August 17, 2026

Justice News

ਅਵਾਮ ਦੀ ਆਵਾਜ਼

ਸ਼ਾਂਤੀ ਪੂਰਵਕ ਢੰਗ ਨਾਲ ਸਾਰਾ ਸ਼ਹਿਰ ਰਿਹਾ ਮੁਕੰਮਲ ਬੰਦ

ਸਮਾਣਾ
(ਰੰਮੀ ਸਹਿਗਲ)
ਖਾਲਸਾਈ ਰੰਗ ਵਿੱਚ ਰੰਗਿਆ ਗਿਆ ਸਮਾਣਾ ਸ਼ਹਿਰ, ਧਰਮ ਯੁੱਧ ਮੋਰਚੇ ਦਾ ਰੋਸ ਮਾਰਚ ਇਤਿਹਾਸਕ ਹੋ ਨਿਬੜਿਆ ਸ਼ਾਂਤੀ ਪੂਰਵਕ ਢੰਗ ਨਾਲ ਸਾਰਾ ਸ਼ਹਿਰ ਰਿਹਾ ਮੁਕੰਮਲ ਬੰਦ   ਜਾਗਤ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲੇ ਦੁਸ਼ਟਾਂ ਲਈ ਬੇਮਿਸਾਲ ਸਜ਼ਾ ਦਾ ਕਾਨੂੰਨ ਬਣਾਉਣ ਲਈ ਆਰੰਭੇ ਹੋਏ  ‘ਧਰਮ ਯੁੱਧ ਮੋਰਚਾ’ ਸਮਾਣਾ ਵੱਲੋਂ ਦਿੱਤੀ ਗਈ ਸਮਾਣਾ ਬੰਦ ਦੀ ਕਾਲ ਨੂੰ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ  ਪੂਰਨ ਸਮਰਥਨ ਦਿੱਤਾ ਗਿਆ, ਸਾਰੇ ਬਾਜ਼ਾਰ ਅਤੇ ਮੰਡੀਆਂ ਬੰਦ ਰਹੀਆਂ। ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਅਰੰਭੇ ਹੋਏ ਸੰਘਰਸ਼ ਦੇ 520ਵੇਂ ਦਿਨ ਸਮਾਣਾ ਸ਼ਹਿਰ ਉਸ ਵੇਲੇ ਗੁਰੂ ਰੰਗ ਵਿੱਚ ਰੰਗਿਆ ਗਿਆ ਜਦ ਧਰਮ ਯੁੱਧ ਮੋਰਚੇ ਦੇ ਬਸੰਤੀ ਰੰਗ ਵਾਲੇ ਨਿਸ਼ਾਨ ਸਾਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਲਹਿਰਾਉਂਦੇ ਨਜ਼ਰ ਆਏ, ਇਸ ਨਜ਼ਾਰੇ ਨੂੰ ਤੱਕਕੇ ਟਾਵਰ ਉੱਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਚੜ੍ਹਦੀ ਕਲਾ ਵਿੱਚ ਜੈਕਾਰੇ ਬੁਲਾਏ ਅਤੇ ਸੰਗਤਾਂ ਦਾ ਧੰਨਵਾਦ ਕੀਤਾ । ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਅੱਜ ਧਰਮ ਯੁੱਧ ਮੋਰਚੇ ਦੇ ਵਿੱਚ ਹਾਜਰੀ ਲਗਵਾਉਣ ਪਹੁੰਚੀਆਂ। ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ  ਸ਼ਾਮਿਲ ਹੋ ਰਹੀਆਂ ਸੰਗਤਾਂ ਦੀ ਬਦੌਲਤ ਧਰਮ ਯੁੱਧ ਮੋਰਚਾ ਦਿਨੋ ਦਿਨ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ। ਇਸ ਮੌਕੇ ਮੋਰਚਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਬੇਅਦਬੀਆਂ ਦਾ ਕਾਨੂੰਨ ਤੁਰੰਤ ਲਾਗੂ ਕਰਨ ਦੀ ਚਿਤਾਵਨੀ ਦਿੱਤੀ, ਜੇਕਰ ਸਰਕਾਰ ਢਿਲ ਮੱਠ ਦਾ ਰਵਈਆ ਜਾਰੀ ਰੱਖਦੀ ਹੈ ਤਾਂ ਇਹ ਸੰਘਰਸ਼ ਸਾਰੇ ਪੰਜਾਬ ਵਿੱਚ ਫੈਲ ਜਾਏਗਾ। ਜਿਸ ਨੂੰ ਸੰਭਾਲਣਾ ਪੰਜਾਬ ਸਰਕਾਰ ਦੇ ਵਸੋਂ ਬਾਹਰਾ ਹੋ ਸਕਦਾ ਹੈ। ਇਸ ਮੌਕੇ ਮੋਰਚੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਕੋਈ ਵੀ ਰਾਜਸੀ ਨੇਤਾ ਆਪਣੇ ਅਹੁਦੇ ਦਾ ਹਉਮੈ ਹੰਕਾਰ ਤਿਆਗ ਕੇ ਮੋਰਚੇ ਦੇ ਹੱਕ ਵਿੱਚ ਪਹੁੰਚ ਸਕਦਾ ਹੈ।
ਇਸ ਮੌਕੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੂੰ ਮੰਗਲਵਾਰ ਦੁਪਹਿਰ 1 ਵਜੇ ਤੱਕ ਧਰਮ ਯੁੱਧ ਮੋਰਚੇ ਦੀ ਸਟੇਜ ਤੇ ਪਹੁੰਚ ਕੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਦਿੱਤਾ ਗਿਆ, ਨਾ ਪਹੁੰਚਣ ‘ਤੇ ਸੰਗਤਾਂ ਵੱਲੋਂ ਉਹਨਾਂ ਦੇ ਘਰ ਜਾ ਕੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ।  ਕੌਮੀ ਢਾਡੀ ਸੋਭਾ ਸਿੰਘ ਸਿਤਾਰਾ ਨੇ ਸੰਗਤਾਂ ਵਿੱਚ ਜੋਸ਼ ਭਰਿਆ। ਮੋਰਚਾ ਪ੍ਰਬੰਧਕ ਕਮੇਟੀ ਦੇ ਆਗੂ ਅਮਿਤੋਜ਼ ਸਿੰਘ ਮਾਨ, ਕਾਕਾ ਸਿੰਘ ਕੋਟੜਾ, ਕਿਸਾਨ ਆਗੂ, ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ, ਤਲਵਿੰਦਰ ਸਿੰਘ ਔਲਖ, ਖੁਸ਼ਿੰਦਰ ਸਿੰਘ ਚਮਕੌਰ ਸਾਹਿਬ ਅਤੇ ਬਾਬਾ ਅਮਰਜੀਤ ਸਿੰਘ ਮਰਿਆਦਾ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਉਹਨਾਂ ਦੀਆਂ ਜਥੇਬੰਦੀਆਂ ਦਾ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਚਲਾਉਂਦੇ ਹੋਏ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਹੋਲਾ ਮਹੱਲਾ ਮਨਾਉਣ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਸਮਾਣਾ ਧਰਮ ਯੁੱਧ ਮੋਰਚੇ ਵਿੱਚ ਵੀ ਹਾਜ਼ਰੀ ਲਗਵਾਉਣ ਦਾ ਸੱਦਾ ਦਿੱਤਾ ਤਾਂ ਕਿ ਬੇਅਦਬੀਆਂ ਦਾ ਕਾਨੂੰਨ ਆਉਂਦੇ ਵਿਧਾਨ ਸਭਾ ਇਜਲਾਸ ਵਿੱਚ ਪੰਜਾਬ ਸਰਕਾਰ ਪਾਸੋਂ ਲਾਗੂ ਕਰਵਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ ਮਾਨਸ਼ਾਹੀਆ, ਸਾਹਿਬ ਸਿੰਘ, ਗੁਰਜੰਟ ਸਿੰਘ, ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਮਲਕੀਤ ਸਿੰਘ ਧਰਮੀ ਫੌਜੀ, ਜਗਤਾਰ ਸਿੰਘ ਰਾਜਲਾ, ਨਿਰਮਲ ਸਿੰਘ ਸਾਬਕਾ ਐਮਐਲਏ, ਡਾਕਟਰ ਸੋਨੂ ਸਿੰਘ, ਬਿਕਰਮਜੀਤ ਸਿੰਘ,  ਗੁਰਪ੍ਰੀਤ ਸਿੰਘ ਕਮਾਸਪੁਰ, ਸੁਖਵਿੰਦਰ ਸਿੰਘ ਫੌਜੀ, ਮੁਖਤਿਆਰ ਸਿੰਘ, ਜੱਸਾ ਸਿੰਘ ਨਿਹੰਗ, ਮੁਖਤਿਆਰ ਸਿੰਘ ਸੁਖਮਨੀ ਸਾਹਿਬ ਵਾਲੇ, ਜਰਨੈਲ ਸਿੰਘ, ਬਲਕਾਰ ਸਿੰਘ, ਰਵੀ ਸਿੰਘ, ਅੰਮ੍ਰਿਤਪਾਲ ਸਿੰਘ ਰੌਬੀਨ ਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਹਾਜ਼ਰ ਸਨ

Leave a Reply

Your email address will not be published. Required fields are marked *

Copyright © All rights reserved. | Newsphere by AF themes.