August 17, 2026

Justice News

ਅਵਾਮ ਦੀ ਆਵਾਜ਼

ਸੀ-ਪਾਈਟ ਕੈਪ ’ਚ ਮੁਫਤ ਸਕਿਊਰਟੀ ਸੁਪਰਵਾਈਜਰ ਟ੍ਰੇਨਿੰਗ ਕੋਰਸ ਨੌਜਵਾਨ 13 ਫਰਵਰੀ ਤੋਂ ਕਰਵਾ ਸਕਦੇ ਹਨ ਆਪਣੀ ਰਜਿਸਟਰੇਸ਼ਨ

ਲੁਧਿਆਣਾ
( ਜਸਟਿਸ ਨਿਊਜ਼)
 ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਨੋਜਵਾਨਾਂ ਨੂੰ ਮੁਫ਼ਤ ਸਕਿਉਰਟੀ ਸੁਪਰਵਾਈਜਰ ਦਾ ਕੋਰਸ ਕਰਵਾਉਣ ਲਈ 13 ਫਰਵਰੀ ਤੋਂ ਰਜਿਸਟ੍ਰੇਸਨ ਸੁਰੂ ਕੀਤੀ ਜਾ ਰਹੀ ਹੈ।
ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ  ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਨੋਜਵਾਨਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪੀ.ਐਮ.ਕੇ.ਵੀ.ਵਾਈ. 4.0 ਸਕੀਮ ਤਹਿਤ ਸਕਿਉਰਟੀ ਸੁਪਰਵਾਈਜਰ ਦਾ ਕੋਰਸ ਕਰਵਾਉਣ ਲਈ ਰਜਿਸਟ੍ਰੇਸਨ ਸੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਲਈ ਉਮੀਦਵਾਰ ਨੇ ਘੱਟੋ ਘੱਟ 10ਵੀ ਜਾਂ 12ਵੀਂ ਪਾਸ ਕੀਤੀ ਹੋਵੇ ਅਤੇ ਐਨ ਐਸ ਕਿਊ ਐਫ ਲੈਵਲ-3 ਅਤੇ ਸਕਿਉਰਟੀ ਗਾਰਡ ਦਾ 3 ਤੋਂ 5 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਉੁਮੀਦਵਾਰ ਦੀ ਉਮਰ ਘੱਟੋ ਘੱਟ 22 ਸਾਲ ਹੋਣੀ ਚਾਹੀਦੀ ਹੈ ਅਤੇ ਸਕਿਉਰਟੀ ਮਾਪਦੰਡਾਂ ਅਨੁਸਾਰ ਫਿੱਟ ਹੋਣਾ ਚਾਹੀਦਾ ਹੈ।
ਟ੍ਰੇਨਿੰਗ ਅਫ਼ਸਰ ਨੇ ਜਿਲ੍ਹਾ ਲੁਧਿਆਣਾ ਦੇ ਯੁਵਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕਿਉਰਟੀ ਸੁਪਰਵਾਈਜਰ ਦਾ ਟ੍ਰੇਨਿੰਗ ਕੋਰਸ ਕਰਨ ਲਈ ਰਜਿਸਟ੍ਰੇਸਨ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇ।  ਸਕਿਉਰਟੀ ਸੁਪਰਵਾਈਜਰ ਦਾ ਕੋਰਸ ਪੂਰਾ ਕਰਨ ਵਾਲੇ ਯੁਵਕਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦੇ ਨਾਲ ਰੋਜਾਗਾਰ ਪ੍ਰਾਪਤੀ ਵਿੱਚ ਵੀ ਸਹਿਯੋਗ ਕੀਤਾ ਜਾਵੇਗਾ ।
ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਕਿਉਰਟੀ ਸੁਪਰਵਾਈਜਰ ਦਾ ਕੋਰਸ ਕਰਨ ਦੇ ਚਾਹਵਾਨ ਨੌਜਵਾਨ ਆਗਾਮੀ 13 ਫਰਵਰੀ ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਸੀ-ਪਾਈਟ ਕੈਂਪ ਲੁਧਿਆਣ ਵਿਖੇ 10ਵੀਂ/12ਵੀਂ ਜਮਾਤ ਦੇ ਸਰਟੀਫਿਕੇਟ, ਐਨ ਐਸ ਕਿਊ ਐਫ ਲੈਵਲ-3 ਸਰਟੀਫਿਕੇਟ, ਤਜ਼ਰਬਾ ਸਰਟੀਫਿਕੇਟ, ਅਧਾਰ ਕਾਰਡ ਦੀਆਂ ਫੋਟੋ ਕਾਪੀਆਂ ਅਤੇ 02 ਤਾਜਾ ਪਾਸਪੋਰਟ ਸਾਈਜ ਫੋਟੋ, ਫਾਈਲ ਕਵਰ ਸਮੇਤ ਨਿੱਜੀ ਤੌਰ ’ਤੇ ਪਹੁੰਚ ਕੇ ਰਜਿਸਟ੍ਰੇਸਨ ਕਰਵਾ ਸਕਦੇ ਹਨ।
ਟ੍ਰੇਨਿੰਗ ਅਫ਼ਸਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਕੋਰਸ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 84928-21213, 79739-14579, 78885-86296 ਅਤੇ 98766-17258 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.