ਹਰਿਆਣਾ ਖ਼ਬਰਾਂ

ਕੇਐਮਪੀ ਐਕਸਪ੍ਰੈਸ-ਵੇ ਬਣੇਗਾ ਹਰਿਆਣਾ ਦੀ ਉਦਯੋਗਿਕ ਕ੍ਰਾਂਤੀ ਦੀ ਰੀੜ ਦੀ ਹੱਡੀ  ਰਾਓ ਨਰਬੀਰ ਸਿੰਘ

ਪੰਚਗ੍ਰਾਮ ਵਿਕਾਸ ਅਥਾਰਿਟੀ ਤਹਿਤ 5 ਨਵੇਂ ਸ਼ਹਿਰ ਹੋਣਗੇ ਵਿਕਸਿਤ, ਐਨਸੀਆਰ ਨੂੰ ਮਿਲੇਗੀ ਨਵੀਂ ਦਿਸ਼ਾ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਲਗਭਗ 135 ਕਿਲੋਮੀਟਰ ਲੰਬਾ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ-ਵੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੀ ਇੱਕ ਬਹੁਤ ਮਹਤੱਵਪੂਰਣ ਸੰਪਤੀ ਹੈ। ਸਾਲ 2031 ਦੀ ਸੰਭਾਵਿਤ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਦੇ ਦੋਨੋਂ ਪਾਸੇ 5 ਨਵੇਂ ਸ਼ਹਿਰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੰਚਗ੍ਰਾਮ ਵਿਕਾਸ ਅਥਾਰਿਟੀ ਦਾ ਗਠਨ ਕੀਤਾ ਹੈ।

          ਉਦਯੋਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ-2047 ਵਿਜਨ ਨੂੰ ਸਾਕਾਰ ਕਰਨ ਵਿੱਚ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੀ ਭੁਮਿਕਾ ਅਹਿਮ ਹੈ ਅਤੇ ਕੇਐਮਪੀ ਐਕਸਪ੍ਰੈਸ-ਵੇ ਇਸ ਦਿਸ਼ਾ ਵਿੱਚ ਇੱਕ ਮਜਬੂਤ ਆਧਾਰ ਪ੍ਰਦਾਨ ਕਰੇਗਾ। ਇਸ ਅਨੁਰੂਪ ਹਰਿਆਣਾ ਸਰਕਾਰ ਨੇ ਆਪਣੀ ਉਦਯੋਗਿਕ ਨੀਤੀ ਵਿੱਚ ਜਰੂਰੀ ਸੋਧ ਕੀਤੇ ਹਨ, ਤਾਂ ਜੋ ਨਿਵੇਸ਼, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਗਤੀ ਮਿਲ ਸਕੇ।

          ਉਨ੍ਹਾਂ ਨੇ ਸਪਸ਼ਟ ਕੀਤਾ ਕਿ ਐਚਐਸਆਈਆਈਡੀਸੀ ਦੀ ਜਿਮੇਵਾਰੀ ਸਿਰਫ ਆਮਦਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੈ, ਸਗੋ ਉਦਯੋਗਪਤੀਆਂ ਨੂੰ ਸਹੂਲਤਜਨਕ ਸੇਵਾਵਾਂ, ਤੁਰੰਤ ਪ੍ਰਕ੍ਰਿਆਵਾਂ ਅਤੇ ਅਨੁਕੂਲ ਮਾਹੌਲ ਉਪਲਬਧ ਕਰਨਾ ਨਿਗਮ ਦਾ ਮੂਲ ਉਦੇਸ਼ ਹੋਣਾ ਚਾਹੀਦਾ ਹੈ।

          ਸ੍ਰੀ ਰਾਓ ਨਰਬੀਰ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਲ 2030 ਤੱਕ ਉਦਯੋਗਿਕ ਵਿਕਾਸ ਨੂੰ ਹੋਰ ਤੇਜ ਕਰਨ ਲਈ 10 ਨਵੀਂ ਆਈਐਮਟੀ ਸਕਾਪਿਤ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ 5 ਆਈਐਮਟੀ ਨੂੰ ਮੰਜੂਰੀ ਮਿਲ ਚੁੱਕੀ ਹੈ। ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦੀ ਪ੍ਰਕ੍ਰਿਆ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਉਦਯੋਗ ਵਿਭਾਗ ਦੇ ਬਜਟ ਵਿੱਚ 125 ਫੀਸਦੀ ਦਾ ਵਾਧਾ ਕੀਤਾ ਗਿਆ ਸੀ ਅਤੇ ਅਗਾਮੀ ਬਜਟ ਵਿੱਚ ਇਸ ਵਾਧੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ, ਤਾਂ ਜੋ ਸੂਬੇ ਦਾ ਉਦਯੋਗਿਕ ਵਿਸਤਾਰ ਲਗਾਤਾਰ ਬਣਿਆ ਰਹੇ।

          ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵਿਤ 10 ਵਿੱਚੋਂ 3 ਆਈਐਮਟੀ ਕੌਮੀ ਰਾਜਧਾਨੀ ਖੇਤਰ ਵਿੱਚ ਵਿਕਸਿਤ ਕੀਤੀ ਜਾਵੇਗੀ, ਜਿਨ੍ਹਾਂ ਦੀ ਧੂਰੀ ਕੇਐਮਪੀ ਐਕਸਪ੍ਰੈਸ -ਵੇ ਰਹੇਗਾ। ਇਸ ਦੇ ਨਾਲ ਹੀ ਵਿਕਸਿਤ ਕੀਤੇ ਜਾਣ ਵਾਲੇ 5 ਨਵੇਂ ਸ਼ਹਿਰ ਵਿਕਸਿਤ ਭਾਰਤ ਦੇ ਖਿੱਚ ਦਾ ਕੇਂਦਰ ਬਨਣਗੇ ਅਤੇ ਦਿੱਲੀ ਵਿੱਚ ਵੱਧੀ ਆਬਾਦੀ ਦਬਾਅ ਨੂੰ ਵੀ ਘੱਟ ਕਰਨ ਵਿੱਚ ਸਹਾਇਤ ਸਾਬਤ ਹੋਣਗੇ।

          ਉਦਯੋਗ ਮੰਤਰੀ ਨੇ ਕਿਹਾ ਕਿ ਹਰਿਤ ਕ੍ਰਾਂਤੀ ਦਾ ਅਗਰਦੂਰਤ ਰਿਹਾ ਖੇਤੀ ਪ੍ਰਧਾਨ ਹਰਿਆਣਾ, ਗੁਰੂਗ੍ਰਾਮ ਦੀ ਆਈਟੀ ਹੱਬ ਵਜੋ ਸਥਾਪਿਤ ਕਰ ਪਹਿਲਾਂ ਹੀ ਬੈਂਗਲੁਰੂ ਅਤੇ ਹੈਦਰਾਬਾਦ ਵਰਗ ਵਿਸ਼ਵ ਪਹਿਚਾਣ ਵਾਲੇ ਸ਼ਹਿਰਾਂ  ਨੂੰ ਚਨੌਤੀ ਦੇ ਚੁੱਕਾ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ 10 ਨਵੀਂ ਆਈਐਮਟੀ ਵਿਕਸਿਤ ਹੋਣਗੀਆਂ, ਉਦੋਂ ਹਰਿਆਣਾ ਦੇਸ਼ ਦਾ ਉਦਯੋਗਿਕ ਕ੍ਰਾਂਤੀ ਦਾ ਸਿਰਮੌਰ ਬਣ ਕੇ ਉਭਰੇਗਾ।

ਚਹੁੰਮੁਖੀ ਵਿਕਾਸ ਸੂਬਾ ਸਰਕਾਰ ਦਾ ਮੁੱਖ ਟੀਚਾ  ਕੈਬਨਿਟ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ=ਗ੍ਰਾਮੀਣ ਖੇਤਰਾਂ ਨੂੰ ਮਿਲ ਰਹੀ ਬਿਹਤਰ ਮੁੱਢਲੀ ਸਹੂਲਤਾਂ

ਪੀਡਬਲਿਯੂਡੀ ਰੇਸਟ ਹਾਉਸ ਦੀ ਵੱਧ ਨਵੀਂ ਬਿਲਡਿੰਗ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ,

( ਜਸਟਿਸ ਨਿਊਜ਼   )

ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਖੇਤਰ ਦੇ ਲਈ ਕਰੋੜਾਂ ਰੁਪਏ ਦੀ ਐਲਾਨ ਵਿਕਾਸ ਪਰਿਯੋਜਨਾਵਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਇੰਨ੍ਹਾਂ ਪਰਿਯੋਜਨਾਵਾਂ ਦੇ ਪੂਰਾ ਹੋਣ ‘ਤੇ ਨਰਵਾਨਾ ਵਿਕਸਿਤ ਖੇਤਰ ਵਜੋ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਨਰਵਾਨਾ ਖੇਤਰ ਨੇ ਵਿਕਾਸ ਦੀ ਨਵੀਂ ਉੜਾਨ ਭਰ ਲਈ ਹੈ। ਭਵਿੱਖ ਵਿੱਚ ਪ੍ਰਗਤੀ ਨੂੰ ਇਸ ਰਫਤਾਰ ਨੂੰ ਹੋਰ ਤੇਜੀ ਮਿਲੇਗ ਅਤੇ ਖੇਤਰਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।

          ਕੈਬਨਿਟ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਐਤਵਾਰ ਨੁੰ ਸਥਾਨਕ ਪੀਡਬਲਿਯੂਡੀ ਰੇਸਟ ਹਾਊਸ ਦੀ ਨਵੀਂ ਬਿਲਡਿੰਗ ਦੇ ਨੀਂਹ ਪੱਥਰ ਸਮਾਰੋਹ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ 9 ਕਰੋੜ 54 ਲੱਖ 80 ਹਜਾਰ ਰੁਪਏ ਦੀ ਅੰਦਾਜਾ ਲਾਗਤ ਨਾਲ ਬਨਣ ਵਾਲੀ ਰੇਸਟ ਹਾਊਸ ਦੀ ਵੱਧ ਤਿੰਨ ਮੰਜਿਲਾ ਇਮਾਰਤ ਦੀ ਨੀਂਹ ਰੱਖੀ।

          ਕੈਬਨਿਟ ਮੰਤਰੀ ਨੇ ਦਸਿਆ ਕਿ ਇਹ ਭਵਨ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਅਤੇ ਇਸ ਦੀ ਦੋ ਮੰਜਿਲਾਂ ‘ਤੇ ਬਹੁਤ ਵਿਸ਼ੇਸ਼ ਵਿਅਕਤੀਆਂ ਦੇ ਠਹਿਰਾਉਣ ਲਈ ਕਮਰੇ ਅਤੇ ਆਫਿਸ ਬਣਾਏ ਜਾਣਗੇ। ਇਸ ਭਵਨ ਦਾ ਨਿਰਮਾਣ ਪੂਰਾ ਕਰਨ ਦਾ ਟੀਚਾ ਜੂਨ 2027 ਨਿਰਧਾਰਿਤ ਕੀਤਾ ਗਿਆ ਹੈ।

          ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦੀ ਹੀ ਖੇਤਰਵਾਸੀਆਂ ਦੀ ਸਾਲਾਂ ਪੁਰਾਣੀ ਮੰਗ ‘ਤੇ ਬੱਸ ਸਟੇਂਡ ਅਤੇ ਸਿਵਲ ਹਸਪਤਾਲ ਦੇ ਨਵੇਂ ਭਵਨਾਂ ਦੇ ਨਿਰਮਾਣ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਨਰਵਾਨਾ ਸਿਖਿਅਤ, ਸੁਰੱਖਿਅਤ ਅਤੇ ਵਿਕਸਿਤ ਖੇਤਰ ਦੀ ਮੋਹਰੀ ਲਾਇਨ ਵਿੱਚ ਸ਼ੁਮਾਰ ਹੈ, ਇਹ ਉਨ੍ਹਾਂ ਦਾ ਸਪਨਾ ਹੈ ਅਤੇ ਇਸ ਨੂੰ ਸਾਕਾਰ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਹਨ।

          ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਰਸਾਤੀ ਸੀਜਨ ਵਿੱਚ ਜਲ੍ਹ ਭਰਾਵ ਤੋਂ ਮੁਕਤ ਕਰਨ ਅਤੇ ਬਿਹਤਰ ਸੀਵਰੇਜ ਵਿਵਸਥਾ ਉਪਲਬਧ ਕਰਵਾਉਣ ਲਈ ਪਾਇਪ ਲਾਇਨ ਵਿਛਾਉਣ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਸ਼ਹਿਰ ਦੇ ਨਾਲ-ਨਾਲ ਗ੍ਰਾਮੀਣ ਖੇਤਰਾਂ ਵਿੱਚ ਵੀ ਸਿਖਿਆ, ਸਿਹਤ, ਪੇਯਜਲ, ਬਿਜਲੀ, ਸੜਕ ਅਤੇ ਨਹਿਰੀ ਪਾਣੀ ਵਰਗੀ ਮੁੱਢਲੀ ਸਹੂਲਤਾਂ ਦਾ ਵਿਆਪਕ ਵਿਸਤਾਰ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਸੂਬੇ ਦੇ ਚਹੁਮੁਖੀ ਵਿਕਾਸ ਦੀ ਕਲਪਣਾ ਨੂੰ ਸਾਕਾਰ ਕਰਨ ਦੀ ਦਿਸ਼ਾ ਲਗਾਤਾਰ ਕੰਮ ਕਰ ਰਹੀ ਹੈ।

          ਉਨ੍ਹਾਂ ਨੇ ਬਾਬਾ ਗੈਬੀ ਸਾਹਿਬ ਮੰਦਿਰ ਵਿੱਚ ਚੱਲ ਰਹੀ ਸ਼੍ਰੀ ਭਾਗਵਤ ਕਥਾ ਵਿੱਚ ਸ਼ਿਰਕਤ ਕਰਦੇ ਹੋਏ ਕਿਹਾ ਕਿ ਭਾਰਤ ਸਨਾਤਮ ਸਭਿਆਚਾਰ ਅਤੇ ਵੈਦਿਕ ਪੱਦਤੀ ਦੇ ਸੰਸਕਾਰਾਂ ਦੀ ਭੂਮੀ ਅਤੇ ਉਨ੍ਹਾਂ ਦਾ ਅਨੁਸਰਣ ਕਰਦੇ ਹੋਏ ਬਾਬਾ ਗੈਬੀ ਸਾਹਿਬ ਮੰਦਿਰ ਖੇਤਰ ਵਿੱਚ ਵਰਨਣਯੋਗ ਅਧਿਆਤਮ ਪ੍ਰੇਰਣਾ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਖੇਤਰ ਦੇ ਲੋਕਾਂ ਦੀ ਬਾਬਾ ਗੈਬੀ ਸਾਹਿਬ ਦੇ ਪ੍ਰਤੀ ਅਟੁੱਟ ਆਸਥਾ ਹੈ, ਜਿਸ ਦਾ ਲੋਕਾਂ ਨੁੰ ਸੁਖਦ ਅਤੇ ਮੰਗਲਮਈ ਜੀਵਨ ਵਜੋ ਉਪਹਾਰ ਮਿਲ ਰਿਹਾ ਹੈ। ਕੈਬਨਿਟ ਮੰਤਰੀ ਨੇ ਗੈਬੀ ਸਾਹਿਬ ਮੰਦਿਰ ਵਿੱਚ ਜਰੂਰੀ ਸਹੂਲਤਾਂ ਲਈ ਮੁੱਖ ਮੰਤਰੀ ਵੱਲੋਂ 11 ਲੱਖ ਰੁਪਏ ਦਾ ਆਰਥਕ ਸਹਿਯੋਗ ਦਿੱਤਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin