August 17, 2026

Justice News

ਅਵਾਮ ਦੀ ਆਵਾਜ਼

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਮਿਤੀ 1 ਤੋਂ 4 ਮਾਰਚ 2026 ਤੱਕ ਮਨਾਇਆ ਜਾਵੇਗਾ- ਡਾ.ਵਿਜੇ ਸਤਬੀਰ ਸਿੰਘ

ਨਾਂਦੇੜ
(  ਬਿਊਰੋ )
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਗੁਰਦੁਆਰਾ ਬੋਰਡ ਦੇ ਮਾਨਯੋਗ ਪ੍ਰਸ਼ਾਸਕ ਡਾ.ਵਿਜੇ ਸਤਬੀਰ ਸਿੰਘ ਜੀ ਇਨਾਂ ਦੇ ਮਾਰਗ ਦਰਸ਼ਨ ਵਿੱਚ ਹੋਲੇ ਮਹੱਲੇ ਦੇ ਸਮੂੰਹ ਸਮਾਗਮਾਂ ਦੀ  ਤਿਆਰੀਆਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਹੋਲੇ ਮਹੱਲੇ ਵਾਸਤੇ ਪੁੱਜ ਰਹੀ ਸਮੂੰਹ ਸਾਧ ਸੰਗਤ ਦੇ ਲੰਗਰ-ਪਾਣੀ, ਰਿਹਾਈਸ਼, ਹਸਪਤਾਲ, ਆਵਾ-ਜਾਵੀ ਅਤੇ ਹੋਰ ਜ਼ਰੂਰੀ ਪ੍ਰਬੰਧ ਵਾਸਤੇ ਗੁਰਦੁਆਰਾ ਬੋਰਡ ਦੇ ਮੁੱਖ ਅਧਿਕਾਰੀਆਂ, ਸਟਾਫ਼ ਆਦਿ ਦੀਆਂ ਜ਼ਿੰਮੇਵਾਰੀਆਂ ਦੇਕੇ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਨਾਲ ਸੰਗਤਾਂ ਨੂੰ ਕੋਈ ਵੀ ਔਕੜ ਪੇਸ਼ ਨਾ ਆਵੇ ਇਸ ਲਈ ਮੁੱਖ ਪ੍ਰਸ਼ਾਸਕ ਸਾਹਿਬ ਵੱਲੋਂ ਜ਼ਰੂਰੀ ਸੂਚਨਾਵਾਂ ਦਿੱਤੀਆਂ ਗਇਆ ਹਨ।
ਹੋਲੇ ਮਹੱਲੇ ਦੇ ਸਮਾਗਮ ਹੇਠ ਲਿਖੇ ਅਨੁਸਾਰ ਹੋਣਗੇ:-
ਮਿਤੀ 01 ਤੋਂ 04 ਮਾਰਚ 2026 ਤੱਕ ਤਖ਼ਤ ਸੱਚਖੰਡ ਸਾਹਿਬ ਵਿਖੇ ਦਿਵਾਨ ਸੱਜਣਗੇ ਇਸ ਸਮੇਂ ਪੰਥਕ ਰਾਗੀ ਜੱਥੇ, ਢਾਡੀ, ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ।ਮਿਤੀ 02 ਮਾਰਚ 2026 ਦੀ ਰਾਤ 9:00 ਤੋਂ 1:00 ਵੱਜੇ ਤੱਕ ਸਿੱਖ ਸੇਵਕ ਜੱਥਾ ਦਿੱਲੀ ਸਟੇਟ  ਵੱਲੋਂ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਮਿਤੀ 03 ਮਾਰਚ 2026 ਦੀ ਰਾਤ ਮੁੰਬਈ ਦੇ ਭਾਈ ਜੈਮਲ ਸਿੰਘ ਜੀ ਸਹਿਗਲ ਪਰਿਵਾਰ ਵੱਲੋਂ 76ਵਾਂ ਰੈਣ ਸਬਾਈ ਕੀਰਤਨ ਸਮਾਗਮ ਹੋਵੇਗਾ। ਜੋ ਰਾਤ 9:00 ਵਜੇ ਤੋਂ ਆਰੰਭ ਹੋਕੇ ਅੰਮ੍ਰਿਤ ਵੇਲੇ 3:00 ਵੱਜੇ ਤੱਕ ਚਲੇਗਾ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਜਥੇ ਕੀਰਤਨ ਦੀ ਹਾਜ਼ਰੀ ਭਰਨਗੇ।
ਮਿਤੀ 04 ਮਾਰਚ 2026 ਨੂੰ ਪ੍ਰੰਪਰਾਗਤ ਹੋਲੇ ਮਹੱਲੇ ਨਮਿਤ ਗੁਰੂ ਸਾਹਿਬ ਜੀ ਦੇ ਕਮਰ ਕਸੇ ਦੇ ਪਵਿੱਤਰ ਸ਼ਸਤਰ ਸੰਗਤਾਂ ਦੇ ਦਰਸ਼ਨ ਅਤੇ ਮਰਿਯਾਦਾ ਅਨੁਸਾਰ ਸਿੰਘਾਸਨ ਅਸਥਾਨ ਦੇ ਮੁੱਖ ਦੁਆਰ ਦੇ ਸਾਹਮਣੇ ਸਜਾਏ ਜਾਣਗੇ ਉਪਰੰਤ ਪਵਿੱਤਰ ਸਸ਼ਤਰਾਂ ਦੀ ਪੁਜਨ, ਭਜਨ, ਤਿਲਕ ਦੀ ਰਸਮ ਅਦਾ ਕੀਤੀ ਜਾਵੇਗੀ। ਜੁਧਮਈ ਬਾਣੀ ਦੇ ਪਾਠ ਉਪਰੰਤ ਧਾਰਮਿਕ ਰਿਵਾਇਤ ਅਨੁਸਾਰ ਸ਼ਾਮ 4:00 ਵੱਜੇ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਹੋਲਾ ਮਹੱਲਾ ਦਾ ਮਹੱਲਾ ਮਾਨਯੋਗ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਪੰਜ ਪਿਆਰੇ ਸਾਹਿਬਾਨ ਜੀ ਦੇ ਸਰਪ੍ਰਸਤੀ ਹੇਠ ਹੋਲੇ ਮਹੱਲੇ ਦੀ ਆਰੰਭਤਾ ਹੋਵੇਗੀ। ਜਿਸ ਵਿੱਚ ਗੁਰੂ ਸਾਹਿਬ ਜੀ ਦੇ ਨਿਸ਼ਾਨ ਸਾਹਿਬ, ਘੋੜੇ, ਕੀਰਤਨੀ ਜੱਥੇ, ਭਜਨ ਮੰਡਲੀ, ਗਤਕਾ ਪਾਰਟੀਆਂ ਇਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾ ਪੂਰੇ ਜਾਹੋ-ਜਲਾਲ ਨਾਲ ਪ੍ਰੰਪਰਾਗਤ ਮਾਰਗਾਂ ਤੋ ਹੁੰਦੇ ਹੋਏ ਹੱਲਾ ਬੋਲ ਚੌਂਕ (ਮਹਾਂਵੀਰ ਚੌਂਕ) ਵਿਖੇ ਪੁੱਜ ਕੇ ਹੱਲਾ ਹੋਵੇਗਾ। ਉਪਰੰਤ ਬਾਉਲੀ ਸਾਹਿਬ ਵਿਖੇ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਕਰ ਪ੍ਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਪੁਜੇਗਾ, ਉੱਥੋਂ ਚਲ ਕੇ ਤਕਰੀਬਨ 10 ਵਜੇ ਤਖ਼ਤ ਸਾਹਿਬ ਵਿਖੇ ਪੁੱਜ ਕੇ ਮਹੱਲੇ ਦੀ ਸਮਾਪਤੀ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਕਿ ਇਨਾਂ ਸਾਰੀਆਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੇ ਆਸ਼ੀਸ਼ਾਂ ਦੇ ਪਾਤਰ ਬਣੋ ਜੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.