ਹੁਸ਼ਿਆਰਪੁਰ
( ਤਰਸੇਮ ਦੀਵਾਨਾ )
– ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਪਰਮਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿੰਗ ਅਤੇ ਸੇਵਨ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ।ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਏ ਐਸ ਆਈ ਉਕਾਰ ਸਿੰਘ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਪਿੰਡ ਫੁਗਲਾਣਾ ਤੋ ਪਿੰਡ ਅਹਿਰਾਣਾ ਕਲਾ ਨੂੰ ਜਾ ਰਹੇ ਸੀ ਤਾ ਜਦੋ ਪੁਲਿਸ ਪਾਰਟੀ ਬਿੱਲੇ ਦੇ ਭੱਠੇ ਕੋਲ ਪਹੁੰਚੇ ਤਾ ਇੱਕ ਨੌਜਵਾਨ ਉਹਲੇ ਬੈਠਾ ਦਿਖਾਈ ਦਿੱਤਾ ਜੋ ਕਿ ਸਿਲਵਰ ਦੇ ਵਰਕ ਦੀ ਬਣੀ ਪੰਨੀ ਤੇ ਵਰਕ ਹੇਠਾਂ ਲਾਈਟਰ ਨਾਲ ਅੱਗ ਲਗਾ ਕੇ ਧੂੰਏ ਨੂੰ 10 ਰੁਪਏ ਦੀ ਪੰਨੀ ਬਣਾ ਕੇ ਅੰਦਰ ਖਿੱਚ ਰਿਹਾ ਸੀ ਤੇ ਜਿਸ ਨੂੰ ਏ ਐਸ ਆਈ ਉਕਾਰ ਸਿੰਘ ਨੇ ਸ਼ੱਕ ਦੇ ਤੌਰ ਤੇ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਦਲਵਿੰਦਰ ਸਿੰਘ ਉਰਫ ਵੀਰ ਪੁੱਤਰ ਜਗੀਰ ਸਿੰਘ ਦੱਸਿਆ।
ਉਹਨਾਂ ਦੱਸਿਆ ਕਿ ਉਸ ਕੋਲੋ ਨਸ਼ਾ ਕਰਨ ਵਾਲੀ ਸਮਗਰੀ ਵਰਕ ਦੀ ਬਣੀ ਹੋਈ ਪੰਨੀ ਜਿਸ ਨਾਲ ਨਸ਼ੀਲਾ ਪਦਾਰਥ ਲਗਾ ਹੋਇਆ, ਇੱਕ ਲਾਈਟਰ, 10 ਰਪਏ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਲੜੀ ਤਹਿਤ ਏ ਐਸ ਆਈ ਕੌਸ਼ਲ ਚੰਦਰ ਇੰਚਾਰਜ ਚੌਂਕੀ ਅਜਨੋਹਾ ਸਮੇਤ ਸਾਥੀ ਕਰਮਚਾਰੀਆ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅਜਨੋਹਾ ਤੋਂ ਟੋਡਰਪੁਰ, ਮਖਸੂਸਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਵਾਧਾਂ ਰੋਡ ਪੁੱਜੀ ਤਾਂ ਸਾਹਮਣੇ ਤੋਂ ਇੱਕ ਕਾਰ ਨੰਬਰ ਪੀ ਬੀ 48-ਐਫ – 7465 ਆ ਰਹੀ ਸੀ ਜਿਸ ਤੇ ਏ ਐਸ ਆਈ ਕੌਸ਼ਲ ਚੰਦਰ ਨੇ ਉਕਤ ਕਾਰ ਨੂੰ ਰੋਕਿਆ ਜਿਸ ਵਿਚੋਂ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਤੇ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁਛਿਆ ਤੇ ਕਾਰ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਭੁਪਿੰਦਰ ਸਿੰਘ ਉਰਫ ਪਿੰਦੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਵਾਧਾਂ ਅਤੇ ਨਾਲ ਬੈਠੈ ਨੌਜਵਾਨ ਨੇ ਆਪਣਾ ਨਾਮ ਕੁਲਵੀਰ ਸਿੰਘ ਉਰਫ ਕੇਬੀ ਪੁੱਤਰ ਕਰਨੈਲ ਸਿੰਘ ਦੱਸਿਆ ਉਹਨਾਂ ਦੱਸਿਆ ਕਿ ਜਦੋ ਉਕਤ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ 2 ਬਿੱਟਾਂ ਹੈਰੋਇੰਨ ਬ੍ਰਾਮਦ ਹੋਈਆ ਜਿਹਨਾਂ ਤੇ ਐਨ ਡੀ ਪੀ ਐਸ ਐਕਟ ਥਾਣਾ ਮੇਹਟੀਆਣਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ ।
Leave a Reply