ਲੁਧਿਆਣਾ
( ਵਿਜੇ ਭਾਂਬਰੀ )–
ਲੋਹੜੀ ਦੇ ਭੁੱਗੇ ਦੀ ਗਾਗਰ ਸੀਨੀਅਰ ਕਾਂਗਰਸੀ ਨੇਤਾ ਅਤੇ ਚੇਅਰਮੈਨ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਲੁਧਿਆਣਾ ਨੂੰ ਭੇਂਟ ਕੀਤੀ ਅਤੇ ਲੋਹੜੀ ਮੇਲੇ ਦੇ ਸੱਦੇ ਦੇ ਨਾਲ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
ਇਸ ਸਮੇਂ ਰਾਜਾ ਵੜਿੰਗ ਨੇ ਵਰਕਰ ਮਿਲਣੀ ਦੌਰਾਨ ਕਿਹਾ ਕਿ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹਨ ਅਤੇ ਕਾਂਗਰਸ ਪਾਰਟੀ ਇੱਕਜੁੱਟ ਅਤੇ ਇੱਕਮੁੱਠ ਹੈ। ਕੁਝ ਫਿਰਕਾਪ੍ਰਸਤ ਅਤੇ ਮੌਕਾਪ੍ਰਸਤ ਤਾਕਤਾਂ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚਦੀਆਂ ਰਹਿੰਦੀਆਂ ਹਨ ਪਰ ਕਾਂਗਰਸੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ। ਉਹਨਾਂ ਕਿਹਾ ਕਿ ‘ਆਪ’, ਭਾਜਪਾ ਅਤੇ ਅਕਾਲੀ ਬਲੈਕਬੋਰਡ ‘ਤੇ ਲਿਖਿਆ ਸੱਚ ਪੜ੍ਹ ਲੈਣ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
ਇਸ ਸਮੇਂ ਬਾਵਾ ਨੇ ਕਿਹਾ ਕਿ ਪੰਜਾਬ ਦੇ ਦੂਰਅੰਦੇਸ਼ ਸੋਚ ਦੇ ਲੋਕਾਂ ਨੇ ‘ਆਪ’ ਪਾਰਟੀ ਦੇ ਨੇਤਾਵਾਂ ਦੇ ਚਿਕਨੇ ਚੁਪੜੇ, ਵਾਅਦਿਆਂ, ਨਾਅਰਿਆਂ, ਲਾਰਿਆਂ, ਐਲਾਨਾਂ ਵਿੱਚ ਫਸ ਕੇ ਵੋਟਾਂ ਤਾਂ ਪਾ ਦਿੱਤੀਆਂ ਪਰ ਹੁਣ ਪਛਤਾਵੇ ਤੋਂ ਸਿਵਾ ਕੁਝ ਨਹੀਂ। ਉਹਨਾਂ ਕਿਹਾ ਕਿ ਜਿਮਨੀ ਚੋਣਾਂ, ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਵਰਤੇ ਹੱਥ ਕੰਡਿਆਂ ਦਾ ਹਿਸਾਬ ਕਰਦੇ ਹੋਏ ਕਾਂਗਰਸ ਪਾਰਟੀ ਦੀ ਜਿੱਤ ਨੂੰ 2027 ਵਿੱਚ ਯਕੀਨੀ ਬਣਾਇਆ ਜਾਵੇ।
Leave a Reply