ਲੁਧਿਆਣਾ
( ਸਿੱਧੂ)
ਇੰਡਸਟਰੀ ਦੀ ਹੱਬ ਕਿਹਾ ਜਾਣਾ ਵਾਲਾ ਸ਼ਹਿਰ ਲੁਧਿਆਣਾ ਸੰਘਣੀ ਅਬਾਦੀ ਕਈ ਲੱਖਾਂ ਵਿੱਚ ਅਤੇ ਐਨੇ ਹੀ ਕਰਮਸ਼ੀਲ ਤੇ ਘਰੇਲੂ ਵਰਤੋ ਵਾਲੇ ਵ੍ਹੀਕਲ ਜਿਨਾਂ ਦੀ ਪੰਦਰਾਂ ਸਾਲ ਮਿਆਦ ਲੰਘ ਚੁੱਕੀ ਹੁੰਦੀ ਹੈ। ਉਹਨਾਂ ਨੂੰ ਪਾਸ ਕਰਦਾ ਮੋਟਰ ਵ੍ਹੀਕਲ ਇੰਸਪੈਕਟਰ,ਕਈ ਹਜ਼ਾਰਾਂ ਵਿੱਚ ਟੈਕਸ ਭਰਨ ਵਾਲੇ ਕਰਮਸ਼ੀਲ ਅਤੇ ਘਰੇਲੂ ਵਰਤੋ ਵਾਲੇ ਵਾਹਨ ਰੋਜ਼ਾਨਾ ਸੌ ਤੋ ਜਿਆਦਾ ਪਾਸ ਹੋਣ ਲਈ ਐਮ, ਵੀ, ਆਈ,ਕੋਲ ਆਉਦੇ, ਇਹਨਾਂ ਵਾਹਨਾਂ ਨੂੰ ਪਾਸ ਕਰਨ ਲਈ ਕੋਈ ਵੀ ਢੁੱਕਵੀ ਜਗਾਹ ਸਰਕਾਰ ਨੇ ਲੁਧਿਆਣੇ ਵਿੱਚ ਨਹੀ ਬਣਾਈ ਜਿਹੜਾ ਵੀ ਐਮ, ਵੀ, ਆਈ, ਲੁਧਿਆਣਾ ਵਿੱਚ ਆਉਂਦਾ ਉਹ ਆਪਣੇ ਹਿਸਾਬ ਨਾਲ ਜਗਾਂ ਚੁਣਕੇ ਉਥੇ ਗੱਡੀਆਂ ਪਾਸ ਕਰਨੀਆਂ ਸ਼ੁਰੂ ਕਰ ਦਿੰਦਾ ਹੈ।ਕਾਫੀ ਸਾਲ ਗੱਡੀਆਂ ਅਰੋੜਾ ਪੈਲਿਸ ਦੀ ਬੈਕ ਸਾਈਡ ਤੇ ਦਾਣਾ ਮੰਡੀ ਵਿੱਚ ਤੇ ਫੇਰ ਚੰਡੀਗੜ੍ਹ ਰੋਡ ਤੇ ਹੁਣ ਜਲੰਧਰ ਬਾਈਪਾਸ ਸੜਕ ਕਿਨਾਰੇ ਗੱਡੀਆਂ ਪਾਸ ਹੋ ਰਹੀਆਂ ਹਨ।
ਹੱਦ ਤਾ ਉਦੋਂ ਹੋ ਜਾਂਦੀ ਆ,ਜਦੋ ਐਮ,ਵੀ ਆਈ,ਆਪਣੀ ਮਰਜ਼ੀ ਨਾਲ ਸੁਭਾ ਅੱਠ ਵਜੇ ਗੱਡੀਆਂ ਲੈਕੇ ਆਉਣ ਨੂੰ ਕਹਿੰਦਾ ਅਤੇ ਸੜਕ ਕਿਨਾਰੇ ਮੱਜਮਾ ਲਾ ਲੈਂਦਾ, ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਜ਼ੀਰੋ ਭ੍ਰਿਸ਼ਟਾਚਾਰ ਹੈ। ਪਰ ਭਰੋਸੇਯੋਗ ਸਰੋਤਾਂ ਤੋ ਪਤਾਂ ਲੱਗਾ ਹੈ ਕਿ ਐਮ,ਵੀ,ਆਈ, ਲੁਧਿਆਣਾ ਬਿਨਾਂ ਪੈਸੇ ਲੈਣ ਤੋਂ ਕੋਈ ਵੀ ਗੱਡੀ ਪਾਸ ਨਹੀ ਕਰਦਾ। ਪੁਖ਼ਤਾ ਸਬੂਤ ਅਖ਼ਬਾਰ ਨੂੰ ਦਿੰਦੇ ਹੋਏ ਇੱਕ ਵਿਅਕਤੀ ਨੇ ਦੱਸਿਆ ਮੈ ਆਪਣੀ ਗੱਡੀ ਪਾਸ ਕਰਵਾਉਣ ਲਈ ਐਮ, ਵੀ, ਆਈ,ਕੋਲ ਗਿਆ ਸੀ। ਗੱਡੀ ਵਿੱਚ ਕਈ ਨੁਕਸ ਐਮ,ਵੀ, ਆਈ,ਨੇ ਕੱਢ ਦਿੱਤੇ। ਕਾਫ਼ੀ ਜੱਦੋਜਹਿਦ ਦੇ ਬਾਅਦ ਜੇਕਰ ਗੱਡੀ ਪਾਸ ਕਰ ਵੀ ਦਿੱਤੀ ਤਾ ਇੱਕ ਮਹੀਨਾ ਆਪਣੀ ਆਈ, ਡੀ, ਵਿੱਚੋਂ ਨਹੀ ਕੱਢੀ, ਅਖੀਰ ਮੈਨੂੰ ਕਿਸੇ ਏਜੰਟ ਜਰੀਏ ਕੰਮ ਕਰਵਾਉਣਾ ਪਿਆ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਦੋ ਤੋ ਇਹ ਐਮ, ਵੀ,ਆਈ, ਲੁਧਿਆਣਾ ਆਇਆ ਇਸ ਦੀ ਆਈ, ਡੀ, ਚੈਕ ਕੀਤੀ ਜਾਵੇ ਕਿਹੜੀ ਗੱਡੀ ਕਦੋ ਆਈ ਤੇ ਕਿੰਨੇ ਦਿਨਾਂ ਬਾਅਦ ਆਈ, ਡੀ, ਵਿੱਚੋਂ ਪਾਸ ਹੋਈ। ਜ਼ੀਰੋ ਭ੍ਰਿਸ਼ਟਾਚਾਰ ਦੀ ਦੁਹਾਈ ਦੇਣ ਵਾਲੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ।ਤਾ ਜੋ ਆਮ ਨਾਗਰਿਕ ਨੂੰ ਭ੍ਰਿਸ਼ਟਾਚਾਰ ਤੋ ਬਚਾਇਆ ਜਾ ਸਕੇ।ਅਤੇ ਸਰਕਾਰ ਦੀ ਛਵੀ ਨੂੰ ਵੀ ਖ਼ਰਾਬ ਹੋਣ ਤੋ ਬਚਾਇਆ ਜਾ ਸਕੇ।
Leave a Reply