ਖੇਡ ਵਿਭਾਗ ਵੱਲੋਂ ਐਥਲੈਟਿਕਸ, ਬਾਸਕਟਬਾਲ, ਹਾਕੀ ਤੇ ਵਾਲੀਬਾਲ ‘ਚ ਖਿਡਾਰੀਆਂ ਦੀ ਚੋਣ ਲਈ ਟਰਾਇਲ ਕਰਵਾਏ ਗਏ

ਲੁਧਿਆਣਾ
( ਜਸਟਿਸ ਨਿਊਜ਼) –
ਖੇਡ ਵਿਭਾਗ ਵੱਲੋਂ ਲੁਧਿਆਣਾ ‘ਚ ਐਥਲੈਟਿਕਸ, ਬਾਸਕਟਬਾਲ, ਹਾਕੀ ਅਤੇ ਵਾਲੀਬਾਲ ਦੇ ਉਮਰ ਵਰਗ ਅੰ 14, ਅੰ 17, ਅੰ 19, ਅੰ 21 ਅਤੇ 21 ਪਲੱਸ ਗਰੁੱਪ ਵਿੱਚ ਚੋਣ ਲਈ ਟਰਾਇਲ ਕਰਵਾਏ ਗਏ।
ਟਰਾਇਲ ਦੌਰਾਨ ਕੁੱਲ 667 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 600 ਲੜਕੇ ਅਤੇ 67 ਲੜਕੀਆਂ ਸ਼ਾਮਲ ਸਨ।
ਇਸ ਮੌਕੇ ਖੇਡ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਗੁਰਦੀਪ ਕੌਰ ਅਤੇ ਡਾਇਰੈਕਟਰ ਟਰੇਨਿੰਗ (ਪੀ.ਆਈ.ਐਸ) ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ ਗਈ।ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਇਸ ਸਬੰਧੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੇਡ ਵਿਭਾਗ ਵੱਲੋਂ 28 ਫਰਵਰੀ ਤੋਂ 1 ਮਾਰਚ 2026 ਤੱਕ ਲੁਧਿਆਣਾ ਵਿਖੇ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਸਕੀਮ ਅਧੀਨ ਸਾਲ 2026-27 ਦੇ ਸੈਸ਼ਨ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸਿਲੈਕਸ਼ਨ ਟਰਾਇਲ ਕਰਵਾਏ ਗਏ ਹਨ।
ਟਰਾਇਲ ਦੌਰਾਨ ਐਥਲੈਟਿਕਸ (ਲੜਕੇ/ਲੜਕੀਆਂ) ਵਿੱਚ 93 ਖਿਡਾਰੀਆਂ ਨੇ ਹਿੱਸਾ ਲਿਆ ਜਦਕਿ  ਬਾਸਕਟਬਾਲ (ਲੜਕੇ/ਲੜਕੀਆਂ) ਵਿੱਚ 150, ਹਾਕੀ (ਲੜਕੇ) 223 ਅਤੇ ਵਾਲੀਬਾਲ (ਲੜਕੇ) ਵਿੱਚ 201 ਖਿਡਾਰੀ ਸ਼ਾਮਲ ਹੋਏ।ਜਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਨੇ ਅੱਗੇ ਦੱਸਿਆ ਕਿ ਐਥਲੈਟਿਕਸ ਅਤੇ ਬਾਸਕਟਬਾਲ ਖੇਡ ਦੇ ਟਰਾਇਲ ਸਥਾਨਕ ਗੁਰੂ ਨਾਨਕ ਸਟੇਡੀਅਮ, ਹਾਕੀ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵਾਲੀਬਾਲ ਦੇ ਟਰਾਇਲ ਐਸ ਸੀ ਡੀ ਸਰਕਾਰੀ ਕਾਲਜ (ਲੜਕੇ) ਵਿਖੇ ਕਰਵਾਏ ਗਏ।ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਡਾਈਟ, ਰਿਹਾਇਸ਼, ਖੇਡ ਸਮਾਨ ਅਤੇ ਉੱਚ ਪੱਧਰ ਦੀ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin