ਲੁਧਿਆਣਾ
(. ਜਸਟਿਸ ਨਿਊਜ਼)
–
ਨਾਰਥਰਨ ਇੰਡੀਆ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ (ਨਿਫਟ), ਲੁਧਿਆਣਾ ਕੈਪਸ ਵਿਖੇ ਗਰੋਜ਼-ਬੈਕੇਟ ਨਿਫਟ ਸਕਿਲ ਡਿਵੈਲਪਮੈਂਟ ਫੈਸਲਿਟੀ ਵਿਖੇ ਤਿੰਨ ਮਹੀਨਿਆਂ ਦਾ ਉਦਯੋਗਿਕ ਸਿਲਾਈ ਮਸ਼ੀਨ ਆਪਰੇਟਰ ਸਿਖਲਾਈ ਪ੍ਰੋਗਰਾਮ ਪਾਸ ਕਰਨ ਵਾਲੇ 36 ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਤੇ ਇਨਾਮ ਤਕਸੀਮ ਕੀਤੇ ਗਏ।ਇਸ ਪ੍ਰੋਗਰਾਮ ਵਿਚ ਗਰੋਜ਼-ਬੈਕੇਟ ਏਸ਼ੀਆ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਤੋਂ ਹਰਵਿੰਦਰ ਸਿੰਘ, ਜਨਰਲ ਮੈਨੇਜਰ (ਐਚ ਆਰ), ਸ਼ਸ਼ੀ ਕੰਵਲ, ਸਲਾਹਕਾਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਅਤੇ ਭੁਪਿੰਦਰ ਸਿੰਘ, ਫੰਕਸ਼ਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੌਕੇ ਆਪਣਾ ਵਧਾਈ ਸੰਦੇਸ਼ ਦਿੰਦਿਆਂ, ਨਿਫਟ ਪ੍ਰਿੰਸੀਪਲ ਡਾ. ਸਿਮਰਿਤਾ ਸਿੰਘ ਨੇ ਕਿਹਾ, “ਨਿਫਟ ਨੇ ਇਹ ਪਹਿਲਕਦਮੀ ਗਰੋਜ਼-ਬੈਕੇਟ ਏਸ਼ੀਆ ਪ੍ਰਾਈਵੇਟ ਲਿਮਟਿਡ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਧੀਨ ਨੌਜਵਾਨਾਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਅਤੇ ਆਰਥਿਕ ਤੌਰ ‘ਤੇ ਸਵੈ-ਨਿਰਭਰ ਬਣਨ ਅਤੇ ਖੇਤਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਕੀਤੀ ਹੈ।”
ਡਾ. ਮੀਤਾ ਗਾਵਰੀ, ਮੁਖੀ, ਜੀ ਬੀ ਏ ਨਿਫਟ ਐਸ ਡੀ ਐੱਫ ਨੇ ਅੱਗੇ ਕਿਹਾ ਕਿ ਨਿਫਟ ਨੇ ਕੱਪੜਾ ਉਦਯੋਗ ਨੂੰ ਸਿਖਲਾਈ ਪ੍ਰਾਪਤ ਪੇਸ਼ੇਵਰ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਨਿਭਾਇਆ ਹੈ ਅਤੇ ਪੰਜਾਬ ਦੇ ਹਰੇਕ ਪਰਿਵਾਰ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਵੀ ਅੱਗੇ ਵਧਾਇਆ ਹੈ।ਪਾਸ- ਆਊਟ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼ਸ਼ੀ ਕੰਵਲ, ਸਲਾਹਕਾਰ (ਸੀ ਐੱਸ ਆਰ), ਜੀ ਬੀ ਏ ਨੇ ਦੱਸਿਆ ਕਿ ਜੀ ਬੀ ਏ ਨਿਫਟ ਐਸ ਡੀ ਐੱਫ ਦੇ ਦੋਹਰੇ ਉਦੇਸ਼ਾਂ ਦੀ ਪੂਰਤੀ ਕਰਦਾ ਹੈ ਜਿਸ ਵਿੱਚ ਗਾਰਮੈਂਟ ਉਦਯੋਗ ਵਿੱਚ ਮਜ਼ਦੂਰੀ ਰੁਜ਼ਗਾਰ ਰਾਹੀਂ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਗਾਰਮੈਂਟ ਉਦਯੋਗ ਨੂੰ ਕੁਸ਼ਲ ਮੈਨਪਾਵਰ ਮੁਹੱਈਆ ਕਰਵਾਉਣਾ ਸ਼ਾਮਲ ਹਨ।ਇਸ ਮੌਕੇ ਬੋਲਦਿਆਂ, ਜੀ ਬੀ ਏ ਦੇ ਜਨਰਲ ਮੈਨੇਜਰ (ਐਚ ਆਰ) ਹਰਵਿੰਦਰ ਸਿੰਘ ਨੇ ਕਿਹਾ, “ਸਿਖਲਾਈ ਸਹੂਲਤ ਨੇ ਸਿਖਿਆਰਥੀਆਂ ਨੂੰ ਤਕਨੀਕੀ ਹੁਨਰ ਅਤੇ ਗਿਆਨ ਪ੍ਰਦਾਨ ਕੀਤਾ ਹੈ ਜਿਸ ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਖੁੱਲ੍ਹੇ ਹਨ ਅਤੇ ਇਹ ਕੱਪੜਾ ਉਦਯੋਗ ਲਈ ਵੀ ਲਾਭਦਾਇਕ ਬਣਿਆ ਹੈ।”
ਨਿਫਟ, ਲੁਧਿਆਣਾ ਦੇ ਰਜਿਸਟਰਾਰ ਅੰਗਦ ਸਿੰਘ ਸੋਹੀ ਨੇ ਵੀ ਜੀ ਬੀ ਏ ਨਿਫਟ ਐਸ ਡੀ ਐਫ ਦੇ ਪਾਸ ਹੋਣ ਵਾਲੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਸਾਰਿਆਂ ਦੇ ਉੱਜਵਲ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।ਆਏ ਮਹਿਮਾਨਾਂ ਵਲੋਂ ਸਾਂਝੇ ਤੌਰ ‘ਤੇ ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਵੀ ਵੰਡੇ ਗਏ। ਸਾਰੇ ਉਮੀਦਵਾਰ ਆਪਣੇ ਸਰਟੀਫਿਕੇਟ ਅਤੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਬਹੁਤ ਹੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆਏ। ਪ੍ਰੋਗਰਾਮ ਦਾ ਸੰਚਾਲਨ ਹਰਪ੍ਰੀਤ ਸਿੰਘ, ਕੋਆਰਡੀਨੇਟਰ, ਜੀ ਬੀ ਏ ਨਿਫਟ ਐਸ ਡੀ ਐੱਫ ਦੁਆਰਾ ਬੜੇ ਹੀ ਪ੍ਰਭਾਲਸ਼ਾਲੀ ਢੰਗ ਨਾਲ ਕੀਤਾ ਗਿਆ।ਕਾਬਿਲੇਗੌਰ ਹੈ ਕਿ ਉਮੀਦਵਾਰਾਂ ਨੂੰ ਇੱਕ ਮਾਹਰ ਫੈਕਲਟੀ ਦੁਆਰਾ ਉਦਯੋਗਿਕ ਸਿਲਾਈ ਮਸ਼ੀਨਾਂ ‘ਤੇ ਸਿਖਲਾਈ ਦਿੱਤੀ ਗਈ ਤੇ ਸਿਖਲਾਈ ਪ੍ਰੋਗਰਾਮ ਦੌਰਾਨ ਉਮੀਦਵਾਰਾਂ ਨੂੰ ਵੱਖ-ਵੱਖ ਗਾਰਮੈਂਟ ਉਦਯੋਗਾਂ ਵਿੱਚ ਨਿਯਮਤ ਐਕਸਪੋਜਰ ਦੌਰੇ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਉਦਯੋਗਿਕ ਵਾਤਾਵਰਣ ਤੋਂ ਜਾਣੂ ਕਰਵਾਇਆ ਜਾ ਸਕੇ। ਸਿਖਲਾਈ ਪ੍ਰੋਗਰਾਮ ਦੌਰਾਨ ਉਮੀਦਵਾਰਾਂ ਤੋਂ ਕਿਸੇ ਤਰਾਂ ਦੀ ਫੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ, ਸਿਖਲਾਈ ਪ੍ਰੋਗਰਾਮ ਲਈ ਲੋੜੀਂਦਾ ਕੱਚਾ ਮਾਲ ਜਿਵੇਂ ਕਿ ਫੈਬਰਿਕ, ਧਾਗੇ, ਸੂਈਆਂ, ਪ੍ਰੈਕਟੀਕਲ ਨੋਟਬੁੱਕਾਂ, ਟੂਲ ਕਿੱਟ ਆਦਿ ਗ੍ਰੋਜ਼-ਬੇਕਰਟ ਏਸ਼ੀਆ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ।
Leave a Reply