ਪੰਜਾਬ ਦੇ ਕੋਨੇ ਕੋਨੇ ਵਿੱਚ ਵਿਕਸਤ ਭਾਰਤ ਸੰਕਲਪ ਯਾਤਰਾ ਦੀ ਵੈਨ ਨਾਲ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰ ਹੋ ਰਿਹਾ ਹੈ। ਮੋਦੀ ਸਰਕਾਰ ਦੀ ਇਸ ਵਿਕਸਤ ਯਾਤਰਾ ਸਬੰਧੀ ਹਲਕਾ ਸੁਨਾਮ ਤੋਂ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਅੱਜ ਪਿੰਡ ਅਕਾਲਗੜ੍ਹ ਅਤੇ ਪਿੰਡ ਚੱਠੇ ਨਕਟੇ ਵਿਖੇ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵੈਨ ਵਿੱਚ ਵੀਡਿਓ ਦਿਖਾ ਕੇ ਅਤੇ ਕੈਂਪ ਲਗਾ ਕੇ ਕੇਂਦਰ ਸਰਕਾਰ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਹਰ ਸਕੀਮ ਨਾਲ ਸਬੰਧਿਤ ਮਹਿਕਮੇ ਦੇ ਅਫਸਰ ਸਹਿਬਾਨ ਇੱਥੇ ਮੌਕੇ ਤੇ ਮੌਜੂਦ ਹਨ ਜੋ ਕੇਂਦਰ ਸਰਕਾਰ ਦੀ ਹਰ ਇੱਕ ਸਕੀਮ ਦਾ ਫਾਰਮ ਭਰ ਕੇ ਹਰ ਯੋਗ ਵਿਅਕਤੀ ਨੂੰ ਲਾਭ ਦੇਣ ਲਈ ਆਪਣੀ ਡਿਊਟੀ ਨਿਭਾ ਰਹੇ ਹਨ।
ਇਸ ਮੌਕੇ ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਮੈਂ ਪ੍ਰਸ਼ਾਸਨ ਦੇ ਨਾਲ ਇਸ ਕੈਂਪ ਵਿੱਚ ਆਪਣੇ ਦਫਤਰ ਦੀ ਟੀਮ ਵੀ ਬਿਠਾਈ ਹੈ ਇਸ ਕੈਂਪ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (2000 ਰੁਪਏ ਵਾਲੀ ਕਿਸਤ), ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (5 ਲੱਖ ਫਰੀ ਇਲਾਜ ਵਾਲਾ ਕਾਰਡ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਲੋਨ ਯੋਜਨਾ), ਪੈਨਸ਼ਨਾਂ (ਬੁਢਾਪਾ, ਅੰਗਹੀਣ, ਵਿਧਵਾ), ਮੈਡੀਕਲ ਕਾਰਡ , ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਲੋਨ ), ਅਧਾਰ ਕਾਰਡ ਵਿੱਚ ਦਰੁਸਤੀ ਸਬੰਧੀ ਫਾਰਮ, ਵੋਟ ਕਾਰਡ ਨਵਾਂ ਅਤੇ ਦਰੁੱਸਤੀ ਆਦਿ ਸਕੀਮਾਂ ਦੇ ਫਾਰਮ ਭਰ ਕੇ ਅਤੇ ਫਰੀ ਮੈਡੀਕਲ ਚੈੱਕਅਪ, ਫਰੀ ਦਵਾਈਆਂ ਦੇ ਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।
ਮੈਡਮ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਹਲਕਾ ਸੁਨਾਮ ਦੇ ਹਰ ਇੱਕ ਪਿੰਡ ਅਤੇ ਸ਼ਹਿਰ ਵਿੱਚ ਇਸ ਕੈਂਪ ਰਾਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇ।
Leave a Reply