August 17, 2026

Justice News

ਅਵਾਮ ਦੀ ਆਵਾਜ਼

ਜੱਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਦੀ ਅਗਵਾਈ ‘ਚ ਵੱਖ-ਵੱਖ ਰੰਘਰੇਟਾ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਖੇਡਿਆ ਜਾਵੇਗਾ ਮੁਹੱਲਾ- ਭਾਈ ਵਿਰਸਾ ਸਿੰਘ ਖ਼ਾਲਸਾ 

ਰਣਜੀਤ ਸਿੰਘ ਮਸੌਣ
ਸ੍ਰੀ ਅਨੰਦਪੁਰ ਸਾਹਿਬ/ਅੰਮ੍ਰਿਤਸਰ,
ਹੋਲਾ ਮੁਹੱਲਾ ਸ੍ਰੀ ਅਨੰਦਪੁਰ ਸਾਹਿਬ ਮੌਕੇ ਹਰ ਸਾਲ ਦੀ ਤਰ੍ਹਾਂ ਰੰਗਰੇਟਾ ਨਿਹੰਗ ਸਿੰਘ  ਜੱਥੇਬੰਦੀਆਂ ਵੱਲੋਂ 4 ਮਾਰਚ ਨੂੰ ਹੋਲਾ ਮੁਹੱਲਾ ਮੌਕੇ ਦਸਮੇਸ਼ ਤਰਨਾ ਦਲ ਦੇ ਮੁੱਖੀ ਅਤੇ ਰੰਗਰੇਟਾ ਕੌਮ ਦੇ ਜੰਗੀ ਜਰਨੈਲ ਜੱਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਦੀ ਅਗਵਾਈ ‘ਚ ਮੁਹੱਲਾ ਖੇਡਣ ਦੀ ਮਰਿਯਾਦਾ ਚਲਾਈ ਹੋਈ ਹੈ ਅਤੇ ਇਸ ਮਰਿਯਾਦਾ ਤਹਿਤ ਕੌਮ ਦੀਆਂ 40 ਜੱਥੇਬੰਦੀਆਂ ਉਹਨਾਂ ਦੀ ਅਗਵਾਈ ਹੇਠ ਮੁਹੱਲਾ ਖੇਡ ਕੇ ਆਈ ਸੰਗਤ ਨੂੰ ਘੌੜਸਵਾਰੀ, ਨੇਜ਼ਾਬਾਜ਼ੀ, ਗਤਕਾਬਾਜ਼ੀ, ਪੈਂਤੜੇ ਕੱਢਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਨਾਲ ਜੋੜਨਗੀਆ।
   ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਰੰਗਰੇਟਾ ਨਿਹੰਗ ਸਿੰਘ ਜੱਥੇਬੰਦੀਆਂ ਦੇ ਮੀਡੀਆ ਇੰਚਾਰਜ਼ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਦਿੱਤੀਆਂ, ਉਹਨਾਂ ਦੱਸਿਆਂ ਕਿ ਮੁਹੱਲੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦਸਮੇਸ਼ ਤਰਨਾ ਦਲ ਵੱਲੋਂ ਗੁਰਦੁਆਰਾ ਯਾਦਗਾਰ ਬਾਬਾ ਸਦਾ ਨੰਦ ਜੀ, ਮਾਤਾ ਪ੍ਰੇਮੋ ਅਕੈਡਮੀ ਰੋਡ ਛਾਉਣੀ ਨਿਹੰਗ ਸਿੰਘਾਂ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦਲ ਪੰਥ ਸ਼ਹੀਦ ਬਾਬਾ ਜੀਵਨ ਸਿੰਘ ਮਾਂਝਾ ਤਰਨਾ ਦਲ ਅਤੇ ਮਾਲਵਾ ਤਰਨ ਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਵੱਲੋਂ ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਜ਼ਦੀਕ ਕਿਲਾ ਅਨੰਦਗੜ ਸਾਹਿਬ ਵਿਖੇ ਅਰੰਭ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ 4 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਤੇ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਿੰਘ ਸਾਹਿਬ ਜੱਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਦੀ ਅਗਵਾਈ ਹੇਠ ‘ਚ ਮੁਹੱੱਲਾ ਖੇਡਿਆ ਜਾਵੇਗਾ।         ਇਸ ਮੁਹੱਲੇ ਵਿੱਚ ਵਿਸ਼ੇਸ਼ ਤੌਰ ਤੇ ਜੱਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜੱਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ, ਜੱਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾਪੁਰ, ਜੱਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜੱਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਮੀਤ ਜੱਥੇਦਾਰ ਨਰਿੰਦਰ ਸਿੰਘ, ਭਾਈ ਸੁਖਦੇਵ ਸਿੰਘ ਫ਼ੌਜ ਜਗਰਾਓਂ, ਜੱਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜ ਖੇੜੀ ਤੇ ਜੱਥੇਦਾਰ ਸਤਨਾਮ ਸਿੰਘ ਰੱਤੜਾ, ਬਾਬਾ ਬਲਬੀਰ ਸਿੰਘ ਖਾਪੜਖੇੜੀ, ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਹਜ਼ਾਰਾਂ ਫੌਜਾਂ ਸ਼ਾਮਲ ਹੋਣਗੀਆ ਅਤੇ ਇਸ ਮੌਕੇ ਦੇਗਾਂ ਸਰਦਾਈਆਂ ਤੇ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.