September 4, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹੇ ਦੀਆਂ ਸਮੂਹ ਰੈੱਡ ਰਿਬਨ ਕਲੱਬਾਂ ਦੇ ਏਡਜ਼, ਖੂਨਦਾਨ, ਟੀ. ਬੀ. ਨਸ਼ਿਆਂ ਦੇ ਬੁਰੇ ਪ੍ਰਭਾਵਾਂ ਆਦਿ ਵਿਸ਼ਿਆਂ ਉਪਰ ਕਰਵਾਏ ਵੱਖ ਵੱਖ ਮੁਕਾਬਲੇ

ਮੋਗਾ

(ਮਨਪ੍ਰੀਤ ਸਿੰਘ/ਗੁਰਜੀਤ ਸੰਧੂ   )

 ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ, ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਅਗਵਾਈ ਹੇਠ ਡੀ ਐੱਮ ਕਾਲਜ ਆਫ ਐਜੁਕੇਸ਼ਨ ਮੋਗਾ ਵਿਖ਼ੇ ਜ਼ਿਲ੍ਹੇ ਦੀਆਂ ਸਮੂਹ ਰੈੱਡ ਰਿਬਨ ਕਲੱਬਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲ੍ਹਾ ਮੋਗਾ ਦੇ 26 ਕਾਲਜਾਂ ਨੇ ਹਿੱਸਾ ਲਿਆ। ਅੱਜ ਪੋਸਟਰ ਬਣਾਉਣ, ਸਲੋਗਨ ਲਿਖਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਐੱਚ ਆਈ ਵੀ/ ਏਡਜ਼, ਖੂਨਦਾਨ, ਟੀ. ਬੀ. ਬਾਰੇ ਜਾਗਰੂਕਤਾ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਵਿਸ਼ਿਆਂ ਤੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਰਾਹੀਂ ਕੀਤੀ ਗਈ। ਭਾਸ਼ਣ ਮੁਕਾਬਲਿਆਂ ਦੀ ਜੱਜਮੈਂਟ ਮੇਜਰ ਪ੍ਰਦੀਪ ਕੁਮਾਰ ਅਤੇ ਡਾ. ਦੀਪਕ ਕੁਮਾਰ ਵੱਲੋਂ ਕੀਤੀ ਗਈ। ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਮੁਕਾਬਲਿਆਂ ਦੀ ਜੱਜਮੈਂਟ ਦੀਪਕ ਸਿੰਘ ਅਤੇ ਵੱਲੋਂ ਕੀਤੀ ਗਈ।ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਕਾਲਜ, ਮੋਗਾ ਨੇ, ਦੂਜਾ ਸਥਾਨ ਡੀ ਐੱਮ ਕਾਲਜ ਆਫ ਐਜੂਕੇਸ਼ਨ ਮੋਗਾ ਨੇ ਅਤੇ ਤੀਜਾ ਸਥਾਨ ਐਸ ਡੀ ਕਾਲਜ ਫਾਰ ਵਿਮਨ ਮੋਗਾ ਨੇ ਪ੍ਰਾਪਤ ਕੀਤਾ। ਪੋਸਟਰ ਬਣਾਉਣ ਵਿੱਚ ਪਹਿਲਾ ਸਥਾਨ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਲੋਪੋਂ ਨੇ, ਦੂਜਾ ਸਥਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ ਐਜੂਕੇਸ਼ਨ ਸੁਖਾਨੰਦ ਨੇ ਅਤੇ ਤੀਜਾ ਸਥਾਨ ਗੁਰੂ ਨਾਨਕ ਕਾਲਜ ਮੋਗਾ ਨੇ ਪ੍ਰਾਪਤ ਕੀਤਾ।

          ਸਲੋਗਨ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ ਐਜੂਕੇਸ਼ਨ ਸੁਖਾਨੰਦ  ਨੇ, ਦੂਜਾ ਸਥਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ  ਨੇ ਅਤੇ ਤੀਜਾ ਸਥਾਨ ਡੀ ਐੱਮ ਕਾਲਜ ਆਫ਼ ਐਜੂਕੇਸ਼ਨ ਮੋਗਾ ਨੇ ਪ੍ਰਾਪਤ ਕੀਤਾ।ਇਸ ਪ੍ਰੋਗਰਾਮ ਡਾ ਮੰਚ ਸੰਚਾਲਨ ਗੁਰਪ੍ਰੀਤ ਸਿੰਘ ਘਾਲੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਵੱਲੋਂ ਵਿਭਾਗ ਦੁਆਰਾ ਕੀਤੇ ਜਾਂਦੇ ਵੱਖ ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਹਨਾਂ ਮੁਕਾਬਲਿਆਂ ਵਿੱਚ ਪੂਜੀਸ਼ਨਾਂ ਹਾਸਿਲ ਕਰਨ ਵਾਲੇ ਭਾਗੀਦਾਰਾਂ ਨੂੰ ਟਰਾਫ਼ਿਆਂ ਅਤੇ ਸਰਟੀਫਿਕੇਟ ਅਤੇ ਭਾਗ ਲੈਣ ਵਾਲੇ ਸਾਰੇ ਹੀ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੀ ਜੱਜਮੈਂਟ ਲਈ ਆਏ ਹੋਏ ਸਾਰੇ ਜੱਜਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਤਰਨਜੀਤ ਕੌਰ ਸਟੈਨੋ, ਐਡਵੋਕੇਟ ਗੁਰਪ੍ਰੀਤ ਸਿੰਘ ਪਵਾਰ, ਰਜਨੀ, ਨੀਲਮ ਡੀ. ਐੱਮ. ਕਾਲਜ ਆਫ ਐਜੂਕੇਸ਼ਨ ਵੱਲੋਂ ਵਡਮੁੱਲਾ ਯੋਗਦਾਨ ਦਿੱਤਾ ਗਿਆ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.