August 17, 2026

Justice News

ਅਵਾਮ ਦੀ ਆਵਾਜ਼

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਜਾਇਜ਼ ਅਸਲੇ ਸਮੇਤ ਇੱਕ ਦੋਸ਼ੀ ਕਾਬੂ, ਗਲੋਕ 9mm ਪਿਸਤੌਲ, 02 ਜਿੰਦਾ ਰੌਂਦ ਅਤੇ ਮਹਿੰਦਰਾ ਥਾਰ ਗੱਡੀ ਬਰਾਮਦ

ਲੁਧਿਆਣਾ
( ਵਿਜੇ ਭਾਂਬਰੀ )–
ਸ਼੍ਰੀ ਸਵਪਨ ਸ਼ਰਮਾ, IPS ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਹਰਪਾਲ ਸਿੰਘ , PPS ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ) ਲੁਧਿਆਣਾ ਜੀ, ਸ੍ਰੀ ਅਮਨਦੀਪ ਸਿੰਘ ਬਰਾੜ , PPS ਏਡੀਸੀਪੀ (ਇਨਵੈਸਟੀਗੇਸ਼ਨ) ਲੁਧਿਆਣਾ ਜੀ ਅਤੇ ਸ੍ਰੀ ਦੀਪਕਰਨ ਸਿੰਘ , PPS ਏਸੀਪੀ/ਡਿਟੈਕਟਿਵ-2 ਲੁਧਿਆਣਾ ਜੀ ਦੀ ਅਗਵਾਈ ਹੇਠ, ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ, ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਨਿਗਰਾਨੀ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਜਾਇਜ਼ ਅਸਲਾ ਰੱਖਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਮੁਹਿੰਮ ਤਹਿਤ ਸਪੈਸ਼ਲ ਸੈੱਲ ਲੁਧਿਆਣਾ ਦੀ ਟੀਮ ਵੱਲੋਂ ਥਾਣਾ ਪੀ.ਏ.ਯੂ ਲੁਧਿਆਣਾ ਦੇ ਏਰੀਆ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਗਲੋਕ 9mm ਪਿਸਤੌਲ ਸਮੇਤ ਮੈਗਜ਼ੀਨ ਅਤੇ 02 ਰੌਂਦ ਜਿੰਦਾ 9mm ਬਰਾਮਦ ਕੀਤੇ ਗਏ ਹਨ।
ਮਿਤੀ 09-03-2026 ਨੂੰ ASI ਭੁਪਿੰਦਰ ਸਿੰਘ ਨੰ.1233/ਲੁਧਿ. ਨੇ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਨਾਕਾਬੰਦੀ ਮਹਾਰਾਜਾ ਨਗਰ ਨੇੜੇ ਸਰਕਟ ਹਾਉਸ ਮੁਖਬਰੀ ਦੇ ਅਧਾਰ ’ਤੇ ਦੋਸ਼ੀ ਸਿਮਰਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਸੀੜਾ, ਥਾਣਾ ਮੇਹਰਬਾਨ, ਲੁਧਿਆਣਾ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 09.03.2026 ਅਧੀਨ ਧਾਰਾ 25, 54, 59 ਆਰਮਜ਼ ਐਕਟ ਥਾਣਾ ਪੀ.ਏ.ਯੂ ਲੁਧਿਆਣਾ ਵਿਖੇ ਦਰਜ ਕੀਤਾ।ਮੁਖਬਰੀ ਦੇ ਮੁਤਾਬਕ ਸੱਗੂ ਚੌਕ ਤੋਂ ਰਾਜਪੁਰਾ ਚੌਕ ਵੱਲ ਜਾਂਦੀ ਸੜਕ ਉੱਤੇ ਪੀ.ਏ.ਯੂ ਦੀ ਕੰਧ ਨਾਲ ਖੜੀ ਮਹਿੰਦਰਾ ਥਾਰ ਗੱਡੀ ਨੰਬਰੀ PB02-EP-0404 ਵਿੱਚੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ ਇੱਕ ਗਲੋਕ 9mm ਪਿਸਤੌਲ ਸਮੇਤ ਮੈਗਜ਼ੀਨ ਅਤੇ 02 ਰੌਂਦ ਜਿੰਦਾ 9mm ਬਰਾਮਦ ਕੀਤੇ ਗਏ।
ਦੋਸ਼ੀ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.