August 17, 2026

Justice News

ਅਵਾਮ ਦੀ ਆਵਾਜ਼

ਥਾਣਾ ਮਜੀਠਾ ਰੋਡ ਵੱਲੋਂ ਗੁਮ ਹੋਏ ਨਾਬਾਲਗ ਲੜਕੀ ਨੂੰ ਕੁੱਝ ਹੀ ਘੰਟਿਆਂ ਅੰਦਰ ਲੱਭ ਕੇ ਪਰਿਵਾਰ ਦੇ ਕੀਤਾ ਹਵਾਲੇ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅੱਜ ਮਿਤੀ 8.2.2026 ਨੂੰ  ਸੁਭਾ ਇੱਕ ਲੜਕੀ ਨਾਬਾਲਗ ਵਾਸੀ ਜਿਲ੍ਹਾ ਬਾਰਾਂਬੰਕੀ ਉੱਤਰ ਪ੍ਰਦੇਸ਼, ਜਿਸ ਦੀ ਉਮਰ ਕਰੀਬ 16 ਸਾਲ ਹੈ, ਜੋ ਹੁਣ ਪੁਲਿਸ ਚੌਂਕੀ ਫੈਜ਼ਪੁਰਾ, ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੇ ਇਲਾਕਾ ਫ਼ੈਜ਼ਪੁਰਾ ਨਵੀ ਅਬਾਦੀ ਚੌਂਕ ਰਤਨ ਸਿੰਘ ਵਿੱਚ ਰਹਿੰਦੀ ਹੈ, ਅੱਜ ਸੁਭਾ 10 ਵਜੇ ਦੇ ਕਰੀਬ ਘਰੋਂ ਚਲੀ ਗਈ, ਜੋ ਇਸਦੀ ਇਤਲਾਹ ਮਿਲਣ ਤੇ ਐਸ.ਆਈ ਪ੍ਰਮਜੀਤ ਸਿੰਘ ਇੰਚਾਰਜ਼ ਪੁਲਿਸ ਚੌਂਕੀ ਫ਼ੈਜ਼ਪੁਰਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਕੁੱਝ ਹੀ ਘੰਟਿਆਂ ਵਿੱਚ ਗੁੰਮ ਹੋਈ ਨਾਬਾਲਗ ਲੜਕੀ ਦੀ ਤਲਾਸ਼ ਕਰਕੇ  ਬਰਾਮਦ ਕੀਤਾ ਅਤੇ ਲੜਕੀ ਨੂੰ ਉਸਦੇ ਵਾਰਸ ਮਾਤਾ ਪਿਤਾ ਅਤੇ ਉਸ ਦੀ ਮਾਸੀ ਦੇ ਹਵਾਲੇ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.