ਮੁੱਖ ਮੰਤਰੀ ਨੇ ਖਰਖੌਦਾ ਵਿੱਚ ਐਲਾਨਾਂ ਦੀ ਲਗਾਈ ਝੜੀ, ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ=ਸ਼ਹਿਰ ਵਿੱਚ ਕੂੜੇ ਦੇ ਨਿਪਟਾਨ ਲਈ 8 ਕਰੋੜ 37 ਲੱਖ ਰੁਪਏ ਦੀ ਲਾਗਤ ਨਾਲ ਲੱਗੇਗਾ ਪਲਾਂਟ – ਮੁੱਖ ਮੰਤਰੀ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੋ ਮਜਬੂਤ, ਖੁਸ਼ਹਾਲ ਅਤੇ ਆਤਮਨਿਰਭਰ ਸੂਬੇ ਦੇ ਨਿਰਮਾਣ ਵਿੱਚ ਸਹਿਭਾਗੀ ਬਨਣਾ ਚਾਹੁੰਦਾ ਹੈ, ਸਰਕਾਰ ਹਰ ਉਸ ਹਰਿਆਣਵੀਂ ਦੇ ਵਿਕਾਸ ਲਈ ਸੁਸਾਸ਼ਨ ਅਤੇ ਪਾਰਦਰਸ਼ਿਤਾ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਐਤਵਾਰ ਨੂੰ ਖਰਖੌਦਾ ਵਿੱਚ ਵਿਕਾਸ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸੋਨੀਪਤ ਦੇ ਪਿੰਡ ਸੋਹੰਟੀ ਅਤੇ ਥਾਨਾ ਕਲਾਂ ਵਿੱਚ 2 ਸਬ-ਹੈਲ ਸੈਂਟਰਾਂ ਦਾ ਨੀਂਹ ਪੱਥਰ ਵੀ ਰੱਖਿਆ। ਇੰਨ੍ਹਾਂ ਦੋ ਵਿਕਾਸ ਪਰਿਯੋਜਨਾਵਾਂ ‘ਤੇ 1 ਕਰੋੜ 10 ਲੱਖ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਖਰਖੌਦਾ ਵਿੱਚ ਐਲਾਨਾਂ ਦੀ ਝੜੀ ਲਗਾਈ ਅਤੇ ਖਰਖੌਦਾ ਦੇ ਵਿਕਾਸ ਲਈ ਵੱਖ ਤੋਂ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਖਰਖੌਦਾ ਸ਼ਹਿਰ ਵਿੱਚ ਥਾਨਾ ਚੌਕ ਤੇ ਦਿੱਲੀ ਚੌਕ ਦਾ ਸੁੰਦਰੀਕਰਣ ਕੀਤਾ ਜਾਵੇਗਾ ਅਤੇ ਮੁੱਖ ਪਾਰਕ ਲਈ 8 ਕਰੋੜ ਰੁਪਏ ਤੇ ਸਟੇਡੀਅਮ ਦੇ ਮੁੜ ਨਿਰਮਾਣ ਲਈ 3.50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਸ਼ਹਿਰ ਵਿੱਚ ਕੂੜੇ ਦੇ ਨਿਪਟਾਨ ਲਈ 8 ਕਰੋੜ 37 ਲੱਖ ਰੁਪਏ ਦੀ ਲਾਗਤ ਨਾਲ ਪਲਾਂਟ ਲੱਗੇਗਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ਹਿਰ ਵਿੱਚ ਡਿਜੀਟਲ ਲਾਇਬ੍ਰੇਰੀ ਬਣਾਈ ਜਾਵੇਗੀ। ਸ਼ਹਿਰ ਵਿੱਚ ਪੀਣ ਦੇ ਪਾਣੀ ਲਈ 26 ਕਰੋੜ 46 ਲੱਖ ਰੁਪਏ ਦੀ ਲਾਗਤ ਨਾਲ ਪਰਿਯੋਜਨਾ ਦਾ ਕੰਮ ਚੱਲ ਰਿਹਾ ਹੈ ਜੋ ਦਸੰਬਰ, 2026 ਤੱਕ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਭੂਮੀ ਉਪਲਬਧ ਹੋਣ ‘ਤੇ ਰੇਸਟ ਹਾਊਸ ਤੇ ਮਲਟੀਸਟੋਰੀ ਪਾਰਕਿੰਗ ਬਣਾਈ ਜਾਵੇਗੀ। ਖਰਖੌਦਾ ਵਿਧਾਨਸਭਾ ਖੇਤਰ ਵਿੱਚ ਪੀਡਬਲਿਯੂਡੀ ਦੀ 45 ਕਿਲੋਮੀਟਰ ਲੰਬਾਈ ਦੀ 9 ਸੜਕਾਂ ‘ਤੇ 28.30 ਕਰੋੜ ਰੁਪਏ ਖਰਚ ਹੋਣਗੇ। ਇਸੀ ਤਰ੍ਹਾ 35 ਕਿਲੋਮੀਟਰ ਲੰਬਾਈ ਦੀ 6 ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। 175 ਕਿਲੋਮੀਟਰ ਲੰਬਾਈ ਦੀ 42 ਸੜਕਾਂ ਅਤੇ ਮਾਰਕਟਿੰਗ ਬੋਰਡ ਦੀ 31 ਕਿਲੋਮੀਟਰ ਲੰਬਾਈ ਦੀ ਸੜਕਾਂ ਨੂੰ ਡੀਐਲਪੀ ਤਹਿਤ ਠੀਕ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 465 ਲੱਖ ਰੁਪਏ ਦੀ ਲਾਗਤ ਨਾਲ 20 ਕਿਲੋਮੀਟਰ ਲੰਬਾਈ ਦੀ 7 ਸੜਕਾਂ ਦੀ ਰਿਪੇਅਰਿੰਗ ਵੀ ਕਰਵਾਈ ੧ਾ ਰਹੀ ਹੈ ਅਤੇ ਮੁੱਖ ਮੰਤਰੀ ਨੇ 25 ਕਿਲੋਮੀਟਰ ਦੇ ਕੱਚੇ ਰਸਤਿਆਂ ਨੂੰ ਪੱਕਾ ਕਰਵਾਉਣ ਦਾ ਵੀ ਐਲਾਨ ਕੀਤਾ।
ਵਿਕਾਸ ਰੈਲੀ ਨੁੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸੰਕਲਪ ਪੱਤਰ ਅਨੁਸਾਰ ੧ਲਦੀ ਹੀ 2 ਲੱਖ ਨੋਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਜਿਸ ਵਿੱਚੋਂ 34 ਹਜਾਰ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਨਵੇਂ ਸਾਲ ‘ਤੇ ਪੁਲਿਸ ਤੇ ਹੋਰ ਵਿਭਾਗਾਂ ਵਿੱਚ ਨੌਜੁਆਨਾਂ ਲਈ ਨੌਕਰੀਆਂ ਕੱਢੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ ਦਾ ਸਨਮਾਨ, ਨੌਜੁਆਨਾਂ ਨੁੰ ਰੁਜ਼ਗਾਰ, ਮਹਿਲਾਵਾਂ ਨੂੰ ਸੁਰੱਖਿਆ ਅਤੇ ਸਵਾਵਲੰਬਨ, ਬਜੁਰਗਾਂ ਨੂੰ ਸਨਮਾਨਜਨਕ ਜੀਵਨ ਅਤੇ ਗਰੀਬ ਨੁੰ ਉਨ੍ਹਾਂ ਦਾ ਅਧਿਕਾਰ ਦੇਣ ਲਈ ਵਚਨਬੱਧ ਹੈ। ਇਸੀ ਸੋਚ ਦੇ ਨਾਲ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਹਰਿਆਣਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਅਸੀਂ ਖਰਖੌਦਾ ਵਿੱਚ ਵੀ ਵਿਸ਼ਵ ਪੱਧਰ ਦਾ ਇੰਫ੍ਰਾਸਟਕਚਰ ਵਿਕਸਿਤ ਕਰਨ ਲਈ ਕ੍ਰਿਤਸੰਕਲਪਿਤ ਹਨ ਅਤੇ ਇਸੀ ਨੁੰ ਸਾਕਾਰ ਕਰਨ ਲਈ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 11 ਸਾਲਾਂ ਦੇ ਕਾਰਜਕਾਲ ਵਿੱਚ ਖਰਖੌਦਾ ਵਿਧਾਨਸਭਾ ਖੇਤਰ ਵਿੱਚ 2 ਹਜਾਰ 81 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਕਰਵਾਏ ਹਨ। ਇੰਨ੍ਹਾਂ ਵਿੱਚ ਆਈਐਮਟੀ, ਖਰਖੌਦਾ ਵਿੱਚ ਇੰਫ੍ਰਾਸਟਕਚਰ ਲਈ 1 ਹਜਾਰ 27 ਕਰੋੜ ਰੁਪਏ ਦੀ ਲਾਗਤ ਦੇ ਕਰਵਾਏ ਗਏ ਵਿਕਾਸ ਕੰਮ ਸ਼ਾਮਿਲ ਹਨ। ਖਰਖੌਦਾ ਵਿੱਚ 9 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਮਿਨੀ ਸਕੱਤਰੇਤ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖਰਖੌਦਾ ਵਿੱਚ ਹੀ 6 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਨਿਆਇਕ ਪਰਿਸਰ ਦਾ ਨਿਰਮਾਣ, 4 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ 4.5 ਐਮਐਲਡੀ ਸਮਰੱਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਵੀਨੀਕਰਣ ਅਤੇ 1 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਅਨਾਜ ਮੰਡੀ ਦਾ ਵਿਸਤਾਰ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਵਾਨਾਂ ਤੇ ਕਿਸਾਨਾਂ ਦੀ ਇਹ ਭੂਮੀ ਹੁਣ ਐਨਸੀਆਰ ਖੇਤਰ ਵਿੱਚ ਤੇਜੀ ਨਾਲ ਉਭਰਦਾ ਹੋਇਆ ਉਦਯੋਗਿਕ ਕੇਂਦਰ ਬਣ ਚੁੱਕਾ ਹੈ। ਇਹ ਖੇਤਰ ਆਟੋਮੋਬਾਇਲ ਮੈਨੂਫੈਕਚਰਿੰਗ, ਸਟੋਰੇਜ ਅਤੇ ਲਾਜਿਸਟਿਕਸ ਦੇ ਵਿਕਾਸ ਦੇ ਵਿਆਪਕ ਮੌਕੇ ਪ੍ਰਦਾਨ ਕਰ ਰਿਹਾ ਹੈ। ਇਹ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇਸ ਦਿਸ਼ਾ ਵਿੱਚ ਆਈਐਮਟੀ ਖਰਖੌਦਾ ਵਿੱਚ ਮਾਰੂਤੀ ਸੁਜੂਕੀ ਵੱਲੋਂ 18 ਹਜਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਅਲਟਰਾ ਮੇਗਾ ਆਟੋ ਉਦਯੋਗ ਪਰਿਯੋਜਨਾ ਸਥਾਪਿਤ ਕੀਤੀ ਜਾ ਰਹੀ ਹੈ। ਮੈਸਰਸ ਸੁਜੂਕੀ ਮੋਟਰਸਾਈਕਲ ਵੱਲੋਂ 2 ਹਜਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਉਦਯੋਗ ਲਗਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਅੱਗੇ ਵੱਧ ਰਹੇ ਹਨ। ੧ੋ ਕਿਹਾ ਹੈ, ਉਹ ਕਰਾਂਗੇ। ਸਾਡੀ ਨੀਤੀ, ਨੀਅਤ ਅਤੇ ਅਗਵਾਈ ਸਪਸ਼ਟ ਹੈ। ਭਾਜਪਾ ਸਰਕਾਰ ਹਰ ਵਾਅਦੇ ਨੂੰ ਨਿਭਾਉਣ ਲਈ ਕ੍ਰਿਤਸੰਕਲਪਿਤ ਹੈ। ਵਿਧਾਨਸਭਾ ਚੋਣਾਂ ਦੇ ਸੰਕਲਪ-ਪੱਤਰਵਿੱਚ 217 ਵਿੱਚੋਂ 54 ਵਾਅਦਿਆਂ ਨੂੰ ਇੱਕ ਸਾਲ ਵਿੱਚ ਹੀ ਪੂਰਾ ਕਰ ਦਿਖਾਇਆ ਹੈ। ਇਸ ਤੋਂ ਇਲਾਵਾ, 163 ਵਾਅਦਿਆਂ ‘ਤੇ ਕੰਮ ਪ੍ਰਗਤੀ ‘ਤੇ ਹੈ। ਇੱਕ ਸਾਲ ਵਿੱਚ ਨੌਨ-ਸਟਾਪ ਵਿਕਾਸ ਦਾ ਸੰਕਲਪ ਕੀਤਾ, ਉਸ ਦੀ ਸਿੱਧੀ ਵਿੱਚ ਵਿਕਾਸ ਦੀ ਤਿਗੁਣੀ ਗਤੀ ਨਾਲ ਕੰਮ ਕਰ ਰਹੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਤਿਗੁਣੀ ਗਤੀ ਨਾਲ ਤੀਜੇ ਕਾਰਜਕਾਲ ਵਿੱਚ ਸੂਬੇ ਦੇ ਸਮੂਚੇ ਵਿਕਾਸ ਅਤੇ ਹਰ ਵਰਗ ਦੇ ਹਿੱਤਾਂ ਦੀ ਸੁਰੱਖਿਆ ਲਈ ਅਨੇਕ ਠੋਸ ਕਦਮ ਚੁੱਕ ਰਹੀ ਹੈ। ਭੈਣਾਂ-ਕੁੜੀਆਂ ਦੀ ਆਰਥਕ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਦੀਨਦਿਆਲ ਲਾਡੋ ਲਕਛਮੀ ਯੋਜਨਾ ਸ਼ੁਰੂ ਕੀਤੀ ਹੈ। ਹੁਣ ਤੱਕ ਦੋ ਕਿਸਤਾਂ ਵਿੱਚ 7 ਲੱਖ ਤੋਂ ਵੱਧ ਭੇਣ -ਕੁੜੀਆਂ ਨੁੰ 258ੇ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਗਰੀਬ ਮਹਿਲਾਵਾਂ ਨੂੰ ਆਪਣੀ ਰਸੋਈ ਚਲਾਉਣ ਲਈ ਹਰ ਮਹੀਨੇ ਸਿਰਫ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਇਹ ਲਾਭ ਸੂਬੇ ਦੇ ਲਗਭਗ 14 ਲੱਖ 70 ਹਜਾਰ ਪਰਿਵਾਰਾਂ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਜਮੀਨਾਂ ਤੇ ਸੰਪਤੀਆਂ ਦਾ ਪੇਪਰਲੈਸ ਰਜਿਸਟ੍ਰੇਸ਼ਣ ਸ਼ੁਰੂ ਕੀਤਾ ਗਿਆ ਹੈ। ਹੁਣ ਰਜਿਸਟਰੀ ਦਾ ਕੰਮ ਪੂਰੀ ਤਰ੍ਹਾ ਡਿਜੀਟਲ ਹੋ ਗਿਆ ਹੈ। ਸੋਨੀਪਤ ਤੋਂ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਦੇ ਰਾਹੀਂ ਗਰੀਬ ਤੋਂ ਗਰੀਬ ਪਰਿਵਾਰ ਦੀ ਸਾਲਾਨਾ ਆਮਦਨ ਘੱਟ ਤੋਂ ਘੱਟ 1 ਲੱਖ 80 ਹਜਾਰ ਰੁਪਏ ਕਰਨਾ ਟੀਚਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਦੇ ਸਿਰ ‘ਤੇ ਛੱਤ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 56 ਹਜਾਰ ਮਕਾਨ ਬਣਾ ਕੇ ਦਿੱਤੇ ਗਏ ਹਨ। ਗਰੀਬ ਪਰਿਵਾਰਾਂ ਨੂੰ ਮੁੱਖ ਮੰਤਰੀ ਆਵਾਸ ਯੋਜਨਾ-ਸ਼ਹਿਰੀ ਤਹਿਤ 14 ਸ਼ਹਿਰਾਂ ਵਿੱਚ 15 ਹਜਾਰ 765 ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਹਨ। ਮੁੱਖ ਮੰਤਰੀ ਆਵਾਸ ਯੋ੧ਨਾ ਗ੍ਰਾਮੀਣ ਤਹਿਤ ਪਿੰਡ ਪੰਚਾਇਤਾਂ ਵਿੱਚ 12 ਹਜਾਰ 31 ਪਲਾਟ ਦਿੱਤੇ ਗਏ ਹਨ। ਉਨ੍ਹਾਂ ਨੈ ਕਿਹਾ ਕਿ ਸਰਕਾਰ ਕਿਸਾਨ ਹਿੱਤ ਦੀ ਨੀਤੀਆਂ ਨੂੰ ਲੈ ਕੇ ਕੰਮ ਕਰ ਰਹੀ ਹੈ। ਅੱਜ ਕਿਸਾਨਾਂ ਦੀ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕੀਤੀ ਜਾ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਦੇ 1 ਲੱਖ 64 ਹਜਾਰ ਕਰੋੜ ਰੁਪਏ ਸਿੱਧੇ ਖਾਤੇ ਵਿੱਚ ਪਾਏ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਧਨ ਦੇ ਅਭਾਵ ਵਿੱਚ ਕੋਈ ਵੀ ਗਰੀਬ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿੱਚ 25 ਲੱਖ 39 ਹਜਾਰ ਮਰੀਜਾਂ ਦਾ 4 ਹਜਾਰ 126 ਕਰੋੜ ਰੁਪਏ ਦੀ ਲਾਗਤ ਨਾਲ ਮੁਫਤ ਇਲਾਜ ਕੀਤਾ ਗਿਆ ਹੈ। ਕਿਡਨੀ ਦੇ ਰੋਗ ਤੋਂ ਪੀੜਤ ਰੋਗੀਆਂ ਲਈ ਸਾਰੀ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਮੁਫਤ ਡਾਇਲਸਿਸ ਦੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਾਹਿਤ ਅਤੇ ਸਭਿਆਚਾਰ ਅਕਾਦਮੀ ਪੰਚਕੂਲਾ ਵੱਲੋਂ ਪ੍ਰਕਾਸ਼ਿਤ ਤੇ ਪੰਡਿਤ ਦੀਧਿਚੀ ਰਿਸ਼ੀ ਵੱਤਸ ਵੱਲੋਂ ਰਚਿਤ ਕਿਤਾਬ ਪੰਡਿਤ ਲਖਮੀਚੰਦ ਦਾ ਬ੍ਰਹਮਾ ਗਿਆਨ ਦੀ ਘੁੰਡ ਚੁਕਾਈ ਵੀ ਕੀਤੀ।
ਨਾਇਬ ਸਰਕਾਰ ਜਨਤਾ ਦੀ ਸਰਕਾਰ, ਜਿਸ ਵਿੱਚ ਹਰ ਵਰਗ ਦਾ ਪੂਰਾ ਅਧਿਕਾਰ ਅਤੇ ਸਹਿਭਾਗਤਾ – ਡਾ. ਅਰਵਿੰਦ ਸ਼ਰਮਾ
ਵਿਕਾਸ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾਂ ਦੇ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਮਜਬੂਤ ਅਗਵਾਈ ਹੇਠ ਸੂਬੇ ਵਿੱਚ ਤੀਜੀ ਵਾਰ ਸਰਕਾਰ ਬਨਣ ਦਾ ਕੇ੍ਰਡਿਟ ਖਰਖੌਦਾ, ਗੋਹਾਨਾ ਅਤੇ ਨੇੜੇ ਦੇ ਖੇਤਰਾਂ ਦੀ ਜਨਤਾ ਨੂੰ ਜਾਂਦਾ ਹੈ, ਜਿਨ੍ਹਾਂ ਨੈ ਸਿਰਫ ਵੋਟ ਹੀ ਨਹੀਂ ਦਿੱਤੀ ਸਗੋ ਸਕਾਰਾਤਮਕ ਮਾਹੌਲ ਬਣਾ ਕੇ ਭਾਜਪਾ ਦੀ ਜਿੱਤ ਯਕੀਨੀ ਕੀਤੀ। ਉਨ੍ਹਾਂ ਨੇ ਨਾਇਬ ਸਰਕਾਰ ਨੂੰ ਜਨਤਾ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਇਹ ਆਪਣੀ ਸਰਕਾਰ ਹੈ, ਜਿਸ ਵਿੱਚ ਹਰ ਵਰਗ ਦਾ ਪੂਰਾ ਅਧਿਕਾਰ ਅਤੇ ਸਹਿਭਾਗਤਾ ਹੈ। ਉਨ੍ਹਾਂ ਨੇ ਗੋਹਾਨਾ ਖੇਤਰ ਦੇ ਲਈ 68 ਕਰੋੜ ਰੁਪਏ ਦੀ ਸੀਵਰੇਜ ਅਤੇ ਪੇਯਜਲ ਪਰਿਯੋਜਨਾਵਾਂ ਦੀ ਮੰਜੂਰੀ ‘ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਸੰਕਲਪ ਪੱਤਰ ਵਿੱਚ ਸ਼ਾਮਿਲ ਵਾਅਦਿਆਂ ਨੂੰ ਸਰਕਾਰ ਰਿਕਾਰਡ ਸਮੇਂ ਵਿੱਚ ਕਰੇਗੀ ਪੂਰਾ – ਮੋਹਨ ਲਾਲ ਕੌਸ਼ਿਕ
ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਮੋਹਨਲਾਲ ਕੌਸ਼ਿਕ ਨੇ ਕਿਹਾ ਕਿ ਮੁੱਖ ਮੰਤਰੀ ਜਨ-ਜਨ ਦੇ ਸੁੱਖ ਦੁੱਖ ਵਿੱਚ ਸਹਿਭਾਗੀ ਬਣ ਕੇ ਸੂਬੇ ਦੇ ਵਿਕਾਸ ਦੀ ਨਵੀਂ ਇਮਾਰਤ ਲਿੱਖ ਰਹੇ ਹਨ। ਰਾਜ ਸਰਕਾਰ ਵੱਲੋਂ ਬਹੁਤ ਘੱਟ ਸਮੇਂ ਵਿੱਚ ਸੰਕਲਪ ਪੱਤਰ ਵਿੱਚ ਸ਼ਾਮਿਲ ਵਾਅਦਿਆਂ ਨੁੰ ਪੂਰਾ ਕਰ ਦਿਖਾਇਆ ਹੈ, ਜਿਨ੍ਹਾਂ ਵਿੱਚ ਭੈਣਾਂ ਨੂੰ ਲਾਡੋ ਲਕਛਮੀ ਯੋਜਨਾ ਤਹਿਤ 2100 ਰੁਪਏ ਦੀ ਸਹਾਇਤਾ ਅਤੇ 500 ਰੁਪਏ ਵਿੱਚ ਗੈਸ ਸਿਲੇਂਡਰ ਉਪਲਬਧ ਕਰਾਉਣਾ ਵਰਗੇ ਜਨਭਲਾਈਕਾਰੀ ਫੈਸਲੇ ਸ਼ਾਮਿਲ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਰਕਾਰ ਜਲਦੀ ਹੀ ਬਾਕੀ ਵਾਅਦਿਆਂ ਨੂੰ ਵੀ ਪੂਰਾ ਕਰ ਨਵਾਂ ਰਿਕਾਰਡ ਸਥਾਪਿਤ ਕਰੇਗੀ।
ਗਰੀਬ, ਕਿਸਾਨ, ਯੁਵਾ, ਮਹਿਲਾ ਤੇ ਧਾਰਮਿਕ ਵਰਗ ਨੂੰ ਕੇਂਦਰ ਵਿੱਚ ਰੱਖ ਕੇ ਬਣਾ ਰਹੀ ਨੀਤੀਆਂ- ਪਵਨ ਖਰਖੌਦਾ
ਵਿਕਾਸ ਰੈਲੀ ਵਿੱਚ ਪਹੁੰਚਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਖਰਖੌਦਾ ਦੇ ਵਿਧਾਇਕ ਸ੍ਰੀ ਪਵਨ ਖਰਖੌਦਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਹੇਠ ਵਿਕਾਸ ਅਤੇ ਜਨਭਲਾਈ ਦੇ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਤੀਆਂ ਗਰੀਬ, ਕਿਸਾਨ, ਨੌਜੁਆਨ, ਮਹਿਲਾ ਅਤੇ ਮਜਦੂਰ ਵਰਗ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਹੈ, ਜਿਸ ਨਾਲ ਸਮਾਜ ਦੇ ਆਖੀਰੀ ਲਾਇਨ ਵਿੱਚ ਖੜੇ ਵਿਅਕਤੀ ਤੱਕ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ।
ਵਿਧਾਇਕ ਪਵਨ ਖਰਖੌਦਾ ਨੇ ਕਿਹਾ ਕਿ ਅੱਜ ਸੂਬਾ ਸਰਕਾਰ ਵੱਲੋਂ ਹਰਿਆਣਾ ਵਿੱਚ ਪਾਰਦਰਸ਼ੀ, ਜਵਾਬਦੇਹ ਅਤੇ ਸੰਵੇਦਨਸ਼ੀਲ ਸ਼ਾਸਨ ਵਿਵਸਥਾ ਨੂੰ ਮਜਬੂਤੀ ਮਿਲੀ ਹੈ। ਸਿਖਿਆ ਦੇ ਖੇਤਰ ਵਿੱਚ ਨਵੇਂ ਸੰਸਥਾਨ, ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਸਤਾਰ, ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਆਧੁਨਿਕ ਹਸਪਤਾਲਾਂ ਦੀ ਸਥਾਪਨਾ ਨਾਲ ਆਮ ੧ਨਤਾ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ। ਉੱਥੇ ਹੀ, ਸੜਕਾਂ, ਪੁੱਲਾਂ ਅਤੇ ਟ੍ਰਾਂਸਪੋਰਟ ਵਿਵਸਥਾ ਦੇ ਵਿਕਾਸ ਨਾਲ ਖੇਤਰ ਦੀ ਕਨੈਕਟੀਵਿਟੀ ਮਜਬੂਤ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਵਿੱਚ ਸਰਕਾਰ ਨੇ ਇਤਿਹਾਸਕ ਫੈਸਲੇ ਕੀਤੇ ਹਨ। ਫਸਲ ਖਰੀਦ, ਸਿੰਚਾਈ ਸਹੂਲਤਾਂ ਦੇ ਵਿਸਤਾਰ ਅਤੇ ਕਿਸਾਨਾਂ ਨੂੰ ਆਰਥਕ ਸੰਬਲ ਪ੍ਰਦਾਨ ਕਰਨ ਵਾਲੀ ਯੋਜਨਾਵਾਂ ਨਾਲ ਗ੍ਰਾਮੀਣ ਅਰਥਵਿਵਸਥਾ ਮਜਬਤ ਹੋ ਰਹੀ ਹੈ। ਨੋਜੁਆਨਾਂ ਲਈ ਰੁਜ਼ਗਾਰ ਅਤੇ ਸਵੈਰੁਜ਼ਗਾਰ ਦੇ ਮੌਕੇ ਸ੍ਰਿਜਤ ਕੀਤੇ ਜਾ ਰਹੇ ਹਨ, ਜਿਸ ਤੋਂ ਸੂਬੇ ਦਾ ਭਵਿੱਖ ਯਕੀਨੀ ਅਤੇ ਮਜਬੂਤ ਬਣ ਰਿਹਾ ਹੈ।
ਇਸ ਮੌਕੇ ‘ਤੇ ਸੋਨੀਪਤ ਤੋਂ ਵਿਧਾਇਕ ਨਿਖਿਲ ਮਦਾਨ, ਗਨੌਰ ਤੋਂ ਵਿਧਾਇਕ ਦੇਵੇਂਦਰ ਕਾਦਿਆਨ, ਨਗਰ ਨਿਗਮ ਦੇ ਮੇਅਰ ਰਾਜੀਵ ਜੈਨ, ਭਾਜਪਾ ਸੋਨੀਪਤ ਜਿਲ੍ਹਾ ਪ੍ਰਧਾਨ ਅਸ਼ੋਕ ਭਾਰਦਵਾਜ, ਗੋਹਾਨਾ ਭਾਜਪਾ ਜਿਲ੍ਹਾ ਪ੍ਰਧਾਨ ਬਿਜੇਂਦਰ ਮਲਿਕ, ਜਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਸ੍ਰੀਮਤੀ ਮੋਨਿਕਾ ਦਹੀਆ ਸਮੇਤ ਹੋਰ ਮਾਣਯੋਗ, ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਲਕੋ ਮੌਜੂਦ ਸਨ।
ਸੁਧਾਰ ਦੇ ਨਾਲ ਨਵਾਚਾਰ ਕੌਸ਼ਲ ਨੂੰ ਪ੍ਰੋਤਸਾਹਨ ਦੇ ਰਹੀ ਸੂਬਾ ਸਰਕਾਰ – ਡਾ. ਅਰਵਿੰਦ ਸ਼ਰਮਾ
ਜੇਲ੍ਹ ਮੰਤਰੀ ਨੇ ਕੀਤਾ ਸੂਬੇ ਵਿੱਚ 7 ਜੇਲ੍ਹ ਪਰਿਸਰਾਂ ਵਿੱਚ ਸਥਾਪਿਤ ਪੈਟਰੋਲ ਪੰਪਾਂ ਦਾ ਉਦਘਾਟਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅਪਰਾਧੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਅਪਰਾਧਿਕ ਗਤੀਵਿਧੀਆਂ ਨੂੰ ਘੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਹੁਣ ਸਜਾ ਨਹੀਂ ਸੁਧਾਰ ਦੀ ਦਿਸ਼ਾ ਵਿੱਚ ਉਦਾਹਰਣ ਬਣ ਰਹੀ ਹੈ, ਜਿਸ ਦੇ ਕਾਰਨ ਸੂਬੇ ਦੀ ਜੇਲ੍ਹਾਂ ਵਿੱਚ ਸੁਧਾਰ ਦੇ ਨਾਲ-ਨਾਲ ਬੰਦੀਆਂ ਨੂੰ ਨਵਾਚਾਰ ਸਕਿਲ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ, ਤਾਂ ੧ੋ ਸਜਾ ਬਾਅਦ ਕੈਦੀ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋ ਸਕਣ।
ਐਤਵਾਰ ਨੁੰ ਜੇਲ੍ਹ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਜਿਲ੍ਹਾ ਜੇਲ੍ਹ, ਸੋਨੀਪਤ ਪਰਿਸਰ ਤੋਂ ਸੋਨੀਪਤ, ਕਰਨਾਲ, ਫਰੀਦਾਬਾਦ, ਹਿਸਾਰ, ਅੰਬਾਲਾ, ਯਮੁਨਾਨਗਰ ਅਤੇ ਨੁੰਹ ਜੇਲ੍ਹ ਪਰਿਸਰ ਵਿੱਚ ਸਥਾਪਿਤ ਜੇਲ ਫਿਲਿੰਗ ਸਟੇਸ਼ਨ ਦਾ ਉਦਘਾਟਨ ਕੀਤਾ।
ਜੇਲ੍ਹ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਬੰਦੀਆਂ ਨੂੰ ਉਨ੍ਹਾਂ ਦੇ ਚੰਗੇ ਆਚਰਣ ਦੇ ਆਧਾਰ ‘ਤੇ ਜੇਲ੍ਹ ਤੋਂ ਬਾਹਰ ਕੰਮ ਦੇ ਮੌਕੇ ਦੀ ਸੰਭਾਵਨਾ ਨੁੰ ਦੇਖਦੇ ਹੋਏ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾ ਦੇ ਨਿਰਦੇਸ਼ ‘ਤੇ ਕੁਰੂਕਸ਼ੇਤਰ ਜੇਲ੍ਹ ਵਿੱਚ ਪਾਇਲਟ ਪ੍ਰੋਜੈਕਟ ਵਜੋ ਜੇਲ੍ਹ ਫਿਲਿੰਗ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਸੀ, ਇਸ ਦੀ ਸਫਲਤਾ ਬਾਅਦ ਸੂਬੇ ਵਿੱਚ 11 ਜੇਲ੍ਹਾਂ ਵਿੱਚ ਜੇਲ੍ਹ ਫਿਲਿੰਗ ਸਟੇਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅੱਜ ਇਸੀ ਪ੍ਰਕ੍ਰਿਆ ਵਿੱਚ 7 ਪੰਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ 2026 ਤੱਕ ਸੂਬੇ ਦੀ ਨਾਰਨੌਲ, ਭਿਵਾਨੀ, ਸਿਰਸਾ ਤੇ ਝੱਜਰ ਜੇਲ੍ਹ ਪਰਿਸਰ ਵਿੱਚ ਵੀ ਜੇਲ੍ਹ ਫਿਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਬੰਦੀਆਂ ਨੂੰ ਸਿਖਿਆ, ਵਿਸ਼ੇਸ਼ਕਰ ਨਵਾਚਾਰ ਅਤੇ ਸਕਿਲ ਵਿਕਾਸ ਨਾਲ ਭਰਪੂਰ ਸਿਖਿਆ ਉਪਲਬਧ ਕਰਵਾਉਣ ਵਿੱਚ ਹਰਿਆਣਾ ਦੀ ਜੇਲ੍ਹਾਂ ਮੋਹਰੀ ਹਨ। ਇਸੀ ਮਹੀਨੇ ਦੇਸ਼ ਦੇ ਚੀਫ ਜਸਟਿਸ ਸੂਰਿਅਕਾਂਤ ਵੱਲੋਂ ਗੁਰੂਗ੍ਰਾਮ ਜੇਲ੍ਹ ਤੋਂ ਆਈਟੀਆਈ ਦੇ ਡਿਪਲੋਮਾ ਕੋਰਸ ਤੇ ਪੋਲੀਟੈਕਨਿਕ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਅੱਜ ਹੋਰ ਸੂਬੇ ਅਨੁਸਰਣ ਕਰ ਰਹੇ ਹਨ। ਹਰਿਆਣਾ ਯਕੀਨੀ ਕਰ ਰਿਹਾ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਕੈਦੀ ਸਨਮਾਨਜਨਕ ਰੁਜ਼ਗਾਰ ਪ੍ਰਾਪਤ ਕਰ ਸਕੇ ਅਤੇ ਸਮਾਜ ਦੀ ਮੁੱਖਧਾਰਾ ਵਿੱਚ ਜੁੜ ਸਕਣ। ਇਸ ਲਈ ਸੂਬੇ ਦੀ ਜੇਲ੍ਹਾਂ ਨੂੰ ਸੁਧਾਰ, ਸਿਖਿਆ ਅਤੇ ਆਤਮਨਿਰਭਰਤਾ ਦੇ ਪ੍ਰਤੀਕ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜੇਲ੍ਹ ਮਹਾਨਿਦੇਸ਼ਕ ਆਲੋਕ ਕੁਮਾਰ ਰਾਏ ਨੇ ਕਿਹਾ ਕਿ ਸੂਬੇ ਦੀ ਜੇਲ੍ਹਾਂ ਵਿੱਚ 50 ਗੈਂਗਸਟਰਾਂ ਨੁੰ ਵੱਖ-ਵੱਖ ਥਾਵਾਂ ‘ਤੇ ਰੱਖਿਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਨੈਟਵਰਕ ਨਾ ਬਣ ਸਕੇ। ਉਨ੍ਹਾਂ ਨੇ ਕਿਹਾ ਕਿ ਅੱਜ ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਬਦੌਲਤ ਅਪਰਾਧੀਆਂ ‘ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਉਹ ਹੋਰ ਅਪਰਾਧ ਵਿੱਚ ਭਾਗੀਦਾਰ ਨਾ ਬਣ ਸਕਣ।
ਮਨ ਕੀ ਬਾਤ ਨਾਲ ਦੇਸ਼ ਨੂੰ ਜਾਗਰੁਕ ਕਰਦੇ ਹਨ ਪ੍ਰਘਾਨ ਮੰਤਰੀ ਮੋਦੀ – ਵਿਜ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਨਾਲ ਦੇਸ਼ਵਾਸੀਆਂ ਨੂੰ ਜਾਗਰੁਕ ਕਰਨ ਲਈ ਉਪਯੋਗੀ ਅਤੇ ਪੇ੍ਰਰਣਾਦਾਇਕ ਜਾਣਕਾਰੀਆਂ ਸਾਂਝਾ ਕਰਦੇ ਹਨ।
ਸ੍ਰੀ ਅਨਿਲ ਵਿਜ ਅੱਜ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਨਣ ਅਤੇ ਦੇਖਣ ਦੇ ਬਾਅਦ ਮੀਡੀਆ ਪਰਸਨਸ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਰੂਪ ਨਾਲ ਨੌਜੁਆਨਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਨ੍ਹਾਂ ਦੀ ਮਿਹਨਤ, ਨਵਾਚਾਰ ਅਤੇ ਵੱਖ-ਵੱਖ ਖੇਤਰਾਂ ਵਿੱਚ ਹੋ ਰਹੀ ਉਪਲਬਧੀਆਂ ਦੀ ਸ਼ਲਾਘਾ ਕੀਤੀ।
ਊਰਜਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਏਲਵਾਈਚਰੀ ਦਾ ਵਰਨਣ ਕਰਦੇ ਹੋਏ ਗੈਰ-ਜਰੂਰੀ ਏਂਟੀਬਾਇਓਟਿਕ ਦੀ ਵਰਤੋ ਤੋਂ ਬੱਚਣ ਦੀ ਅਪੀਲ ਕੀਤੀ। ਊਨ੍ਹਾਂ ਨੇ ਸਪਸ਼ਟ ਕੀਤਾ ਕਿ ਬਿਨ੍ਹਾ ਜਾਂਚ ਅਤੇ ਮੈਡੀਕਲ ਸਲਾਹ ਦੇ ਏਂਟੀਬਾਇਓਟਿਕ ਦਾ ਸੇਵਨ ਭਵਿੱਖ ਵਿੱਚ ਗੰਭੀਰ ਸਿਹਤ ਸਮਸਿਆਵਾਂ ਉਤਪਨ ਕਰ ਸਕਦਾ ਹੈ, ਕਿਉਂਕਿ ਇਸ ਤੋਂ ਦਵਾਈਆਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਸ਼੍ਰੀਨਗਰ ਵਿੱਚ ਹੋਈ ਪੁਰਾਤਛਵਿਕ ਖੁਦਾਈ ਦੇ ਇਤਿਹਾਸਕ ਏਵੀਡੈਂਸ ਦਾ ਵਰਨਣ ਕੀਤਾ, ਜਿਨ੍ਹਾਂ ਦੇ ਅਵਸ਼ੇਸ਼ ਫ੍ਰਾਂਸ ਵਿੱਚ ਸਰੰਖਤ ਹਨ ਅਤੇ ਜੋ ਲਗਭਗ 2000 ਸਾਲ ਪੁਰਾਣੀ ਸਭਿਅਤਾ ਦੇ ਵੱਲ ਸੰਕੇਤ ਕਰਦੇ ਹਨ।
ਪਾਣੀਪਤ ਤੋਂ ਦਰਿਆਪੁਰ ਮੋੜ ਤੱਕ ਫੋਰਲੇਨ ਕੰਮ ਲਈ ਸੜਕ ਦਾ ਲੱਗਿਆ ਟੈਂਡਰ=53 ਕਰੋੜ 91 ਲੱਖ ਦੀ ਰਕਮ ਨਾਲ ਲੋਕ ਨਿਰਮਾਣ ਵਿਭਾਗ ਕਰੇਗਾ ਸੜਕ ਦਾ ਨਿਰਮਾਣ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਅਤੇ ਖਨਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਕਿ ਜਿਲ੍ਹਾ ਪਾਣੀਪਤ ਅਤੇ ਨੇੜੇ ਦੇ ਖੇਤਰਾਂ ਵਿੱਚ ਵਿਕਾਸ ਕੰਮ ਤੇਜੀ ਨਾਲ ਅੱਗੇ ਵੱਧ ਰਹੇ ਹਨ। ਇਸੀ ਲੜੀ ਵਿੱਚ ਪਾਣੀਪਤ ਤੋਂ ਜੀਂਦ ਤੱਕ ਸੜਕ ਨਿਰਮਾਣ ਪਰਿਯੋਜਨਾ ਨੁੰ ਨਵੀਂ ਮੰਜੂਰੀ ਮਿਲੀ ਹੈ। ਕੱਲ 27 ਦਸੰਬਰ ਨੁੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਮੀਟਿੰਗ ਵਿੱਚਘ ਇਸ ਪਰਿਯੋਜਨਾ ਲਈ ਟੈਂਡਰ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਸਿਆ ਕਿ ਪਾਣੀਪਤ ਤੋਂ ਜੀਂਦ ਤੱਕ ਸੜਕ ਦੇ ਨਵੀਨੀਕਰਣ ਦਾ ਕੰਮ ਦੋ ਪੜਾਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਪਾਣੀਪਤ ਤੋਂ ਦਰਿਆਪੁਰ ਮੋੜ ਤੱਕ ਫੋਰਲੇਨ ਸੜਕ ਦੇ ਨਿਰਮਾਣ ‘ਤੇ 53 ਕਰੋੜ 91 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਫੋਰਲੇਨ ਸੜਕ ਦੀ ਪਾਣੀਪਤ ਤੋਂ ਦਰਿਆਪੁਰ ਮੋੜ ਤੱਕ ਲਗਭਗ 25 ਕਿਲੋਮੀਟਰ ਦੀ ਦੂਰੀ ਹੋਵੇਗੀ।
ਇਸ ਦੇ ਨਾਲ ਹੀ ਦਰਿਆਪੁਰ ਮੋੜ ਤੋਂ ਜੀਂਦ ਤੱਕ ਸੜਕ ਦੇ ਚੌੜੀਕਰਣ ਕੰਮ ‘ਤੇ 59 ਕਰੋੜ 48 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸੜਕ ਦੀ ਦੂਰੀ ਲਗਭਗ 50 ਕਿਲੋਮੀਟਰ ਦੀ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਸੜਕ ਦੇ ਨਾਲ-ਨਾਲ ਜਰੂਰਤ ਅਨੁਸਾਰ ਪਾਣੀ ਦੀ ਨਿਕਾਸੀ ਲਈ ਡੇ੍ਰਨਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਬਰਸਾਤ ਜਲ੍ਹ ਭਰਾਵ ਦੀ ਸਮਸਿਆ ਨਹੀਂ ਰਹੇਗੀ। ਇਸ ਦੇ ਲਈ ਵੱਧ ਰਕਮ ਖਰਚ ਕੀਤੀ ਜਾਵੇਗੀ।
ਉਨ੍ਹਾਂ ਨੈ ਦਸਿਆ ਕਿ ਇਸ ਮਹਤੱਵਪੂਰਣ ਪਰਿਯੋਜਨਾ ਦੇ ਪੂਰਾ ਹੋਣ ਨਾਲ ਪੂਰਾ ਪਾਣੀਪਤ ਜਿਲ੍ਹਾ ਦੀ ਇਸਰਾਨਾ, ਜੀਂਦ ਜਿਲ੍ਹਾ ਦੀ ਸਫੀਦੋਂ ਅਤੇ ਕਰਨਾਲ ਜਿਲ੍ਹੇ ਦੀ ਅਸੰਧ ਵਿਧਾਨਸਭਾ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਆਵਾਜਾਈ ਸੁਗਮ ਹੋਵੇਗੀ ਅਤੇ ਵਪਾਰਕ ਅਤੇ ਆਰਥਕ ਗਤੀਵਿਧੀਆਂ ਨੂੰ ਵੀ ਨਵੀਂ ਗਤੀ ਮਿਲੇਗੀ।
ਸ੍ਰੀ ਪੰਵਾਰ ਨੇ ਕਿਹਾ ਕਿ ਹਰਿਆਣਾ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਵਿਕਾਸ ਕੰਮਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲੀ ਹੈ। ਸਰਕਾਰ ਦਾ ਵਿਸ਼ੇਸ਼ ਧਿਆਨ ਸੜਕਾਂ, ਪੁੱਲਾਂ, ਸੰਪਰਕ ਮਾਰਗਾਂ ਅਤੇ ਸ਼ਹਿਰੀ ਸਹੂਲਤਾਂ ਦੇ ਮਜਬੂਤੀਕਰਣ ‘ਤੇ ਹੈ। ਨਾਲ ਹੀ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੀ ਅਨੇਕ ਮਹਤੱਵਪੂਰਣ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਤੋਂ ਆਮਜਨਤਾ ਨੂੰ ਸਿੱਧੇ ਲਾਭ ਮਿਲ ਰਿਹਾ ਹੈ।
ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਸ ਸੜਕ ਪਰਿਯੋਜਨਾ ਦੇ ਪੂਰਾ ਹੋਣ ਨਾਲ ਕਈ ਜਿਲ੍ਹਿਆਂ ਦੇ ਲੋਕਾਂ ਨੂੰ ਬਿਹਤਰ ਟ੍ਰਾਂਸਪੋਰਟ ਸਹੂਲਤ ਮਿਲੇਗੀ ਅਤੇ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।
ਵਿਕਸਿਤ ਭਾਰਤ 2047 ਦੇ ਵਿਜਨ ਅਤੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੂਰੀ ਦੁਨੀਆ ਦੀ ਨਜ਼ਰ ਹੈ ਭਾਰਤ ‘ਤੇ – ਨਾਇਬ ਸਿੰਘ ਸੈਣੀ
ਚੰਡੀਗੜ੍ਹ,
( ਜਸਟਿਸ ਨਿਊਜ਼ )
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਵਿਜ਼ਨ ਅਨੁਰੂਪ ਅਤੇ ਤਰੱਕੀ ਦੀ ਰਾਹ ‘ਤੇ ਤੇਜੀ ਨਾਲ ਅੱਗੇ ਵੱਧਦਾ ਦੇਖ ਕੇ ਪੂਰੀ ਦੁਨੀਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਵੇਂ ਵਿਜ਼ਨ ਨੂੰ ਇੱਕ ਨਵੀਂ ਉਮੀਦ ਅਤੇ ਆਸ ਦੇ ਨਾਲ ਦੇਖ ਰਹੀ ਹੈ। ਵਿਗਿਆਨ ਦੇ ਖੇਤਰ ਵਿੱਚ ਵੱਡੀ ਉਪਲਬਧੀਆਂ, ਨਵੇਂ-ਨਵੇਂ ਅਧਿਕਾਰਾਂ ਨਾਲ ਦੁਨੀਆਭਰ ਦੇ ਦੇਸ਼ ਪ੍ਰਭਾਵਿਤ ਹਨ। ਅੱਜ ਦੇਸ਼ ਦੀ ਨੌਜੁਆਨ ਪੀੜੀ ਵਿੱਚ ਨਵਾਂ ਕਰਨ ਦਾ ਜਨੂਨ ਸਪਸ਼ਟ ਨਜ਼ਰ ਆ ਰਿਹਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਪਿਪਲੀ ਅਨਾਜ ਮੰਡੀ ਸਥਿਤ ਧਰਮਸ਼ਾਲਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 129ਵੇਂ ਏਪਿਸੋਡ ਨੂੰ ਸੁਣ ਰਹੇ ਸਨ। ਮਨ ਕੀ ਬਤ ਪ੍ਰੋਗਰਾਮ ਵਿੱਚ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੌਕੇ ‘ਤੇ ਪਹੁੰਚੇ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਅਧਿਕਾਰੀਆਂ ਦੇ ਕੋਲ ਭੇਜ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਵਾਮੀ ਵਿਵੇਕਾਨੰਦ ਜੈਯੰਤੀ ਦੇ ਮੌਕੇ ‘ਤੇ ਰਾਸ਼ਟਰੀ ਯੁਵਾ ਦਿਵਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੀ ਦਿਨ ਯੰਗ ਲੀਡਰ ਡਾਇਲਾਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਨੌਜੁਆਨਾਂ ਵੱਲੋਂ ਇਨੋਵੇਸ਼ਨ, ਫਿੱਟਨੈਸ, ਸਟਾਰਟਅੱਪ ਤੇ ਏਗਰੀਕਲਚਰ ਵਰਗੇ ਵਿਸ਼ਿਆਂ ‘ਤੇ ਆਈਡਿਆ ਸ਼ੇਅਰ ਕੀਤੇ ਜਾਣਗੇ, ਜੋ ਦੇਸ਼ ਨੂੰ ਵਿਕਸਿਤ ਬਨਾਉਣ ਵਿੱਚ ਮਦਦ ਕਰਣਗੇ। ਪ੍ਰੋਗਰਾਮ ਵਿੱਚ ਨੋਜੁਆਨਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨੂੰ ਪੇ੍ਰਰਣਾ ਦੇਣ ਲਈ ਦੇਸ਼ ਦੇ ਵੱਖ-ਵੱਖ ਕੌਨੇ ਵਿੱਚ ਸਮਾਜਹਿੱਤ ਤੇ ਦੇਸ਼ਹਿੱਤ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਸਾਂਝੀ ਕਰਦੇ ਹਨ, ਜਿਸ ਤੋਂ ਹੋਰ ਨਾਗਰਿਕ ਪ੍ਰੇਰਣਾ ਪਾਉਂਦੇ ਹਨ ਅਤੇ ਅੱਗੇ ਵੱਧਣ ਦੇ ਸਤਨ ਕਰਦੇ ਹਨ। ਇਸ ਤਰ੍ਹਾ ਦੇ ਪ੍ਰੋਗਰਾਮ ਨੌਜੁਆਨਾਂ ਵਿੱਚ ਕੰਮ ਕਰਨ ਦਾ ਜਜਬਾ ਪੈਦਾ ਕਰਦੇ ਹਨ। ਹੁਣ ਤੱਕ ਹੋਏ ਮਨ ਕੀ ਬਾਤ ਪ੍ਰੋਗਰਾਮ ਨਾਲ ਸੈਕੜਿਆਂ ਨੋਜੁਆਨਾ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ਭਰ ਵਿੱਚ ਹੋਈ ਉਪਲਬਧੀਆਂ ਨਾਲ ਦੇਸ਼ਵਾਸੀਆਂ ਨੁੰ ਜਾਣੁ ਕਰਵਾਇਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਬੋੋਧੀ ਸਤੂਪ ਦੀ ਆਕ੍ਰਿਤੀ ਮਿਲਣ ‘ਤੇ ਆਰਕੇਲਾਜੀ ਵਿਭਾਗ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਦੀ ਤਾਰੀਫ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਦੇ ਹਰੇਕ ਕੌਨੇ ਦਾ ਸਮਾਨ ਰੂਪ ਨਾਲ ਵਿਕਾਸ ਕਰਵਾ ਰਹੀ ਹੈ ਤਾਂ ਜੋ ਨਾਗਰਿਕਾਂ ਨੂੰ ਸਾਰੀ ਸਹੂਲਤ ਸਹਿਜ ਉਪਲਬਧ ਹੋ ਸਕਣ।
ਮੁੱਖ ਮੰਤਰੀ ਨੇ ਦੇਸ਼ ਤੇ ਸੂਬਾਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ‘ਤੇ ਹਰਿਆਣਾ ਦੇ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਭਾਜਪਾ ਜਿਲ੍ਹਾ ਪ੍ਰਧਾਨ ਤਿਜੇਂਦਰ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਹਾਈ ਪਾਰਵਰਡ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ
ਨੇਗੋਸਇਏਸ਼ਨ ਨਾਲ ਲਗਭਗ 150 ਕਰੋੜ ਰੁਪਏ ਦੀ ਹੋਈ ਬਚੱਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਹਰਿਆਣਾ ਨਿਵਾਸ ਵਿੱਚ ਹੋਈ ਹਾਈ ਪਾਰਵਰਡ ਵਰਕਸ ਪਰਚੇਜ਼ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਮਹਤੱਵਪੂਰਣ ਢਾਂਚਿਆਂ ਅਤੇ ਵਿਕਾਸ ਪਰਿਯੋਜਨਾਵਾਂ ਦੇ ਪ੍ਰਸਤਾਵਾਂ ‘ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ ਅਤੇ ਸੇਵਾਵਾਂ ਅਤੇ ਕੰਮਾਂ ਦੀ ਖਰੀਦ ਨਾਲ ਸਬੰਧਿਤ ਮਹਤੱਵਪੂਰਣ ਫੈਸਲੇ ਕੀਤੇ ਗਏ।
ਮੀਟਿੰਗ ਵਿੱਚ ਕੁੱਲ 58 ਟੈਂਡਰਾਂ ‘ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਦੀ ਕੁੱਲ ਅੰਦਾਜਾ ਲਾਗਤ ਲਗਭਗ 4216 ਕਰੋੜ ਰੁਪਏ ਸੀ। ਇੰਨ੍ਹਾਂ ਵਿੱਚੋਂ 2 ਟੈਂਡਰਾਂ ਨੂੰ ਰਿਟੇਂਡਰ ਕਰਨ ਦਾ ਫੈਸਲਾ ਕੀਤਾ ਗਿਆ। ਬਾਕੀ 56 ਟੈਂਡਰਾਂ, ਜਿਨ੍ਹਾਂ ਦੀ ਕੁੱਲ ਅੰਦਾਜਾ ਲਾਗਤ ਲਗਭਗ 4166 ਕਰੋੜ ਰੁਪਏ ਸੀ, ‘ਤੇ ਬੋਲੀਦਾਤਾਵਾਂ ਦੇ ਨਾਲ ਵਿਸਤਾਰ ਨੇਗੋਸਇਏਸ਼ਨ ਦੇ ਬਾਅਦ ਕੁੱਲ ਕੰਮ ਮੁੱਲ ਲਗਭਗ 4016 ਕਰੋੜ ਰੁਪਏ ‘ਤੇ ਸਹਿਮਤੀ ਬਣੀ। ਇਸ ਤਰ੍ਹਾ ਨੇਗੋਸਇਏਸ਼ਨ ਪ੍ਰਕ੍ਰਿਆ ਰਾਹੀਂ ਲਗਭਗ 150 ਕਰੋੜ ਰੁਪਏ ਦੀ ਅੰਦਾਜਾ ਬਚੱਤ ਯਕੀਨੀ ਕੀਤੀ ਗਈ, ਜਿਸ ਨਾਲ ਸੂਬਾ ਸਰਕਾਰ ਦੇ ਵਿੱਤੀ ਪ੍ਰਬੰਧਨ, ਪਾਰਦਰਸ਼ਿਤਾ ਅਤੇ ਸਰੋਤਾਂ ਦੇ ਕੁਸ਼ਲ ਵਰਤੋ ਨੂੰ ਮਜਬੂਤੀ ਮਿਲੀ ਹੈ।
ਮੀਟਿੰਗ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਮੌਜੂਦ ਰਹੇ।
ਮੀਟਿੰਗ ਵਿੱਚ ਬਿਜਲੀ ਵੰਡ ਖੇਤਰ ਨੂੰ ਮਜਬੂਤ ਕਰਨ ਤਹਿਤ ਨਵੀਨੀਕ੍ਰਿਤ ਸੁਧਾਰ ਅਧਾਰਿਤ ਅਤੇ ਨਤੀਜੇ ਨਾਲ ਜੁੜੇ ਬਿਜਲੀ ਵੰਡ ਖੇਤਰ ਯੋਜਨਾ (ਆਰਡੀਐਸਐਸ) ਦੇ ਤਹਿਤ ਪੇਸ਼ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਦੇ ਤਹਿਤ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡ ਬੁਨਿਆਦੀ ਢਾਂਚਾ ਵਿਕਾਸ, ਲਾਇਨ ਲਾਸ ਵਿੱਚ ਕਮੀ, ਨਵੇਂ 33 ਕੇਵੀ ਸਬ-ਸਟੇਸ਼ਨਾਂ ਦੀ ਸਥਾਪਨਾ ਅਤੇ ਮੌਜੂਦਾ ਸਬ-ਸਟੇਸ਼ਨਾਂ ਦੇ ਵਿਸਥਾਰ ਅਤੇ ਮਜਬੂਤੀਕਰਣ ਨਾਲ ਸਬੰਧਿਤ ਕੰਮਾਂ ਲਈ ਟੈਂਡਰ ਪ੍ਰਕ੍ਰਿਆ ਪੂਰੀ ਕਰ ਚੁੱਕੀ ਫਰਮਾਂ/ਏਜੰਸੀਆਂ ਨੂੰ ਕੰਮ ਅਲਾਟ ਕਰਨ ਦੀ ਮੰਜੂਰੀ ਦਿੱਤੀ ਗਈ।
ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਤਹਿਤ ਡੱਬਵਾਲੀ, ਨਰਵਾਨਾ, ਸੋਹਨਾ, ਸਿਰਸਾ, ਗੁਰੂਗ੍ਰਾਮ-2, ਫਤਿਹਾਬਾਦ, ਹਿਸਾਰ, ਨਾਰਨੌਲ ਅਤੇ ਰਿਵਾੜੀ ਖੇਤਰਾਂ ਵਿੱਚ ਵੰਡ ਬੁਨਿਆਦੀ ਢਾਚਾ ਵਿਕਾਸ ਅਤੇ ਸਬ-ਸਟੇਸ਼ਨ ਮਜਬੂਤੀਕਰਣ ਨਾਲ ਸਬੰਧਿਤ ਕੰਮਾਂ ਨੂੰ ਮੰਜੁਰੀ ਪ੍ਰਦਾਨ ਕੀਤੀ ਗਈ।
ਇਸੀ ਤਰ੍ਹਾ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਤਹਿਤ ਪੰਚਕੂਲਾ, ਪਿੰਜੌਰ, ਬਰਵਾਲਾ, ਰਾਏਪੁਰ ਰਾਣੀ, ਪਾਣੀਪਤ, ਕਰਨਾਲ, ਸਮਾਲਖਾ ਅਤੇ ਰੋਹਤਕ ਜੋਨ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡ ਵਿਵਸਥਾ ਦੇ ਮਜਬੂਤੀਕਰਣ ਅਤੇ ਸਬ-ਸਟੇਸ਼ਨ ਵਿਸਤਾਰ ਨਾਲ ਸਬੰਧਿਤ ਕੰਮਾਂ ਨੂੰ ਮੰਜੂਰੀ ਦਿੱਤੀ ਗਈ।
ਗੁਰੂਗ੍ਰਾਮ ਵਿੱਚ ਐਸਸੀਏਡੀਏ ਅਤੇ ਡੀਐਮਐਸ/ਓਐਮਐਸ ਪ੍ਰਣਾਲੀ ਦੇ ਲਾਗੂ ਕਰਨ ਨਾਲ ਸਬੰਧਿਤ ਪ੍ਰਸਤਾਵ ਨੂੰ ਵੀ ਮੀਟਿੰਗ ਵਿੱਚ ਮੰਜੂਰੀ ਪ੍ਰਦਾਨ ਕੀਤੀ ਗਈ।
ਏਜੰਡਾਂ ਵਿੱਚ ਸ਼ਾਮਿਲ ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਆਰਡੀਐਸਐਸ ਯੋਜਨਾ ਤਹਿਤ 66 ਕੇਵੀ ਸਬ-ਸਟੇਸ਼ਨਾਂ ਨਾਲ ਜੁੜੇ 11 ਕੇਵੀ ਸ਼ਹਿਰੀ ਅਤੇ ਉਦਯੋਗਿਕ ਫੀਡਰਾਂ ਦੀ ਬਿਜਲੀ ਵੰਡ ਬੁਨਿਆਦੀ ਢਾਂਚੇ ਦੇ ਮਜਬੂਤੀਕਰਣ ਅਤੇ ਆਧੁਨਿਕੀਕਰਣ ਨਾਲ ਸਬੰਧਿਤ ਕੰਮਾਂ ਲਈ ਟੈਂਡਰ ਨੂੰ ਰਿਟੇਂਡਰ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ, ਮੀਟਿੰਗ ਵਿੱਚ ਸ਼ਹਿਰੀ ਵਿਕਾਸ ਅਤੇ ਬੁਨਿਆਦੀ ਢਾਚਾ ਨਾਲ ਸਬੰਧਿਤ ਕਈ ਹੋਰ ਮਹਤੱਵਪੂਰਣ ਪਰਿਯੋਜਨਾਵਾਂ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ।
Leave a Reply