August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਨੇ ਨੌ ਵਿਕਟਾਂ ਨਾਲ ਹਰਿਆਣੇ ਤੋਂ ਪ੍ਰਾਪਤ ਕੀਤੀ ਜਿੱਤ =ਦਿਸ਼ਾ ਸੈਨੀ ਰਹੀ ਵੁਮਨ ਆਫ ਦਾ ਮੈਚ

 ਪਟਿਆਲਾ
(ਪੱਤਰ ਪ੍ਰੇਰਕ  )
ਤੀਜੇ ਆਲ ਇੰਡੀਆ ਸੁਨੀਤਾ ਸੱਗੀ ਮਿਗਲਾਨੀ ਮੈਮੋਰੀਅਲ ਟੀ-20 ਕ੍ਰਿਕਟ ਟੂਰਨਾਮੈਂਟ ਦਾ ਆਯੋਜਨ 16 ਫਰਵਰੀ ਤੋਂ 20 ਫਰਵਰੀ ਤੱਕ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਐਚ ਆਰ ਸੱਗੀ ਕ੍ਰਿਕਟ ਗਰਾਊਂਡ , ਰਾਜਪੁਰਾ ਰੋਡ,ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ,ਚੰਡੀਗੜ੍ਹ ,ਹਰਿਆਣਾ ,ਦਿੱਲੀ ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।ਪੰਜਾਬ ਅਤੇ ਹਰਿਆਣਾ ਵੁਮੇਨ ਸੀਨੀਅਰ ਟੀਮ ਦੇ ਮੈਚ ਦੌਰਾਨ ਹਰਿਆਣਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਹਰਿਆਣਾ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 58 ਦੌੜਾਂ ਬਣਾਈਆਂ, ਜਿਸ ਵਿੱਚ ਨਿਮਿਸ਼ਾ ਕੁੰਡੂ ਨੇ 14 ਦੌੜਾਂ ਅਤੇ ਕਾਜਲ (ਕੈਪਟਨ) ਨੇ ਪੰਜ ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਦਿਸ਼ਾ ਸੈਣੀ ਨੇ ਤਿੰਨ ਵਿਕਟਾਂ, ਗੁਰਵੀਨ ਕੌਰ ਨੇ ਦੋ ਵਿਕਟਾਂ ਅਤੇ ਮਨੂ ਨੇ ਦੋ ਵਿਕਟਾਂ ਹਾਸਲ ਕੀਤੀਆਂ ਪੰਜਾਬ ਨੇ ਆਪਣੀ ਪਾਰੀ ਖੇਡਦੇ ਹੋਏ 5.3 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ਨਾਲ 60 ਦੌੜਾਂ ਬਣਾਈਆਂ ਅਤੇ ਇਹ ਮੁਕਾਬਲਾ ਨੌ ਵਿਕਟਾਂ ਨਾਲ ਜਿੱਤ ਲਿਆ ।ਇਸ ਵਿੱਚ ਹਰਸਿਮਰਤ ਕੌਰ ਨੇ 21 ਗੇਂਦਾਂ ਵਿੱਚ 51 ਦੌੜਾ ਅਤੇ ਪਲਵਿੰਦਰਜੀਤ ਕੌਰ ਨੇ 11 ਗੇਂਦਾਂ ਵਿੱਚ 8 ਦੋੜਾਂ ਬਣਾਈਆਂ । ਦਿਸ਼ਾ ਸੈਣੀ ਵੁਮੇਨ ਆਫ ਦਾ ਮੈਚ ਰਹੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.