August 17, 2026

Justice News

ਅਵਾਮ ਦੀ ਆਵਾਜ਼

ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾ ਦੇ ਖਿਲਾਫ਼ ਪਹਿਲਾਂ ਡਿਕੈਤੀ, ਕਿਡਨੈਪਿੰਗ, ਲੜਾਈ ਝਗੜੇ,  ਅਸਲ੍ਹਾ ਐਕਟ, ਐਨ.ਡੀ.ਪੀ.ਐਸ ਐਕਟ ਅਧੀਨ 7 ਮੁਕੱਦਮੇਂ ਦਰਜ਼ ਹਨ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਅਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਅਨੁਭਵ ਜੈਨ ਏ.ਸੀ.ਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਜੀਤ ਸਿੰਘ, ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਲੁੱਟਾ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
      ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਨੇ ਦੱਸਿਆਂ ਕਿ ਇਹ ਮੁਕੱਦਮਾਂ ਮੁਦੱਈ ਰਾਹੁਲ ਕੁਮਾਰ ਚੋਧਰੀ ਵਾਸੀ ਮੁੱਜਫਰਪੁਰ, ਬਿਹਾਰ ਹਾਲ ਦਸ਼ਮੇਸ਼ ਐਵਨਿਊ, ਫੋਕਲ ਪੁਆਇੰਟ, ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਸੀ ਕਿ ਉਸ ਪਾਸੋਂ ਮਿਤੀ 27-02-2026 ਨੂੰ ਸੁਭਾ 04:40 ਵਜੇ, ਮੋੜ ਰਜਿੰਦਰ ਨਗਰ ਅੰਮ੍ਰਿਤਸਰ ਲਾਗੋਂ ਤਿੰਨ ਨਾਮਲੂਮ ਵਿਅਕਤੀਆ ਵੱਲੋ ਉਸਦਾ ਮੋਟਰਸਾਇਕਲ ਨੰਬਰ PB08-FB-3615 ਮਾਰਕਾ ਸਪਲੈਡਰ ਰੰਗ ਕਾਲਾ ਅਤੇ ਮੋਬਾਇਲ ਫ਼ੋਨ ਮਾਰਕਾ INFINIX NOTE-40 ਅਤੇ 4000/- ਰੁਪਏ ਭਾਰਤੀ ਕਰੰਸੀ ਖੋਹ ਕਰਕੇ ਲੈ ਗਏ। ਜਿਸ ਤੇ ਮੁਕੱਦਮਾਂ ਨੰਬਰ 57 ਮਿਤੀ 27-02-2026 ਜੁਰਮ 304 (2)/3(5) ਬੀ.ਐਨ.ਐਸ ਅਧੀਨ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆਂ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਸਨੈਚਿੰਗ ਕਰਨ ਵਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੈਰੀ ਪੁੱਤਰ ਸੁਖਦੇਵ ਸਿੰਘ ਵਾਸੀ ਮਕਾਨ ਨੰਬਰ 884, ਗਲੀ ਨੰਬਰ 04, ਮਕਬੂਲਪੁਰਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਗਲੀ ਨੰਬਰ 01, ਮਕਬੂਲਪੁਰਾ ਅੰਮ੍ਰਿਤਸਰ ਅਤੇ ਧਰਮਵੀਰ ਸਿੰਘ ਉਰਫ਼ ਹੱਡੀ ਪੁੱਤਰ ਪਵਿੰਦਰ ਸਿੰਘ ਵਾਸੀ ਗਲੀ ਨੰਬਰ 2, ਜਵਾਹਰ ਨਗਰ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਸ਼ੁਦਾ ਮੋਟਰਸਾਇਕਲ ਨੰਬਰ PB08-FB-3615 ਮਾਰਕਾ ਸਪਲੈਡਰ ਰੰਗ ਕਾਲਾ ਅਤੇ ਮੋਬਾਇਲ ਫੋਨ ਮਾਰਕਾ INFINIX NOTE-40 ਅਤੇ ਵਾਰਦਾਤ ਸਮੇ ਵਰਤਿਆ ਦਾਤਰ ਲੋਹਾ ਅਤੇ ਖਿਡੋਣਾ ਪਿਸਤੋਲ ਬ੍ਰਾਮਦ ਕੀਤਾ ਗਿਆ।
ਦੋਸ਼ੀਆਂ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇ:-
1.) ਗ੍ਰਿਫ਼ਤਾਰ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ਼ ਸ਼ੈਰੀ ਦੇ ਖਿਲਾਫ਼ ਡਕੈਤੀ, ਲੜਾਈ ਝਗੜਾ ਤੇ ਅਸਲ੍ਹਾ ਐਕਟ ਦੇ 2 ਮੁਕੱਦਮੇਂ ਦਰਜ਼ ਹਨ।
2.) ਗ੍ਰਿਫ਼ਤਾਰ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਖਿਲਾਫ਼ ਦਰਜ ਐਨ.ਡੀ.ਪੀ.ਐਸ ਐਕਟ ਅਧੀਨ 1 ਮੁਕੱਦਮਾਂ ਦਰਜ਼ ਹੈ।
3.) ਗ੍ਰਿਫ਼ਤਾਰ ਮੁਲਜ਼ਮ ਧਰਮਵੀਰ ਸਿੰਘ ਉਰਫ਼ ਹੱਡੀ ਦੇ ਖਿਲਾਫ਼ ਡਕੈਤੀ, ਕਿਡਨੈਪਿੰਗ, ਲੜਾਈ ਝਗੜੇ ਤੇ ਅਸਲ੍ਹਾ ਐਕਟ ਅਧੀਨ 4 ਮੁਕੱਦਮੇਂ ਦਰਜ਼ ਹਨ।

2 Attachments  •  Scanned by Gmail

 

Leave a Reply

Your email address will not be published. Required fields are marked *

Copyright © All rights reserved. | Newsphere by AF themes.