ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ* ਮੰਤਰੀ ਮੁੰਡੀਆਂ ਨੇ ਅਹੁੱਦੇਦਾਰਾਂ ਨੂੰ ਦਿੱਤੀ ਮੁਬਾਰਕਬਾਦ

ਲੁਧਿਆਣਾ
(  ਜਸਟਿਸ ਨਿਊਜ਼  )–
ਬਲਾਕ ਸੰਮਤੀ ਲੁਧਿਆਣਾ-2 ਲਈ ਅੱਜ ਸਰਬਸੰਮਤੀ ਨਾਲ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਦੋਵੇਂ ਅਹੁੱਦੇਦਾਰਾਂ ਨੂੰ ਆਪਣੀ ਨਵੀਂ ਜਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਮੁਬਾਰਕਬਾਦ ਦਿੱਤੀ।ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਵਿੱਚ ਹੋਈਆਂ ਬਲਾਕ ਸੰਮਤੀ ਚੋਣਾਂ ਲਈ ਪੰਜਾਬ ਸਰਕਾਰ ਵੱਲੋਂ 5 ਮਾਰਚ ਤੱਕ ਹਲਕਾ ਸਾਹਨੇਵਾਲ ਅਧੀਨ ਲੁਧਿਆਣਾ ਬਲਾਕ-2 ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ਤਹਿਤ ਅੱਜ ਲੁਧਿਆਣਾ ਬਲਾਕ-2 ਦੇ ਬੀ ਡੀ ਪੀ ਓ ਦਫਤਰ ਵਿਖੇ ਬਲਾਕ ਸੰਮਤੀ-2 ਦੇ ਚੇਅਰਮੈਨ ਤੇ ਉਪ-ਚੇਅਰਮੈਨ ਦੀ ਚੋਣ ਲਈ ਕਰਵਾਈ ਆਰੰਭੀ ਗਈ ਸੀ। ਇਹ ਚੋਣ ਐਸ.ਡੀ.ਐਮ. ਪੂਰਬੀ ਜਸਲੀਨ ਕੌਰ ਭੁੱਲਰ ਦੀ ਨਿਗਰਾਨੀ ਹੇਠ ਕਰਵਾਈ ਗਈ ਜਿਸ ਵਿੱਚ ਦਰਸ਼ਨ ਸਿੰਘ ਮਾਹਲਾ ਨੂੰ ਸਰਬਸੰਮਤੀ ਨਾਲ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ। ਸਿੱਟੇ ਵਜੋਂ ਬਲਾਕ ਸੰਮਤੀ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਸਨ ਅਤੇ ਅੱਜ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੌਕੇ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।
ਨਵ-ਨਿਯੁਕਤ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਲਾਕ ਸੰਮਤੀ ਮੈਂਬਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਸਰਬਸੰਮਤੀ ਨਾਲ ਮੈਨੂੰ ਚੇਅਰਮੈਨ ਚੁਣਿਆ ਹੈ। ਉਨ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਸਮੇਤ ਪਾਰਟੀ ਹਾਈ ਕਮਾਂਡ ਅਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਸਮੁੱਚੀ ਟੀਮ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।  ਇਸ ਮੌਕੇ ਬੀ.ਡੀ.ਪੀਓ ਰਾਜਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ ਗਰੇਵਾਲ ਖਾਸੀ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਕੌਂਸਲਰ ਜਸਪਾਲ ਸਿੰਘ, ਸਰਪੰਚ ਗਗਨਦੀਪ ਸਿੰਘ, ਦਵਿੰਦਰ ਸਿੰਘ ਯੂਐਸਏ, ਰਸ਼ਪਾਲ ਸਿੰਘ ਪੀਏ, ਇਕਬਾਲ ਸਿੰਘ ਪੀਏ, ਸਰਪੰਚ ਪਰਮਿੰਦਰ ਸਿੰਘ, ਸਰਪੰਚ ਬਿੰਦਰ ਵਿਰਕ, ਮਨਜਿੰਦਰ ਸਿੰਘ ਭੋਲਾ, ਸਾਬਕਾ ਸਰਪੰਚ ਟੀਟੂ ਜੋਲੀ, ਸਾਬਕਾ ਸਰਪੰਚ ਨੰਨੂ, ਸ਼ਮਾ ਭਾਮੀਆ, ਰੋਬਿਨ ਸਿੰਘ ਮਾਹਲਾ, ਸਨੀ ਵਰਮਾ, ਹਰਬੰਸ ਸਿੰਘ ਗਰੇਵਾਲ, ਡਾਕਟਰ ਚਰਨਜੀਤ ਸਿੰਘ, ਹਰਮਨ ਗਰੇਵਾਲ, ਮਨਜੀਤ ਸਿੰਘ ਗਰੇਵਾਲ ਸਾਬਕਾ ਸਰਪੰਚ, ਪੰਕਜ, ਗੁਲਜੀਤ ਗਰੇਵਾਲ, ਦਲਜੀਤ ਗਰੇਵਾਲ, ਕਾਲਾ ਗਰੇਵਾਲ, ਮਣੀ ਪੰਚ, ਸਰਪੰਚ ਕੁਲਵੰਤ ਸਿੰਘ ਭਾਮੀਆ ਖੁਰਦ, ਜਗਰੂਪ ਸਿੰਘ ਰੂਪੀ, ਅਸ਼ੋਕ ਘਈ ਪੰਚ ਅਤੇ ਹੋਰ ਸਾਥੀ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin