ਅੰਮ੍ਰਿਤਸਰ 29 ਨਵੰਬਰ ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 01 ਜਨਵਰੀ 2024 ਦੇ ਆਧਾਰ ਤੇ ਨਵੀਆਂ ਵੋਟਾਂ ਬਣਵਾਉਣ ਲਈ ਨੋਜਵਾਨਾਂ ਨੂੰ ਜਾਗਰੂਕ ਕਰਨ ਸਬੰਧੀ ਵਿਧਾਨ ਸਭਾ ਚੋਣ ਹਲਕਾ 014-ਜੰਡਿਆਲਾ ਗੁਰੂ (ਅ.ਜ) ਜਿਲ੍ਹਾ ਅੰਮ੍ਰਿਤਸਰ ਦੇ ਰਾਇਲ ਕਾਲਜ਼ ਆਫ ਨਰਸਿੰਗ ਧਾਰੜ ਜੰਡਿਆਲਾ ਗੁਰੂ ਵਿੱਚ ਸਵੀਪ ਗਤੀਵਿਧੀਆਂ ਤਹਿਤ ਸਵੀਪ ਨੋਡਲ ਅਫ਼ਸਰ ਜੰਡਿਆਲਾ ਗੁਰੂ ਕਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਅੰਮ੍ਰਿਤਸਰ ਸ੍ਰੀਮਤੀ ਇੰਦੂ ਬਾਲਾ ਮੰਗੋਤਰਾ ਦੀ ਰਹਿਨੁਮਾਈ ਹੇਠ ਸਹਾਇਕ ਸਵੀਪ ਨੋਡਲ ਅਫਸਰ 014 ਜੰਡਿਆਲਾ ਗੁਰੂ ਕਮ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਜੰਡਿਆਲਾ ਗੁਰੂ ਸ੍ਰੀ ਰਣਜੀਤਪ੍ਰੀਤ ਸਿੰਘ ਜੀ ਵੱਲੋਂ ਕਾਲਜ਼ ਦੇ ਲਗਭਗ 105 ਵਿਦਿਆਰਥੀਆਂ ਤੋਂ ਵੋਟਰ ਜਾਗਰੂਕਤਾ ਸਬੰਧੀ ਸੋਂਹ ਚੁੱਕ ਸਮਾਗਮ ਕਰਵਾਇਆ ਗਿਆ।
ਸਮੂਹ ਵਿਦਿਆਰਥੀਆ ਕੋਲੋ ਆਨਲਾਈਨ ਵੋਟ ਬਣਵਾਉਣ ਲਈ ਵੋਟਰ ਹੈਲਪਲਾਈਨ ਐਪ ਡਾਉਨਲੋਡ ਕਰਵਾਈ ਗਈ। ਕਾਲਜ਼ ਵਿੱਚ ਵਿਦਿਆਰਥੀਆਂ ਵੱਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਣ ਲਈ ਵੋਟ ਸਬੰਧੀ ਰੰਗੋਲੀਆਂ ਤਿਆਰ ਕੀਤੀਆਂ ਗਈਆਂ। ਵਿਦਿਆਰਥੀਆਂ ਤੋਂ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ ਅਤੇ ਮੈਹਂਦੀ ਕੰਪੀਟੀਸ਼ਨ ਕਰਵਾਏ ਗਏ। ਕਮਿਊਨਿਟੀ ਨੂੰ ਜਾਗਰੂਕ ਕਰਨ ਲਈ ਵਿਦਿਆਰਥੀਆਂ ਦੇ ਨਾਲ ਵੋਟ ਬਣਵਾਉਣ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਇਸ ਮੌਕੇ ਤੇ ਸਹਾਇਕ ਸਵੀਪ ਨੋਡਲ ਅਫਸਰ 014-ਜੰਡਿਆਲਾ ਗੁਰੂ ਕਮ ਬਲਾਕ ਐਲੀਮੈਂਟਰੀ ਸਿੱਖਿਆਂ ਅਫ਼ਸਰ ਜੰਡਿਆਲਾ ਗੁਰੂ ਸ੍ਰੀ ਰਣਜੀਤਪ੍ਰੀਤ ਸਿੰਘ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਮੌਕੇ ਤੇ ਹਾਜ਼ਰੀਨ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ 1ਜਨਵਰੀ 2024 ਤੱਕ ਦੇ 18 ਸਾਲ ਤੋਂ ਉੱੱਪਰ ਸਾਰੇ ਨੋਜਵਾਨਾਂ ਨੂੰ ਨਵੀਂ ਵੋਟ ਬਣਾਵਾਉਣ ਲਈ ਪ੍ਰੇਰਿਤ ਕੀਤਾ ਗਿਆ। ਪੇਂਟਿੰਗ ਕੰਪੀਟੀਸ਼ਨ ਵਿੱਚ ਜਸਕਿਰਨ ਕੋਰ ਪਹਿਲੇ ਸਥਾਨ ਅਤੇ ਸ਼ੀਤਲ ਦੂਸਰੇ ਸਥਾਨ ਤੇ ਆਉਣ ਤੇ ਸਨਮਾਨਿਤ ਕੀਤਾ ਗਿਆ ਮੇਂਹਦੀ ਕੰਪੀਟੀਸ਼ਨ ਵਿੱਚ ਅਮਨਦੀਪ ਕੋਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਾਇਲ ਕਾਲਜ਼ ਆਫ ਨਰਸਿੰਗ ਦੇ ਜਨਰਲ ਸੈਕਟਰੀ ਨਿਰਮਲ ਸਿੰਘ, ਵਾਈਸ ਪ੍ਰੈਜ਼ੀਡੈਂਟ ਜਸਪਾਲ ਸਿੰਘ, ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸੁਖਦੀਪ ਕੋਰ, ਏ.ਸੀ.ਸਮਾਰਟ ਸਕੂਲ ਸ੍ਰੀ ਸੰਦੀਪ ਸਿਆਲ, ਸ੍ਰੀ ਗੁਰਤੇਜ ਸਿੰਘ ਆਦਿ ਹਾਜ਼ਰ ਸਨ।
Leave a Reply