August 17, 2026

Justice News

ਅਵਾਮ ਦੀ ਆਵਾਜ਼

ਅਗਨੀਵੀਰ ਦੀ ਭਰਤੀ ’ਚ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ- ਸੀ-ਪਾਈਟ ਕੈਂਪ ਵਿਖੇ 09 ਫਰਵਰੀ ਤੋਂ ਕਲਾਸਾਂ ਸ਼ੁਰੂ

ਲੁਧਿਆਣਾ
( ਜਸਟਿਸ ਨਿਊਜ਼ )
– ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਅਗਨੀਵੀਰ (ਫੌਜ) ਦੇ ਲਿਖਤੀ ਪੇਪਰ (ਸੀ.ਈ.ਐਫ) ਲਈ 09 ਫਰਵਰੀ, 2026 ਤੋਂ ਮੁਫ਼ਤ ਸਿਖਲਾਈ ਸੁਰੂ ਕੀਤੀ ਜਾ ਰਹੀ ਹੈ ।
ਸੀ-ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ (ਫੌਜ) ਦਾ ਲਿਖਤੀ ਪੇਪਰ (ਸੀ.ਈ.ਐਫ) ਅਪ੍ਰੈਲ 2026 ਵਿੱਚ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਮੀ ਰੈਕਰੂਟਮੈਂਟ ਦੀ ਵੈੱਬ-ਸਾਇਟ (WWW.joinindianary.nic.in)  ਅੱਜ ਖੁੱਲਣ ਜਾ ਰਹੀ ਹੈ ਜਿੱਥੇ ਅਗਨੀਵੀਰ (ਆਰਮੀ) ਵਿੱਚ ਭਤਰੀ ਹੋਣ ਦੇ ਚਾਹਵਾਨ ਯੁਵਕ 05 ਫਰਵਰੀ ਤੋਂ 01 ਅਪ੍ਰੈਲ, 2026 ਤੱਕ ਆਪਣੀ ਰਾਜਿਸਟਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਯੁਵਕਾਂ ਦੀ ਰਜਿਸਟਰੇਸ਼ਨ ਹੋ ਜਾਂਦੀ  ਹੈ, ਉਹ ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ, ਲੁਧਿਆਣਾ ਵਿਖੇ ਪੰਜਾਬ ਸਰਕਾਰ ਵੱਲੋ ਸੁਰੂ ਕੀਤੀ ਜਾ ਰਹੀ ਅਗਨੀਵੀਰ (ਆਰਮੀ) ਦੇ ਲਿਖਤੀ ਪੇਪਰ (ਸੀ.ਈ.ਐਫ) ਦੀ ਤਿਆਰੀ ਦਾ ਲਾਭ ਲੈ ਸਕਦੇ ਹਨ।
ਲਿਖਤੀ ਪੇਪਰ ਦੀ ਤਿਆਰੀ ਲਈ ਜਰੂਰੀ ਦਸਤਾਵੇਜਾਂ ਨਾਲ ਕੈਂਪ ਵਿੱਚ ਰਿਪੋਰਟ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਰਜਿਸਟਰੇਸ਼ਨ ਦੀ ਫੋਟੋ ਕਾਪੀ,  ਵਿਦਿਅਕ ਯੋਗਤਾਂ 10ਵੀਂ, 12ਵੀਂ ਤੇ ਉੱਚ ਵਿਦਿਅਕ ਸਾਰੇ ਸਰਟੀਫਿਕੇਟ,  ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਆਦਿ ਸ਼ਾਮਲ ਹਨ।
ਸੀ-ਪਾਈਟ ਕੈਂਪ, ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 84928-21213, 79739- 14579, 78885-86296 ਅਤੇ 98766-17258 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.