August 17, 2026

Justice News

ਅਵਾਮ ਦੀ ਆਵਾਜ਼

ਈਡੀਅਟ ਕਲੱਬ ਵੱਲੋਂ 14ਵਾਂ ਜਸਪਾਲ ਭੱਟੀ ਐਵਾਰਡ ਸ਼ੋਅ 1 ਮਾਰਚ ਨੂੰ ਲੁਧਿਆਣਾ ‘ਚ=ਇਸ਼ਮੀਤ ਸਿੰਘ ਸੰਗੀਤ ਅਕੈਡਮੀ ਦੇ ਆਡੀਟੋਰੀਅਮ ‘ਚ ਲੱਗਣਗੀਆਂ ਰੌਣਕਾਂ

ਲੁਧਿਆਣਾ

( ਜਸਟਿਸ ਨਿਊਜ਼  )

ਈਡੀਅਟ ਕਲੱਬ ਵੱਲੋਂ ਪਿਛਲੇ ਤੇਰਾਂ ਸਾਲ ਤੋਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ 14ਵਾਂ ਜਸਪਾਲ ਭੱਟੀ ਅਵਾਰਡ ਸ਼ੋਅ ਲੁਧਿਆਣਾ ਦੇ ਇਸ਼ਮੀਤ ਸਿੰਘ ਮਿਊਜਿਕ ਇੰਸਟੀਚਿਊਟ ਦੇ ਆਡੀਟੋਰੀਅਮ ‘ਚ ਇੱਕ ਮਾਰਚ ਸ਼ਾਮ 4.30 ਵਜੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਡਾ.ਰਾਜਿੰਦਰ ਰਿਖੀ ‘ਈਡੀਅਟ’, ਅਵਾਰਡ ਸ਼ੋਅ ਦੀ ਮੁੱਖ ਆਰਗੇਨਾਈਜ਼ਰ ਅਤੇ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਅਤੇ ਪੈਟਰਨ ਸੰਮੀ ਚੌਧਰੀ ਨੇ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿਚ ਵਿਸ਼ਵ ਪ੍ਰਸਿੱਧ ਹਾਸ ਕਲਾਕਾਰ, ਫਿਲਮੀ, ਅਕਾਦਮਿਕ, ਖੇਡਾਂ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਸ਼ਿਰਕਤ ਕਰਨਗੀਆਂ।

ਇਸ ਐਵਾਰਡ ਸ਼ੋਅ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਹਾਸਰਸ ਅਦਾਕਾਰ ਬੀ.ਐਨ ਸ਼ਰਮਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ, ਪ੍ਰਸਿੱਧ ਗਜ਼ਲ਼ ਗਾਇਕ ਜੈਜ਼ਿਮ ਸ਼ਰਮਾ ਨੂੰ ਸੁਰ ਰਤਨ ਅਵਾਰਡ, ਦੀਪਕ ਮੈਣੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ, ਭਾਰਤੀ ਮਹਿਲਾ ਹਾਕੀ ਦੀ ਖਿਡਾਰਨ ਮੋਨਿਕਾ ਮਲਿਕ ਨੂੰ ਆਇਰਨ ਲੇਡੀ ਅਵਾਰਡ, ਪ੍ਰਸਿੱਧ ਵੀਡੀਓ ਡਾਇਰੈਕਟਰ ਪਰਮੋਦ ਸ਼ਰਮਾ ਰਾਣਾ ਨੂੰ ਬੈਸਟ ਵੀਡੀਓ ਡਾਇਰੈਕਟਰ ਅਵਾਰਡ, ਜੰਮੂ ਤੋਂ ਵਿਸ਼ਵ ਪ੍ਰਸਿੱਧ ਕਾਰਟੂਨਿਸਟ ਅਤੇ ਡਿਜ਼ਾਇਨਰ ਚੰਦਰ ਸ਼ੇਖਰ ਬੰਟੀ ਨੂੰ ਇੰਟਰਨੈਸ਼ਨਲ ਕਾਰਟੂਨਿਸਟ ਅਤੇ ਡਿਜ਼ਾਈਨਰ ਅਵਾਰਡ, ਪੰਡਿਤ ਰਾਜਨ ਸ਼ਰਮਾ ਨੂੰ ਸਮਰਾਟ-ਏ-ਜੋਤਿਸ਼ ਅਵਾਰਡ, ਰਿਟਾਇਰਡ ਪ੍ਰਿੰਸੀਪਲ ਵਿਜੇ ਗਰਗ ਨੂੰ ਸੁਰਜੀਤ ਪਾਤਰ ਅਵਾਰਡ, ਡਾ.ਕੇ.ਐਸ ਪਾਰਸ ਨੂੰ ਜੋਤਿਸ਼ ਰਤਨ ਅਵਾਰਡ ਅਤੇ ਸੇਂਟ ਸੋਲਜ਼ਰ ਗਰੁੱਪ ਆਫ਼ ਸਕੂਲ’ਜ਼ ਦੀ ਡਾਇਰੈਕਟਰ ਅਮਨਦੀਪ ਕੌਰ ਬੈਸਟ ਐਜ਼ੂਕੇਸ਼ਨਿਸਟ ਅਵਾਰਡ ਦਿੱਤਾ ਜਾਵੇਗਾ।

ਪੀਟੀਸੀ ਚੈਨਲ ‘ਤੇ ਚੱਲਦੇ ਵਾਇਸ ਆਫ਼ ਪੰਜਾਬ ਸ਼ੋਅ ਦੇ ਮੈਨਟੋਰ ਅਤੇ ਵਿਸ਼ਵ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਵੀ ਇਸ ਸ਼ੋਅ ਵਿੱਚ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਇਸ ਅਵਾਰਡ ਸ਼ੋਅ ਵਿੱਚ ਬਾਲੀਵੁੱਡ, ਪਾਲੀਵੁੱਡ ਸਿਤਾਰੇ ਅਰਵਿੰਦਰ ਭੱਟੀ, ਅਮਨਦੀਪ ਕੌਰ, ਦੀਪਕ ਰਾਜਾ, ਖਿਯਾਤੀ ਮਹਿਰਾ, ਦੀਪਕ ਤਿੱਲੀ, ਵੈਰੋਨਿਕਾ ਖੋਸਲਾ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ।ਇਸ ਅਵਾਰਡ ਸ਼ੋਅ ਨੂੰ ਕਰਵਾਉਣ ਲਈ ਸੰਜੀਵ ਭੰਡਾਰੀ, ਦਲਬੀਰ ਸਿੰਘ ਮੱਕੜ, ਸ਼ਿਵਰਾਜ ਸਿੰਘ, ਕੁਲਵਿੰਦਰ ਸਿੰਘ ਬੁੱਟਰ, ਸੁਮੀਤ ਕਾਲੀਆ, ਸੁਖਦੇਵ ਸਿੰਘ, ਰਿੰਕੂ ਰਈਆ ਅਤੇ ਹੋਰਨਾਂ ਸਾਥੀਆਂ ਦਾ ਭਰਪੂਰ ਯੋਗਦਾਨ ਮਿਲ ਰਿਹਾ ਹੈ।

==–

Leave a Reply

Your email address will not be published. Required fields are marked *

Copyright © All rights reserved. | Newsphere by AF themes.