August 17, 2026

Justice News

ਅਵਾਮ ਦੀ ਆਵਾਜ਼

ਬੱਚਤ ਭਵਨ ਲੁਧਿਆਣਾ ਵਿੱਚ 42 ਮਹਿਲਾ ਬੀ.ਐਲ.ਓਜ਼ ਦਾ ਸਨਮਾਨ, ਵੋਟਰ ਸੂਚੀ ਮੈਪਿੰਗ ਵਿੱਚ ਨਿਭਾਈ ਮਿਸਾਲੀ ਭੂਮਿਕਾ=ਚੋਣ ਪ੍ਰਬੰਧਨ ਵਿੱਚ ਮਹਿਲਾਵਾਂ ਦੀ ਭੂਮਿਕਾ ਮਜ਼ਬੂਤ: 42 ਬੀ.ਐਲ.ਓਜ਼ ਨੂੰ ਮਿਲਿਆ ਸਨਮਾਨ

ਲੁਧਿਆਣਾ
(  ਜਸਟਿਸ ਨਿਊਜ਼ )
ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ 42 ਮਹਿਲਾ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਨੂੰ ਵੋਟਰ ਸੂਚੀਆਂ ਦੀ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਪ੍ਰੀ-ਐਸ.ਆਈ.ਆਰ) ਮੈਪਿੰਗ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਉਨ੍ਹਾਂ ਦੀ ਮਿਸਾਲੀ ਭੂਮਿਕਾ ਲਈ ਸਨਮਾਨਿਤ ਕੀਤਾ।
ਬੂਥ ਲੈਵਲ ਅਫਸਰਾਂ ਦੇ ਸਮਰਪਿਤ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਸਨਮਾਨ ਵਿੱਚ ਪ੍ਰਸ਼ੰਸਾ ਸਮਾਰੋਹ ਬੱਚਤ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਜਿੱਥੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤੇ। ਪੂਨਮ ਸਿੰਘ ਨੇ ਬੀ.ਐਲ.ਓਜ਼ ਦੀ ਉਤਸ਼ਾਹੀ ਭਾਗੀਦਾਰੀ, ਬਾਰੀਕੀ ਨਾਲ ਫੀਲਡ ਵਰਕ ਅਤੇ ਵੋਟਰ ਸੂਚੀ ਅੱਪਡੇਟ ਪ੍ਰਕਿਰਿਆ ਦੀ ਸ਼ੁੱਧਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਅਟੁੱਟ ਵਚਨਬੱਧਤਾ ਲਈ ਸ਼ਲਾਘਾ ਕੀਤੀ।
ਇਸ ਮੌਕੇ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਘਰ-ਘਰ ਜਾ ਕੇ ਤਸਦੀਕ, ਵੋਟਰ ਸ਼ਮੂਲੀਅਤ ਅਤੇ ਡਾਟਾ ਮੈਪਿੰਗ ਵਿੱਚ ਇਨ੍ਹਾਂ ਮਹਿਲਾ ਬੀ.ਐਲ.ਓਜ਼ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਅਣਥੱਕ ਯਤਨਾਂ ਨੇ ਜ਼ਿਲ੍ਹੇ ਵਿੱਚ ਇਸ ਮਹੱਤਵਪੂਰਨ ਚੋਣ ਅਭਿਆਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਜਿਹੇ ਸਮਰਪਿਤ ਹੇਠਲੇ ਪੱਧਰ ਦੇ ਕਰਮਚਾਰੀਆਂ, ਖਾਸ ਤੌਰ ‘ਤੇ ਔਰਤਾਂ ਨੂੰ ਸਸ਼ਕਤ ਬਣਾਉਣਾ, ਮਾਨਤਾ ਦੇਣਾ, ਸਮਾਵੇਸ਼ੀ ਅਤੇ ਕੁਸ਼ਲ ਚੋਣ ਪ੍ਰਬੰਧਨ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।
ਪ੍ਰੀ-ਐਸ.ਆਈ.ਆਰ. ਵੋਟਰ ਮੈਪਿੰਗ ਅਭਿਆਸ ਦੌਰਾਨ ਕੁਸ਼ਲਤਾ ਦਾ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਗੁਰਮੀਤ ਕੌਰ, ਨਿਗਮ ਦਾਨੀ, ਬਲਜੀਤ ਕੌਰ, ਸੁਖਵਿੰਦਰ ਕੌਰ, ਸੁਰਿੰਦਰਪਾਲ ਕੌਰ, ਸੁਖਵੀਰ ਕੌਰ, ਸੰਜੀਤ ਕੌਰ, ਰੁਪਿੰਦਰ ਕੌਰ, ਹਰਜੀਤ ਕੌਰ, ਬਬੀਤਾ ਰਾਣੀ, ਪਿ੍ਯਾ ਮਲਹੌਤਰਾ, ਪੂਜਾ ਸ਼ਰਮਾ, ਸਵਰਨਜੀਤ ਕੌਰ, ਸੁਸ਼ਮਾ ਸ਼ਰਮਾ, ਕਮਲਜੀਤ ਕੌਰ, ਮਧੂ ਬਾਲਾ, ਅਨੂ ਬਾਲਾ, ਰੇਨੂੰ ਰਾਣੀ, ਮਨਜੀਤ ਕੌਰ, ਸੋਨੀਆ ਪੁਰੀ, ਰਵਿੰਦਰ ਕੌਰ, ਰਮਾ ਅਰੋੜਾ, ਜੋਤੀ ਬਾਲਾ, ਜਸਵੀਰ ਕੌਰ, ਹਰਪ੍ਰਮਜੀਤ ਕੌਰ, ਰਾਜ ਕੁਮਾਰੀ, ਨਿਸ਼ਾ ਰਾਣੀ, ਕੁਲਵੰਤ ਕੌਰ, ਜਸਵੀਰ ਕੌਰ, ਸੁਖਜਿੰਦਰ ਕੌਰ, ਚਰਨਜੀਤ ਕੌਰ, ਸਤਿੰਦਰ ਕੌਰ, ਚਰਨਜੀਤ ਕੌਰ,  ਕਿਰਨਜੀਤ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਜਗਦੀਪ ਕੌਰ, ਪਰਮਜੀਤ ਕੌਰ, ਜਗਦੀਪ ਕੌਰ, ਜਸਵਿੰਦਰ ਕੌਰ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.