪੋਰਟਲ ਅਤੇ ਸੁਰੱਖਿਅਤ ਕਿਊਆਰ ਕੋਡ ਐਪਲੀਕੇਸ਼ਨ ਦੀ ਜਾਂਚ ਕਰਨਗੇ।

ਖੋਜਕਰਤਾ ਇਨ੍ਹਾਂ ਸਿਸਟਮਾਂ ਵਿੱਚ ਕ੍ਰਿਟੀਕਲ, ਹਾਈ, ਮੀਡੀਅਮ ਅਤੇ ਘੱਟ ਜੋਖ਼ਮ ਵਾਲੀਆਂ ਸ਼੍ਰੇਣੀਆਂ ਵਿੱਚ ਆਉਣ ਵਾਲੀਆਂ ਕਮਜ਼ੋਰੀਆਂ ਦੀ ਜਾਂਚ ਕਰਨਗੇ। ਖੋਜੀ ਗਈ ਸਮੱਸਿਆ ਦੀ ਗੰਭੀਰਤਾ ਅਨੁਸਾਰ ਉਨ੍ਹਾਂ ਨੂੰ ਉਚਿਤ ਇਨਾਮ ਮਿਲੇਗਾ।

ਯੂਆਈਡੀਏਆਈ ਇਸ ਪ੍ਰੋਗਰਾਮ ਨੂੰ ਸਾਈਬਰਸੁਰੱਖਿਆ ਸਾਲਿਊਸ਼ਨ ਪ੍ਰਦਾਤਾ ਐਮ/ਐੱਸ ਕੋਮੋਲਹੋ ਆਈਟੀ ਪ੍ਰਾਈਵੇਟ ਲਿਮਟੇਡ ਨਾਲ ਸਾਂਝੇਦਾਰੀ ਵਿੱਚ ਚਲਾ ਰਿਹਾ ਹੈ।

ਯੂਆਈਡੀਏਆਈ ਦਾ ਮੰਨਣਾ ਹੈ ਕਿ ਅੱਜ ਦੇ ਡਿਜੀਟਲ ਸੰਸਾਰ ਵਿੱਚ ਜਾਣਕਾਰੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ, ਅਤੇ ਯੂਆਈਡੀਏਆਈ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਡਿਜੀਟਲ ਅਸੈੱਟਸ ਨੂੰ ਸੁਧਾਰਨ ਵਿੱਚ ਲਗਾਤਾਰ ਜੁਟਿਆ ਹੋਇਆ ਹੈ।

ਅਥਾਰਟੀ ਪਹਿਲਾਂ ਹੀ ਕਈ ਸੁਰੱਖਿਆ ਪਰਤਾਂ ਦੀ ਵਰਤੋਂ ਕਰਦੀ ਹੈ, ਜਿਨ੍ਹਾਂ ਵਿੱਚ ਨਿਯਮਤ ਸੁਰੱਖਿਆ ਆਡਿਟ, ਵਲਨਰੇਬਿਲਟੀ ਅਸੈਸਮੈਂਟ, ਪੈਨੇਟ੍ਰੇਸ਼ਨ ਟੈਸਟਿੰਗ ਅਤੇ ਨਿਰੰਤਰ ਮਾਨੀਟਰਿੰਗ ਸ਼ਾਮਲ ਹਨ।

ਨਵਾਂ ਬੱਗ ਬਾਊਂਟੀ ਪ੍ਰੋਗਰਾਮ ਸੁਤੰਤਰ ਮਾਹਿਰਾਂ ਨੂੰ ਸੱਦਾ ਦੇ ਕੇ ਕਿਸੇ ਵੀ ਲੁਕੇ ਜੋਖਮਾਂ ਦੀ ਪਛਾਣ ਕਰਨ ਵਿੱਚ ਮਦਦ ਕਰਕੇ ਇੱਕ ਹੋਰ ਸੁਰੱਖਿਆ ਪਰਤ ਜੋੜਦਾ ਹੈ। ਇਹ ਨਵੀਂ ਮੁਹਿੰਮ ਯੂਆਈਡੀਏਆਈ ਦੀ ਉਸ ਲਗਾਤਾਰ ਕੋਸ਼ਿਸ਼ ਦਾ ਇੱਕ ਹੋਰ ਉਦਾਹਰਣ ਹੈ ਜਿਸ ਨਾਲ ਉਹ ਆਪਣੇ ਪਲੈਟਫਾਰਮਾਂ ਨੂੰ ਨਿਵਾਸੀਆਂ ਅਤੇ ਹਿੱਤਧਾਰਕਾਂ ਲਈ ਸੁਰੱਖਿਅਤ ਰੱਖਣ ਲਈ ਹੋਰ ਮਜ਼ਬੂਤ ਕਰਨ ਦਾ ਯਤਨ ਕਰਦਾ ਹੈ।

ਅਜਿਹੇ ਪ੍ਰੋਗਰਾਮ ਦੁਨੀਆ ਭਰ ਵਿੱਚ ਪ੍ਰਮੁੱਖ ਟੈਕਨਾਲੋਜੀ ਪਲੈਟਫਾਰਮਾਂ ਵੱਲੋਂ ਡਿਜੀਟਲ ਸਿਸਟਮਾਂ ਨੂੰ ਵਧੇਰੇ ਸੁਰੱਖਿਅਤ ਅਤੇ ਭਵਿੱਖ ਲਈ ਤਿਆਰ ਬਣਾਉਣ ਲਈ ਵਿਆਪਕ ਤੌਰ ‘ਤੇ ਵਰਤੇ ਜਾਂਦੇ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.