ਵਿਸ਼ਵ ਧਿਆਨ ਦਿਵਸ: ਤਣਾਅ ਅਤੇ ਅਸ਼ਾਤ ਵਿਸ਼ਵ ਲਈ ਅੰਦਰੂਨੀ ਸ਼ਾਂਤੀ ਦੀ ਲੋੜ
ਬਾਹਰੀ ਸਫਾਈ ਦੇ ਨਾਲ ਅੰਦਰੂਨੀ ਸਫਾਈ ਲਈ ਧਿਆਨ ਜਰੂਰੀ
ਅੱਜ ਭਾਰਤ ਹੀ ਨਹੀਂ, ਸਗੋਂ ਸਮੁੱਚਾ ਵਿਸ਼ਵ ਕਈ ਤਰਾਂ ਦੇ ਸੰਕਟਾਂ ਵਿੱਚੋਂ ਲੰਘ ਰਿਹਾ ਹੈ ਪਰ ਇੰਨਾਂ ਵਿੱਚ ਸਬ ਤੋਂ ਖਤਰਨਾਕ ਅਤੇ ਅਹਿਮ ਸੰਕਟ ਹੈ ਮਾਨਸਿਕ ਸੰਕਟ।ਤਣਾਅ, ਉਦਾਸੀ,ਚਿੰਤਾਂ, ਗੁੱਸਾ, ਇਕੱਲਪਨ ਅਤੇ ਹਿੰਸਕ ਸੋਚ ਹਰ ਵਰਗ ਦੋ ਲੋਕਾਂ ਵਿੱਚ ਵਧ ਰਹੀ ਹੈ। ਇਸ ਦਾ ਮੁੱਖ ਕਾਰਨ ਹੈ—ਕਿ ਅਸੀਂ ਬਾਹਰੀ ਸਫਾਈ ਵੱਲ ਵੱਧ ਧਿਆਨ ਦੇ ਰਹੇ ਹਾਂ ਪਰ ਮਾਨਸਿਕ ਸਫ਼ਾਈ ਦੀ ਅਣਦੇਖੀ ਕਰ ਰਹੇ ਹਾਂ।ਮਾਨਿਸਕ ਸਫਾਈ ਲਈ ਧਿਆਨ ਕਰਨਾ ਸਭ ਤੋਂ ਸਸਤਾ, ਸੁਰੱਖਿਅਤ ਅਤੇ ਟਿਕਾਊ ਹੱਲ ਹੈ, ਪਰ ਇਹ ਤਦੋਂ ਹੀ ਸੰਭਵ ਹੈ ਜਦੋਂ ਸਰਕਾਰ, ਸਿੱਖਿਆ ਪ੍ਰਣਾਲੀ ਅਤੇ ਸਮਾਜ ਮਿਲ ਕੇ ਨੇਤਿਕ ਤੌਰ ’ਤੇ ਇਸਨੂੰ ਲਾਗੂ ਕਰਨ ਉਹ ਵੀ ਬਿਨਾਂ ਧਾਰਮਿਕ ਰੰਗ ਦੇ, ਪੂਰੀ ਤਰ੍ਹਾਂ ਵਿਿਗਆਨਕ ਤਰੀਕੇ ਨਾਲ।
21 ਦਸੰਬਰ ਹੀ ਵਿਸ਼ਵ ਧਿਆਨ ਦਿਵਸ ਕਿਉਂ?
21 ਦਸੰਬਰ ਸਿਰਫ਼ ਇੱਕ ਤਾਰੀਖ ਨਹੀਂ, ਸਗੋਂ ਇਹ ਪ੍ਰਕ੍ਰਿਤੀ, ਚੇਤਨਾ ਅਤੇ ਆਤਮਿਕ ਜਾਗਰੂਕਤਾ ਨਾਲ ਗਹਿਰਾ ਨਾਤਾ ਰੱਖਦੀ ਹੈ। ਇਸ ਦਿਨ ਨੂੰ ਵਿਸ਼ਵ ਧਿਆਨ ਦਿਵਸ ਵਜੋਂ ਚੁਣਨ ਪਿੱਛੇ ਕਈ ਵਿਿਗਆਨਕ, ਆਧਿਆਤਮਿਕ ਅਤੇ ਪ੍ਰਤੀਕਾਤਮਕ ਕਾਰਨ ਹਨ।21 ਦਸੰਬਰ ਉੱਤਰੀ ਗੋਲਾਰਧ ਵਿੱਚ ਸਾਲ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਮੀ ਰਾਤ ਹੁੰਦੀ ਹੈ।ਇਹ ਦਿਨ ਹਨੇਰੇ ਤੋਂ ਰੋਸ਼ਨੀ ਵੱਲ ਦੇ ਸਫ਼ਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਧਿਆਨ ਵੀ ਮਨੁੱਖ ਨੂੰ ਅੰਦਰਲੇ ਹਨੇਰੇ (ਤਣਾਅ, ਡਰ, ਗੁੱਸੇ) ਤੋਂ ਚੇਤਨਾ ਦੀ ਰੋਸ਼ਨੀ ਵੱਲ ਲੈ ਜਾਂਦਾ ਹੈ।ਇਸ ਲਈ ਇਹ ਦਿਨ ਧਿਆਨ ਲਈ ਬਿਲਕੁਲ ਉਚਿਤ ਮੰਨਿਆ ਗਿਆ।ਸਰਦੀ ਦੇ ਮੌਸਮ ਵਿੱਚ ਪ੍ਰਕ੍ਰਿਤੀ ਸ਼ਾਂਤ ਹੁੰਦੀ ਹੈ ਮਨੁੱਖ ਦੀ ਸਰਗਰਮੀ ਘਟਦੀ ਹੈ ਵਿਚਾਰ ਅੰਦਰ ਵੱਲ ਮੁੜਦੇ ਹਨ ਇਹ ਸਮਾਂ ਆਤਮ-ਚਿੰਤਨ, ਧਿਆਨ ਅਤੇ ਮਾਨਸਿਕ ਸਫ਼ਾਈ ਲਈ ਸਭ ਤੋਂ ਉਚਿਤ ਹੁੰਦਾ ਹੈ।
ਭਾਰਤੀ ਆਧਿਆਤਮਿਕ ਪਰੰਪਰਾਵਾਂ ਅਨੁਸਾਰ: 21 ਦਸੰਬਰ ਦੇ ਆਸ-ਪਾਸ ਉੱਤਰਾਇਣ ਦੀ ਸ਼ੁਰੂਆਤ ਹੁੰਦੀ ਹੈ ਗੁਰੂਆਂ, ਰਿਸ਼ੀਆਂ ਅਤੇ ਯੋਗੀਆਂ ਨੇ ਇਸ ਸਮੇਂ ਨੂੰ ਧਿਆਨ ਅਤੇ ਸਾਧਨਾ ਲਈ ਵਿਸ਼ੇਸ਼ ਮੰਨਿਆ ਹੈ।ਸੰਯੁਕਤ ਰਾਸ਼ਟਰ ਨੇ 21 ਦਸੰਬਰ ਨੂੰ ਵਿਸ਼ਵ ਧਿਆਨ ਦਿਵਸ ਘੋਸ਼ਿਤ ਕਰਕੇ ਇਹ ਸੰਦੇਸ਼ ਦਿੱਤਾ ਕਿ:ਧਿਆਨ ਕਿਸੇ ਇੱਕ ਧਰਮ ਜਾਂ ਦੇਸ਼ ਤੱਕ ਸੀਮਿਤ ਨਹੀਂ, ਇਹ ਪੂਰੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ।ਜਿਸ ਦਿਨ ਹਨੇਰਾ ਸਭ ਤੋਂ ਵੱਧ ਹੁੰਦਾ ਹੈ,ਉਸੇ ਦਿਨ ਤੋਂ ਰੋਸ਼ਨੀ ਵਧਣੀ ਸ਼ੁਰੂ ਹੁੰਦੀ ਹੈ।ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਨਿਰਾਸ਼ਾ ਤੋਂ ਆਸ ਤਣਾਅ ਤੋਂ ਸ਼ਾਂਤੀ ਅਵਸਾਦ ਤੋਂ ਜਾਗਰੂਕਤਾ ਧਿਆਨ ਮਨੁੱਖ ਨੂੰ ਇਹੀ ਸਫ਼ਰ ਸਿਖਾਉਂਦਾ ਹੈ।
ਅੱਜ ਦਾ ਮਨੁੱਖ ਆਰਥਿਕ,ਸਮਾਜਿਕ ਅਤੇ ਰਾਜਨੀਤਕ ਤੋਰ ਤੇ ਬੇਹੱਦ ਤਰੱਕੀ ਕਰ ਚੁੱਕਾ ਹੈ, ਪਰ ਅੰਦਰੋਂ ਉਹ ਉਨਾਂ ਹੀ ਬੇਚੈਨ, ਅਸ਼ਾਂਤ ਅਤੇ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ। ਵਿਿਗਆਨ, ਤਕਨਾਲੋਜੀ, ਬਣਾਵਟੀ ਬੁੱਧੀ (ਅੀ), ਸੋਸ਼ਲ ਮੀਡੀਆ ਅਤੇ ਤੇਜ਼ ਰਫ਼ਤਾਰ ਜੀਵਨ ਨੇ ਮਨੁੱਖ ਨੂੰ ਸੁਵਿਧਾਵਾਂ ਤਾਂ ਬਹੁਤ ਦਿੱਤੀਆਂ, ਪਰ ਮਨ ਦੀ ਸ਼ਾਂਤੀ ਕਿਤੇ ਗੁੰਮ ਹੋ ਗਈ।ਇਸ ਤੋਂ ਮਨੁੱਖ ਅਣਜਾਣ ਹੈ। ਇਸ ਅਸ਼ਾਂਤੀ ਭਰੇ ਦੌਰ ਵਿੱਚ ਵਿਸ਼ਵ ਧਿਆਨ ਦਿਵਸ ਮਨੁੱਖਤਾ ਲਈ ਇੱਕ ਯਾਦ ਦਿਵਾਉਂਦਾ ਹੈ ਕਿ ਅਸਲ ਸਿਹਤ ਸਿਰਫ਼ ਸਰੀਰ ਦੀ ਨਹੀਂ, ਮਨ ਦੀ ਵੀ ਹੁੰਦੀ ਹੈ।
ਸ਼ਯੁਕੰਤ ਰਾਸ਼ਟਰ ਸੰਘ ਵੱਲੋਂ ਵਿਸ਼ਵ ਪੱਧਰ ਤੇ ਵੱਧ ਰਹੇ ਇਸ ਮਾਨਸਿਕ ਸੰਕਟ ਕਾਰਣ ਸਾਲ 2024 ਤੋਂ ਹਰ ਸਾਲ ਦੀ 21 ਦਸੰਬਰ ਤਾਰੀਕ ਵਿਸ਼ਵ ਧਿਆਨ ਦਿਵਸ ਲਈ ਰੱਖੀ ਗਈ ਹੈ।ਜਿਸ ਤੋਂ ਪੱਤਾ ਚਲਦਾ ਹੈ ਕਿ ਇਹ ਸਮੱਸਿਆ ਕਿਨਾ ਖਤਰਨਾਕ ਰੂਪ ਲੇ ਚੁੱਕੀ ਹੈ।ਜਿਸ ਕਾਰਣ ਰੋਜਾਨਾ ਵਿਸ਼ਵ ਪੱਧਰ ਤੇ ਪ੍ਰੀਵਾਰ ਟੁੱਟ ਰਹੇ ਹਨ ਅਤੇ ਆਤਮ-ਹੱਤਿਆ ਦਾ ਰੁਝਾਨ ਵੱਧ ਰਿਹਾ ਹੈ।
ਵਿਸ਼ਵ ਧਿਆਨ ਦਿਵਸ ਦਾ ਮਹੱਤਵ
ਵਿਸ਼ਵ ਧਿਆਨ ਦਿਵਸ ਮਨੁੱਖ ਨੂੰ ਇਹ ਸਮਝਾਉਂਦਾ ਹੈ ਕਿ ਧਿਆਨ ਕੋਈ ਧਾਰਮਿਕ ਰਸਮ ਨਹੀਂ, ਬਲਕਿ ਇੱਕ ਵਿਿਗਆਨਕ ਅਤੇ ਜੀਵਨ-ਉਪਯੋਗੀ ਅਭਿਆਸ ਹੈ। ਇਹ ਦਿਵਸ ਸਾਨੂੰ ਰੁਕ ਕੇ ਆਪਣੇ ਅੰਦਰ ਝਾਤ ਮਾਰਨ, ਸਾਹ ਨੂੰ ਸਮਝਣ ਅਤੇ ਮਨ ਦੀ ਭਟਕਣਾ ਨੂੰ ਸੰਭਾਲਣ ਦੀ ਪ੍ਰੇਰਣਾ ਦਿੰਦਾ ਹੈ।
ਧਿਆਨ: ਪੂਰਬੀ ਵਿਰਾਸਤ, ਵਿਸ਼ਵ ਪੱਧਰੀ ਲੋੜ
ਭਾਰਤ, ਤਿਬਤ ਅਤੇ ਪੂਰਬੀ ਦਰਸ਼ਨ ਵਿੱਚ ਧਿਆਨ ਦੀ ਪ੍ਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ।ਮਹਾਤਮਾ ਬੁੱਧ, ਪਤੰਜਲੀ, ਗੁਰੂ ਨਾਨਕ ਦੇਵ ਜੀ, ਸੂਫ਼ੀ ਸੰਤਾਂ ਨੇ ਅੰਦਰੂਨੀ ਚੇਤਨਾ ਅਤੇ ਨਾਮ-ਸਿਮਰਨ ’ਤੇ ਜ਼ੋਰ ਦਿੱਤਾ। ਅੱਜ ਪੱਛਮੀ ਦੇਸ਼ ਵੀ ਮੰਨ ਰਹੇ ਹਨ ਕਿ ਧਿਆਨ ਤਣਾਅ, ਮਾਨਸਿਕ ਪ੍ਰੇਸ਼ਾਨੀ, ਚਿੰਤਾ, ਗੁੱਸੇ ਅਤੇ ਨੀਦ ਨਾ ਆਉਣ ਦਾ ਪ੍ਰਭਾਵਸ਼ਾਲੀ ਹੱਲ ਹੈ।
ਮਾਨਸਿਕ ਸਿਹਤ ਅਤੇ ਧਿਆਨ
ਅੱਜ ਤਣਾਅ, ਚਿੰਤਾ, ਆਤਮਹੱਤਿਆ, ਨਸ਼ਿਆਂ ਦੀ ਆਦਤ ਅਤੇ ਹਿੰਸਾ ਵਧ ਰਹੀ ਹੈ। ਇਸਦਾ ਮੁੱਖ ਕਾਰਨ ਮਨ ਦੀ ਅਸਥਿਰਤਾ ਹੈ। ਧਿਆਨ ਮਨ ਨੂੰ ਸ਼ਾਂਤ ਕਰਦਾ ਹੈ,ਸੋਚ ਨੂੰ ਸਪਸ਼ਟ ਬਣਾਉਂਦਾ ਹੈ,ਗੁੱਸੇ ਅਤੇ ਡਰ ’ਤੇ ਕਾਬੂ ਪਾਉਂਦਾ ਹੈ ਅਤੇ ਵਿਅਕਤੀ ਦੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਕਰਦਾ ਹੈ।ਇਸ ਲਈ ਧਿਆਨ ਮਾਨਸਿਕ ਸਿਹਤ ਦੀਢੁੱਕਵੀ,ਸਸਤੀ ਅਤੇ ਸਾਈਡ ਇਫੇਕਟ ਦਵਾਈ ਕਹੀ ਜਾ ਸਕਦੀ ਹੈ।
1. ਨੌਜਵਾਨ ਪੀੜ੍ਹੀ ਅਤੇ ਧਿਆਨ
ਮੋਬਾਈਲ ਅਤੇ ਸਕਰੀਨ ਨਾਲ ਜਿਆਦਾ ਜੁੜੇ ਰਹਿਣਾ, ਮੋਬਾਈਲ ਗੇਮਿੰਗ ਅਤੇ ਆਨਲਾਈਨ ਦੁਨੀਆ ਨੇ ਨੌਜਵਾਨਾਂ ਦਾ ਧਿਆਨ ਸਕਰੀਨ ਤੇ ਕੇਦਿਰਤ ਕਰ ਦਿੱਤਾ ਹੈ।ਜਿਸ ਕਾਰਣ ਨੌਜਵਾਨਾਂ ਵਿੱਚ ਬੇ-ਧਿਆਨੀ,ਚਿੜਚਿੜਾਪਣ, ਨੀਂਦ ਦੀ ਕਮੀ ਅਤੇ ਅਸਫਲਤਾ ਦਾ ਡਰ ਵਧ ਰਿਹਾ ਹੈ। ਜੇ ਸਕੂਲਾਂ ਅਤੇ ਕਾਲਜਾਂ ਵਿੱਚ ਰੋਜ਼ਾਨਾ 10 ਮਿੰਟ ਧਿਆਨ ਲਾਜ਼ਮੀ ਕੀਤਾ ਜਾਵੇ, ਤਾਂ ਇਸ ਨਾਲ ਵਿਿਦਆਰਥੀਆਂ ਵਿੱਚ ਏਕਾਗ੍ਰਤਾ ਵਧੇਗੀ ਅਤੇ ਵਿਿਦਆਰਥੀਆਂ ਦੇ ਅਕਾਦਿਮਕ ਪੱਧਰ ਤੋਂ ਇਲਾਵਾ ਉਹਨਾਂ ਵਿੱਚ ਅੁਨਸਾਸ਼ਨ ਅਤੇ ਸਵੈ-ਨਿਯੰਤਰਣ ਵੀ ਆਵੇਗਾ।
- ਪਰਿਵਾਰ, ਸਮਾਜ ਅਤੇ ਧਿਆਨ
ਅੱਜ ਅਸੀਂ ਦੇਖਦੇ ਹਾਂ ਕਿ ਪ੍ਰੀਵਾਰਾਂ ਦਾ ਆਪਸੀ ਟਕਰਾਅ,ਵਿਸ਼ਵਾਸ਼ ਦੀ ਘਾਟ ਹਾਉਮੇ ਕਾਰਣ ਪ੍ਰੀਵਾਰ ਟੁੱਟ ਰਹੇ ਹਨ ਇਹ ਸਬ ਕੁਝ ਮਨ ਦੀ ਅਸ਼ਾਤੀ ਦੇ ਲੱਛਣ ਹਨ। ਇਹਨਾਂ ਫਾਲਤੂ ਦੇ ਰੁਝੇਵੇਂ ਕਾਰਣ ਦਿਨੋਂ ਦਿਨ ਬਜੁਰਗਾਂ ਦੀ ਅਣਦੇਖੀ ਵੱਧ ਰਹੀ ਹੈ ਇਹ ਸਬ ਕੁਝ ਮਨ ਦੀ ਅਸ਼ਾਤੀ ਦੇ ਲੱਛਣ ਹਨ।ਧਿਆਨ ਮਨੁੱਖ ਨੂੰ ਸਹਿਣਸ਼ੀਲਤਾ ਅਤੇ ਬੋਧਿਕ ਵਿਕਾਸ ਦਿੰਦਾਂ।ਜੇਕਰ ਮਾਪੇ,ਬੱਚੇ ਅਤੇ ਬਜੁਰਗ ਸਾਰੇ ਮਿਲ ਕੇ ਧਿਆਨ ਕਰਨ ਤਾਂ ਜਿਥੇ ਘਰ ਦਾ ਮਾਹੋਲ ਸ਼ਾਤ ਹੁੰਦਾ ਉਥੇ ਘਰ ਵਿੱਚ ਆਪਸੀ ਗੱਲਬਾਤ ਹੋਣ ਨਾਲ ਆਪਸੀ ਟਕਰਾਅ ਵੀ ਘਟਦਾ ਹੈ। -
ਕੰਮ ਵਾਲੇ ਸਥਾਨ ਤੇ ਤਣਾਅ
ਇਸੇ ਤਰਾਂ ਅੱਜਕਲ ਅਸੀਂ ਦੇਖਦੇ ਹਾਂ ਕਿ ਦਫਤਰਾਂ ਵਿੱਚ ਤਣਾਅ ਆਪਸੀ ਤਕਰਾਰ ਅਤੇ ਮੁਕਾਬਲੇਬਾਜ਼ੀ ਵਧ ਰਹੀ ਹੈ। ਅੱਜ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਆਪਣੇ ਕੰਮ ਵਾਲੇ ਸਥਾਨ ਤੇ ਧਿਆਨ ਕੇਂਦਰ ਅਤੇ ਧਿਆਨ ਕਲਾਸਾਂ ਸ਼ੁਰੂ ਕਰ ਰਹੀਆਂ ਹਨ।ਜਿਸ ਨਾਲ ਉਦਯੋਗਾਂ ਦਾ ਉਤਪਾਦਨ ਵੱਧਦਾ ਅਤੇ ਕਰਮਚਾਰੀਆਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਹੁੰਦੀ ਹੈ। ਗੁਣ ਮਜਬੂਤ ਹੁੰਦੇਂ ਹਨ। - ਵਿਸ਼ਵ ਧਿਆਨ ਦਿਵਸ ਦੀ ਜਰੂਰਤ
ਵਿਸ਼ਵ ਧਿਆਨ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਾਹਰਲੀ ਜਿੱਤ ਤੋਂ ਪਹਿਲਾਂ ਅੰਦਰੂਨੀ ਜਿੱਤ ਜ਼ਰੂਰੀ ਹੈ। ਜੇ ਮਨ ਸ਼ਾਂਤ ਹੈ ਤਾਂ ਸੰਸਾਰ ਸੁੰਦਰ ਹੈ; ਜੇ ਮਨ ਅਸ਼ਾਂਤ ਹੈ ਤਾਂ ਸਭ ਕੁਝ ਅਰਥਹੀਨ।ਅਸੀਂ ਆਪਣੀ ਬਾਹਰੀ ਸੁੰਦਰਤਾ ਅਤੇ ਸਫਾਈ ਲਈ ਰੋਜ਼ ਨਹਾਉਂਦੇ ਹਾਂ, ਘਰ ਦੀ ਸਫ਼ਾਈ ਲਈ ਝਾੜੂ–ਪੋਚਾ ਕਰਦੇ ਹਾਂ, ਸ਼ਹਿਰਾਂ ਦੀ ਸਫ਼ਾਈ ਲਈ ਮੁਹਿੰਮਾਂ ਚਲਾਉਂਦੇ ਹਾਂ, ਪਰ ਮਨ ਦੀ ਸਫ਼ਾਈ ਵੱਲ ਸਾਡਾ ਧਿਆਨ ਸਭ ਤੋਂ ਘੱਟ ਹੈ। ਨਤੀਜਾ ਇਹ ਹੈ ਕਿ ਸਰੀਰ ਤੰਦਰੁਸਤ ਹੋਣ ਦੇ ਬਾਵਜੂਦ ਮਨ ਬਿਮਾਰ ਹੈ। ਗੁੱਸਾ, ਡਰ, ਈਰਖਾ, ਹਿੰਸਾ, ਚਿੰਤਾ ਨਸ਼ੇ ਅਤੇ ਆਤਮਹੱਤਿਆ—ਇਹ ਸਭ ਮਾਨਸਿਕ ਗੰਦਗੀ ਦੇ ਰੂਪ ਹਨ।ਇਸ ਅੰਦਰੂਨੀ ਗੰਦਗੀ ਨੂੰ ਸਾਫ਼ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ, ਸਸਤਾ ਅਤੇ ਟਿਕਾਊ ਤਰੀਕਾ ਹੈ—ਧਿਆਨ। -
ਮਾਨਸਿਕ ਸਫ਼ਾਈ ਦਾ ਅਰਥ ਹੈ—ਮਨ ਵਿੱਚ ਜਮ੍ਹੀ ਨਕਾਰਾਤਮਕਤਾ, ਤਣਾਅ, ਅਣਸੁਲਝੀਆਂ ਯਾਦਾਂ, ਦਬੇ ਹੋਏ ਜਜ਼ਬਾਤ ਅਤੇ ਜ਼ਹਿਰੀਲੇ ਵਿਚਾਰਾਂ ਨੂੰ ਸਮੇਂ-ਸਮੇਂ ’ਤੇ ਸਾਫ਼ ਕਰਨਾ।ਜਿਵੇਂ ਸਰੀਰ ’ਚ ਗੰਦਗੀ ਇਕੱਠੀ ਹੋਵੇ ਤਾਂ ਬਿਮਾਰੀ ਪੈਦਾ ਹੁੰਦੀ ਹੈ, ਓਸੇ ਤਰ੍ਹਾਂ ਮਨ ’ਚ ਗੰਦਗੀ ਇਕੱਠੀ ਹੋਵੇ ਤਾਂ ਵਿਅਕਤੀ ਅਣ-ਮਨੁੱਖੀ ਵਿਵਹਾਰ ਕਰਦਾ ਹੈ।ਸਮਾਜ ਵਿੱਚ ਵਧ ਰਹੇ ਜੁਰਮ—ਰੇਪ, ਹੱਤਿਆ, ਘਰੇਲੂ ਹਿੰਸਾ—ਇਹ ਸਿਰਫ਼ ਕਾਨੂੰਨੀ ਨਹੀਂ, ਮਾਨਸਿਕ ਸਫ਼ਾਈ ਦੀ ਨਾਕਾਮੀ ਹੈ।ਜਿਸ ਮਨੁੱਖ ਨੇ ਆਪਣੇ ਗੁੱਸੇ, ਕਾਮਨਾ ਅਤੇ ਅਹੰਕਾਰ ’ਤੇ ਕਦੇ ਕੰਮ ਨਹੀਂ ਕੀਤਾ, ਉਹ ਹਿੰਸਕ ਬਣ ਜਾਂਦਾ ਹੈ।ਧਿਆਨ ਮਨੁੱਖ ਨੂੰ ਰੁਕਣਾ ਸਿਖਾਉਂਦਾ ਹੈ—ਅਤੇ ਕਈ ਵਾਰ ਇਹ ਰੁਕਣਾ ਹੀ ਅਪਰਾਧ ਰੋਕ ਲੈਂਦਾ ਹੈ।
-
ਧਿਆਨ ਦਾ ਧਰਮ ਨਾਲ ਕੋਈ ਸਬੰਧ ਨਹੀਂ
ਧਿਆਨ ਨੂੰ ਧਰਮ ਨਾਲ ਨਹੀਂ ਜੋੜ ਸਕਦੇ ਧਿਆਨ ਡਾਕਟਰ,ਵਕੀਲ,ਜੱਜ ਜਾਂ ਹੋਰ ਉੱਚ ਅਧਿਕਾਰੀ ਲਈ ਵੀ ਉਨਾਂ ਹੀ ਜਰੂਰੀ ਹੈ ਜਿੰਨਾਂ ਆਮ ਵਿਅਕਤੀ ਲਈ।ਇਹ ਡਾਕਟਰ ਲਈ ਮਾਨਸਿਕ ਸਿਹਤ ਦਾ ਸਾਧਨ ਹੈ ਅਧਿਆਪਕ ਲਈ ਵਿਿਦਆਰਥੀ ਸਮਝਣ ਦਾ ਜ਼ਰੀਆ ਹੈ ਪੁਲਿਸ ਅਤੇ ਪ੍ਰਸ਼ਾਸਨ ਲਈ ਸੰਯਮ ਦਾ ਅਭਿਆਸ ਹੈ ਧਿਆਨ ਮਨੁੱਖ ਨੂੰ ਇਨਸਾਨ ਬਣਾਉਂਦਾ ਹ।ਪਰਿਵਾਰਕ ਟੁੱਟ-ਫੁੱਟ ਅਤੇ ਮਾਨਸਿਕ ਅਸਫ਼ਾਈ ਘਰਾਂ ’ਚ ਕਲੇਸ਼, ਤਲਾਕ, ਬਜ਼ੁਰਗਾਂ ਨਾਲ ਬਦਸਲੂਕੀ—ਇਹ ਸਭ ਮਨ ਦੀ ਅਸਫ਼ਾਈ ਦਾ ਨਤੀਜਾ ਹੈ। ਜੋ ਵਿਅਕਤੀ ਖੁਦ ਅੰਦਰੋਂ ਅਸ਼ਾਂਤ ਹੈ, ਉਹ ਦੂਜੇ ਨੂੰ ਸ਼ਾਂਤੀ ਕਿਵੇਂ ਦੇ ਸਕਦਾ ਹੈ?
ਸਰਕਾਰ, ਸਿੱਖਿਆ ਅਤੇ ਮਾਨਸਿਕ ਸਫ਼ਾਈ
ਜੇ ਸਰਕਾਰ ਸੱਚਮੁੱਚ ਸਮਾਜਿਕ ਸੁਧਾਰ ਚਾਹੁੰਦੀ ਹੈ ਤਾਂ: ਸਕੂਲਾਂ ’ਚ ਰੋਜ਼ਾਨਾ 10 ਮਿੰਟ ਧਿਆਨ ਪਿੰਡ ਪੱਧਰ ’ਤੇ ਮਾਨਸਿਕ ਸਫ਼ਾਈ ਕੇਂਦਰ ਜੇਲ੍ਹਾਂ ’ਚ ਧਿਆਨ ਕਾਰਜਕ੍ਰਮ ਲਾਜ਼ਮੀ ਕਰਨੇ ਪੈਣਗੇ। ਸਿਰਫ਼ ਕਾਨੂੰਨ ਸਖ਼ਤ ਕਰਨ ਨਾਲ ਮਨੁੱਖ ਨਹੀਂ ਸਧਰਦਾ, ਮਨ ਸਾਫ਼ ਕਰਨ ਨਾਲ ਸਧਰਦਾ ਹੈ।
ਮਾਨਸਿਕ ਸਫ਼ਾਈ ਬਿਨਾਂ ਕੋਈ ਵੀ ਸਮਾਜ ਸੁਰੱਖਿਅਤ ਨਹੀਂ ਹੋ ਸਕਦਾ। ਧਿਆਨ ਇਸ ਸਫ਼ਾਈ ਦਾ ਸਭ ਤੋਂ ਸੌਖਾ, ਸ਼ਾਂਤ ਅਤੇ ਪ੍ਰਭਾਵਸ਼ਾਲੀ ਰਾਹ ਹੈ।ਜੇ ਅਸੀਂ ਹਿੰਸਾ-ਰਹਿਤ, ਸੰਵੇਦਨਸ਼ੀਲ ਅਤੇ ਸਿਹਤਮੰਦ ਸਮਾਜ ਚਾਹੁੰਦੇ ਹਾਂ, ਤਾਂ ਧਿਆਨ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੀ ਪਵੇਗਾ।
ਧਿਆਨ ਵਿਅਕਤੀਗਤ ਦੀ ਬਜਾਏ ਸੰਸਥਾਗਤ
ਜੇ ਧਿਆਨ ਸਿਰਫ਼ ਵਿਅਕਤੀ ਤੱਕ ਸੀਮਿਤ ਰਹਿ ਗਿਆ, ਤਾਂ ਲਾਭ ਘੱਟ ਰਹੇਗਾ।ਜੇ ਧਿਆਨ ਨੀਤੀ, ਸਿੱਖਿਆ ਅਤੇ ਸਮਾਜਕ ਢਾਂਚੇ ਦਾ ਹਿੱਸਾ ਬਣ ਗਿਆ, ਤਾਂ: ਅਪਰਾਧ ਘਟੇਗਾ ਨਸ਼ਾ ਘਟੇਗਾ ਪਰਿਵਾਰ ਮਜ਼ਬੂਤ ਹੋਣਗੇ ਸਮਾਜ ਮਨੁੱਖੀ ਬਣੇਗਾ ਧਿਆਨ ਕੋਈ ਵਿਕਲਪ ਨਹੀਂ—ਅੱਜ ਦੀ ਲੋੜ ਹੈ।ਮਾਨਸਿਕ ਸਫ਼ਾਈ ਕੋਈ ਨਾਅਰਾ ਨਹੀਂ—ਸਮਾਜਿਕ ਜ਼ਿੰਮੇਵਾਰੀ ਹੈ।
ਆਧੁਨਿਕ ਸਮਾਜ ਵਿੱਚ ਸਰਕਾਰ ਅਤੇ ਸਮਾਜਿਕ ਸੰਸ਼ਥਾਵਾਂ ਦਾ ਯੋਗਦਾਨ
ਆਧੁਨਿਕ ਸਮਾਜ ਵਿੱਚ ਮਾਨਸਿਕ ਤਣਾਅ, ਡਿਪ੍ਰੈਸ਼ਨ, ਨਸ਼ਾ, ਹਿੰਸਕ ਵਿਹਾਰ, ਪਰਿਵਾਰਕ ਟੁੱਟ-ਫੁੱਟ ਅਤੇ ਆਤਮਹੱਤਿਆ ਜਿਹੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਮਾਨਸਿਕ ਸਿਹਤ ਲਈ ਕਈ ਯੋਜਨਾਵਾਂ ਚਲ ਰਹੀਆਂ ਹਨ।,ਸਿਰਫ਼ ਕਾਨੂੰਨ ਅਤੇ ਸਜ਼ਾਵਾਂ ਨਾਲ ਸਮਾਜ ਸੁਧਾਰ ਨਹੀਂ ਸਕਦਾ। ਮਨੁੱਖ ਦੇ ਮਨ ਨੂੰ ਸਾਫ਼ ਕਰਨਾ ਸਭ ਤੋਂ ਵੱਡੀ ਰੋਕਥਾਮ ਹੈ।
ਧਿਆਨ ਅਤੇ ਮਾਨਸਿਕ ਸਫ਼ਾਈ ਨੂੰ ਸਰਕਾਰੀ ਨੀਤੀ ਵਿੱਚ ਸ਼ਾਮਲ ਕਰਨਾ ਸਮੇਂ ਦੀ ਮੰਗ ਹੈ।ਪੰਜਾਬ ਅੱਜ ਨਸ਼ਾ, ਗੁੱਸਾ, ਡਿਪ੍ਰੈਸ਼ਨ, ਨੌਜਵਾਨਾਂ ਦੀ ਦਿਸ਼ਾਹੀਣਤਾ ਅਤੇ ਪਰਿਵਾਰਕ ਟੁੱਟ-ਫੁੱਟ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਹ ਸਾਰੀਆਂ ਸਮੱਸਿਆਵਾਂ ਸਿਰਫ਼ ਸਰੀਰਕ ਨਹੀਂ, ਬਲਕਿ ਮਾਨਸਿਕ ਅਸਫ਼ਾਈ ਦਾ ਨਤੀਜਾ ਹਨ।ਧਿਆਨ ਰਾਹੀਂ ਰੋਕਥਾਮਕ ਮਾਨਸਿਕ ਸਫ਼ਾਈ ਹੁਣ ਕੋਈ ਵਿਕਲਪ ਨਹੀਂ ਰਹੀ, ਸਗੋਂ ਇਹ ਰਾਸ਼ਟਰੀ ਲੋੜ ਬਣ ਚੁੱਕੀ ਹੈ।ਭਾਵੇਂ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਮਾਨਸਿਕ ਸਿਹਤ ਕਾਰਜਕ੍ਰਮ ਅਤੇ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਕਾਬਿਲ-ਏ-ਤਾਰੀਫ਼ ਕਦਮ ਚੁੱਕੇ ਗਏ ਹਨ, ਪਰ ਸਮਾਜਿਕ ਅਤੇ ਸ਼ਿਿਖਆ ਪੱਧਰ ’ਤੇ ਰੋਕਥਾਮ ਮਾਨਸਿਕ ਸਫ਼ਾਈ ਦੀਆਂ ਪ੍ਰਥਾਵਾਂ ਵਿੱਚ ਅਜੇ ਵੀ ਗੰਭੀਰ ਖਾਮੀ ਮੌਜੂਦ ਹੈ।ਧਿਆਨ, ਜੋ ਕਿ ਵਿਿਗਆਨਕ ਤੌਰ ’ਤੇ ਪ੍ਰਮਾਣਿਤ, ਘੱਟ ਖ਼ਰਚ ਵਾਲਾ, ਧਰਮ-ਨਿਰਪੱਖ ਅਤੇ ਰਾਸ਼ਟਰੀ ਮਾਨਸਿਕ ਲਚੀਲਾਪਨ ਅਤੇ ਸਮਾਜਿਕ ਸਹਿਣਸ਼ੀਲਤਾ ਨੂੰ ਮਜ਼ਬੂਤ ਕਰਨ ਦੀ ਪੂਰੀ ਸਮਰੱਥਾ ਰੱਖਦਾ ਹੈ।
ਲੇਖਕ
ਡਾ.ਸੰਦੀਪ ਘੰਡ ਐਡਵੋਕੇਟ/ਲਾਈਫ ਕੋਚ
ਜਿਲ੍ਹਾ ਕਚਿਹਰੀ ਮਾਨਸਾ-9815139576
Leave a Reply