August 17, 2026

Justice News

ਅਵਾਮ ਦੀ ਆਵਾਜ਼

ਵਿਧਾਇਕ ਸਿੱਧੂ ਵੱਲੋਂ ਪੰਜ ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ 

ਲੁਧਿਆਣਾ,
( ਹਰਜਿੰਦਰ ਸਿੰਘ/ਵਿਜੈ ਭਾਂਬਰੀ/ਰਾਹੁਲ ਘਈ )
ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਵਾਰਡ ਨੰਬਰ 45 ਵਿਖੇ ਗਿਲ ਰੋਡ ਦੀ ਸੜਕ ਦੇ ਨਵੀਨੀਕਰਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਵਿਧਾਇਕ ਸਿੱਧੂ ਦਾ ਸਵਾਗਤ ਕੀਤਾ ਗਿਆ।ਇਸ ਸਮਾਗਮ ਵਿੱਚ ਪਹੁੰਚੇ ਭਾਰੀ ਇਕੱਠ ਵਿੱਚ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਵਿਧਾਇਕ ਸਿੱਧੂ ਦੇ ਰੂਪ ਵਿੱਚ ਸਾਨੂੰ ਇੱਕ ਇਮਾਨਦਾਰ ਅਤੇ ਨੇਕ ਦਿਲ ਵਿਧਾਇਕ ਮਿਲਿਆ ਹੈ ਜੋ ਇਲਾਕੇ ਦੇ ਕੰਮਾਂ ਨੂੰ ਆਪਣਾ ਨਿੱਜੀ ਕੰਮ ਸਮਝ ਕੇ ਕਰਦਾ ਹੈ।
ਇਸ ਮੌਕੇ ਕੌਂਸਲਰ ਪਰਮਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਇਹ ਸੜਕ ਦੋ ਪੜਾਵਾਂ ਵਿੱਚ ਬਣਾਈ ਜਾਵੇਗੀ ਜਿਸ ਦੀ ਲਾਗਤ ਲਗਭਗ 11 ਕਰੋੜ ਦੇ ਕਰੀਬ ਹੈ। ਪਹਿਲੇ ਪੜਾਅ ਵਿੱਚ ਬਣਨ ਵਾਲੀ ਸੜਕ ਦੀ ਲਾਗਤ ਪੰਜ ਕਰੋੜ 11 ਲੱਖ ਦੇ ਕਰੀਬ ਹੈਲਉਹਨਾਂ ਦੱਸਿਆ ਕਿ ਇਹ ਸੜਕ ਗਿੱਲ ਚੌਂਕ ਤੋਂ ਕੁਆਲਿਟੀ ਕੰਡੇ ਤੱਕ ਬਣਾਈ ਜਾਵੇਗੀ ਜੋ ਕਿ ਦੋਨਾਂ ਪਾਸਿਆਂ ਤੋਂ ਅੱਧਾ ਕਿਲੋਮੀਟਰ ਦਾ ਏਰੀਆ ਹੋਵੇਗਾ।ਇਸ ਮੌਕੇ ਉਹਨਾਂ ਨਾਲ ਕੌਂਸਲਰ ਯੁਵਰਾਜ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ, ਇਲਾਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ, ਜੋਨਲ ਕਮਿਸ਼ਨਰ ਗੁਰਪਾਲ ਸਿੰਘ, ਕੌਂਸਲਰ ਸੋਹਣ ਸਿੰਘ ਗੋਗਾ, ਰੇਸ਼ਮ ਸਿੰਘ ਸੱਗੂ, ਪੀ ਏ ਕਮਲਦੀਪ ਕਪੂਰ, ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ, ਚੇਅਰਮੈਨ ਮਨਪ੍ਰੀਤ ਸਿੰਘ, ਵਿਪਨ ਸੇਠੀ ਬਲਾਕ ਪ੍ਰਧਾਨ ਰਿੰਕੂ, ਸੁਖਵਿੰਦਰ ਸਿੰਘ ਦਹੇਲਾ, ਅਸ਼ੋਕ ਪੁਰੀ ਟਰੇਡ ਵਿੰਗ , ਵਿਧਾਇਕ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.