ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ 2025 ਵਿੱਚ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ, ਸੰਗਠਿਤ ਅਪਰਾਧ, ਗੈਰ-ਕਾਨੂੰਨੀ ਹਥਿਆਰਾਂ, ਜੂਏ ਅਤੇ ਹੋਰ ਅਪਰਾਧਾਂ ਵਿਰੁੱਧ ਨਿਰੰਤਰ ਕਾਰਵਾਈ ਕੀਤੀ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਕਰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਾਲ 2025 ਦੌਰਾਨ 1,545 ਐਨਡੀਪੀਐਸ ਕੇਸ ਦਰਜ ਕੀਤੇ ਅਤੇ 2,772 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ 277.959 ਕਿੱਲੋਗ੍ਰਾਮ ਹੈਰੋਇਨ, 37.146 ਕਿੱਲੋਗ੍ਰਾਮ ਅਫ਼ੀਮ, 7.515 ਕਿੱਲੋਗ੍ਰਾਮ ਮੈਥਾਮਫੇਟਾਮਾਈਨ (ice), 9 ਕਿੱਲੋਗ੍ਰਾਮ ਗਾਂਜਾ, 16.075 ਕਿੱਲੋਗ੍ਰਾਮ ਚਰਸ, 325.577 ਕਿੱਲੋਗ੍ਰਾਮ ਨਸ਼ੀਲਾ ਪਾਊਡਰ ਅਤੇ 25 ਕਿੱਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ, ਨਾਲ ਹੀ 1,550 ਟੀਕੇ ਅਤੇ 2,16,770 ਕੈਪਸੂਲ/ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। ₹3.14 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਅਤੇ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਵਿੱਚ ਵਰਤੇ ਜਾਣ ਵਾਲੇ 133 ਵਾਹਨ ਬਰਾਮਦ ਕੀਤੇ ਗਏ।
ਉਹਨਾਂ ਦੱਸਿਆਂ ਕਿ ਅਸਲਾ ਐਕਟ ਦੇ ਤਹਿਤ 88 ਮਾਮਲੇ ਦਰਜ ਕੀਤੇ ਗਏ ਅਤੇ 195 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 244 ਪਿਸਤੌਲ, 10 ਰਿਵਾਲਵਰ, 2 ਰਾਈਫਲਾਂ, 241 ਮੈਗਜ਼ੀਨ ਅਤੇ 440 ਕਾਰਤੂਸ ਬਰਾਮਦ ਕੀਤੇ ਗਏ। ₹18.75 ਲੱਖ ਦੀ ਹਵਾਲਾ ਰਾਸ਼ੀ ਵੀ ਜ਼ਬਤ ਕੀਤੀ ਗਈ।
ਹੋਰ ਮਾਮਲਿਆਂ ਵਿੱਚ 160 ਮਾਮਲੇ ਦਰਜ ਕੀਤੇ ਗਏ, 90% ਦਾ ਪਤਾ ਲਗਾਇਆ ਗਿਆ, 280 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ₹76.31 ਲੱਖ ਦੀ ਚੋਰੀਂ ਹੋਈ ਜਾਇਦਾਦ ਬਰਾਮਦ ਕੀਤੀ ਗਈ। ਡਕੈਤੀ ਦੇ ਮਾਮਲਿਆਂ ਵਿੱਚ 100% ਟਰੇਸਿੰਗ ਦਰਜ ਕੀਤੀ ਗਈ, ਜਿਸ ਵਿੱਚ 33 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 94% ਚੋਰੀਂ ਹੋਈ ਜਾਇਦਾਦ ਬਰਾਮਦ ਕੀਤੀ ਗਈ। ਚੋਰੀਂ ਦੇ ਮਾਮਲਿਆਂ ਵਿੱਚ 229 ਮਾਮਲੇ ਦਰਜ ਕੀਤੇ ਗਏ, ਜਿਸ ਨਾਲ 173 ਗ੍ਰਿਫ਼ਤਾਰੀਆਂ ਹੋਈਆਂ ਅਤੇ ₹86.49 ਲੱਖ ਦੀ ਚੋਰੀਂ ਹੋਈ ਜਾਇਦਾਦ ਬਰਾਮਦ ਕੀਤੀ ਗਈ। ਚੋਰੀਂ ਦੇ ਮਾਮਲਿਆਂ ਵਿੱਚ 92 ਮਾਮਲੇ ਦਰਜ ਕੀਤੇ ਗਏ, 64% ਦਾ ਪਤਾ ਲਗਾਇਆ ਗਿਆ, ਅਤੇ ₹63.50 ਲੱਖ ਦੀ ਚੋਰੀਂ ਹੋਈ ਜਾਇਦਾਦ ਬਰਾਮਦ ਕੀਤੀ ਗਈ।
Preventive Action ਵੱਲ ਤਰਜ਼ੀਹ ਰਹੀ, ਜਿਸ ਵਿੱਚ 1,706 ਰੋਕਥਾਮ ਮਾਮਲੇ, 2,978 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2,986 ਵਿਅਕਤੀਆਂ ਨੂੰ BNSS ਉਪਬੰਧਾਂ ਅਧੀਨ ਬੰਦ ਕੀਤਾ ਗਿਆ। ਪੁਲਿਸ ਨੇ ਐਨਡੀਪੀਸੀ ਐਕਟ ਅਤੇ ਹੋਰ ਕਾਨੂੰਨਾਂ ਅਧੀਨ 368 ਘੋਸ਼ਿਤ ਅਪਰਾਧੀਆਂ ਅਤੇ ਭਗੌੜਿਆਂ ਵਿਰੁੱਧ ਵੀ ਕਾਰਵਾਈ ਕੀਤੀ।
ਟ੍ਰੈਫ਼ਿਕ ਇਨਫੋਰਸਮੈਂਟ ਦੇ ਨਤੀਜ਼ੇ ਵੱਜੋਂ 38,766 ਚਲਾਨ, 9,142 ਵਾਹਨ ਜ਼ਬਤ ਕੀਤੇ ਗਏ ਅਤੇ ₹4.25 ਕਰੋੜ ਦੇ ਜ਼ੁਰਮਾਨੇ ਕੀਤੇ ਗਏ।
ਇਸ ਤੋਂ ਇਲਾਵਾ ਚਾਈਨਾ ਡੋਰ ਗਤੀਵਿਧੀਆਂ ਵਿਰੁੱਧ ਕੇਂਦਰਿਤ ਕਾਰਵਾਈ ਦੇ ਨਤੀਜ਼ੇ ਵੱਜੋਂ 24 ਮਾਮਲੇ, 28 ਗ੍ਰਿਫ਼ਤਾਰੀਆਂ ਅਤੇ 4,276 ਵਸਤੂਆਂ ਦੀ ਬਰਾਮਦਗੀ ਹੋਈ।ਨਸ਼ੀਲੇ ਪਦਾਰਥਾਂ ਦੇ ਗੱਠਜੋੜ ਵਿਰੁੱਧ ਇੱਕ ਸਖ਼ਤ ਰੋਕਥਾਮ ਕਾਰਵਾਈ ਵਿੱਚ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ,ਨਸ਼ੀਲੇਪਦਾਰਥਾਂ ਦੇ ਤਸ਼ਕਰਾਂ ਦੀਆਂ 18 ਗੈਰ-ਕਾਨੂੰਨੀ ਜਾਇਦਾਦਾਂ ਨੂੰ ਵੀ ਢਾਹ ਦਿੱਤਾ ਜੋ ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਨ। ਇਹ ਕਾਰਵਾਈ ਇੱਕ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਅਪਰਾਧ ਨੂੰ ਨਾ ਸਿਰਫ਼ ਸਜ਼ਾ ਦਿੱਤੀ ਜਾਵੇਗੀ, ਸਗੋਂ ਇਸ ਦੀਆਂ ਆਰਥਿਕ ਨੀਂਹਾਂ ਨੂੰ ਵੀ ਢਾਹ ਦਿੱਤਾ ਜਾਵੇਗਾ।ਇਹ ਨਤੀਜ਼ੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ, ਨਾਗਰਿਕਾਂ ਦੀ ਸੁਰੱਖਿਆ ਅਤੇ ਸਾਰੇ ਮੋਰਚਿਆਂ ‘ਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।
ਇਸ ਮੌਕੇ ਡੀਸੀਪੀ ਲਾਅ-ਐਂਡ-ਆਰਡਰ ਵਿਜੇ ਆਲਮ ਸਿੰਘ, ਡੀਸੀਪੀ ਰਵਿੰਦਰਪਾਲ ਸਿੰਘ ਇੰਵੈਸ਼ਟੀਗੈਸਨ, ਡੀਸੀਪੀ ਜਗਜੀਤ ਸਿੰਘ ਵਾਲੀਆ, ਏਸੀਪੀ ਰਿਸ਼ਭ ਭੋਲਾ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।
Leave a Reply