ਮੱਛੀ ਪਾਲਕਾਂ ਨੂੰ ਆਪਣੀ ਮੱਛੀ ਵੇਚਣ ਲਈ ਉਨ੍ਹਾਂ ਦੇ ਨੇੜੇ ਮਾਰਕਿਟ ਮੁਹੱਈਆ ਕਰਵਾਉਣ ਦੀ ਕਾਰਜ ਯੋਜਨਾ ਤਿਆਰ ਕਰਨ-ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਰਾਜ ਦੇ ਮੱਛੀ ਪਾਲਕਾਂ ਨੂੰ ਆਪਣੀ ਮੱਛੀ ਵੇਚਣ ਵਾਲਿਆਂ ਲਈ ਉਨ੍ਹਾਂ ਦੇ ਨੇੜੇ ਮਾਰਕਿਟ ਮੁਹੱਈਆ ਕਰਵਾਉਣ ਦੀ ਕਾਰਜ ਯੋਜਨਾ ਤਿਆਰ ਕਰਨ ਤਾਂ ਜੋ ਉਨ੍ਹਾਂ ਨੂੰ ਦੂਰ ਦਰਾਜ ਦੇ ਖੇਤਰ ਵਿੱਚ ਵਿਕਰੀ ਲਈ ਨਾ ਜਾਣਾ ਪਵੇ।
ਸ੍ਰੀ ਰਾਣਾ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਮੱਛੀ ਪਾਲਨ ਵਿਭਾਗ ਦੇ ਉੱਚ ਅਧਿਕਾਰਿਆਂ ਨਾਲ ਬਜਟ-ਪਹਿਲਾਂ ਕੰਸਲਟੇਸ਼ਨ ਮੀਟਿੰਗ ਵਿੱਚ ਚਰਚਾ ਕਰ ਰਹੇ ਸਨ। ਇਸ ਮੌਕੇ ‘ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ ਤੋਂ ਇਲਾਵਾ ਹੋਰ ਅਧਿਕਾਰੀ ਮੌਜ਼ੂਦ ਸਨ।
ਮੱਛੀ ਪਾਲਨ ਮੰਤਰੀ ਨੇ ਪਿਛਲੇ ਸਾਲ ਦੇ ਬਜਟ ਦੌਰਾਨ ਮੱਛੀ ਪਾਲਨ ਵਿਭਾਗ ਨੂੰ ਅਲਾਟ ਕੀਤੇ ਗਏ ਬਜਟ ਦੇ ਉਪਯੋਗ ਬਾਰੇ ਪੁਛਿਆ ਅਤੇ ਵੱਖ ਵੱਖ ਯੋਜਨਾਵਾਂ ਲਈ ਆਗਾਮੀ ਬਜਟ ਲਈ ਧਨ ਦੀ ਡਿਮਾਂਡ ਕਰਨ ਦੀ ਰੂਪਰੇਖਾ ਬਨਾਉਣ ਦੇ ਨਿਰਦੇਸ਼ ਦਿੱਤੇ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਨੂੰ ਤੇਜ ਗਤੀ ਨਾਲ ਕੀਤਾ ਜਾਵੇ। ਉਨ੍ਹਾਂ ਨੇ ਮੱਛੀ ਪਾਲਨ ਲਈ ਤਿਆਰ ਕੀਤੇ ਜਾਣ ਵਾਲੇ ਤਾਲਾਬਾਂ ‘ਤੇ ਸੋਲਰ ਲਾਇਟ ਲਗਾਉਣ ਨੂੰ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ, ਇਸ ਨਾਲ ਜਿੱਥੇ ਬਿਜਲੀ ਖਰਚ ਵਿੱਚ ਕਟੌਤੀ ਹੋਵੇਗੀ ਉਹੀ ਪ੍ਰਦੂਸ਼ਣ ਵੀ ਘੱਟ ਹੋਵੇਗਾ।
ਮੀਟਿੰਗ ਵਿੱਚ ਅਧਿਕਾਰਿਆਂ ਨੇ ਜਾਣਕਾਰੀ ਦਿੱਤੀ ਕਿ ਖਾਰੇ ਪਾਣੀ ਵਿੱਚ ਸਫੇਦ ਝੀਂਗਾ ਪਾਲਨ ਨੂੰ ਪ੍ਰੋਤਸਾਹਿਤ ਕਰਨ ਲਈ 98.90 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਭਿਵਾਨੀ ਦੇ ਪਿੰਡ ਗਰਵਾ ਅਤੇ ਜ਼ਿਲ੍ਹਾ ਸਿਰਸਾ ਵਿੱਚ ਇੰਡੀਗ੍ਰੇਟਿਡ ਅਕਵਾ ਪਾਰਕ ਸੇਂਟਰ ਆਫ਼ ਐਕਸੀਲੈਂਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਵੇਲਫੇਅਰ ਆਫ਼ ਸਡੂਲਡ ਕਾਸਟ ਫੈਮਿਲੀਜ਼ ਅੰਡਰ ਫਿਸ਼ਰੀਜ ਸੈਕਟਰ ਸਕੀਮ ਦੇ ਅਧੀਨ ਮੱਛੀ ਪਾਲਕਾਂ ਨੂੰ ਜਾਲ ਖਰੀਦ ਲਈ ਵੱਧ ਤੋਂ ਵੱਧ ਲਾਗਤ 40,000 ਰੁਪਏ ‘ਤੇ 60 ਫੀਸਦੀ ਦੀ ਦਰ ਨਾਲ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।
ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਮੱਛੀ ਪਾਲਕਾਂ ਦੇ ਲਾਭ ਲਈ ਬਣਾਈ ਗਈ ਸਾਰੇ ਯੋਜਨਾਵਾਂ ਨੂੰ ਜਲਦ ਤੋਂ ਜਲਦ ਮੂਰਤ ਰੂਪ ਦੇਣ ਤਾਂ ਜੋ ਉਨ੍ਹਾਂ ਦੀ ਆਮਦਣੀ ਹੋਰ ਵੱਧ ਬੇਹਤਰ ਹੋ ਸਕੇ।
ਪਸ਼ੁ ਡਿਸਪੇਂਸਰੀ ਅਤੇ ਹੱਸਪਤਾਲਾਂ ਵਿੱਚ ਆਧੁਨਿਕ ਮੈਡੀਕਲ ਉਪਕਰਨਾਂ ਅਤੇ ਮਸ਼ੀਨਾਂ ਲਗਾਾਂਉਣ-ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਪਸ਼ੁਪਾਲਨ ਅਤੇ ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਜਿਨ੍ਹਾਂ ਪਸ਼ੁ ਡਿਸਪੇਂਸਰੀ ਅਤੇ ਹੱਸਪਤਾਲਾਂ ਵਿੱਚ ਆਧੁਨਿਕ ਮੈਡੀਕਲ ਉਪਕਰਨਾਂ ਅਤੇ ਮਸ਼ੀਨਾਂ ਦੀ ਲੋੜ ਹੈ, ਉਨ੍ਹਾਂ ਨੂੰ ਜਲਦ ਅਪਗ੍ਰੇਡ ਕੀਤਾ ਜਾਵੇ, ਤਾਂ ਜੋ ਪਸ਼ੁਆਂ ਦਾ ਸਮੇ ਸਿਰ ਅਤੇ ਪ੍ਰਭਾਵੀ ਉਪਚਾਰ ਯਕੀਨੀ ਹੋ ਸਕੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੁਰਾਨੇ ਅਤੇ ਜਰਜਰ ਇਮਾਰਤਾਂ ਦੀ ਥਾਂ ਨਵੀਂ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇ, ਜਿਸ ਨਾਲ ਪਸ਼ੁਪਾਲਨ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇ।
ਸ੍ਰੀ ਰਾਣਾ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਪਸ਼ੁਪਾਲਨ ਵਿਭਾਗ ਦੇ ਅਂਿਧਕਾਰਿਆਂ ਦੀ ਬਜਟ-ਪਹਿਲਾਂ ਕੰਸਲਟੇਸ਼ਨ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਪਸ਼ੁਪਾਲਨ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹਿਯਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
ਮੀਟਿੰਗ ਦੌਰਾਨ ਪਸ਼ੁਪਾਲਨ ਮੰਤਰੀ ਨੇ ਪਿਛਲੇ ਸਾਲ ਵਿਤੀ ਮੰਤਰੀ ਵੱਲੋਂ ਪੇਸ਼ ਆਮ ਬਜਟ ਵਿੱਚ ਵਿਭਾਗ ਨੂੰ ਅਲਾਟ ਬਜਟ ਦੀ ਹੁਣ ਤੱਕ ਦੀ ਖਰਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਬਾਕੀ ਬਜਟ ਦਾ ਤੈਅ ਸਮੇ-ਸੀਮਾ ਅੰਦਰ ਪਾਰਦਰਸ਼ੀ ਅਤੇ ਪ੍ਰਭਾਵੀ ਉਪਯੋਗ ਯਕੀਨੀ ਕੀਤਾ ਜਾਵੇ, ਤਾਂ ਜੋ ਪਸ਼ੁਪਾਲਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਮੀਟਿੰਗ ਵਿੱਚ ਮੰਤਰੀ ਨੂੰ ਜਾਣੂ ਕਰਾਇਆ ਗਿਆ ਹੈ ਕਿ ਸਾਲ 2020-21 ਤੋਂ ਅਕਤੂਬਰ 2025 ਤੱਕ ਰਾਜ ਦੀ ਗੋਸ਼ਾਲਾਵਾਂ ਨੂੰ ਲਗਭਗ 390.31 ਕਰੋੜ ਰੁਪਏ ਦੀ ਸਬਸਿਡੀ ਰਕਮ ਪ੍ਰਦਾਨ ਕੀਤੀ ਗਈ ਹੈ। ਉੱਥੇ ਹੀ ਬੇਸਹਾਰਾ ਪਸ਼ੁਆਂ ਦੇ ਪੁਨਰਵਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 69.74 ਕਰੋੜ ਰੁਪਏ ਦੀ ਮੰਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 80.56 ਲੱਖ ਰੁਪਏ ਪੁਨਰਵਾਸੀ ਬੇਸਹਾਰਾ ਪਸ਼ੁਆਂ ਲਈ ਚਾਰਾ ਸਬਸਿਡੀ ਵੱਜੋਂ ਵੰਡ ਕੀਤੇ ਜਾ ਚੁੱਕੇ ਹਨ।
ਅਨੁਸੂਚਿਤ ਜਾਤਿ ਵਰਗ ਦੇ ਪਸ਼ੁਪਾਲਕਾਂ ਨੂੰ ਰੁਜਗਾਰ ਮੁਹੱਈਆ ਕਰਾਉਣ ਦੇ ਟੀਚੇ ਨਾਲ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀ ਜਾ ਰਹੀ ਹਨ। ਇਸ ਯੋਜਨਾ ਤਹਿਤ ਹੁਣ ਤੱਕ 20,032 ਲਾਭਾਰਥੀਆਂ ਨੂੰ ਲਾਭ ਮਿਲ ਚੁੱਕਾ ਹੈ। ਇਸੇ ਤਰ੍ਹਾਂ ਭੇੜ-ਬਕਰੀ ਪਾਲਨ ਯੋਜਨਾ ਤਹਿਤ 15 ਮਾਦਾ ਅਤੇ 1 ਨਰ ਇਕਾਈ ਦੀ ਸਥਾਪਨਾ ‘ਤੇ 90 ਫੀਸਦੀ ਸਬਸਿਡੀ ਪ੍ਰਦਾਨ ਕੀਤਾ ਜਾ ਰਿਹਾ ਹੈ ਜਿਸ ਨਾਲ 3,891 ਲਾਭਾਰਥਿਆਂ ਨੂੰ ਲਾਭ ਮਿਲਿਆ ਹੈ।
ਮਹਿਲਾ ਲਾਭਾਰਥਿਆਂ ਨੂੰ ਸਸ਼ਕਤ ਬਨਾਉਣ ਦੇ ਉਦੇਸ਼ ਨਾਲ 20 ਤੋਂ 50 ਦੁੱਧ ਦੇਣ ਵਾਲੇ ਪਸ਼ੁਆਂ ਦੀ ਡੇਅਰੀ ਇਕਾਈ ਸਥਾਪਿਤ ਕਰਨ ਲਈ ਬੈਂਕ ਬਿਆਜ ਸਬਸਿਡੀ ਮੁਹੱਈਆ ਕਰਾਈ ਜਾ ਰਹੀ ਹੈ। ਇਸ ਦੇ ਇਲਾਵਾ 2,4 ਅਤੇ 10 ਦੁੱਧ ਦੇਣ ਵਾਲੇ ਪਸ਼ੁਆਂ ਦੀ ਡੇਅਰੀ ਇਕਾਈ ਸਥਾਪਿਤ ਕਰਨ ‘ਤੇ 25 ਫੀਸਦੀ ਸਬਸਿਡੀ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਤੱਕ 14,168 ਡੇਅਰੀ ਇਕਾਇਆਂ ਸਥਾਪਿਤ ਕੀਤੀ ਜਾ ਚੁੱਕੀਆਂ ਹਨ।
ਰਾਜ ਵਿੱਚ ਹਰਿਆਣਾ, ਸਾਹੀਵਾਲ ਅਤੇ ਬੇਹਾਲੀ ਜਿਹੀ ਦੇਸ਼ੀ ਨਸਲਾਂ ਦੇ ਸਰੰਖਣ ਅਤੇ ਪ੍ਰੋਤਸਾਹਨ ਲਈ ਵੱਧ ਦੁੱਧ ਦੇਣ ਵਾਲੀ ਗਾਂ ਦੇ ਪਾਲਕਾਂ ਨੂੰ 5,000 ਰੁਪਏ ਤੋਂ 20,000 ਰੁਪਏ ਪ੍ਰਤੀ ਪਸ਼ੁ ਤੱਕ ਦਾ ਪ੍ਰਤਸਾਹਨ ਦਿੱਤਾ ਜਾ ਰਿਹਾ ਹੈ।
ਪਸ਼ੁਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇੇ ਕਿਹਾ ਕਿ ਪਸ਼ੁਪਾਲਨ ਖੇਤਰ ਰਾਜ ਦੀ ਗ੍ਰਾਮੀਣ ਅਰਥਵਿਵਸਥਾ ਦੀ ਰੀਢ ਹੈ ਅਤੇ ਇਸ ਨਾਲ ਕਿਸਾਨਾ ਦੀ ਆਮਦਣ ਵਧਾਉਣ ਦੇ ਨਾਲ ਨਾਲ ਰੁਜਗਾਰ ਦੇ ਨਵੇਂ ਮੌਕੇ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ਿਤਾ ਅਤੇ ਸਮੇਬੱਧ ਢੰਗ ਨਾਲ ਅੰਤਮ ਵਿਅਕਤੀ ਤੱਕ ਪਹੁੰਚਾਇਆ ਜਾਵੇ ਅਤੇ ਪਸ਼ੁਪਾਲਨ ਢਾਂਚੇ ਨੂੰ ਹੋਰ ਵੱਧ ਮਜਬੂਤ ਕੀਤਾ ਜਾਵੇ।
ਮਿਲੇਟਸ ਪੋਸ਼ਣ ਨਾਲ ਭਰਪੂਰ ਹੋਣ ਦੇ ਨਾਲ-ਨਾਲ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਵਿੱਚ ਹਨ ਬਹੁਤ ਸਹਾਇਕ – ਸ੍ਰੀ ਸਮਵਰਤਕ ਸਿੰਘ
ਸੀਆਈਐਸਐਫ ਕੈਂਪ ਵਿੱਚ ਹੋਇਆ ਮਿਲੇਟ ਮੇਲਾ ਦਾ ਸਫਲ ਆਯੋਜਨ
ਚੰਡੀਗੜ੍
(ਜਸਟਿਸ ਨਿਊਜ਼ )
ਹਰਿਆਣਾ ਸਿਵਲ ਸਕੱਤਰੇਤ ਦੇ ਵਧੀਕ ਸਕੱਤਰ (ਸਥਾਪਨਾ) ਸ੍ਰੀ ਸਮਵਰਤਕ ਸਿੰਘ ਨੇ ਕਿਹਾ ਕਿ ਮਿਲੇਟਸ ਪੋਸ਼ਨ ਨਾਲ ਭਰਪੂਰ ਹੋਣ ਦੇ ਨਾਲ-ਨਾਲ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਵਿੱਚ ਬਹੁਤ ਸਹਾਇਕ ਹਨ।
ਸ੍ਰੀ ਸਮਵਰਤਕ ਸਿੰਘ ਅੱਜ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ , ਚੰਡੀਗੜ੍ਹ ਸੀਆਈਐਸਐਫ ਕੈਂਪ ਪਰਿਸਰ ਵਿੱਚ ਆਯੋਜਿਤ ਮਿਲੇਟ ਮੇਲੇ ਦਾ ਉਦਘਾਟਨ ਮੌਕੇ ‘ਤੇ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਆਯੋਜਨਾਂ ਰਾਹੀਂ ਆਮ ਜਨਤਾ ਨੂੰ ਸੰਤੁਲਿਤ ਅਤੇ ਸਿਹਤਮੰਦ ਭੋਜਨ ਦੇ ਪ੍ਰਤੀ ਜਾਗਰੁਕ ਕਰਨਾ ਸਮੇ ਦੀ ਜਰੂਰਤ ਹੈ ਅਤੇ ਸੀਆਈਐਸਐਫ ਵੱਲੋਂ ਇਸ ਦਿਸ਼ਾ ਵਿੱਚ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ।
ਇਸ ਪ੍ਰੋਗਰਾਮ ਦੌਰਾਨ ਪੀਜੀਆਈ ਦੇ ਭੋਜਨ ਮਾਹਰ ਵਿਭਾਗ ਨਾਲ ਡਾ. ਕੁਮਾਰੀ ਮੁਸਕਾਨ ਅਤੇ ਡਾ. ਏਂਜਲ ਪ੍ਰੀਤ ਨੇ ਮੌਜੁਦ ਅਧਿਕਾਰੀਆਂ, ਸੀਆਈਐਸਐਫ ਦੇ ਫੋਰਸ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਟਸ ਦੇ ਸੇਵਨ, ਉਨ੍ਹਾਂ ਦੀ ਸਹੀ ਗਿਣਤੀ ਅਤੇ ਸਿਹਤ ਲਾਭਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਡਾਕਟਰਾਂ ਨੇ ਦਸਿਆ ਕਿ ਨਿਯਮਤ ਅਤੇ ਸੰਤੁਲਿਤ ਗਿਣਤੀ ਵਿੱਚ ਮਿਲੇਟਸ ਦਾ ਸੇਵਨ ਕਰਨ ਨਾਲ ਸ਼ੂਗਰ, ਦਿਲ ਦੇ ਰੋਗ ਅਤੇ ਪਾਚਨ ਸਬੰਧੀ ਸਮਸਿਆਵਾਂ ਵਿੱਚ ਲਾਭ ਮਿਲਦਾ ਹੈ ਅਤੇ ਇਹ ਸੰਪੂਰਣ ਸਿਹਤ ਲਈ ਬਹੁਤ ਉਪਯੋਗੀ ਹੈ।
ਮਿਲੇਟ ਮੇਲੇ ਵਿੱਚ ਵੱਖ-ਵੱਖ ਤਰ੍ਹਾ ਦੇ ਮਿਲੇਟ ਉਤਪਾਦਾਂ ਦਾ ਆਕਰਸ਼ਕ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਮੌਜੂਦਾ ਲੋਕਾਂ ਨੁੰ ਇਸ ਦੀ ਵਰਤੋ, ਪੋਸ਼ਣ ਮੁੱਲ ਅਤੇ ਰੋਜਾਨਾ ਜੀਵਨ ਵਿੱਚ ਸ਼ਾਮਿਲ ਕਰਨ ਦੇ ਢੰਗਾਂ ਨੁੰ ਸਮਝਣ ਦਾ ਮੌਕਾ ਮਿਲਿਆ। ਇਸ ਮੌਕੇ ‘ਤੇ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ , ਚੰਡੀਗੜ੍ਹ ਸੀਆਈਐਸਐਫ ਇਕਾਈ ਦੇ ਕਮਾਡੇਂਟ ਸ੍ਰੀ ਲਲਿਤ ਪੰਵਾਰ, ਅਧਿਕਾਰੀ ਤੇ ਫੋਰਸ ਮੈਂਬਰ ਮੌਜੂਦ ਰਹੇ।
ਐਮਡੀਯੂ ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਵੀਮੇਨ ਟੈਨਿਸ ਟੂਰਨਾਮੈਂਟ 17 ਜਨਵਰੀ ਤੋਂ
ਚੰਡੀਗੜ੍ਹ
( ਜਸਟਿਸ ਨਿਊਜ਼ )
ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿੱਚ 17 ਤੋਂ 21 ਜਨਵਰੀ 2026 ਤੱਕ ਆਲ ਇੰਡੀਆ ਇੰਟਰ-ਯੂਨੀਵਰਸਿਟੀ ਵੀਮੇਨ ਟੇਨਿਸ ਟੂਰਨਾਮੈਂਟ ਦਾ ਆਸੋ੧ਨ ਹੋਵੇਗਾ।
ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਵੱਖ-ਵੱਖ ਯੂਨੀਵਰਸਿਟੀਆਂ ਦੀ ਟੀਮਾਂ ਦੇ ਪ੍ਰਬੰਧਕਾਂ ਦੀ ਮੀਟਿੰਗ 16 ਜਨਵਰੀ ਨੁੰ ਦੁਪਹਿਰ 1:00 ਵਜੇ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਮੁਕਾਬਲੇ ਨਾਲ ਸਬੰਧਿਤ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।
ਉਨ੍ਹਾਂ ਨੇ ਦਸਿਆ ਕਿ ਟੂਰਨਾਮੈਂਟ ਦੇ ਸਫਲ ਅਤੇ ਸੁਚਾਰੂ ਆਯੋਜਨ ਤਹਿਤ ਯੂਨੀਵਰਸਿਟੀ ਵੱਲੋਂ ਸਾਰੇ ਜਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਯੂਨੀਵਰਸਿਟੀਆਂ ਦੀ ਵਧੀਆ ਮਹਿਲਾ ਟੈਨਿਸ ਖਿਡਾਰੀ ਹਿੱਸਾ ਲੈਣਗੀਆਂ।
Leave a Reply