41ਵੀਂ ਰਾਜ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਵਿੱਚ 8 ਚੈਂਪੀਅਨਾਂ ਦੇ ਪਸ਼ੂਪਾਲਕਾਂ ਨੂੰ ਮਿਲਿਆ 20 ਲੱਖ ਦਾ ਪੁਰਸਕਾਰ=298 ਜੇਤੂਆਂ ਨੂੰ ਸਰਕਾਰ ਵੱਲੋਂ ਦਿੱਤੀ ਗਈ 50 ਲੱਖ 20 ਹਜਾਰ 600 ਰੁਪਏ ਦੀ ਇਨਾਮ ਰਕਮ
ਚੰਡੀਗੜ੍ਹ
( ਜਸਟਿਸ ਨਿਊਜ਼ )
41ਵੀਂ ਰਾਜ ਪੱਧਰੀ ਪ੍ਰਦਰਸ਼ਨੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਨਸਲ ਮੇਲ ਤੇ ਫੀਮੇਲ ਚੈਂਪੀਅਨਸ਼ਿਪ ਵਿੱਚ 8 ਪਸ਼ੂਪਾਲਕਾਂ ਨੂੰ ਕੁੱਲ 20 ਲੱਖ ਰੁਪਏ ਦੀ ਇਨਾਮ ਰਕਮ ਦਿੱਤੀ ਹੈ। ਇੰਨ੍ਹਾਂ ਪਸ਼ੂਪਾਲਕਾਂ ਨੂੰ ਆਪਣੇ-ਆਪਣੇ ਵਰਗ ਲਈ 2.50-.250 ਲੱਖ ਰੁਭਏ ਦਾ ਚੈਕ ਦਿੱਤਾ ਗਿਆ ਹੈ। ਅਹਿਮ ਪਹਿਲੂ ਇਹ ਹੈ ਕਿ ਰਾਜ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਵਿੱਚ ਕੁੱਲ 53 ਵਰਗਾਂ ਵਿੱਚ 298 ਜੇਤੂਆਂ ਨੂੰ ਕੁੱਲ 50 ਲੱਖ 20 ਹਜਾਰ 600 ਰੁਪਏ ਦੀ ਰਕਮ ਵੰਡੀ ਗਈ ਹੈ।
ਹਰਿਆਣਾ ਦੇ ਪਸ਼ੂਪਾਲਣ ਵਿਭਾਗ ਦੇ ਮਹਾਨਿਦੇਸ਼ਕ ਡਾ. ਪ੍ਰੇਮ ਸਿੰਘ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਰਰਾਹ ਨਸਲ ਮੇਲ ਚੈਂਪੀਅਨਸ਼ਿਪ ਵਿੱਚ ਪਾਣੀਪਤ ਦੇ ਪਿੰਡ ਬੂਰਸਮ ਨਿਵਾਸੀ ਨਰੇਂਦਰ ਸਿੰਘ, ਮੁਰਰਾਹ ਨਸਲ ਫੀਮੇਲ ਚੈਂਪੀਅਨਸ਼ਿਪ ਵਿੱਚ ਹਿਸਾਰ ਦੇ ਪਿੰਡ ਸਿੰਘਵਾ ਖਾਸ ਨਿਵਾਸੀ ਇਸ਼ਵਰ ਸਿੰਘ ਦੀ ਮੁਰਰਾਹ ਨਸਲ ਦੀ ਮੱਝ ਨੂੰ ਚੈਂਪੀਅਨ ਪੁਰਸਕਾਰ ਦਿੱਤਾ ਗਿਆ। ਇੰਨ੍ਹਾਂ ਦੋਨੋਂ ਪਸ਼ੂਪਾਲਕਾਂ ਨੂੰ ਇਲਾਮ ਵਜੋ 2.50-2.50 ਲੱਖ ਰੁਪਏ ਦੀ ਰਕਮ ਦਾ ਚੈਕ ਦਿੱਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਨਸਲ ਮੇਲ ਚੈਂਪੀਅਨਸ਼ਿਪ ਵਿੱਚ ਪਾਣੀਪਤ ਦੇ ਪਿੰਡ ਡਿਡਵਾਨੀ ਨਿਵਾਸੀ ਨਰੇਂਦਰ ਦੀ ਹਰਿਆਣਾ ਨਸਲ ਦੇ ਸਾਂਡ ਨੇ ਚੈਂਪੀਅਨ ਪੁਰਸਕਾਰ ਹਾਸਲ ਕੀਤਾ ਹੈ। ਇਸ ਪਸ਼ੂਪਾਲਕ ਨੁੰ ਇਨਾਮ ਵਜੋ 2 ਲੱਖ 50 ਹਜਾਰ ਰੁਪਏ ਦਾ ਚੈਕ ਦਿੱਤਾ ਗਿਆ ਹੈ। ਇਸੀ ਤਰ੍ਹਾ ਹਰਿਆਣਾ ਨਸਲ ਫੀਮੇਲ ਚੈਂਪੀਅਨਸ਼ਿਪ ਵਿੱਚ ਝੱਜਰ ਦੇ ਪਿੰਡ ਗਵਾਲਿਸ਼ਨ ਨਿਵਾਸੀ ਅਨੂਪ ਦੀ ਹਰਿਆਣਾ ਨਸਲ ਗਾਂ ਚੈਂਪੀਅਨ ਰਹੀ, ਸਾਹੀਵਾਲ ਨਸਲ ਮੇਲ ਚੈਂਪੀਅਨਸ਼ਿਪ ਵਿੱਚ ਕਰਨਾਲ ਦੇ ਤਰਾਵੜੀ ਨਿਵਾਸੀ ਅਨੁਜ ਦੇ ਸਾਹੀਵਾਲ ਬੈਲ ਚੈਂਪੀਅਨ ਰਿਹਾ। ਇਸੀ ਮੁਕਾਬਲੇ ਦੇ ਫੀਮੇਲ ਵਰਗ ਵਿੱਚ ਕਰਨਾਲ ਦੇ ਦਾਦੂਪੁਰ ਰੋਡਾਨਾ ਨਿਵਾਸੀ ਰਾਜਬੀਰ ਦੀ ਸਾਹੀਵਾਲ ਨਸਲ ਦੀ ਗਾਂ ਚੈਂਪੀਅਨ ਰਹੀ।
ਉਨ੍ਹਾਂ ਨੇ ਕਿਹਾ ਕਿ ਐਕਸੋਟਿਕ ਕ੍ਰਾਂਸ ਬ੍ਰੀਡ ਮੇਲ ਚੈਂਪੀਅਨਸ਼ਿਪ ਵਿੱਚ ਪਿੰਡ ਸਗਾ ਨਿਵਾਸੀ ਪਵਨ ਦਾ ਪਸ਼ੂ ਚੈਂਪੀਅਨ ਰਿਹਾ। ਇਸੀ ਤਰ੍ਹਾ ਕਰਨਾਲ ਦੇ ਪਿੰਡ ਗਲਿਬਖੇੜੀ ਦਾ ਅਕਸ਼ਦੀਪ ਦੀ ਫੀਮੇਲ ਪਸ਼ੂ ਚੈਂਪੀਅਨ ਰਹੀ। ਇੰਨ੍ਹਾਂ ਪਸ਼ੂਪਾਲਕਾਂ ਨੂੰ 2 ਲੱਖ 50 ਹਜਾਰ ਰੁਪਏ ਇਨਾਮ ਦੇ ਚੈਕ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰੋਹਤਕ ਨਿਵਾਸੀ ਸੰਨੀ ਦੇ ਪਸ਼ੂ ਨੁੰ ਮੁਰਰਾਹ ਯੁਵਾ ਬੁੱਲ ਮੁਕਾਬਲੇ ਵਿੱਚ ਪਹਿਲੇ ਆਉਣ ‘ਤੇ 51 ਹਜਾਰ ਰੁਪਏ, ਮਹੇਂਦਰਗੜ੍ਹ ਦੇ ਝੌਕ ਨਿਵਾਸੀ ਇੰਦਰਜੀਤ ਦੇ ਪਸ਼ੂ ਨੂੰ ਮੁਰਰਾਹ ਬਫੈਲੋ ਡਰਾਈ ਮੁਕਾਬਲੇ ਵਿੱਚ ਪਹਿਲੇ ਆਉਣ ‘ਤੇ 51 ਹਜਾਰ ਰੁਪਏ, ਰੋਹਤਕ ਦੇ ਭਗਵਤੀਪੁਰ ਨਿਵਾਸੀ ਰਾਮਨਿਵਾਸ ਦੇ ਪਸ਼ੂ ਨੂੰ ਮੁਰਰਾਹ ਬਫੈਲੋ ਹੈਲਫਰ ਮੁਕਾਬਲੇ ਵਿੱਚ ਪਹਿਲੇ ਆਉਣ ‘ਤੇ 51 ਹਜਾਰ ਰੁਪਏ, ਜੀਂਦ ੇ ਪਿੰਡ ਅਲੇਵਾ ਨਿਵਾਸੀ ਮੋਨੂ ਦੇ ਪਸ਼ੂ ਨੂੰ ਮੁਰਰਾਹ ਮੇਲ ਕਾਫ ਮੁਕਾਬਲੇ ਵਿੱਚ ਪਹਿਲਾ ਪੁਰਸਕਾਰ ਵਜੋ 21 ਹਜਾਰ ਰੁਪਏ, ਝੱਜਰ ਦੇ ਪਿੰਡ ਵਜੀਰਪੁਰ ਨਿਵਾਸੀ ਪ੍ਰਦੀਪ ਕੁਮਾਰ ਦੇ ਪਸ਼ੂ ਨੂੰ ਮੁਰਰਾਹ ਬਫੈਲੋ ਫੀਮੇਲ ਕਾਫ ਮੁਕਾਬਲੇ ਵਿੱਚ ਪਹਿਲਾ ਆਉਣ ‘ਤੇ 21 ਹਜਾਰ ਰੁਪਏ, ਯਮੁਨਾਨਗਰ ਦੇ ਅਲਹਰ ਨਿਵਾਸੀ ਗੋਪਾਲ ਕ੍ਰਿਸ਼ਣ ਦੀ ਗਾਂ ਨੂੰ ਹਰਿਆਣਾ ਗਾਂ ਇੰਨ੍ਹ ਮਿਲਕ ਸ਼੍ਰੇਣੀ ਮੁਕਾਬਲੇ ਵਿੱਚ ਪਹਿਲੇ ਆਉਣ 51 ਹਜਾਰ ਰੁਭਏ, ਕੈਥਲ ਦੇ ਖਰਕ ਪਾਂਡਵਾ ਨਿਵਾਸੀ ਵਿਕਰਮ ਦੀ ਗਾਂ ਨੁੰ ਹਰਿਆਣਾ ਗਾਂ ਡਰਾਈ ਮੁਕਾਬਲੇ ਵਿੱਚ ਪਹਿਲੇ ਆਉਣ ‘ਤੇ 51 ਹਜਾਰ ਰੁਪਏ, ਭਿਵਾਨੀ ਦੇ ਪਿੰਡ ਭਵਾਨੀ ਖੇੜਾ ਨਿਵਾਸੀ ਆਸ਼ੀਸ਼ ਦੇ ਪਸ਼ੂ ਨੂੰ ਹਰਿਆਣਾਂ ਪੇਪਰ ਬੁਲਲਾਕਸ ਦੀ ਸ਼੍ਰੇਣੀ ਵਾਲੀ ਮੁਕਾਬਲੇ ਵਿੱਓ ਪਹਿਲੇ ਪੁਰਸਕਾਰ ਵਜੋ 51 ਹਜਾਰ ਰੁਪਏ ਦੀ ਰਕਮ ਇਨਾਮ ਵਜੋ ਦਿੱਤੀ ਗਈ ਹੈ।
ਲੱਕੀ ਡਰਾਅ ਵਿੱਚ ਕਰਨਾਲ ਦੇ ਪਿੰਡ ਖੇੜਾ ਨਿਵਾਸੀ ਧਰਮ ਸਿੰਘ ਨੇ ਜਿੱਤੀ ਬੁਲੇਟ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਪਸ਼ੂਪਾਲਣ ਵਿਭਾਗ ਦੇ ਉੱਪਨਿਦੇਸ਼ਕ ਡਾ. ਅਨਿਲ ਬਨਵਾਲਾ ਨੇ ਕਿਹਾ ਕਿ ਕੁਰੂਕਸ਼ੇੇਤਰ ਵਿੱਚ ਸਪੰਨ ਹੋਈ ਤਿੰਨ ਦਿਨਾਂ ਦੇ 41ਵੀਂ ਰਾਜ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਵਿੱਚ ਰੋਜ਼ਾਨਾ ਰਜਿਸਟ੍ਰੇਸ਼ਣ ਕਰਵਾਉਣ ਵਾਲੇ ਪਸ਼ੂਪਾਲਕਾਂ ਅਤੇ ਕਿਸਾਨਾਂ ਲਈ ਵਿਭਾਗ ਵੱਲੋਂ ਲੱਕੀ ਡਰਾਅ ਰਾਹੀਂ ਪੁਰਸਕਾਰ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਸੀ, ਜਿਸ ਵਿੱਚ ਕਰਨਾਲ ਦੇ ਪਿੰਡ ਖੇੜਾ ਨਿਵਾਸੀ ਧਰਮ ਸਿੰਘ ਨੇ ਬੁਲੇਟ ਜਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਕਰਨਾਲ ਦੇ ਪਿੰਡ ਜਾਨੀ ਨਿਵਾਸੀ ਰਾਮਪਾਲ, ਕੁਰੂਕਸ਼ੇਤਰ ਦੇ ਪਿੰਡ ਦੂੜਾ ਨਿਵਾਸੀ ਰਣਦੀਪ ਸਿੰਘ ਤੇ ਪਾਲਾ ਰਾਮ ਦੀ ਡਰਾਅ ਵਿੱਚ ਮਿਲਕਿੰਗ ਮਸ਼ੀਨ ਕੱਢੀ ਹੈ। ਕੁਰੂਕਸ਼ੇਤਰ ਦੇ ਪਿੰਡ ਬਰੋਟ ਨਿਵਾਸੀ ਕ੍ਰਿਸ਼ਣ ਕੁਮਾਰ, ਕਰਨਾਲ ਦੇ ਪਿੰਡ ਡਿੰਗਰ ਮਾਜਰਾ ਨਿਵਾਸੀ ਦੇਵੀ ਸਿੰਘ, ਕੁਰੂਕਸ਼ੇਤਰ ਨਿਵਾਸੀ ਵਰਿੰਦਾ ਸ਼ਰਮਾ, ਪ੍ਰਦੀਪ ਰਾਵਲ, ਪੰਕਜ, ਜੀਂਦ ਦੇ ਪਿੰਡ ਪਲਵਾ ਨਿਵਾਸੀ ਕ੍ਰਿਸ਼ਣ ਦਾ ਲੱਕੀ ਡਰਾਅ ਵਿੱਚ ਮਦਾਨੀ ਕੱਢਿਆ ਹੈ। ਇੰਨ੍ਹਾ ਜੇਤੂਆਂ ਨੂੰ ਮਹਾਨਿਦੇਸ਼ਕ ਡਾ. ਪ੍ਰੇਮ ਸਿੰਘ ਨੇ ਮੌਕੇ ‘ਤੇ ਹੀ ਸਨਮਾਨਿਤ ਕੀਤਾ ਗਿਆ ਹੈ।
ਪਸ਼ੂਪਾਲਣ ਨੂੰ ਉਦਯੋਗਿਕ, ਭਾਕਾਰੀ ਅਤੇ ਟਿਕਾਊ ਬਨਾਉਣਾ ਹੈ ਸਰਕਾਰ ਦਾ ਟੀਚਾ= ਨਾਇਬ ਸਿੰਘ ਸੈਣੀ=ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਵਿੱਚ ਪਸ਼ੂਪਲਾਣ ਖੇਤਰ ਦੀ ਭੁਮਿਕਾ ਰਹੇਗੀ ਮਹਤੱਵਪੂਰਣ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਦੇਸ਼ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ। ਅਜਿਹੇ ਸਮੇਂ ਵਿੱਚ ਪਸ਼ੂਪਾਲਣ ਖੇਤਰ ਦੀ ਭੁਮਿਕਾ ਹੋਰ ਵੀ ਵੱਧ ਮਹਤੱਵਪੂਰਣ ਹੋ ਜਾਂਦੀ ਹੈ। ਦੁੱਧ ਉਤਪਾਦਨ, ਮੁੱਲ ਸੰਵਰਧਨ, ਨਿਰਯਾਤ ਸੰਭਾਵਨਾਵਾਂ ਅਤੇ ਸਟਾਰਟ-ਅੱਪ ਸਭਿਆਚਾਰ ਵਿੱਚ ਅਪਾਰ ਮੌਕੇ ਹਨ। ਸੂਬਾ ਸਰਕਾਰ ਦਾ ਟੀਚਾ ਪਸ਼ੂਪਾਲਣ ਨੂੰ ਆਧੁਨਿਕ, ਲਾਭਕਾਰੀ ਅਤੇ ਟਿਕਾਊ ਬਨਾਉਣਾ ਹੈ। ਇਸੀ ਲੜੀ ਵਿੱਚ ਪਸ਼ੂ ਸਿਹਤ ਸੇਵਾਵਾਂ ਨੂੰ ਪਿੰਡ-ਪਿੰਡ ਤੱਕ ਪਹੁੰਚਾ ਰਹੇ ਹਨ, ਉਨੱਤ ਨਸਲ ਸੰਵਰਧਨ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਦੁੱਧ ਸੰਗ੍ਰਹਿਣ ਅਤੇ ਮਾਰਕਟਿੰਗ ਦੀ ਮਜਬੂਤ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਖਲਾਈ ਅਤੇ ਲੋਨ ਸਹੂਲਤਾਂ ਦਾ ਵੀ ਵਿਸਤਾਰ ਵੀ ਕੀਤਾ ਜਾ ਰਿਹਾ ਹੈ। ਸਰਕਾਰ ਦਾ ਪਸ਼ੂਪਾਲਕਾਂ ਦੀ ਆਮਦਨ ਨੁੰ ਵਧਾਉਣਾ, ਖੋਖਿਮ ਘਾਟੇ ਨੁੰ ਘੱਟ ਕਰਨਾ ਅਤੇ ਬਾਜਾਰ ਤੱਕ ਸਿੱਧੀ ਪਹੁੰਚ ਬਨਾਉਣਾ ਪ੍ਰਾਥਮਿਕਤਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਕੁਰੂਕਸ਼ੇਤਰ ਵਿੱਚ ਆਯੋਜਿਤ 41ਵੀਂ ਰਾਜ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਸਮਾਰੋਹ ਦੇ ਤੀਜੇ ਦਿਨ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਇਸ ਦੌਰਾਨ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ, ਸਾਂਸਦ ਸ੍ਰੀ ਨਵੀਨ ਜਿੰਦਲ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਚੇਅਰਮੈਨ ਸ੍ਰੀ ਧਰਮਬੀਰ ਮਿਰਜਾਪੁਰ ਵੀ ਨਾਲ ਰਹੇ।
ਮੁੱਖ ਮੰਤਰੀ ਨੇ ਦੇਸ਼ੀ ਗਾਂ ਨੂੰ ਗੁੜ ਖਿਲਾ ਕੇ ਪੂਜਾ ਅਰਚਣਾ ਵੀ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰਦਰਸ਼ਨੀ ਦਾ ਨਿਰੀਖਣ ਕਰ ਪਸ਼ੂਆਂ ਦੀ ਵੱਖ-ਵੱਖ ਨਸਲਾਂ ਨੂੰ ਦੇਖਿਆ ਅਤੇ ਪਸ਼ੂਪਾਲਕਾਂ ਨਾਲ ਗਲਬਾਤ ਕੀਤੀ। ਮੇਲੇ ਵਿੱਚ ਬਣਾਏ ਕੈਟਵਾਕ ‘ਤੇ ਚੰਗੀ ਨਸਲ ਦੇ ਪਸ਼ੂਆਂ ਦਾ ਪ੍ਰਦਰਸ਼ਨ ਦੇਖਿਆ। ਇਸ ਦੌਰਾਨ ਊਂਠ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਮਾਲਾ ਪਹਿਨਾ ਕੇ ਸਵਾਗਤ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਕੈਟੇਗਰੀ ਵਿੱਚ ਅਵੱਲ ਆਉਣ ਵਾਲੇ ਪਸ਼ੂਪਾਲਕਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਤਿੰਨ ਦਿਨਾਂ ਦੇ ਪਸ਼ੂਧਨ ਪ੍ਰਦਰਸ਼ਨੀ ਸਾਡੀ ਗ੍ਰਾਮੀਣ ਸਭਿਆਚਾਰ, ਪਸ਼ੂਧਨ ਰਿਵਾਇਤ ਅਤੇ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਵੱਧਦੇ ਸਾਡੇ ਸੰਕਲਪ ਦਾ ਜਿੰਦਾ ਪ੍ਰਤੀਕ ਹੈ। ਧਰਮ ਖੇਤਰ-ਕੁਰੂਕਸ਼ੇਤਰ ਦੀ ਇਹ ਪਵਿੱਤਰ ਧਰਤੀ, ਜੋ ਕਰਮ, ਜਿਮੇਵਾਰੀ ਅਤੇ ਸੰਤੁਲਨ ਦਾ ਸੰਦੇਸ਼ ਦਿੰਦੀ ਹੈ, ਅੱਜ ਪਸ਼ੂਪਾਲਣ ਅਤੇ ਗ੍ਰਾਮੀਣ ਖੁਸ਼ਹਾਲੀ ਦੇ ਸੰਕਲਪ ਦਾ ਗਵਾਹ ਬਣੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਇਸ ਪ੍ਰਦਰਸ਼ਨੀ ਨੇ ਪਸ਼ੂਪਾਲਕਾਂ, ਕਿਸਾਨਾਂ, ਨੌਜੁਆਨਾਂ, ਵਿਗਿਆਨਕਾਂ ਅਤੇ ਉਦਮੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ। ਇੱਥੇ ਉੱਚ ਗੁਣਵੱਤਾ ਵਾਲੇ ਪਸ਼ੂਆਂ ਦੀ ਪ੍ਰਦਰਸ਼ਨੀ, ਕੈਟਲ ਸ਼ੌ, ਆਧੁਨਿਕ ਤਕਨੀਕਾਂ ਦੀ ਝਲਕ, ਪਸ਼ੂ ਸਿਹਤ ਕੈਂਪ, ਸਿਖਲਾਈ ਸੈਸ਼ਨ ਅਤੇ ਨਵਾਚਾਰ ਅਧਾਰਿਤ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇੰਨ੍ਹਾਂ ਸਾਰਿਆਂ ਨੇ ਇਹ ਸਾਬਤ ਕੀਤਾ ਕਿ ਹਰਿਆਣਾ ਦਾ ਪਸ਼ੂਪਾਲਣ ਖੇਤਰ ਰਿਵਾਇਤ ਅਤੇ ਪ੍ਰਗਤੀ ਦਾ ਸੁੰਦਰ ਸੰਗਮ ਹੈ। ਸੂਬੇ ਦੇ ਪ੍ਰਤੀ ਵਿਅਕਤੀ ਰੋਜ਼ਾਨਾ ਦੁੱਧ ਉਪਲਬਧਤਾ 1 ਹਜਾਰ 128 ਗ੍ਰਾਮ ਹੈ। ਇਸ ਦਾ ਕੇ੍ਰਡਿਟ ਪਸ਼ੂਪਾਲਕ ਭਰਾ-ਭੈਣਾਂ ਨੂੰ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂਪਾਲਣ ਸਿਰਫ ਆਮਦਨ ਦਾ ਸਰੋਤ ਨਹੀ, ਸਗੋ ਸਾਡੀ ਗ੍ਰਾਮੀਣ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ। ਹਰਿਆਣਾ ਦੀ ਪਹਿਚਾਣ ਇਸ ਦੇ ਸਮਰਪਿਤ ਪਸ਼ੂਪਾਲਕਾਂ, ਉਨੱਤ ਨਸਲਾਂ ਅਤੇ ਵਿਗਿਆਨਕ ਸੋਚ ਨਾਲ ਬਣੀ ਹੈ। ਦੁੱਧ ਤੇ ਦੁੱਧ ਤੋਂ ਬਣੇ ਉਤਪਾਦ, ਜੈਵ-ਊਰਜਾ, ਜੈਵਿਕ ਖਾਦ ਅਤੇ ਗ੍ਰਾਮੀਣ ਰੁਜ਼ਗਾਰ ਦਾ ਆਧਾਰ ਪਸ਼ੂਪਾਲਣ ਹੈ। ਸਿਹਤ ਪਸ਼ੂ, ਖੁਸ਼ਹਾਲ ਕਿਸਾਨ ਅਤੇ ਮਜਬੂਤ ਪਿੰਡ , ਇਹੀ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦਾ ਰਸਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਦਾ ਸੱਭ ਤੋਂ ਵੱਡਾ ਉਦੇਸ਼ ਪਸ਼ੂਪਾਲਕਾਂ ਨੂੰ ਪਸ਼ੂਆਂ ਨਾਲ ਜੁੜੀ ਨਵੀਨਤਮ ਜਾਣਕਾਰੀ ਦੇਣਾ, ਗੁਣਵੱਤਾ ਦਾ ਸਨਮਾਨ ਕਰਨਾ ਅਤੇ ਨਵਾਚਾਰ ਨੂੰ ਪ੍ਰੋਤਸਾਹਨ ਦੇਣਾ ਹੈ। ਇਹ ਕੈਟਲ ਸ਼ੌ ਰਾਹੀਂ ਵਧੀਆ ਨਸਲਾਂ ਨੂੰ ਪਹਿਚਾਣ ਮਿਲੀ, ਪਸ਼ੂਪਾਲਕਾਂ ਦਾ ਮਨੋਬਲ ਵਧਿਆ ਅਤੇ ਨਵੀਂ ਪੀੜੀ ਨੂੰ ਪਸ਼ੂਪਾਲਣ ਨੂੰ ਸਨਮਾਨਜਨਕ ਅਤੇ ਲਾਭਕਾਰੀ ਕਾਰੋਬਾਰ ਵਜੋ ਦੇਖਣ ਦੀ ਨਵੀਂ ਪ੍ਰੇਰਣਾ ਮਿਲੀ ਹੈ। ਆਧੁਨਿਕ ਪਸ਼ੂ ਭੋਜਨ, ਟੀਕਾਕਰਣ, ਰੋਗ ਕੰਟਰੋਲ, ਪ੍ਰਜਨਨ ਤਕਨੀਕ ਅਤੇ ਡਿਜੀਟਲ ਸੇਵਾਵਾਂ ਦੀ ਜਾਣਕਾਰੀ ਨਾਲ ਤੁਸੀਂ ਪਸ਼ੂਪਾਲਕ ਹੋਰ ਆਰਥਕ ਮਜਬੂਤ ਬਨਣਗੇ।
ਖੇਤੀਬਾੜੀ ਵਿਭਾਗ ਦੀ ਪਿੰਡ ਅੰਟੇਹੜੀ ਦੀ 53 ਏਕੜ ਭੂਮੀ ‘ਤੇ ਕਰ ਰਿਹਾ ਕੁਦਰਤੀ ਖੇਤੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਮੀਨ, ਜਲ੍ਹ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਦੀ ਸਾਰੀ ਸਮਸਿਆਵਾਂ ਦਾ ਹੱਲ ਕੁਦਰਤੀ ਖੇਤੀ ਹੈ। ਇਸ ਵਿੱਚ ਜਿਆਦਾਤਰ ਕੰਮ ਕੁਦਰਤ ਵੱਲੋਂ ਖੁਦ ਹੀ ਕੀਤਾ ਜਾਂਦਾ ਹੈ। ਸਰਕਾਰ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਸਾਲ 2022 ਵਿੱਚ ਕੁਦਰਤੀ ਖੇਤੀ ਯੋਜਨਾ ਸ਼ੁਰੂ ਕੀਤੀ ਸੀ। ਕੁਦਰਤੀ ਖੇਤੀ ਦੇ ਸ਼ੁਰੂ ਕੀਤੇ ਗਏ ਪੋਰਟਲ ‘ਤੇ ਕਿਸਾਨ ਆਪਣਾ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਲ 2025-26 ਦੌਰਾਨ 1 ਲੱਖ ਏਕੜ ਖੇਤਰ ਵਿੱਚ ਕੁਦਰਤੀ ਖੇਤੀ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ 53 ਏਕੜ 4 ਕਨਾਲ ਭੂਮੀ ‘ਤੇ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਮੀਨ ਜਿਲ੍ਹਾ ਕੈਥਲ ਦੇ ਪਿੰਡ ਅੰਟੇਹੜੀ ਵਿੱਚ ਹੈ। ਇਸ ਨੂੰ ਪਾਇਲਟ ਪ੍ਰੋਜੈਕਟ ਵਜੋ ਲਾਗੂ ਕੀਤਾ ਜਾਵੇਗਾ। ਇਸ ਦੀ ਸਫਲਤਾ ਦੇ ਬਾਅਦ ਇਸ ਨੂੰ ਹੌਲੀ-ਹੌਲੀ ਵਧਾ ਕੇ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।
ਜੀਵਾਮ੍ਰਤ, ਘਨਾਮ੍ਰਤ, ਬੀਜਾਮ੍ਰਤ, ਨੀਮਾਮ੍ਰਤ, ਅਗਨੀਾਸਤਰ, ਬ੍ਰਹਾਸਤਰ ਬਨਾਉਣ ਦਾ ਕਿਸਾਨਾਂ ਨੂੰ ਦਿੱਤਾ ਜਾ ਰਹੀ ਸਿਖਲਾਈ
ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਅਪਨਾਉਣ ਲਈ ਸਿਖਲਾਈ ਪ੍ਰਦਾਨ ਕਰਨ ਲਈ ਇੱਥੇ ਕੁਰੂਕਸ਼ੇਤਰ ਵਿੱਚ ਹੀ ਗੁਰੂਕੁੱਲ, ਜੀਂਦ ਦੇ ਹਮੇਟੀ, ਸਿਰਸਾ ਦੇ ਮੰਗਿਆਨਾ ਅਤੇ ਕਰਨਾਲ ਦੇ ਘਰੌਂਡਾ ਵਿੱਚ ਸਿਖਲਾਈ ਕੇਂਦਰ ਸਥਾਪਿਤ ਕੀਤੇ ਹਨ। ਗੁਰੂਕੁੱਲ, ਕੁਰੂਕਸ਼ੇਤਰ ਦੇ ਸਿਖਲਾਈ ਕੇਂਦਰ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੁੰ ਸਿਖਲਾਈ ਦੇਣ ਲਈ ਰਾਜ ਸਲਾਹਕਾਰ ਦੀ ਵੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਕੁੱਲ ਕੁਰੂਕਸ਼ੇਤਰ ਵਿੱਚ 180 ਏਕੜ ਭੁਮੀ ਵਿੱਚ ਫੈਲਿਆ ਕੁਦਰਤੀ ਖੇਤੀ ਫਾਰਮ ਹਰਿਆਣਾ ਵਿੱਚ ਕੁਦਰਤੀ ਖੇਤੀ ਨੂੰ ਮੁੜ ਜਿੰਦਾ ਬਨਾਉਣ ਦਾ ਇੱਕ ਅਨੋਖਾ ਉਦਾਹਰਣ ਹੈ। ਇਸ ਫਾਰਮ ਵਿੱਚ ਨਾ ਕੋਈ ਕੀਟਨਾਸ਼ਕ ਅਤੇ ਨਾ ਹੀ ਕੋਈ ਰਸਾਇਨਿਕ ਖਾਦ ਵਰਤੋ ਕੀਤੀ ਜਾਂਦੀ ਹੈ। ਸਿਰਫ ਗਾਂ ਦੇ ਗੋਬਰ ਅਤੇ ਗਾਂਮੂਤਰ ਨਾਲ ਤਿਆਰ ਚੀਵਾਮ੍ਰਤ ਅਤੇ ਘਨਾਮ੍ਰਤ ਤੇ ਬੀਜਾਮ੍ਰਤ ਦੀ ਹੀ ਵਰਤੋ ਕੀਤੀ ਜਾਂਦੀ ਹੈ। ਖੇਤੀ ਦੀ ਇਹ ਪੱਦਤੀ ਛੋਟੇ ਬਜਟ ‘ਤੇ ਅਧਾਰਿਤ ਹੈ। ਇੱਕ ਦੇਸੀ ਗਾਂ ਨਾਲ 30 ਏਕੜ ਵਿੱਚ ਕੁਦਰਤੀ ਖੇਤੀ ਕੀਤੀ ਜਾ ਸਕਦੀ ਹੈ। ਇਸ ਕੇਂਦਰ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਵਿੱਚ ਹਰ ਤਰ੍ਹਾ ਦੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਕੇਂਦਰ ਵਿੱਚ ਜੀਵਾਮ੍ਰਤ, ਘਨਾਮ੍ਰਤ, ਬੀਜਾਮ੍ਰਤ, ਨੀਮਾਮ੍ਰਤ, ਅਗਨੀਾਸਤਰ, ਬ੍ਰਹਾਸਤਰ ਆਦਿ ਬਨਾਉਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਕੁਦਰਤੀ ਖਾਦ ਅਤੇ ਕੀਟਨਾਸ਼ਕ ਕੁਦਰਤੀ ਖੇਤੀ ਦੇ ਆਧਾਰ ਥੰਮ੍ਹ ਹਨ।
2.30 ਲੱਖ ਪਸ਼ੂਧਨ ਕਿਸਾਨ ਕੇ੍ਰਡਿਟ ਕਾਰਡ ਬੈਂਕਾਂ ਵੱਲੋਂ ਕੀਤੇ ਗਏ ਮੰਜੂਰ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਆਪਣੀ ਮੁਰਰਾਹ ਨਾਲ ਦੀ ਮੱਝਾਂ ਦੇ ਲਈ ਵਿਖਿਆਤ ਹਨ। ਇਸ ਦੇ ਸਰੰਖਣ ਅਤੇ ਵਿਕਾਸ ਦੀ ਦਿਸ਼ਾ ਵਿੱਚ ਇਸ ਉੱਚ ਗੁਣਵੱਤਾ ਅਤੇ ਵੱਧ ਦੁੱਧ ਦੇਣ ਵਾਲੀ ਮੁਰਰਾਹ ਮੱਝਾਂ ਦੇ ਮਾਲਿਕਾਂ ਨੂੰ 40 ਹਜਾਰ ਰੁਪਏ ਤੱਕ ਦਾ ਨਗਦ ਪ੍ਰੋਤਸਾਹਨ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਸ਼ੂ ਖਰੀਦਣ ਲਈ ਅਤੇ ਉਨ੍ਹਾਂ ਦੇ ਪਾਲਣ ਲਈ ਪਸ਼ੂਧਨ ਕਿਸਾਨ ਕੇ੍ਰਡਿਟ ਕਾਰਡ ਪ੍ਰਦਾਨ ਕੀਤੇ ਜਾ ਰਹੇ ਹਨ। ਹੁਣ ਤੱਕ 2.20 ਲੱਖ ਪਸ਼ੂਧਨ ਕਿਸਾਨ ਕੇ੍ਰਡਿਟ ਕਾਰਡ ਬੈਂਕਾਂ ਵੱਲੋਂ ਮੰਜੂਰ ਕੀਤੇ ਗਏ ਹਨ। ਬੈਂਕਾਂ ਵੱਲੋਂ ਰਾਜ ਦੇ ਪਸ਼ੂਪਾਲਕਾਂ ਨੂੰ 3 ਹਜਾਰ 449 ਕਰੋੜ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।
10 ਦੁਧਾਰੂ ਪਸ਼ੂਆਂ ਤੱਕ ਦੀ ਮਿਨੀ ਡੇਅਰੀ ਖੋਲਣ ਲਈ ਪਸ਼ੂ ਦੀ ਲਾਗਤ ‘ਤੇ 25 ਫੀਸਦੀ ਸਬਸਿਡੀ
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਤਹਿਤ 35 ਹਜਾਰ ਤੋਂ ਵੱਧ ਪਸ਼ੂਧਨ ਇਕਾਈਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਦੁੱਧ ਉਤਪਾਦਕ ਪ੍ਰੋਤਸਾਹਨ ਯੋਜਨਾ ਤਹਿਤ ਸਹਿਕਾਰੀ ਦੁੱਧ ਉਤਪਾਦਕਾਂ ਨੂੰ 70 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ। ਇਸੀ ਤਰ੍ਹਾ ਛੋਟੇ ਕਿਸਾਨਾਂ ਅਤੇ ਗ੍ਰਾਮੀਣ ਖੇਤਰ ਦੇ ਨੌਜੁਆਨਾਂ ਲਈ ਹਾਈ ਟੇਕ ਤੇ ਮਿਨੀ ਡੇਅਰੀ ਸਕੀਮ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ 14,168 ਡੇਅਰੀਆਂ ਸਥਾਪਿਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ 10 ਦੁਧਾਰੂ ਪਸ਼ੂਆਂ ਤੱਕ ਦੀ ਮਿਨੀ ਡੇਅਰੀ ਖੋਲਣ ਲਈ ਪਸ਼ੂ ਦੀ ਲਾਗਤ ‘ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਰੁਜਗਾਰ ਉਪਲਬਧ ਕਰਵਾਉਣ ਦੀ ਸਕੀਮ ਤਹਿਤ ਦੋ ਜਾਂ ਤਿੰਨ ਪਸ਼ੂਆਂ ਦੀ ਡੇਅਰੀ ਖੋਲਣ ‘ਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, 20 ਜਾਂ ਇਸ ਤੋਂ ਵੱਧ ਦੁਧਾਰੂ ਪਸ਼ੂਆਂ ਦੀ ਹਾਈ ਟੇਕ ਡੇਅਰੀ ਸਥਾਪਿਤ ਕਰਨ ਲਈ ਲੋਨ ‘ਤੇ 5 ਸਾਲਾਂ ਤੱਕ ਵਿਆਜ ਵਿੱਚ ਛੋਟੀ ਦਿੱਤੀ ਜਾਂਦੀ ਹੈ।
28 ਹਜਾਰ ਪਸ਼ੂਪਾਲਕਾਂ ਨੂੰ 106 ਕਰੋੜ ਰੁਪਏ ਦੀ ਰਕਮ ਬੀਮਾ ਕਲੇਮ ਵਜੋ ਦਿੱਤੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਸ਼ੂਪਾਲਣ ਵਿੱਚ ਜੋਖਿਮ ਨੂੰ ਦੇਖਦੇ ਹੋਏ ਸਰਕਾਰ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਸਮੂਹਿਕ ਪਸ਼ੂਧਨ ਬੀਮਾ ਯੋਜਨਾ ਤਹਿਤ 15.33 ਲੱਖ ਪਸ਼ੂਆਂ ਦਾ ਬੀਮਾ ਕੀਤਾ ਹੈ। ਇਸ ਯੋਜਨਾ ਤਹਿਤ ਕੋਈ ਵੀ ਪਸ਼ੂਪਾਲਕ ਸਿਰਫ 100 ਤੋਂ 300 ਰੁਪਏ ਵਿੱਚ ਵੱਡੇ ਪਸ਼ੂ ਤੇ 25 ਰੁਪਏ ਵਿੱਚ ਛੌਟੇ ਪਸ਼ੂ ਦਾ ਬੀਮਾ ਕਰਵਾ ਸਕਦਾ ਹੈ। ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਪਸ਼ੂਪਾਲਕਾਂ ਦੇ ਪਸ਼ੂਆਂ ਦਾ ਬੀਮਾ ਮੁਫਤ ਕੀਤਾ ਜਾਂਦਾ ਹੈ। ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 26 ਹਜਾਰ ਪਸ਼ੂਪਾਲਕਾਂ ਨੂੰ 106 ਕਰੋੜ ਰੁਪਏ ਦੀ ਰਕਮ ਕਲੇਮ ਵਜੋ ਦਿੱਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਸਾਰੇ ਪਸ਼ੂਪਾਲਕਾਂ ਨੂੰ ਅਪੀਲ ਕਰਦਾ ਹਾਂ ਕਿ ਤਸੀਂ ਆਪਣੇ ਪਸ਼ੂਆਂ ਦਾ ਬੀਮਾ ਜਰੂਰ ਕਰਵਾਉਣ।
ਗਾਂਵਾਂ ਤੇ ਮੱਝਾਂ ਤੋਂ ਬਰੂਸੈਲਾ ਰੋਗ ਦੇ ਪੂਰੇ ਖਾਤਮੇ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਸ਼ੂਆਂ ਦੀ ਸਿਹਤ ਲਈ ਘਰਾਂ ‘ਤੇ ਪਸ਼ੂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ 70 ਮੋਬਾਇਲ ਪਸ਼ੂ ਮੈਡੀਕਲ ਇਕਾਈਆਂ ਕੰਮ ਕਰ ਰਹੀਆਂ ਹਨ। ਸੂਬੇ ਵਿੱਚ 2966 ਪਸ਼ੂ ਮੈਡੀਕਲ ਅਦਾਰਿਆਂ ਰਾਹੀਂ 71.26 ਲੱਖ ਪਸ਼ੂਆਂ ਨੂੰ ਪਸ਼ੂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪਸ਼ੂਪਾਲਕਾਂ ਲਈ ਟੋਲ ਫਰੀ ਨੰਬਰ 1962 ਦਾ ਕਾਲ ਸੈਂਟਰ ਹਿਸਾਰ ਵਿੱਚ ਖੋਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਗਾਂ ਤੇ ਮੱਝਾਂ ਨੂੰ ਮੁੰਹਖੁਰ ਤੇ ਗਲਘੋਟੂ ਰੋਗਾਂ ਤੋਂ ਮੁਕਤ ਬਨਾਉਣ ਲਈ ਸੰਯੂਕਤ ਵੈਕਸੀਨ ਦੀ ਵਰਤੋ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਅਸੀਂ ਸਾਲ 2030 ਤੱਕ ਸੂਬੇ ਵਿੱਚ ਗਾਂਵਾਂ ਤੇ ਮੱਝਾਂ ਤੋਂ ਬਰੂਸੈਲਾ ਰੋਗ ਦੇ ਪੂਰੇ ਖਾਤਮੇ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ।
ਹੁਣ ਤੱਕ ਸੂਬੇ ਵਿੱਚ ਖੋਲੀ ਜਾ ਚੁੱਕੀਆਂ ਹਨ 287 ਮਹਿਲਾ ਕਿਸਾਨ ਡੇਅਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਗਾਂ ਸਰੰਖਣ ਅਤੇ ਗਾਂ ਸੰਵਰਧਨ ਦੇ ਖੇਤਰ ਵਿੱਚ ਕਾਰਗਰ ਕਦਮ ਚੁੱਕੇ ਹਨ। ਇਸ ਉਦੇਸ਼ ਨਾਲ ਸੂਬੇ ਵਿੱਚ ਗਾਂ ਸੇਵਾ ਆਯੋਗ ਬਣਾਇਆ ਹੈ। ਹਰਿਆਣਾ ਗਾਂ-ਵੰਸ਼ ਸਰੰਖਣ ਅਤੇ ਗਾਂ ਸੰਵਰਧਨ ਐਕਟ-2015 ਤਹਿਤ ਗਾਂ ਹਤਿਆ ਕਰਨ ਵਾਲੇ ਵਿਅਕਤੀ ਨੁੰ 10 ਸਾਲ ਤੱਕ ਜੇਲ੍ਹ ਤੇ ਇੱਕ ਲੱਖ ਰੁਪਏ ਤੱਕ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸੀ ਗਾਂ ਦੀ ਨਸਲ ਸੁਧਾਰ ਲਈ ਸੂਬੇ ਵਿੱਚ ਕਰਨਾਲ ਦੇ ਉਚਾਨੀ ਅਤੇ ਮਹੇਂਦਰਗੜ੍ਹ ਵਿੱਚ ਹਰਿਆਣਾ ਪਸ਼ੂ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਲ੍ਹਾ ਕੈਥਲ ਦੇ ਕਿਉਡਕ ਵਿੱਚ ਅਜਿਹਾ ਹੀ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ। ਮਹਿਲਾ ਸਸ਼ਕਤੀਕਰਣ ਲਈ ਮਹਿਲਾ ਕਿਸਾਨ ਡੇਅਰੀ ਯੋਜਨਾ ਤਹਿਤ ਮਹਿਲਾਵਾਂ ਨੂੰ ਇੱਕ ਲੱਖ ਰੁਪਏ ਤੱਕ ਦੇ ਲੋਨ ਬਿਨ੍ਹਾ ਵਿਆਜ ਉਪਲਬਧ ਕਰਵਾ ਰਹੇ ਹਨ। ਇਸ ਦੇਤਹਿਤ ਹੁਣ ਤੱਕ 287 ਮਹਿਲਾ ਕਿਸਾਨ ਡੇਅਰੀ ਖੋਲੀਆਂ ਜਾ ਚੁੱਕੀਆਂ ਹਨ।
ਖੇਤੀਬਾੜੀ, ਪਸ਼ੂਪਾਲਣ, ਬਾਗਬਾਨੀ ਅਤੇ ਮੱਛੀ ਪਾਲਣ ਦੀ ਬਣਾਈ ਗਈ ਕਈ ਨਵੀਂ ਯੋਜਨਾਵਾਂ- ਸ਼ਿਆਮ ਸਿੰਘ ਰਾਣਾ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਵਿਸ਼ਵ ਦੇ ਅੰਦਰ ਕੁਰੂਕਸ਼ੇਤਰ ਦਾ ਬਹੁਤ ਵੱਡਾ ਨਾਮ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਚਾਰ ਤਰ੍ਹਾ ਨਾਲ ਕੰਮ ਕਰ ਰਹੀ ਹੈ। ਖੇਤੀਬਾੜੀ ਦੇ ਨਾਲ-ਨਾਲ ਪਸ਼ੂਪਾਲਣ ਵਿਭਾਗ, ਬਾਗਬਾਨੀ ਵਿਭਾਗ ਅਤੇ ਮੱਛੀ ਪਾਲਣ ਦੇ ਖੇਤਰ ਦੀ ਕਈ ਨਵੀਂ ਯੋਜਨਾਵਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਸਰਕਾਰ ਨੇ ਭਾਵਾਂਤਰ ਭਰਪਾਈ ਯੋਜਨਾ, ਮੇਰੀ ਫਸਲ ਮੇਰਾ ਬਿਊਰਾ, ਫਸਲ ਵਿਕਣ ਦੇ 48 ਘੰਟੇ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੇਮੈਂਟ ਦਿੱਤੀ ਜਾ ਰਹੀ ਹੈ। ਸਾਲ 2047 ਤੱਕ ਵਿਕਸਿਤ ਭਾਰਤ ਨੂੰ ਬਨਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਕਿਸਾਨ, ਪਸ਼ੂਪਾਲਕਾਂ ਲਈ ਨਵੀਂ-ਨਵੀਂ ਯੌਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ।
ਕਿਸਾਨਾਂ ਤੇ ਪਸ਼ੂਪਾਲਕਾਂ ਲਈ ਜਲਦੀ ਹੀ ਇੱਕ ਕੰਪਨੀ ਦੇ ਸਹਿਯੋਗ ਨਾਲ ਕਰਣਗੇ ਪਸ਼ੂ ਸਿਹਤ ਕੈਂਪ ਦਾ ਆਯੋਜਨ – ਨਵੀਨ ਜਿੰਦਲ
ਸਾਂਸਦ ਨਵੀਨ ਜਿੰਦਲ ਨੇ ਕਿਹਾ ਕਿ ਕਿਸਾਨਾਂ ਤੇ ਪਸ਼ੂਪਾਲਕਾਂ ਲਈ ਜਲਦੀ ਹੀ ਇੱਕ ਕੰਪਨੀ ਦੇ ਸਹਿਯੋਗ ਨਾਲ ਪਸ਼ੂ ਸਿਹਤ ਕੈਂਪ ਦਾ ਆਯੋ੧ਨ ਕੀਤਾ ਜਾਵੇਗਾ। ਇਸ ਕੈਂਪ ਵਿੱਚ ਕਿੱਟ ਰਾਹੀਂ ਪਸ਼ੂਆਂ ਦੀ ਬੀਮਾਰੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਕ ਖੇਤੀਬਾੜੀ ਦੀ ਅਰਥਵਿਵਸਥਾ ਦਾ ਥੰਮ੍ਹ ਬਣਿਆ ਹੋਇਆ ਹੈ। ਸਾਡੇ ਗ੍ਰਾਮੀਣ ਲੋਕ ਪਸ਼ੂਪਾਲਣ ‘ਤੇ ਨਿਰਭਰ ਹਨ, ਇਸ ਨਾਲ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਹੈ। ਸਾਡਾ ਸੂਬਾ ਪ੍ਰਗਤੀ ਦੇ ਨਵੇਂ ਮੁਕਾਮ ਸਥਾਪਿਤ ਕਰ ਰਿਹਾ ਹੈ। ਡੇਅਰੀ ਦੇ ਖੇਤਰ ਵਿੱਚ ਨਵੇਂ ਮੁਕਾਮ ਨੂੰ ਛੋਹ ਰਿਹਾ ਹੈ। ਪਸ਼ੂਧਨ ਮੇਲਾ ਭਾਰਤ ਦੀ ਨਵੀਂ ਤਸਵੀਰ ਦਿਖਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਨਵੀਂ-ਨਵੀਂ ਨਸਲ ਦੇ ਪਸ਼ੂ ‘ਤੇ ਕੰਮ ਕਰਨਾ ਹੋਵੇਗਾ। ਸਾਡੀ ਘੀਰ ਨਸਲ ਦੀ ਗਾਂ ਨੁੰ ਗ੍ਰਿਲਂੈਡੋਂ ਨਸਲ ਵਿੱਚ ਤਬਦੀਲ ਕਰ ਕੇ 40 ਤੋਂ 50 ਕਿਲੋ ਦੁੱਧ ਲੈ ਕੇ ਆਉਣ ਦੀ ਜਰੂਰਤ ਹੈ।
ਇਸ ਦੌਰਾਨ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਪ੍ਰਧਾਨ ਸਕੱਤਰ ਵਿਜੈ ਦਹੀਆ, ਮਹਾਨਿਦੇਸ਼ਕ ਡਾ. ਪ੍ਰੇਮ ਸਿੰਘ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਪੁਲਿਸ ਸੁਪਰਡੈਂਟ ਨੀਤੀਸ਼ ਅਗਰਵਾਲ, ਮੀਡੀਆ ਕੋਰਡੀਨੇਟ ਤੁਸ਼ਾਰ ਸੈਣੀ, ਭਾਜਪਾ ਜਿਲ੍ਹਾ ਪ੍ਰਧਾਨ ਜਿਤੇਂਦਰ ਸਿੰਘ ਗੋਲਡੀ, ਚੇਅਰਮੈਨ ਧਰਮਵੀਰ ਮਿਰਜਾਪੁਰ, ਹਰਿਆਣਾਂ ਗਾਂ ਸੇਵਾ ਆਯੋਗ ਦੇ ਚੇਅਰਮੈਨ ਸ਼ਰਵਣ ਕੁਮਾਰ ਗਰਗ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਸ਼ਹੀਦ ਇੰਸਪੈਕਟਰ ਦੇ ਪਰਿਵਾਰ ਦੇ ਇੱਕ ਮੈਂਬਰ ਨੁੰ ਨੌਕਰੀ, ਜਖਮੀਆਂ ਨੁੰ ਦਿੱਤੀ ਜਾਵੇਗੀ ਇੱਕ-ਇੱਕ ਲੱਖ ਰੁਪਏ ਦੀ ਆਰਥਕ ਸਹਾਇਤਾ – ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸ਼ਹੀਦ ਇੰਸਪੈਕਟਰ ਦੇ ਪਰਿਵਾਰ ਦੇ ਇੱਕ ਮੈਂਬਰ ਨੁੰ ਨੌਕਰੀ, ਜਖਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇਗੀ ਅਤੇ ਜਖਮੀਆਂ ਦਾ ਚੰਗੇੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਵੇਗਾ ਅਤੇ ਇਸ ਦਾ ਖਰਚ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਫਰੀਦਾਬਾਦ ਦੇ ਸੂਰਜਕੁੰਡ ਕੌਮਾਂਤਰੀ ਹਸਤਸ਼ਿਲਪ ਮੇਲੇ ਵਿੱਚ ਝੂਲਾ ਟੁੱਟਣ ਨਾਲ ਹੋਏ ਦੁਖਦ ਹਾਦਸੇ ‘ਤੇ ਸੋਗ ਵਿਅਕਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਰਜਕੁੰਡ ਮੇਲੇ ਵਿੱਚ ਹੋਈ ਦੁਰਘਟਨਾ ਬਹੁਤ ਪੀੜਾਦਾਇਕ ਹੈ। ਹਾਦਸੇ ਵਿੱਚ ਸ਼ਹੀਦ ਹੋਏ ਪੁਲਿਸ ਕਰਮਚਾਰੀ ਇੰਸਪੈਕਟਰ ਜਗਦੀਸ਼ ਪ੍ਰਸਾਦ ਦੇ ਪ੍ਰਤੀ ਆਪਣਾ ਸੰਵੇਦਨਾਵਾਂ ਵਿਅਕਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਸ਼ਹੀਦ ਦੇ ਪਰਿਵਾਰ ਦੇ ਨਾਲ ਮਜਬੂਤੀ ਨਾਲ ਖੜੀ ਹੈ। ਸ਼ਹੀਦ ਇੰਸਪੈਕਟਰ ਜਗਦੀਸ਼ ਪ੍ਰਸਾਦ ਦੀ ਤੈਨਾਤੀ ਪਲਵਲ ਦੇ ਥਾਨਾ ਚਾਂਦਹਟ ਵਿੱਚ ਸੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸ਼ਹੀਦ ਪੁਲਿਸਕਰਮਚਾਰੀ ਦੇ ਪਰਿਵਾਰ ਨੂੰ ਹਰਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸੁਪਰੀਮ ਹਸਪਤਾਲ ਵਿੱਚ ਭਰਤੀ 8 ਜਖਮੀਆਂ ਵਿੱਚੋਂ 4 ਮਰੀਜਾਂ ਨੂੰ ਉਪਚਾਰ ਦੇ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ, ਜਦੋਂ ਕਿ ਬਾਕੀ 4 ਦਾ ਇਲਾਜ ਜਾਰੀ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਇਸ ਤੋਂ ਇਲਾਵਾ ਬੀਕੇ ਸਿਵਲ ਹਸਪਤਾਲ ਵਿੱਚ ਭਰਤੀ 4 ਜਖਮੀਆਂ ਨੂੰ ਵੀ ਇਲਾਜ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੜ ਅਜਿਹੀ ਘਟਨਾ ਨਾ ਹੋਵੇ।
ਸਿਖਿਆ ਪ੍ਰਗਤੀ ਅਤੇ ਵਿਕਾਸ ਦਾ ਸੱਭ ਤੋਂ ਮਜਬੂਤ ਸਰੋਤ= ਕੈਬਨਿਟ ਮੰਤਰੀ ਰਣਬੀਰ ਗੰਗਵਾ=ਕੈਬਨਿਟ ਮੰਤਰੀ ਨੇ ਪਿੰਡ ਗੰਗਵਾ ਦੇ ਪੀਐਮਸ਼੍ਰੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਸ਼ਿਰਕਤ ਕੀਤੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਲੋਕਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਿਖਿਆ ਸਮਾਜ, ਸੂਬਾ ਅਤੇ ਰਾਸ਼ਟਰ ਦੀ ਪ੍ਰਗਤੀ ਦਾ ਸੱਭ ਤੋਂ ਮਜਬੂਤ ਸਰੋਤ ਹੈ। ਸ੍ਰੀ ਗੰਗਵਾ ਅੱਜ ਹਿਸਾਰ ਦੇ ਪਿੰਡ ਗੰਗਵਾ ਸਥਿਤ ਪੀਐਮਸ਼੍ਰੀ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਆਯੋਜਿਤ ਸਾਲਾਨਾ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿ ਕੇ ਨੌਤਿਕ ਮੁੱਲਾਂ, ਅਨੁਸਾਸ਼ਨ ਅਤੇ ਸੰਸਕਾਰਾਂ ਨੂੰ ਵੀ ਆਪਣੇ ਜੀਵਨ ਵਿੱਚ ਅਤਮਸਾਤ ਕਰਨਾ ਚਾਹੀਦਾ ਹੈ।
ਪ੍ਰੋਗਰਾਮ ਸਥਾਨ ‘ਤੇ ਪਹੁੰਚਣ ‘ਤੇ ਸਕੂਲ ਪ੍ਰਬੰਧਨ ਕਮੇਟੀ, ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਦਾ ਫੁੱਲ-ਮਾਲਾਵਾਂ ਨਾਲ ਸਵਾਗਤ ਕੀਤਾ। ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਤੋਂ ਟੀਚਾ ਨਿਰਧਾਰਿਤ ਕਰ ਸਖਤ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੇ ਨਾਲ ਅੱਗੇ ਵੱਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦਿਅਕ, ਖੇਡਕੂਡ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਪ੍ਰਤਿਭਾਵਾਨ ਵਿਦਿਆਰਥੀਆਂ ਦਾ ਸਨਮਾਨ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਣਾ ਸਰੋਤ ਬਣਦਾ ਹੈ, ਜਿਸ ਨਾਲ ਉਨ੍ਹਾਂ ਵਿੱਚ ਅੱਗੇ ਵੱਧਣ ਦੀ ਨਵੀਂ ਉਰਜਾ ਦਾ ਸੰਚਾਰ ਹੁੰਦਾ ਹੈ। ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਧਿਆਪਕਾਂ ਦੀ ਭੁਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਕੂਲ ਪਰਿਸਰ ਵਿੱਚ ਓਡੀਟੋਰਿਅਮ ਦੇ ਨਿਰਮਾਣ ਅਤੇ ਕਲਾਸਾਂ ਵਿੱਚ ਡਿਜੀਟਲ ਬੋਰਡ ਲਗਵਾਉਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਕੂਲ ਨਾਲ ਸਬੰਧਿਤ ਜੋ ਵੀ ਕੰਮ ਹੋਣਗੇ ਉਨ੍ਹਾਂ ਨੁੰ ਪ੍ਰਾਥਮਿਕਤਾ ਆਧਾਰ ‘ਤੇ ਪੂਰਾ ਕਰਵਾਇਆ ਜਾਵੇ।
ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਦੇ ਆਯੋਜਨ ਵਿਦਿਆਰਥੀਆਂ ਦੇ ਸਮੂਚੇ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਵਿੱਚ ਲੁਕੀ ਪ੍ਰਤਿਭਾ ਨੁੰ ਨਿਖਾਰਣ ਦਾ ਮੌਕਾ ਪ੍ਰਦਾਨ ਕਰਦੇ ਹਨ।
ਸਾਲਾਨਾ ਸਮਾਰੋਹ ਦੇ ਬਾਅਦ ਕੈਬਨਿਟ ਮੰਤਰੀ ਸ੍ਰੀ ਗੰਗਵਾ ਨੇ ਸਕੂਲ ਪਰਿਸਰ ਵਿੱਚ ਗ੍ਰਾਮੀਣਾਂ ਅਤੇ ਸਥਾਨਕ ਨਾਗਰਿਕਾਂ ਨਾਲ ਸੰਵਾਦ ਕਰ ਉਨ੍ਹਾਂ ਦੀ ਸਮਸਿਆਵਾਂ ਸੁਣੀਆਂ। ਉਨ੍ਹਾਂ ਨੇ ਪੇਯਜਲ, ਸੜਕ, ਸਿਖਿਆ, ਸਿਹਤ ਸਮੇਤ ਵੱਖ-ਵੱਖ ਜਨਸਮਸਿਆਵਾਂ ‘ਤੇ ਅਧਿਕਾਰੀਆਂ ਨਾਲ ਚਰਚਾ ਕਰਦੇ ਹੋਏ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਸਿਆਵਾਂ ਦੇ ਜਲਦੀ ਅਤੇ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਲਈ ਜਰੂਰੀ ਹਿਦਾਇਦਾਂ ਦਿੱਤੀਆਂ।
ਕੇਐਮਪੀ ਐਕਸਪ੍ਰੈਸ-ਵੇ ਬਣੇਗਾ ਹਰਿਆਣਾ ਦੀ ਉਦਯੋਗਿਕ ਕ੍ਰਾਂਤੀ ਦੀ ਰੀੜ ਦੀ ਹੱਡੀ – ਰਾਓ ਨਰਬੀਰ ਸਿੰਘ
ਪੰਚਗ੍ਰਾਮ ਵਿਕਾਸ ਅਥਾਰਿਟੀ ਤਹਿਤ 5 ਨਵੇਂ ਸ਼ਹਿਰ ਹੋਣਗੇ ਵਿਕਸਿਤ, ਐਨਸੀਆਰ ਨੂੰ ਮਿਲੇਗੀ ਨਵੀਂ ਦਿਸ਼ਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਲਗਭਗ 135 ਕਿਲੋਮੀਟਰ ਲੰਬਾ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ-ਵੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੀ ਇੱਕ ਬਹੁਤ ਮਹਤੱਵਪੂਰਣ ਸੰਪਤੀ ਹੈ। ਸਾਲ 2031 ਦੀ ਸੰਭਾਵਿਤ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਦੇ ਦੋਨੋਂ ਪਾਸੇ 5 ਨਵੇਂ ਸ਼ਹਿਰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੰਚਗ੍ਰਾਮ ਵਿਕਾਸ ਅਥਾਰਿਟੀ ਦਾ ਗਠਨ ਕੀਤਾ ਹੈ।
ਉਦਯੋਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ-2047 ਵਿਜਨ ਨੂੰ ਸਾਕਾਰ ਕਰਨ ਵਿੱਚ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੀ ਭੁਮਿਕਾ ਅਹਿਮ ਹੈ ਅਤੇ ਕੇਐਮਪੀ ਐਕਸਪ੍ਰੈਸ-ਵੇ ਇਸ ਦਿਸ਼ਾ ਵਿੱਚ ਇੱਕ ਮਜਬੂਤ ਆਧਾਰ ਪ੍ਰਦਾਨ ਕਰੇਗਾ
…
Leave a Reply