ਨਵੇਂ ਈਸਵੀ ਵਰ੍ਹੇ ਦੀ ਆਮਦ ’ਤੇ ਲੱਖਾਂ ਸ਼ਰਧਾਲੂ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰੂ ਘਰਾਂ ਵਿਚ ਹੋਏ ਨਤਮਸਤਕ

ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ):
ਦੇਸ਼ ਤੇ ਦੁਨੀਆਂ ਵਿਚ ਨਵੇਂ ਈਸਵੀ ਵਰ੍ਹੇ ਦੀ ਆਮਦ ਬਹੁਤ ਵੱਡਾ ਮੌਕਾ ਬਣ ਗਈ ਜਦੋਂ ਦਿੱਲੀ ਵਾਸੀ ਲੱਖਾਂ ਸ਼ਰਧਾਲੂ ਗੁਰੂ ਘਰਾਂ ਵਿਚ ਨਤਮਸਤਕ ਹੋਏ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਨਵੇਂ ਈਸਵੀ ਵਰ੍ਹੇ ਦੀ ਆਮਦ ਦੇ ਮੱਦੇਨਜ਼ਰ ਕਮੇਟੀ ਅਧੀਨ ਤਕਰੀਬਨ ਹਰ ਗੁਰੂ ਘਰ ਵਿਸ਼ੇਸ਼ ਕੀਰਤਨ ਸਮਾਗਮ ਸਜਾਉਣ ਦੀ ਯੋਜਨਾ ਉਲੀਕੀ ਸੀ ਜਿਸ ਤਹਿਤ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਊ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ ਅਤੇ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਵਿਖੇ ਕੀਰਤਨ ਸ਼ਾਮ 5.45 ਵਜੇ ਸ਼ੁਰੂ ਹੋਏ ਤੇ ਸਵੇਰੇ 12.15 ਵਜੇ ਤੱਕ ਜਾਰੀ ਰਹੇ ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਨਵੇਂ ਵਰ੍ਹੇ ਦੀ ਆਮਦ ’ਤੇ 12.15 ਵਜੇ ਸਵੇਰੇ ਭੋਗ ਪਾਏ ਗਏ ਤੇ ਅਰਦਾਸ ਉਪਰੰਤ ਸਮਾਪਤੀ ਹੋਈ।
ਉਹਨਾਂ ਦੱਸਿਆ ਕਿ ਰਾਤ ਦੇ ਸਮਾਗਮਾਂ ਤੋਂ ਇਲਾਵਾ ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ, ਦਿਨ ਵੇਲੇ ਵੀ ਲੱਖਾਂ ਲੋਕ ਗੁਰੂ ਘਰਾਂ ਵਿਚ ਨਤਮਸਤਕ ਹੋਏ। ਉਹਨਾਂ ਕਿਹਾ ਕਿ ਇਹਨਾਂ ਸਾਰੇ ਗੁਰੂ ਘਰਾਂ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਲੋਕਾਂ ਨੇ ਨਾਈਟ ਕਲੱਬਾਂ ਵਿਚ ਪਾਰਟੀਆਂ ਕਰਨ ਦੀ ਥਾਂ ’ਤੇ ਗੁਰੂ ਘਰਾਂ ਵਿਚ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਨਵੇਂ ਈਸਵੀ ਵਰ੍ਹੇ ਨੂੰ ਜੀ ਆਇਆਂ ਕਹਿਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਦੁਨੀਆਂ ਤਰੱਕੀ ਕਰ ਰਹੀ ਹੈ ਤੇ ਲੋਕਾਂ ਵਿਚ ਖੁਸ਼ਹਾਲੀ ਆ ਰਹੀ ਹੈ ਤਾਂ ਲੋਕ ਇਹ ਗੱਲ ਸਮਝ ਰਹੇ ਹਨ ਕਿ ਉਸ ਅਕਾਲ ਪੁਰਖ ਦੀ ਉਸਤਤ ਤੇ ਗੁਰੂ ਦੇ ਲੜ ਲੱਗਣ ਨਾਲ ਹੀ ਸਭ ’ਤੇ ਕ੍ਰਿਪਾ ਹੋ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੋਕਾਂ ਨੂੰ ਗੁਰਸਿੱਖੀ ਜੀਵਨ ਜਾਚ ਤੇ ਗੁਰਮੁਖੀ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਸਾਰਥਕ ਨਤੀਜਾ ਸਾਹਮਣੇ ਆ ਰਿਹਾ ਹੈ ਜਿਸ ਲਈ ਉਹ ਗੁਰੂ ਸਾਹਿਬ ਅੱਗੇ ਸੀਸ ਝੁਕਾ ਕੇ ਧੰਨਵਾਦ ਕਰਦੇ ਹਨ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹ ਸੰਗਤ ਨੂੰ ਨਵੇਂ ਈਸਵੀ ਵਰ੍ਹੇ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਉਹ ਸਰਬੱਤ ਦਾ ਭਲਾ ਕਰਨ ਅਤੇ ਸਭਨਾਂ ਨੂੰ ਨਰੋਈ ਸਿਹਤ, ਖੁਸ਼ਹਾਲੀ, ਤਰੱਕੀ ਤੇ ਗੁਰੂ ਦੇ ਲੜ ਲੱਗ ਕੇ ਗੁਰੂ ਵਾਲਾ ਬਣਨ ਦੀ ਪ੍ਰੇਰਨਾ ਦੇਣ।

Leave a Reply

Your email address will not be published.


*


betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin