ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ-2026 ਦਾ ਰਸਮੀ ਆਗਾਜ਼ ਭਲਕੇ- ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਦਰਸ਼ਕਾਂ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਅਪੀਲ

ਲੁਧਿਆਣਾ
( ਜਸਟਿਸ ਨਿਊਜ਼)
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕ 2026 ਦਾ ਭਲਕੇ 17 ਫਰਵਰੀ ਮੰਗਲਵਾਰ ਨੂੰ ਰਸਮੀ ਆਗਾਜ਼ ਕੀਤਾ ਜਾ ਰਿਹਾ ਹੈ। ਇਹ ਖੇਡਾਂ 17 ਫਰਵਰੀ ਤੋਂ 19 ਫਰਵਰੀ ਤੱਕ ਹੋਣਗੀਆਂ।
ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਓਲੰਪਿਕ ਦੇ ਸਫਲ ਆਯੋਜਨ ਲਈ ਪਹਿਲਾਂ ਹੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਬਹੁਤ ਚਿਰਾਂ ਬਾਅਦ ਇਸ ਵਾਰ ਬੈਲ ਗੱਡੀਆਂ ਦੀਆਂ ਦੌੜਾਂ ਤਿੰਨੇ ਦਿਨ ਖਿੱਚ ਦਾ ਕੇਂਦਰ ਰਹਿਣਗੀਆਂ। ਇਸ ਤੋਂ ਇਲਾਵਾ ਹਾਕੀ, ਕਬੱਡੀ, ਅਥਲੈਟਿਕਸ ਤੇ ਰਵਾਇਤੀ ਖੇਡਾਂ ਦੇ ਫੱਸਵੇਂ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ।
ਖੇਡਾਂ ਦੇ ਪਹਿਲੇ ਦਿਨ 17 ਫਰਵਰੀ ਦਾ ਵੇਰਵਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਮੇਨ ਸਟੇਡੀਅਮ ਵਿਖੇ ਹਾਕੀ (ਓਪਨ ਕੈਟਾਗਿਰੀ) ਲੜਕਿਆਂ ਦਾ ਮੈਚ ਆਰੰਭ ਹੋਵੇਗਾ, ਉੁਸ ਤੋਂ ਬਾਅਦ ਹਾਕੀ ਲੜਕੀਆਂ (ਓਪਨ ਕੈਟਾਗਿਰੀ) ਦਾ ਮੈਚ ਹੋਵੇਗਾ ਜਦਕਿ ਲੜਕੇ 1500 ਮੀਟਰ ਫਾਈਨਲ, ਲੜਕੀਆਂ 1500 ਮੀਟਰ ਫਾਈਨਲ, 400 ਮੀਟਰ ਲੜਕੇ ਹੀਟਸ/ਫਾਈਨਲ, 400 ਮੀਟਰ ਲੜਕੀਆਂ ਹੀਟਸ/ਫਾਈਨਲ, 60 ਮੀਟਰ ਦੌੜ ਪ੍ਰਾਈਮਰੀ ਸਕੂਲ ਲੜਕੇ ਅਤੇ ਪ੍ਰਾਈਮਰੀ ਸਕੂਲ ਲੜਕੀਆਂ ਦੀ 60 ਮੀਟਰ ਦੌੜ ਵੀ ਕਰਵਾਈ ਜਾਣੀ ਹੈ। ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ।
ਖੇਡਾਂ ਦੇ ਦੂਸਰੇ ਦਿਨ 18 ਫਰਵਰੀ ਨੂੰ ਸ ਸ ਸ ਸਕੂਲ ਕਿਲ੍ਹਾ ਰਾਏਪੁਰ ਵਿਖੇ ਸਵੇਰੇ 09 ਵਜੇ ਹਾਕੀ ਲੜਕੇ ਓਪਨ ਸੈਮੀਫਾਈਨਲ, ਉਪਰੰਤ ਲੜਕੀਆਂ ਓਪਨ ਸੈਮੀਫਾਈਨਲ, ਕਬੱਡੀ ਸਰਕਲ ਸਟਾਈਲ (ਲੜਕੇ), ਸ਼ਾਟਪੁੱਟ ਲੜਕੇ, ਸ਼ਾਟਪੁੱਟ ਲੜਕੀਆਂ, ਕਬੱਡੀ ਸਰਕਲ ਸਟਾਈਲ (ਲੜਕੀਆਂ) ਅਤੇ ਕਬੱਡੀ ਨੈਸ਼ਨਲ ਸਟਾਈਲ ਅੰ:17(ਲੜਕੀਆਂ), 100 ਮੀਟਰ ਲੜਕੇ ਹੀਟਸ,  100 ਮੀਟਰ ਲੜਕੀਆਂ ਹੀਟਸ, ਦੁਪਹਿਰ 12 ਵਜੇ ਤੋਂ 02 ਵਜੇ ਤੱਕ ਬੈਲ ਗੱਡੀਆਂ ਦੀ ਦੌੜਾਂ,  ਲੌਂਗ ਜੰਪ ਲੜਕੇ ਫਾਈਨਲ, 100 ਮੀਟਰ ਲੜਕੇ ਫਾਈਨਲ, 100 ਮੀਟਰ ਲੜਕੀਆਂ ਫਾਈਨਲ, ਰੱਸਾ-ਕੱਸੀ (ਲੜਕੇ) ਤੋਂ ਬਾਅਦ ਸ਼ਾਮ ਕਰੀਬ 4 ਵਜੇ ਮੁੜ ਬੈਲ ਗੱਡੀਆਂ ਦੀ ਦੌੜਾਂ ਹੋਣਗੀਆਂ।
ਤੀਸਰੇ ਤੇ ਅਖੀਰਲੇ ਦਿਨ 19 ਫਰਵਰੀ ਨੂੰ ਸਵੇਰੇ 9 ਵਜੇ ਕਬੱਡੀ ਨੈਸਨਲ ਸਟਾਈਲ ਅੰ 17 ਲੜਕੀਆਂ ਦਾ ਮੈਚ ਹੋਵੇਗਾ ਜਦਕਿ ਮੈਚ ਉਪਰੰਤ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ, ਉਸ ਤੋਂ ਬਾਅਦ ਕਬੱਡੀ ਸਰਕਲ ਸਟਾਈਲ ਇੱਕ ਪਿੰਡ ਓਪਨ (ਲੜਕੇ), ਸਾਟਪੁੱਟ ਲੜਕੇ ਫਾਈਨਲ, 200 ਮੀਟਰ ਲੜਕੇ ਤੇ ਲੜਕੀਆਂ ਹੀਟਸ/ਫਾਈਨਲ, ਹਾਈ ਜੰਪ ਲੜਕੇ ਫਾਈਨਲ, ਸ਼ਾਟਪੁੱਟ ਲੜਕੀਆਂ ਫਾਈਨਲ, 800 ਮੀਟਰ ਲੜਕੇ ਤੇ ਲੜਕੀਆਂ ਫਾਈਨਲ, ਹਾਈ ਜੰਪ ਲੜਕੀਆਂ ਫਾਈਨਲ, 2000 ਮੀਟਰ ਸਾਈਕਲ ਰੇਸ (ਲੜਕੇ), 2000 ਮੀਟਰ ਸਾਈਕਲ ਰੇਸ (ਲੜਕੀਆਂ), 100 ਮੀਟਰ ਦੌੜ 65+ (ਪੁਰਸ਼), 100 ਮੀਟਰ ਦੌੜ 75+ (ਪੁਰਸ਼), 100 ਮੀਟਰ ਦੌੜ 80+ (ਪੁਰਸ਼), ਟਰਾਲੀ ਲੋਡਿੰਗ ਅਨਲੋਡਿੰਗ, ਟਰਾਈ ਸਾਈਕਲ ਰੇਸ ਤੋਂ ਇਲਾਵਾ ਸ਼ਾਮ ਕਰੀਬ 5 ਵਜੇ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ।
ਉਮਰ ਵਰਗਾਂ ਵਾਲੇ ਈਵੈਂਟ ਵਿੱਚ ਖਿਡਾਰੀਆਂ ਲਈ ਆਪਣਾ ਜਨਮ ਸਬੂਤ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਆਪਣਾ ਅਧਾਰ ਕਾਰਡ ਅਤੇ ਬੈਂਕ ਡਿਟੇਲ ਨਾਲ ਲੈ ਕੇ ਆਉਣਾ ਲਾਜ਼ਮੀ ਹੈ।
ਤਿੰਨ ਦਿਨਾ ਪੇਂਡੂ ਓਲੰਪਿਕ ਦੌਰਾਨ, ਉੱਘੇ ਕਲਾਕਾਰਾਂ ਵੱਲੋਂ ਲੋਕ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅੰਦਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਅਤੇ ਪੰਜਾਬ ਦੀ ਖੇਡ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਪਰ ਹੁਨਰ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ। ਕਿਲ੍ਹਾ ਰਾਏਪਰ ਦੀ ਇਹ ਪੇਂਡੂ ਓਲੰਪਿਕ ਭਵਿੱਖ ਦੇ ਚੈਂਪੀਅਨ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin