ਹਰਿਆਣਾ ਖ਼ਬਰਾਂ

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਆਂਦੋਲਨ ਹੈ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੌਕਾ ਅਤੇ ਭਰੋੋਸਾ ਮਿਲੇ ਤਾਂ ਹਰ ਵਿਅਕਤੀ ਅਸਾਧਾਰਨ ਬਣ ਸਕਦਾ ਹੈ- ਸੀਐਮ

ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਐਲਾਨ

ਮੁੱਖ ਮੰਤਰੀ ਨੇ ਰੋਹਤਕ ਵਿੱਚ ਰਾਸ਼ਟਰੀ ਐਥਲੇਟਿਕਸ ਚੈਮਪਿਅਨਸ਼ਿਪ ਦੇ ਸ਼ੁਭਾਰੰਭ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

ਚੰਡੀਗੜ੍ਹ

  ( ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਪੇਸ਼ਲ ਓਲੰਪਿਕ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਚੁਣੌਤਿਆਂ ਨੂੰ ਪਾਰ ਕਰਦੇ ਹੋਏ ਇਹ ਸੰਦੇਸ਼ ਦੇ ਰਹੇ ਹਨ ਕਿ ਜੇਕਰ ਮੌਕਾ, ਸਿਖਲਾਈ ਅਤੇ ਭਰੋਸਾ ਮਿਲੇ, ਤਾਂ ਹਰ ਵਿਅਕਤੀ ਅਸਾਧਾਰਨ ਬਣ ਸਕਦਾ ਹੈ।

ਮੁੱਖ ਮੰਤਰੀ ਮੰਗਲਵਾਰ ਨੂੰ ਰੋਹਤਕ ਦੇ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ ਵਿੱਚ ਸਪੇਸ਼ਲ ਓਲੰਪਿਕ ਭਾਰਤ ਰਾਸ਼ਟਰੀ ਐਥਲੇਟਿਕਸ ਚੈਮਪਿਅਨਸ਼ਿਪ ਦੇ ਸ਼ੁਭਾਰੰਭ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਚੈਮਪਿਅਨਸ਼ਿਪ ਵਿੱਚ 26 ਰਾਜਿਆਂ ਤੋਂ 500 ਤੋਂ ਵੱਧ ਖਿਡਾਰੀ, ਉਨ੍ਹਾਂ ਦੇ ਕੋਚ ਅਤੇ ਸਹਿਭਾਗੀ ਹਿੱਸਾ ਲੈ ਰਹੇ ਹਨ।

ਮੁੱਖ ਮੰਤਰੀ ਨੇ ਇਸ ਦੌਰਾਨ ਐਲਾਨ ਕੀਤੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਭਾਰਤ ਦੀ ਸੋਚ ਦਾ ਅਨੁਸਰਣ ਕਰਦੇ ਹੋਏ ਦਿਵਿਆਂਗ ਖਿਡਾਰੀਆਂ ਦੀ ਸਹੂਲਤ ਲਈ ਸੂਬੇ ਵਿੱਚ ਇੱਕ ਦਿਵਿਆਂਗ ਸਟੇਡੀਅਮ ਬਣਾਇਆ ਜਾਵੇਗਾ। ਇਸ ਸਟੇਡਿਅਮ ਵਿੱਚ ਦਿਵਿਆਂਗ ਖਿਡਾਰੀਆਂ ਲਈ ਆਵਾਸੀਅ ਸਹੂਲਤ ਵੀ ਹੋਵੇਗੀ। ਉੱਥੇ ਹੀ ਮੁੱਖ ਮੰਤਰੀ ਨੇ ਸਪੇਸ਼ਲ ਓਲੰਪਿਕ ਭਾਰਤ ਨੂੰ 31 ਲੱਖ ਰੁਪਏ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ 21 ਲੱਵ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ , ਰੋਹਤਕ ਦੇ ਅਭਿਲਾਸ਼ਾ ਗਰਲਸ ਹੋਸਟਲ ਕਾਂਪਲੈਕਸ ਵਿੱਚ ਗਰਲਸ ਸਪੋਰਟਸ ਹੋਸਟਲ ਦੇ ਨਿਰਮਾਣ ਦਾ ਉਦਘਾਟਨ ਵੀ ਕੀਤਾ। ਇਸ ਗਰਲਸ ਸਪੋਰਟਸ ਹੋਸਟਲ ਦੀ ਸਮਰਥਾ 150 ਵਿਦਿਆਰਥਣਾਂ ਦੀ ਹੋਵੇਗੀ। ਇਸ ਬਹੁਮੰਜਿਲਾ ਸਰੰਚਨਾ ਦਾ ਕੁਲ੍ਹ ਕਵਰ ਏਰਿਆ ਲਗਭਗ 2374 ਵਰਗ ਮੀਟਰ ਨਿਰਧਾਰਿਤ ਕੀਤਾ ਗਿਆ ਹੈ, ਜਿਸ ‘ਤੇ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਪੇਸ਼ਲ ਓਲੰਪਿਕ ਦੀ ਖਾਸਿਅਤ ਇਹ ਹੈ ਕਿ ਇਹ ਸਾਨੂੰ ਖੇਡ ਨੂੰ ਸਿਰਫ ਤਗਮੇ ਅਤੇ ਕੰਪੀਟਿਸ਼ਨ ਦੀ ਨਜਰ ਨਾਲ ਨਹੀਂ, ਸਗੋਂ ਮਨੁੱਖੀ ਆਤਮ ਦੀ ਸ਼ਕਤੀ ਅਤੇ ਸੰਭਾਵਨਾਵਾਂ ਵੱਜੋਂ ਵੇਖਣ ਦੀ ਦ੍ਰਿਸ਼ਟੀ ਦਿੰਦਾ ਹੈ। ਇਸ ਓਲੰਪਿਕ ਵਿੱਚ ਮੈਦਾਨ ‘ਤੇ ਦੌੜਦੇ, ਕੌਦਦੇ ਅਤੇ ਜਿੱਤ ਲਈ ਸੰਘਰਸ਼ ਕਰਦੇ ਖਿਡਾਰੀ ਸਾਨੂੰ ਇਹ ਸਿਖਾਉਂਦਾ ਹਨ ਕਿ ਸੀਮਾਵਾਂ ਸ਼ਰੀਰ ਦੀ ਨਹੀਂ ਹੁੰਦੀ ਸਗੋਂ ਸੋਚ ਵਿੱਚ ਹੁੰਦੀ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਖਿਡਾਰੀਆਂ ਦੀ ਸਿਹਤ ਦੇ ਨਾਲ ਨਾਲ ਮਾਨਸਿਕ ਸਸ਼ਕਤੀਕਰਨ ਅਤੇ ਅਗਵਾਈ ਸਮਰਥਾ ਦਾ ਵੀ ਵਿਕਾਸ ਕੀਤਾ ਜਾਂਦਾ ਹੈ। ਇਹ ਹੀ ਸੱਚਾ ਸਮਾਵੇਸ਼ਨ ਹੈ, ਜਿੱਥੇ ਖਿਡਾਰੀ ਸਿਰਫ ਤਗਮਾ ਜੇਤੂ ਨਹੀਂ ਸਗੋਂ ਸਮਾਜ ਦੇ ਸਰਗਰਮ ਨਾਗਰਿਕ, ਪ੍ਰੇਰਣਾਸਰੋਤ ਅਤੇ ਰੋਲ ਮਾਡਲ ਬਣਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸਮਾਜ ਵਿੱਚ ਪੈਰਾਲੰਪਿਕ ਅਤੇ ਸਪੇਸ਼ਲ ਓਲੰਪਿਕ ਨੂੰ ਇੱਕ-ਦੂਜੇ ਲਈ ਇੱਕੋ ਜਿਹਾ ਮੰਨ੍ਹਿਆਂ ਜਾਂਦਾ ਹੈ। ਅਸਲ ਵਿੱਚ ਦੋਵੇਂ ਵੱਖ ਵੱਖ ਹਨ ਪਰ ਸਮਾਨ ਤੌਰ ਨਾਲ ਮਹਤੱਵਪੂਰਨ ਹਨ। ਪੈਰਾਲੰਪਿਕ ਸ਼ਰੀਰਕ ਦਿਵਿਆਂਗਤਾ ਵਾਲੇ ਖਿਡਾਰੀਆਂ ਲਈ ਆਯੋਜਿਤ ਕੀਤੇ ਜਾਂਦੇ ਹਨ ਜਦੋਂ ਕਿ ਸਪੇਸ਼ਲ ਓਲੰਪਿਕ ਬੌੱਧ ਅਤੇ ਵਿਕਾਸਾਤਮਕ ਦਿਵਿਆਂਗਤਾ ਵਾਲੇ ਵਿਅਕਤੀਆਂ ਲਈ ਇੱਕ ਵੈਸ਼ਵਿਕ ਆਂਦੋਲਨ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਪੇਸ਼ਲ ਓਲੰਪਿਕ ਭਾਰਤ ਕੇਂਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਹੈ। ਇਹ ਸਾਡੇ ਦੇਸ਼ ਦੀ ਉਸ ਸਮਾਵੇਸ਼ੀ ਖੇਡ ਨੀਤੀ ਦਾ ਸਸ਼ਕਤ ਪ੍ਰਮਾਣ ਹੈ ਜੋ ਹਰ ਨਾਗਰੀਕ ਨੂੰ ਉਸ ਦੀ ਸਮਰਥਾ ਅਨੁਸਾਰ ਅੱਗੇ ਵੱਧਣ ਦਾ ਮੌਕਾ ਦੇਣ ਵਿੱਚ ਭਰੋਸਾ ਰੱਖਦੀ ਹੈ। ਇਟਲੀ ਵਿੱਚ ਆਯੋਜਿਤ ਸਪੇਸ਼ਲ ਓਲੰਪਿਕ ਵਲਡ ਵਿੰਟਰ ਗੇਮਸ ਵਿੱਚ ਭਾਰਤ ਦੇ 49 ਮੈਂਬਰਾਂ ਦੇ ਦਲ ਨੇ ਹਿੱਸਾ ਲਿਆ, ਇਸ ਵਿੱਚ 28 ਖਿਡਾਰੀਆਂ ਨੇ 33 ਤਗਮੇ ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਕਰਾਇਆ । ਇਹ ਤਗਮੇ ਖਿਡਾਰੀਆਂ ਦੇ ਸੰਘਰਸ਼, ਅਨੁਸ਼ਾਸਨ ਅਤੇ ਸਵੈ-ਭਰੋਸਾ ਦੀ ਕਹਾਣੀ ਹੈ।

ਹਰਿਆਣਾ ਖੇਡਾਂ ਦਾ ਪਾਵਰ ਹਾਉਸ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਉਸ ਹੈ। ਇਹ ਮਾਣ ਦੀ ਗੱਲ ਹੈ ਕਿ ਇਸ ਭੂਮਿ ਨੇ ਦੇਸ਼ ਨੂੰ ਕਈ ਓਲੰਪਿਅਨ ਅਤੇ ਵਿਸ਼ਵ-ਜੇਤੂ ਚੈਮਪਿਅਨ ਦਿੱਤੇ ਹਨ। ਉਨ੍ਹਾਂ ਨੇ ਇਸ ਦੌਰਾਨ ਪ੍ਰੋਗਰਾਮ ਵਿੱਚ ਮੌਜ਼ੂਦ ਹਰਿਆਣਾ ਦੇ ਸਪੇਸ਼ਲ ਓਲੰਪਿਕ ਖਿਡਾਰੀ ਕੇਸ਼ਵ ਦਾ ਜਿਕਰ ਕਰਦੇ ਹੋਏ ਉਨ੍ਹਾਂ ਦੀ ਉਪਲਬਧਿਆਂ ਦੀ ਤਾਰੀਫ ਕੀਤੀ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅਸੀ ਵਿਕਸਿਤ ਭਾਰਤ ਅਤੇ ਸਮਾਵੇਸ਼ੀ ਭਾਰਤ ਵੱਲ ਵੱਧ ਰਹੇ ਹਨ। ਅਜਿਹੇ ਸਮੇ ਵਿੱਚ ਸਪੇਸ਼ਲ ਓਲੰਪਿਕ ਜਿਹੇ ਆਯੋਜਨ ਸਾਨੂੰ ਯਾਦ ਦਿਲਾਉਂਦੇ ਹਨ ਕਿ ਵਿਕਾਸ ਦਾ ਅਸਲੀ ਮਾਪਦੰਢ ਇਹੀ ਹੈ ਕਿ ਸਮਾਜ ਦਾ ਸਭ ਤੋਂ ਕਮਜੋਰ ਵਿਅਕਤੀ ਕਿਨ੍ਹਾਂ ਸਸ਼ਕਤ ਮਹਿਸੂਸ ਕਰਦਾ ਹੈ। ਹਰਿਆਣਾ ਵਿੱਚ ਦਿਵਿਆਂਗਜਨਾਂ ਦੇ ਸਸ਼ਕਤੀਕਰਨ, ਖੇਡਾਂ ਦੇ ਵਿਕਾਸ ਅਤੇ ਸਮਾਵੇਸ਼ੀ ਨੀਤੀਆਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ।

ਹਰਿਆਣਾ ਵਿੱਚ ਖੇਡਾਂ ਲਈ ਦੁਗੁਣਾ ਕੀਤਾ ਬਜਟ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੂਰੇ ਰਾਜ ਵਿੱਚ ਖੇਡ ਸਹੂਲਤਾਂ ਵਿਕਸਿਤ ਕਰਨ ‘ਤੇ ਪਿਛਲੇ 11 ਸਾਲਾਂ ਵਿੱਚ 989 ਕਰੋੜ ਰੁਪਏ ਖਰਚ ਕੀਤੇ ਹਨ। ਖੇਡ ਵਿਭਾਗ ਦਾ ਬਜਟ ਵੀ ਵਧਾ ਕੇ ਦੁਗੁਣਾ ਤੋਂ ਜਿਆਦਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014-15 ਵਿੱਚ ਇਹ 275 ਕਰੋੜ ਰੁਪਏ ਸੀ। ਬੀਜੇਪੀ ਸਰਕਾਰ ਨੇ ਇਸ ਨੂੰ ਵਧਾ ਕੇ ਚਾਲੂ ਵਿਤ ਸਾਲ ਵਿੱਚ 602 ਕਰੋੜ 18 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਓਲੰਪਿਕ, ਪੈਰਾਲੰਪਿਕ ਅਤੇ ਹੋਰ ਕੌਮਾਂਤਰੀ ਤਗਮਾ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਕਦ ਇਨਾਮ ਦੇ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਰਾਈ ਜ਼ਿਲ੍ਹਾ ਸੋਨੀਪਤ ਵਿੱਚ ਖੇਡ ਯੂਨਿਵਰਸਿਟੀ ਦੀ ਸਥਾਪਨਾ ਕੀਤੀ ਹੈ। ਮੌਜ਼ੂਦਾ ਵਿੱਚ ਰਾਜ ਵਿੱਚ 3 ਰਾਜ ਪੱਧਰੀ ਖੇਡ ਕਾਂਪਲੈਕਸ, 21 ਜ਼ਿਲ੍ਹਾ ਪੱਧਰੀ ਖੇਡ ਸਟੇਡੀਅਮ, 25 ਉਪਮੰਡਲ ਸਟੇਡੀਅਮ, 163 ਰਾਜੀਵ ਗਾਂਧੀ ਗ੍ਰਾਮੀਣ ਖੇਡ ਕਾਂਪਲੈਕਸ, 245 ਗ੍ਰਾਮੀਣ ਸਟੇਡੀਅਮ ਅਤੇ ਪਿੰਡਾਂ ਵਿੱਚ 382 ਇਨਡੋਰ ਜਿਮ ਉਪਲਬਧ ਹਨ। ਇਨ੍ਹਾਂ ਦੇ ਇਲਾਵਾ, 10 ਸਵਿਮਿੰਗ ਪੂਲ, 11 ਸਿੰਥੇਟਿਕ ਐਥਲੇਟਿਕਸ ਟ੍ਰੈਕ, 14 ਹਾਕੀ ਏਸਟ੍ਰੋਟਰਫ, 2 ਫੁਟਬਾਲ ਸਿੰਥੇਟਿਕ ਮੈਦਾਨ ਅਤੇ 9 ਬਹੁਉਦੇਸ਼ੀ ਹਾਲ ਵੀ ਬਣਾਏ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਖੇਡ ਉਪਕਰਨ ਵੀ ਉਪਲਬਧ ਕਰਵਾ ਰਹੀ ਹੈ। ਇਸ ਦੇ ਲਈ ਹਰਿਆਣਾ ਖੇਡ ਉਪਕਰਨ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15 ਹਜ਼ਾਰ 634 ਖਿਡਾਰੀਆਂ ਨੂੰ ਉਪਕਰਨ ਪ੍ਰਦਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਕਰਨ ਲਈ ਸਰਕਾਰ ਨੇ ਹਰਿਆਣਾ ਸ਼ਾਨਦਾਰ ਖਿਡਾਰੀ ਸੇਵਾ ਨਿਯਮ 2021 ਲਾਗੂ ਕੀਤੇ ਹਨ। ਨਾਲ ਹੀ ਖਿਡਾਰੀਆਂ ਲਈ ਤਾਊ ਦੇਵੀ ਲਾਲ ਖੇਡ ਕਾਂਪਲੈਕਸ ਪੰਚਕੂਲਾ ਵਿੱਚ ਰਿਹੈਬਿਲਿਟੇਸ਼ਨ ਸੇਂਟਰ ਸ਼ੁਰੂ ਕੀਤਾ ਗਿਆ ਹੈ।

ਹਰਿਆਣਾ ਵਿੱਚ ਬਣੇਗਾ ਉਤਰ ਭਾਰਤ ਦਾ ਮਾਡਲ ਖੇਡ ਕੇਂਦਰ-ਖੇਡ ਰਾਜ ਮੰਤਰੀ ਗੌਰਵ ਗੌਤਮ

ਸੂਬੇ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਗੁਰੂਗ੍ਰਾਮ ਦੇ ਦੌਲਤਾਬਾਦ ਵਿੱਚ ਦਿਵਿਆਂਗ ਖਿਡਾਰੀਆਂ ਲਈ ਖੇਡ ਸਹੂਲਤਾਂ ਵਿਕਸਿਤ ਕੀਤੀ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਉਤਰ ਭਾਰਤ ਦਾ ਮਾਡਲ ਕੇਂਦਰ ਵੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਚੈਮਪਿਅਨਸ਼ਿਪ ਸਮਾਵੇਸ਼ੀ ਭਾਰਤ ਅਤੇ ਮਨੁੱਖੀ ਮੁੱਲ੍ਹਾਂ ਦਾ ਉਤਸਵ ਹੈ। ਇਸ ਨਾਲ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਵਿੱਚ ਸਵੈ-ਭਰੋਸਾ ਪੈਦਾ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰੀ ਵਿਤ ਮੰਤਰੀ ਨੇ ਖੇਡਾਂ ਦੇ ਬਜਟ ਵਿੱਚ 33 ਫੀਸਦੀ ਦਾ ਵਾਧਾ ਕੀਤਾ ਹੈ।

ਖੇਡਾਂ ਵਿੱਚ ਅਗਰਣੀ ਭੂਮਿਕਾ ਨਿਭਾ ਰਿਹਾ ਹਰਿਆਣਾ-ਡਾ. ਮੱਲਿਕਾ ਨੱਡਾ

ਸਪੇਸ਼ਲ ਓਲੰਪਿਕ ਭਾਰਤ ਦੀ ਅਗਵਾਈ ਡਾ. ਮੱਲਿਕਾ ਨੱਡਾ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਹਰਿਆਣਾ ਸੂਬਾ ਅਗਰਣੀ ਭੂਮਿਕਾ ਨਿਭਾ ਰਿਹਾ ਹੈ। ਹਰਿਆਣਾ ਦੇ ਖਿਡਾਰੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ‘ਤੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਖੇਡ ਕੇਂਦਰ ਵਿਕਸਿਤ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਖਿਡਾਰੀਆਂ ਨੂੰ ਨਕਦ ਇਲਾਮ ਅਤੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। ਡਾ. ਮੱਲਿਕਾ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ  ਕੇਂਦਰੀ ਵਿਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਖੇਡਾਂ ਦੇ ਬਜਟ ਨੂੰ ਵਧਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਖਿਡਾਰੀਆਂ ਨੂੰ ਤਗਮਾ ਪ੍ਰਾਪਤ ਕਰਨ ‘ਤੇ ਨਕਦ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹ ਕਿ ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਮੁੱਖਧਾਰਾ ਵਿੱਚ ਜੋੜਨਾ ਹੈ ਤਾਂ ਜੋ ਉਹ ਵਿਕਸਿਤ ਭਾਰਤ ਵਿੱਚ ਆਪਣਾ ਮਹਤੱਵਪੂਰਨ ਯੋਗਦਾਨ ਦੇ ਸਕਣ। ਇਸ ਪ੍ਰਤੀਯੋਗਿਤਾ ਦਾ ਨਾਰਾ ਕ੍ਰਾਂਤੀ, ਖੇਡਾਂ ਨਾਲ ਹੈ, ਤਾਂ ਜੋ ਖੇਡਾਂ ਰਾਹੀਂ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।

ਇਸ ਮੌਕੇ ‘ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਸਾਬਕਾ ਮੰਤਰੀ ਸ੍ਰੀ ਓਮਪ੍ਰਕਾਸ਼ ਧਨਖੜ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਮਨੀਸ਼ ਗੋ੍ਰਵਰ, ਮੇਅਰ ਸ੍ਰੀ ਰਾਮਅਵਤਾਰ ਵਾਲਮੀਕਿ, ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਰਾਜਬੀਰ ਸਿੰਘ, ਡੀਐਲਸੀ ਸੁਪਵਾ ਦੇ ਵਾਇਸ ਚਾਂਸਲਰ ਡਾ. ਅਮਿਤ ਆਰਿਆ, ਐਸਜਸੀਟੀ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਡਾ. ਹੇਮੰਤ ਵਰਮਾ ਸਮੇਤ ਮਾਣਯੋਗ ਮੌਜ਼ੂਦ ਰਹੇ।

ਹਰਿਆਣਾ ਵਿੱਚ 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍

(ਜਸਟਿਸ ਨਿਊਜ਼    )

-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਹਿਸਾਰ ਦੇ ਮੰਡਲ ਕਮੀਸ਼ਨਰ ਸ੍ਰੀ ਰਵੀ ਪ੍ਰਕਾਸ਼ ਗੁਪਤਾ ਨੂੰ ਸ਼ਹਿਰੀ ਸੰਪਦਾ ਵਿਭਾਗ ਦਾ ਪ੍ਰਧਾਨ ਸਕੱਤਰ ਅਤੇ ਮੰਡਲ ਕਮੀਸ਼ਨਰ, ਹਿਸਾਰ ਲਗਾਇਆ ਗਿਆ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ ਸ੍ਰੀ ਅੰਸ਼ਜ ਸਿੰਘ ਨੂੰ ਸ੍ਰੀ ਨਰਹਰਿ ਸਿੰਘ ਬਾਂਗੜ ਦੀ ਥਾਂ ‘ਤੇ ਨਾਗਰਿਕ ਏਵੀਏਸ਼ਨ ਸਲਾਹਕਾਰ ਅਤੇ ਸਕੱਤਰ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ।

ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਵਿਕਰਮ ਨੂੰ ਹਰਿਆਣਾ ਮਿਨਰਲਸ ਲਿਮਿਟੇਡ, ਨਵੀਂ ਦਿੱਲੀ ਵਿੱਚ ਪ੍ਰਬੰਧ ਨਿਦੇਸ਼ਕ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ।

ਜ਼ਿਲ੍ਹਾ ਨਗਰ ਕਮੀਸ਼ਨਰ, ਅੰਬਾਲਾ ਅਤੇ ਨਗਰ ਨਿਗਮ, ਅੰਬਾਲਾ ਦੇ ਕਮੀਸ਼ਨਰ ਸ੍ਰੀ ਵੀਰੇਂਦਰ ਲਾਠਰ ਨੂੰ ਸ਼ਿਕਾਇਤ ਨਿਵਾਰਣ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਦੇ ਨਾਲ ਨਾਲ ਜ਼ਿਲ੍ਹਾ  ਨਗਰ ਕਮੀਸ਼ਨਰ, ਅੰਬਾਲਾ ਅਤੇ ਨਗਰ ਨਿਗਮ, ਅੰਬਾਲਾ ਦਾ ਕਮੀਸ਼ਨਰ ਲਗਾਇਆ ਗਿਆ ਹੈ।

ਰੋਹਤਕ ਦੇ ਡਿਪਟੀ ਕਮੀਸ਼ਨਰ ਸ੍ਰੀ ਸਚਿਨ ਗੁਪਤਾ ਨੂੰ ਸਿੰਚਾਈ ਅਤੇ ਜਲ ਸਰੋਤ ਵਿਭਾਗ ਵਿੱਚ ਵਧੀਕ ਸਕੱਤਰ ਅਤੇ ਐਚਐਸਐਮਆਈਟੀਸੀ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਗਿਆ ਹੈ। ਉਹ ਰੋਹਤਕ ਦੇ ਡਿਪਟੀ ਕਮੀਸ਼ਨਰ ਵੀ ਰਹਿਣਗੇ।

ਕੈਥਲ ਦੀ ਡਿਪਟੀ ਕਮੀਸ਼ਨਰ ਸੁਸ੍ਰੀ ਅਪਰਾਜਿਤਾ ਨੂੰ ਸੂਚਨਾ ਤਕਨਾਲੋਜੀ, ਇਲੇਕਟ੍ਰਾਨਿਕਸ ਅਤੇ ਸੰਚਾਰ ਵਿਭਾਗ ਦਾ ਵਧੀਕ ਸਕੱਤਰ ਅਤੇ ਨਿਦੇਸ਼ਕ ਲਗਾਇਆ ਗਿਆ ਹੈ। ਉਹ ਕੈਥਲ ਦੀ ਡਿਪਟੀ ਕਮੀਸ਼ਨਰ ਵੀ ਰਹਿਣਗੇ।

ਸ੍ਰੀ ਨਰਹਰਿ ਸਿੰਘ ਬਾਂਗੜ ਦੀ ਨਿਯੁਕਤੀ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਨਾਗਰਿਕ ਏਵੀਏਸ਼ਿਅਨ ਸਲਾਹਕਾਰ ਅਤੇ ਸਕੱਤਰ ਦੇ ਕਾਰਜਭਾਰ ਨਾਲ ਮੁਕਤ ਹੋਣ ਤੋਂ ਬਾਅਦ ਉਹ ਆਪਣੀ ਜੁਆਇਨਿੰਗ ਰਿਪੋਰਟ ਮੁੱਖ ਸਕੱਤਰ ਦਫ਼ਤਰ ਵਿੱਚ ਪੇਸ਼ ਕਰਨਗੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin