ਭੂਮਿਹੀਨ ਪਰਿਵਾਰਾਂ ਨੂੰ ਜਲਦ ਮਿਲਣਗੇ 100-100 ਗਜ ਦੇ ਪਲਾਟ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਨਾਡਵਾ ਖੇਤਰ ਵਿੱਚ ਮੁੱਖ ਮੰਤਰੀ ਨੇ ਧੰਨਵਾਦੀ ਅਤੇ ਜਨਸੰਵਾਦ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
ਮੁੱਖ ਮੰਤਰੀ ਨੇ ਕਿਹਾ- ਐਮਐਸਪੀ, ਲਾਡੋ ਲਛਮੀ ਯੋਜਨਾ, ਮੁਫ਼ਤ ਡਾਇਲਿਸਿਸ ਅਤੇ 500 ਰੁਪਏ ਵਿੱਚ ਗੈਸ ਸਿਲੇਂਡਰ ਨਾਲ ਆਮਜਨ ਨੂੰ ਮਿਲੀ ਰਾਹਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਭੂਮਿਹੀਨ ਲੋੜਮੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਜਲਦ ਹੀ 10-100 ਗਜ ਦੇ ਪਲਾਟ ਅਲਾਟ ਕੀਤੇ ਜਾਣਗੇ। ਸੂਬੇ ਦੇ ਇਨ੍ਹਾਂ 7 ਹਜ਼ਾਰ ਪਲਾਟਧਾਰਕਾਂ ਨੂੰ ਪੀਐਮ ਆਵਾਸ ਯੋਜਨਾ ਨਾਲ ਜੋੜ ਕੇ ਮਕਾਨ ਨਿਰਮਾਣ ਲਈ ਤੈਅ ਰਕਮ ਦਿੱਤੀ ਜਾਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਕੁਰੂਕਸ਼ੇਤਰ ਜ਼ਿਲ੍ਹਾ ਦੇ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡ ਪ੍ਰਲਾਦਪੁਰ, ਬਦਰਪੁਰ ਅਤੇ ਪਿੰਡ ਬਣੀ ਵਿੱਚ ਧੰਨਵਾਦੀ ਅਤੇ ਜਨਸੰਵਾਦ ਪ੍ਰੋਗਰਾਮ ਦੌਰਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਨੇ ਗ੍ਰਾਮੀਣਾਂ ਦੀ ਸਮੱਸਿਆਵਾਂ ਵੀ ਸੁਣੀ ਅਤੇ ਮੌਕੇ ‘ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਪਿੰਡ ਪ੍ਰਲਾਦਪੁਰ, ਬਦਰਪੁਰ ਅਤੇ ਪਿੰਡ ਬਣੀ ਵਿੱਚ ਵਿਕਾਸ ਕੰਮਾਂ ਲਈ 21-21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਪਿੰਡ ਪ੍ਰਲਾਦਪੁਰ ਵਿੱਚ ਸਰਪੰਚ ਸੁਮਨ ਸੈਣੀ ਵੱਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪੀਣ ਦੇ ਪਾਣੀ ਦੀ ਪਾਇਪ ਲਾਇਨ ਲਈ 47.46 ਲੱਖ ਰੁਪਏ, ਹਾਲ ਨਿਰਮਾਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਬਦਰਪੁਰ ਪਿੰਡ ਦੇ ਸਰਪੰਚ ਕਰਮਵੀਰ ਵੱਲੋਂ ਰੱਖੀ ਗਈ ਸਾਰੀ 16 ਮੰਗਾਂ ਨੂੰ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ, ਪੀਣ ਦੇ ਪਾਣੀ ਦੀ ਪਾਇਪ ਲਾਇਨ ਲਈ 43.31 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਿੰਡ ਬਣੀ ਦੇ ਸਰਪੰਚ ਵੱਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਤਕਰੀਬਨ 15 ਹਜ਼ਾਰ 500 ਪਰਿਵਾਰਾਂ ਨੂੰ 30 ਗਜ ਦਾ ਪਲਾਟ ਦੇਣ ਦਾ ਕੰਮ ਕੀਤਾ ਹੈ। ਜਲਦ ਹੀ ਸ਼ਹਿਰੀ ਆਵਾਸ ਯੋਜਨਾ ਤਹਿਤ ਯੋਗ ਬਿਨੈਕਾਰਾਂ ਨੂੰ ਦੂਜੀ ਕਿਸਤ ਵੱਜੋਂ 30-30 ਗਜ ਦੇ ਪਲਾਟ ਅਲਾਟ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਲਦ ਹੀ ਨੌਜੁਆਨਾਂ ਲਈ ਵੱਖ ਵੱਖ ਅਹੁਦਿਆਂ ਲਈ ਸਰਕਾਰੀ ਭਰਤਿਆਂ ਨਿਕਾਲ ਨੌਕਰਿਆਂ ਦੇਵੇਗੀ।
ਉਨ੍ਹਾਂ ਨੇ ਕਿਹਾ ਕਿ ਚੌਣਾਂ ਦੌਰਾਨ ਸੰਕਲਪ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਸ਼ਪਥ ਗ੍ਰਹਿਣ ਪ੍ਰੋਗਰਾਮ ਤੋਂ ਪਹਿਲਾਂ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਤਿੱਜੀ ਵਾਰ ਸਰਕਾਰ ਬਨਣ ਤੋਂ ਬਾਅਦ ਸਭ ਤੋਂ ਪਹਿਲਾਂ ਕੀਤੇ ਹੋਏ ਵਾਅਦਾਂ ਨੂੰ ਪੂਰਾ ਕੀਤਾ ਹੈ। ਸੂਬੇ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ 25 ਹਜ਼ਾਰ ਨੌਜੁਆਨਾਂ ਨੂੰ ਬਿਨਾ ਖਰਚੀ ਪਰਚੀ ਦੇ ਇੱਕ ਸਾਥ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰੀ ਮਿਲੀ ਹੋਵੇ।
ਉਨ੍ਹਾਂ ਨੇ ਕਿਹਾ ਕਿ ਕਿਡਨੀ ਦੇ ਮਰੀਜਾਂ ਦਾ ਡਾਇਲਿਸਿਸ ਸੂਬੇ ਦੇ ਸਾਰੇ ਹੱਸਪਤਾਲਾਂ, ਮੇਡਿਕਲ ਕਾਲੇਜ ਅਤੇ ਹੈਲਥ ਯੂਨਿਵਰਸਿਟੀ ਵਿੱਚ ਫ੍ਰੀ ਵਿੱਚ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਪਰਿਵਾਰਾਂ ਦੀ ਆਮਦਣ 1.80 ਲੱਖ ਰੁਪਏ ਤੋਂ ਘੱਟ ਹੈ ਅਜਿਹੇ ਪਰਿਵਾਰ ਦੀ ਮਹਿਲਾਵਾਂ ਨੂੰ 500 ਰੁਪਏ ਵਿੱਚ ਗੈਸ ਸਿਲੇਂਦਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸੂਬੇ ਵਿੱਚ 15 ਲੱਖ ਮਹਿਲਾਵਾਂ ਇਸ ਯੋਜਨਾ ਤਹਿਤ 500 ਰੁਪਏ ਵਿੱਚ ਗੈਸ ਸਿਲੇਂਡਰ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਯੋਗ ਪਰਿਵਾਰਾਂ ਦੀ ਮਹਿਲਾਵਾਂ ਇਸ ਯੋਜਨਾ ਤੋਂ ਵਾਂਝੇ ਹਨ, ਉਹ ਆਵੇਦਨ ਕਰਨ ਅਤੇ ਯੋਜਨਾ ਦਾ ਲਾਭ ਪ੍ਰਾਪਤ ਕਰਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਸਾਰੀ 24 ਫਸਲਾਂ ‘ਤੇ ਐਮਐਸਪੀ ਲਾਗੂ ਕੀਤਾ ਹੈ, ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਕੁੱਝ ਸਮੇ ਪਹਿਲੇ ਹੋਏ ਜਲਭਰਾਵ ਦੇ ਕਾਰਨ ਫਸਲਾਂ ਦੇ ਖਰਾਬ ਹੋ ਜਾਣ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ 116 ਕਰੋੜ ਰੁਪਏ ਭੇਜੇ ਗਏ। ਇਸੇ ਦੌਰਾਨ ਕੁੱਝ ਕਿਸਾਨਾਂ ਦੀ ਬਾਜਰਾ ਦੀ ਫਸਲ ਪ੍ਰਭਾਵਿਤ ਹੋਈ ਸੀ, ਜਿਸ ‘ਤੇ ਭਾਵਾਂਤਰ ਭਰਪਾਈ ਯੋਜਨਾ ਤਹਿਤ 430 ਕਰੋੜ ਰੁਪਏ ਸੂਬੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਗ੍ਰਾਮੀਣਾਂ ਨੇ ਪੰਚਾਇਤੀ ਭੂਮਿ ‘ਤੇ ਮਕਾਨ ਬਣਾਏ ਹੋਏ ਹਨ, ਅਜਿਹੇ ਪਰਿਵਾਰਾਂ ਲਈ ਸਰਕਾਰ ਨੇ ਯੋਜਨਾ ਬਣਾ ਕੇ 2004 ਦੇ ਕਲੇਕਟਰ ਰੇਟ ‘ਤੇ ਮਾਲਿਕਾਨਾ ਹੱਕ ਦੇਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਦੀ ਮਹਿਲਾਵਾਂ ਨੂੰ 2100 ਰੁਪਏ ਹਰ ਮਹੀਨੇ ਦੇਣ ਲਈ ਲਾਡੋ ਲਛਮੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੀ 0 ਲੱਖ ਮਹਿਲਾਵਾਂ ਨੂੰ ਦੋ ਕਿਸਤਾਂ ਦਿੱਤੀ ਜਾ ਚੁੱਕੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਯੋਗ ਮਹਿਲਾਵਾਂ ਹੁਣੇ ਵੀ ਲਾਡੋ ਲਛਮੀ ਯੋਜਨਾ ਵਿੱਚ ਅਪਲਾਈ ਨਹੀਂ ਕਰ ਸੱਕੀਆਂ, ਉਹ ਹੁਣੇ ਵੀ ਅਪਲਾਈ ਕਰ ਸਕਦੀਆਂ ਹਨ। ਅਪਲਾਈ ਕਰਨ ਲਈ ਆਪਣੇ ਮੁਬਾਇਲ ‘ਤੇ ਏਪ ਡਾਉਨਲੋਡ ਕਰ ਸਾਰੀ ਜਾਣਕਾਰੀ ਭਰਦੇ ਹੋਏ ਆਨਲਾਇਨ ਅਪਲਾਈ ਕਰਨ ਦੀ ਲੋੜ ਹੈ। ਸੂਬਾ ਸਰਕਾਰ ਕੋਲ੍ਹ ਰੁਜਾਨਾ ਇਸ ਯੋਜਨਾ ਵਿੱਚ 3 ਤੋਂ 4 ਹਜ਼ਾਰ ਵਿੱਚਕਾਰ ਨਵੀ ਅਰਜਿਆਂ ਪ੍ਰਾਪਤ ਹੋ ਰਹੀਆਂ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਬਾਬੈਨ ਵੀ ਕਾਫ਼ਲਾ ਰੋਕ ਕੇ ਲੋਕਾਂ ਦੀ ਸਮੱਸਿਆਵਾਂ ਸੁਣੀ ਅਤੇ ਉਨ੍ਹਾਂ ਦਾ ਹੱਲ ਕੀਤਾ।
ਹਰਿਆਣਾ ਵਿੱਚ ਰਜਿਸਟ੍ਰੀ ਪ੍ਰਣਾਲੀ ਪੂਰੀ ਤਰ੍ਹਾਂ ਆਨਲਾਇਨ, ਤੈਅ ਸਮੇ ਵਿੱਚ ਨਹੀਂ ਹੋਈ ਰਜਿਸਟ੍ਰੀ ਤਾਂ ਹੋਵੇਗੀ ਕਾਰਵਾਈ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਤਹਿਸੀਲਾਂ ਵਿੱਚ ਰਜਿਸਟ੍ਰੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਆਨਲਾਇਨ ਕੀਤਾ ਹੈ, ਇਸ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ‘ਤੇ ਵੀ ਰੋਕ ਲੱਗੀ ਹੈ।
ਇਨ੍ਹਾਂ ਹੀ ਨਹੀਂ ਹੁਣ ਜਮੀਨ ਖਰੀਦਣ ਵਾਲਾ ਆਪਣੇ ਘਰ ਬੈਠ ਕੇ ਹੀ ਰਜਿਸਟ੍ਰੀ ਦਾ ਆਨਲਾਇਨ ਅਪਲਾਈ ਕਰ ਸਕਦਾ ਹੈ। ਤਹਿਸੀਲਦਾਰ ਤੈਅ ਸਮੇ-ਸੀਮਾ ਵਿੱਚ ਰਜਿਸਟ੍ਰੀ ਕਰਣਗੇ, ਜੇਕਰ ਕਿਸੇ ਕਾਰਨ ਨਾਲ ਸਮੇ-ਸੀਮਾ ਵਿੱਚ ਤਹਿਸੀਲਦਾਰ ਵੱਲੋਂ ਰਜਿਸਟ੍ਰੀ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੂੰ ਸਰਕਾਰ ਨੂੰ ਰਜਿਸਟ੍ਰੀ ਨਾ ਕੀਤੇ ਜਾਣ ਦਾ ਲਿਖਤੀ ਕਾਰਨ ਦੱਸਣਾ ਪਵੇਗਾ। ਜਵਾਬ ਵਿੱਚ ਕਾਰਨ ਸਹੀ ਨਾ ਦੱਸੇ ਜਾਣ ‘ਤੇ ਉਸ ਦੇ ਵਿਰੁਧ ਕਾਰਵਾਈ ਵੀ ਕੀਤੀ ਜਾਵੇਗੀ। ਰਜਿਸਟ੍ਰੀ ਦੀ ਜਿੰਮੇਦਾਰੀ ਵੀ ਉਪਰ ਵਾਲੇ ਅਧਿਕਾਰੀ ਕੋਲ੍ਹ ਚਲੀ ਜਾਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਕੁਰੂਕਸ਼ੇਤਰ ਜ਼ਿਲ੍ਹਾ ਦੇ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡ ਬੂਢਾ ਅਤੇ ਪਿੰਡ ਬਪਦੀ ਵਿੱਚ ਧੰਨਵਾਦੀ ਅਤੇ ਜਨਸੰਵਾਦ ਪ੍ਰੋਗਰਾਮ ਦੌਰਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਗ੍ਰਾਮੀਣਾਂ ਦੀ ਸ਼ਿਕਾਇਤਾਂ ਸੁਣੀ ਅਤੇ ਮੌਕੇ ‘ਤੇ ਹੀ ਹੱਲ ਕਰਨ ਦੇ ਸਬੰਧਿਤ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਪਿੰਡ ਬੂਢਾ ਅਤੇ ਪਿੰਡ ਬਪਦੀ ਵਿੱਚ ਵਿਕਾਸ ਕੰਮਾਂ ਲਈ 21-21 ਲੱਖ ਰੁਪਏੇ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਬੂਢਾ ਵਿੱਚ ਸਰਪੰਚ ਵੱਲੋਂ ਰੱਖੀ ਗਈ 17 ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਪਿੰਡ ਬਪਦੀ ਦੇ ਸਰਪੰਚ ਵਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪੀਣ ਦੇ ਪਾਣੀ ਦੀ ਪਾਇਪ ਲਾਇਨ ਲਈ 32.27 ਲੱਖ ਰੁਪਏ ੇ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਡਵਾ ਵਿਧਾਨਸਭਾ ਵਿੱਚ ਵਿਕਾਸ ਕੰਮਾਂ ਲਈ ਪੈਸਿਆਂ ਦੀ ਕੋਈ ਘਾਟ ਨਹੀਂ ਰਵੇਗੀ। ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕਣ। ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿਧਾਨਸਭਾ ਦੇ ਲੋਕਾਂ ਨੂੰ ਆਪਣੀ ਸਮੱਸਿਆਵਾਂ ਦੇ ਨਿਪਟਾਰੇ ਲਈ ਚੰਡੀਗੜ੍ਹ ਆਉਣ ਦੀ ਕੋਈ ਲੋੜ ਨਹੀਂ ਹੈ। ਨਾਗਰਿਕਾਂ ਦੀ ਸਮੱਸਿਆਵਾਂ ਦੇ ਹੱਲ ਲਈ ਅਧਿਕਾਰਿਆਂ ਨੂੰ ਨਿਰਦੇਸ਼ ਦੇ ਰੱਖੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੁਜ਼ੁਰਗਾਂ ਨੂੰ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਨਮਾਨ ਭੱਤੇ ਦੇ ਤੌਰ ‘ਤੇ 200 ਰੁਪਏ ਵਧਾ ਕੇ 3200 ਰੁਪਏ ਪ੍ਰਤੀਮਾਹ ਦਿੱਤੇ ਜਾ ਰਹੇ ਹਨ, ਇਹ ਰਕਮ ਦੂਜੇ ਸੂਬਿਆਂ ਤੋਂ ਵੱਧ ਹੈ। ਇਸ ਦੇ ਨਾਲ ਹੀ 70 ਸਾਲ ਦੀ ਉਮਰ ਤੋਂ ਉਪਰ ਦ ਬੁਜ਼ੁਰਗਾਂ ਨੂੰ ਆਯੁਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਸਲਾਨਾ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਲਾਡੋ ਲਛਮੀ ਯੋਜਨਾ ਤਹਿਤ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਲਈ ਹਰ ਮਹੀਨਾ 2100 ਰੁਪਏ ਦਿੱਤੇ ਜਾ ਰਹੇ ਹਨ।
ਵੀਰ ਬਾਲ ਦਿਵਸ ਦੇ ਉਪਲੱਖ ਵਿੱਚ ਸਿਰਸਾ ਵਿੱਚ ਪ੍ਰਸਤਾਵਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਮੁੱਖ ਮੰਤਰੀ ਦੇ ਓਐਸਡੀ ਨੇ ਕੀਤਾ ਦੌਰਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਵੀਰ ਬਾਲ ਦਿਵਸ ਦੇ ਉਪਲੱਖ ਵਿੱਚ 26 ਦਸੰਬਰ ਨੂੰ ਸੀਡੀਐਲਯੂ ਸਿਰਸਾ ਵਿੱਚ ਆਯੋਜਿਤ ਹੋਣ ਵਾਲੇ ਰਾਜ ਪੱਧਰੀ ਪ੍ਰੋਗਰਾਮ ਦੀ ਤਿਆਰਿਆਂ ਨੂੰ ਲੈ ਕੇ ਸ਼ਨਿਵਾਰ ਨੂੰ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਨੇ ਸਿਰਸਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਿਆਂ ਅਤੇ ਮਾਣਯੋਗ ਲੋਕਾਂ ਨਾਲ ਵਿਚਾਰ ਸਾਂਝਾ ਕੀਤੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮੀਸ਼ਨਰ ਸ੍ਰੀ ਵੀਰੇਂਦਰ ਸਹਿਰਾਵਤ, ਪੁਲਿਸ ਕਪਤਾਨ ਸ੍ਰੀ ਦੀਪਕ ਸਹਾਰਣ ਸਮੇਤ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਮਾਣਯੋਗ ਲੋਕ ਮੌਜ਼ੂਦ ਰਹੇ। ਇਸ ਦੌਰਾਨ ਪ੍ਰੋਗਰਾਮ ਦੀ ਪੂਰੀ ਰੂਪਰੇਖਾ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਰਾਜ ਪੱਧਰੀ ਪ੍ਰੋਗਰਾਮ ਨੂੰ ਬਹੁਤ ਸਨਮਾਨਜਨਕ, ਸੁੱਚਜੇ ਅਤੇ ਅਨੁਸ਼ਾਸਿਤ ਢੰਗ ਨਾਲ ਆਯੋਜਿਤ ਕੀਤਾ ਜਾਵੇ ਤਾਂ ਜੋ ਵੀਰ ਬਾਲ ਦਿਵਸ ਦੇ ਇਤਿਹਾਸਕ ਮਹੱਤਵ ਅਤੇ ਉਸ ਦੇ ਸੰਦੇਸ਼ ਨੂੰ ਪ੍ਰਭਾਵੀ ਤੌਰ ਨਾਲ ਜਨ-ਜਨ ਤੱਕ ਪਹੁੰਚਾਇਆ ਜਾ ਸਕੇ।
ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਵੀਰ ਬਾਲ ਦਿਵਸ ‘ਤੇ ਹੋਣ ਵਾਲਾ ਇਹ ਸਿਰਫ਼ ਇੱਕ ਪ੍ਰੋਗਰਾਮ ਨਹੀਂ ਸਗੋਂ ਦੇਸ਼ ਦੀ ਯੁਵਾ ਪੀਢੀ ਨੂੰ ਹਿੱਮਤ, ਤਿਆਗ ਅਤੇ ਰਾਸ਼ਟਰਭਗਤੀ ਦੀ ਪ੍ਰੇਰਣਾ ਦੇਣ ਦਾ ਮੌਕਾ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਜਿੰਮੇਦਾਰਿਆਂ ਨਿਭਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਚਾਰੇ ਸਾਹਿਬਜਾਦਿਆਂ ਦੇ ਬਲਿਦਾਨ ਨੂੰ ਸਨਮਾਨਜਨਕ ਪੇਸ਼ ਕਰਨਾ ਸਾਡਾ ਸਾਰਿਆਂ ਦੀ ਜਿੰਮੇਵਾਰੀ ਹੈ।
ਮੀਟਿੰਗ ਤੋਂ ਬਾਅਦ ਅਧਿਕਾਰਿਆਂ ਅਤੇ ਮਾਣਯੋਗ ਵਿਅਕਤੀਆਂ ਨੇ ਚੌਧਰੀ ਦੇਵੀ ਲਾਲ ਯੂਨਿਵਰਸਿਟੀ ਸਥਿਤ ਮਲਟੀਪਰਪਜ ਹਾਲ ਦਾ ਨਿਰੀਖਣ ਕੀਤਾ, ਜਿੱਥੇ ਪ੍ਰੋਗਰਾਮ ਦਾ ਆਯੋਜਨ ਹੋਣਾ ਹੈ। ਨਿਰੀਖਣ ਦੌਰਾਨ ਮੰਚ ਵਿਵਸਥਾ, ਮੀਟਿੰਗ ਸਮਰਥਾ, ਸੁਰੱਖਿਆ ਪ੍ਰਬੰਧ, ਟ੍ਰਾਂਸਪੋਰਟ ਵਿਵਸਥਾ, ਸਾਫ਼-ਸਫਾਈ ਅਤੇ ਹੋਰ ਜਰੂਰੀ ਸਹੂਲਤਾਂ ਨੂੰ ਲੈ ਕੇ ਸਬੰਧਿਤ ਵਿਭਾਗਾਂ ਦੇ ਅਧਿਕਾਰਿਆਂ ਨਾਲ ਵਿਸਥਾਰ ਵਿਚਾਰ ਸਾਂਝਾ ਕੀਤੇ ਗਏ।
ਸਮਾਜ ਅਤੇ ਰਾਸ਼ਟਰ ਦੀ ਪ੍ਰਗਤੀ ਲਈ ਹਰ ਨਾਗਰਿਕ ਨੂੰ ਸੇਵਾ ਕੰਮਾਂ ਨਾਲ ਜੁੜੇ ਰਹਿਣਾ ਚਾਹੀਦਾ-ਉਪ ਪ੍ਰਧਾਨ ਸੁਮਨ ਸੈਣੀ
ਅਸੀ ਸਾਰਿਆਂ ਦਾ ਜੀਵਨ ਸਿਰਫ਼ ਆਪਣੇ ਲਈ ਨਹੀਂ ਸਗੋਂ ਸਮਾਜ ਅਤੇ ਦੇਸ਼ ਦੇ ਹਿਤ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਅਤੇ ਹਰਿਆਣਾ ਰਾਜ ਬਾਲ ਕਲਿਆਣ ਪਰਿਸ਼ਦ ਦੀ ਉਪ ਪ੍ਰਧਾਨ ਸ੍ਰੀਮਤੀ ਸੁਮਨ ਸੈਣੀ ਨੇ ਕਿਹਾ ਕਿ ਸਮਾਜ ਅਤੇ ਰਾਸ਼ਟਰ ਦੀ ਲਗਾਤਾਰ ਪ੍ਰਗਤੀ ਲਈ ਹਰੇਕ ਨਾਗਰਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੇਵਾ ਕੰਮਾਂ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਅਸੀ ਸਾਰਿਆਂ ਦਾ ਜੀਵਨ ਸਿਰਫ਼ ਆਪਣੇ ਲਈ ਨਹੀਂ ਸਗੋਂ ਸਮਾਜ ਅਤੇ ਦੇਸ਼ ਦੇ ਹਿਤ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ। ਜਦੋਂ ਹਰੇਕ ਵਿਅਕਤੀ ਆਪਣੀ ਜਿੰਮੇਵਾਰਿਆਂ ਨੂੰ ਸਮਝਦੇ ਹੋਏ ਸਮਾਜ ਭਲਾਈ ਲਈ ਯੋਗਦਾਨ ਦੇਵੇਗਾ, ਉਦੋਂ ਰਾਸ਼ਟਰ ਸਸ਼ਕਤ, ਮਜਬੂਤ ਅਤੇ ਵਿਕਸਿਤ ਬਣ ਸਕੇਗਾ।
ਉਪ ਪ੍ਰਧਾਨ ਸ੍ਰੀਮਤੀ ਸੁਮਨ ਸੈਣੀ ਨੇ ਇਹ ਗੱਲ੍ਹ ਅੱਜ ਸੈਣੀ ਕਰਮਚਾਰੀ ਵੇਲਫੇਅਰ ਐਸੋਸਇਏਸ਼ਨ ਹਰਿਆਣਾ ਸਿਵਲ ਸਕੱਤਰੇਤ ਵੱਲੋਂ ਚੰਡੀਗੜ੍ਹ ਵਿੱਚ ਆਯੋਜਿਤ ਮਹਾਰਾਜਾ ਸ਼ੂਰਸੈਣੀ ਜੈਯੰਤੀ ਪ੍ਰੋਗਰਾਮ ਵਿੱਚ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਬੋਲ ਰਹੇ ਸਨ।
ਮਹਾਂਪੁਰਖਾਂ ਨੇ ਬਿਨਾ ਭੇਦਭਾਵ ਦੇ ਸਮਾਜ ਦੇ ਹਰ ਵਰਗ ਦੇ ਵਿਕਾਸ ਲਈ ਕੀਤਾ ਕੰਮ
ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਮਹਾਰਾਜਾ ਸ਼ੂਰਸੈਣੀ, ਮਹਾਤਮਾ ਜੋਤਿਬਾ ਫੁਲੇ ਅਤੇ ਸਾਵਿਤਰੀਬਾਈ ਫੁਲੇ ਸੱਚੇ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਆਪਣੇ ਜੀਵਨ ਨਾਲ ਸਮਾਜ ਨੂੰ ਸਮਾਨਤਾ, ਸਿੱਖਿਆ ਅਤੇ ਨਿਅ੍ਹਾਂ ਦਾ ਰਸਤਾ ਵਿਖਾਇਆ। ਇ੍ਹਨ੍ਹਾਂ ਮਹਾਂਪੁਰਖਾਂ ਨੇ ਬਿਨਾ ਕਿਸੇ ਭੇਦਭਾਵ ਦੇ ਸਮਾਜ ਦੇ ਹਰ ਵਰਗ ਦੇ ਵਿਕਾਸ ਲਈ ਕੰਮ ਕੀਤਾ। ਸਾਨੂੰ ਉਨ੍ਹਾਂ ਦੇ ਵਿਚਾਰਾਂ, ਮੁੱਲਾਂ ਅਤੇ ਵਿਖਾਏ ਹੋਏ ਰਸਤੇ ‘ਤੇ ਚਲਨਾ ਚਾਹੀਦਾ ਹੈ। ਇਸ ਨਾਲ ਆਉਣ ਵਾਲੀ ਪੀਢੀਆਂ ਨੂੰ ਵੀ ਸਹੀ ਦਿਸ਼ਾ ਮਿਲੇਗੀ ਅਤੇ ਉਹ ਵੀ ਉਨ੍ਹਾਂ ਦੇ ਆਦਰਸ਼ਾਂ ‘ਤੇ ਚਲ ਕੇ ਇੱਕ ਬੇਹਤਰ, ਸਿੱਖਿਅਤ ਅਤੇ ਸਮਾਨ ਸਮਾਜ ਦਾ ਨਿਰਮਾਣ ਕਰ ਸਕਣਗੀ।
ਮਿਹਨਤ ਅਤੇ ਇਮਾਨਦਾਰੀ ਨਾਲ ਕੋਈ ਵੀ ਉੱਚੇ ਅਹੁਦੇ ਤੱਕ ਪਹੁੰਚ ਸਕਦਾ ਹੈ
ਸ੍ਰੀਮਤੀ ਸੁਮਨ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇੱਕ ਗਰੀਬ ਪਰਿਵਾਰ ਦੇ ਬੇਟੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ। ਇਹ ਫੈਸਲਾ ਆਮ ਲੋਕਾਂ ਲਈ ਪ੍ਰੇਰਣਾਦਾਇਕ ਹੈ ਕਿਉਂਕਿ ਮਿਹਨਤ ਅਤੇ ਇਮਾਨਦਾਰੀ ਨਾਲ ਕੋਈ ਵੀ ਉੱਚੇ ਅਹੁਦੇ ਤੱਕ ਪਹੁੰਚ ਸਕਦਾ ਹੈ। ਮੁੱਖ ਮੰਤਰੀ ਦਿਨ-ਰਾਤ ਸੂਬੇ ਦੀ ਜਨਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਰਾਜ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ। ਸੜਕਾਂ, ਸਿੱਖਿਆ, ਸਿਹਤ ਅਤੇ ਰੁਜਗਾਰ ਜਿਹੇ ਹੋਰ ਖੇਤਰਾਂ ਵਿੱਚ ਤੇਜੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਸੂੁਬਾ ਅੱਗੇ ਵੱਧ ਰਿਹਾ ਹੈ। ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਮਜਬੂਤ ਹੋ ਰਹੀ ਹੈ।
ਸਮਾਜ ਵਿੱਚ ਫੈਲੀ ਬੁਰਾਇਆਂ ਨੂੰ ਖਤਮ ਕਰਨ ਲਈ ਅਸੀ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਹੋਣਗੇ
ਉਪ ਪ੍ਰਧਾਨ ਨੇ ਕਿਹਾ ਕਿ ਸਮਾਜ ਵਿੱਚ ਫੈਲੀ ਹੋਈ ਬੁਰਾਇਆਂ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨਾ ਪਵੇਗਾ। ਸਿਰਫ਼ ਸਰਕਾਰ ਜਾਂ ਕਿਸੇ ਇੱਕ ਵਿਅਕਤੀ ਦੇ ਯਤਨ ਨਾਲ ਇਹ ਸੰਭਵ ਨਹੀਂ ਹੈ ਸਗੋਂ ਪੂਰੇ ਸਮਾਜ ਨੂੰ ਜਾਗਰੂਕ ਹੋ ਕੇ ਅੱਗੇ ਆਉਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਸਮਾਜ ਵਿੱਚ ਪੜ੍ਹੇ-ਲਿਖੇ ਲੋਕ ਅੱਗੇ ਵਧਦੇ ਹਨ ਤਾਂ ਉਹ ਸਹੀ ਅਤੇ ਗਲਤ ਦਾ ਅੰਤਰ ਸਮਝਦੇ ਹਨ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਾਨੂੰ ਆਪਣੀ ਆਉਣ ਵਾਲੀ ਪੀਢੀ ਨੂੰ ਦੇਣੀ ਹੋਵੇਗੀ ਚੰਗੀ ਸਿੱਖਿਆ
ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀਢੀ ਨੂੰ ਚੰਗੀ ਸਿੱਖਿਆ ਦੇਣੀ ਹੋਵੇਗੀ, ਤਾਂ ਉਹ ਸੰਸਕਾਰਵਾਨ, ਜਿੰਮੇਦਾਰ ਅਤੇ ਜਾਗਰੂਕ ਨਾਗਰਿਕ ਬਣ ਸਕਣ। ਨਾਲ ਹੀ ਸਾਨੂੰ ਆਪਣੇ ਮਹਾਂਪੁਰਖਾਂ ਵੱਲੋਂ ਵਿਖਾਏ ਗਏ ਰਸਤੇ ‘ਤੇ ਚਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਵਿਚਾਰ ਅਤੇ ਸੰਘਰਸ਼ ਅੱਜ ਵੀ ਸਾਡੇ ਲਈ ਪ੍ਰੇਰਣਾ ਹਨ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਏਡੀਸੀ ਮਹਿੰਦਰ ਸਿੰਘ, ਐਚਪੀਐਸਸੀ ਦੇ ਡਿਪਟੀ ਸਕੱਤਰ ਸ੍ਰੀ ਸਤੀਸ਼ ਕੁਮਾਰ, ਬਾਗਵਾਨੀ ਵਿਭਾਗ ਦੇ ਐਚਓਡੀ ਸ੍ਰੀ ਅਰਜੁਨ ਸੈਣੀ, ਸੀਨੀਅਰ ਐਡਵੋਕੇਟ ਜਨਰਲ ਸ੍ਰੀ ਪ੍ਰੀਤਮ ਸਿੰਘ, ਸੈਣੀ ਕਰਮਚਾਰੀ ਵੇਲਫੇਅਰ ਐਸੋਸਇਏਸ਼ਨ ਹਰਿਆਣਾ ਸਿਵਲ ਸਕੱਤਰੇਤ ਦੇ ਪਦਾਧਿਕਾਰੀ ਅਤੇ ਹੋਰ ਕਰਮਚਾਰੀ ਮੌਜ਼ੂਦ ਰਹੇ।
ਕਰਨਾਲ ਵਿੱਚ ਰਾਜ ਟ੍ਰਾਂਸਪੋਰਟ ਬਸ ਹਾਦਸੇ ਦੀ ਜਾਂਚ ਦੇ ਦਿੱਤੇ ਗਏ ਆਦੇਸ਼- ਟ੍ਰਾਸਪੋਰਟ ਮੰਤਰੀ ਸ੍ਰੀ ਅਨਿਲ ਵਿਜ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕਰਨਾਲ ਵਿੱਚ ਰਾਜ ਟ੍ਰਾਂਸਪੋਰਟ ਬਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਕਿਉਂਕਿ ਇਸ ਸਬੰਧ ਵਿੱਚ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਧੁੰਧ ਵਿੱਚ 60 ਕਿਲ੍ਹੋਮੀਟਰ ਤੋਂ ਜਿਆਦਾ ਗਤੀ ਨਾਲ ਗੱਡੀ ਨੂੰ ਨਾ ਚਲਾਇਆ ਜਾਵੇ।
ਮੀਡੀਆ ਕਰਮਿਆਂ ਨਾਲ ਅੱਜ ਗੱਲ ਕਰਦੇ ਹੋਏ ਸ੍ਰੀ ਵਿਜ ਨੇ ਇਸ ਹਾਦਸੇ ਦੇ ਸਬੰਧ ਵਿੱਚ ਕਿਹਾ ਕਿ ਜੇਕਰ ਡ੍ਰਾਇਵਰ ਨੇ ਧੁੰਧ ਵਿੱਚ 60 ਕਿਲ੍ਹੋਮੀਟਰ ਤੋਂ ਜਿਆਦਾ ਗਤੀ ਨਾਲ ਗੱਡੀ ਚਲਾਈ ਹੋਵੇਗੀ ਤਾਂ ਉਸ ਦੀ ਜਾਂਚ ਵੀ ਹੋਵੇਗੀ, ਕਾਰਵਾਈ ਵੀ ਹੋਵੇਗੀ ਅਤੇ ਜੋ ਸਜਾ ਬਣੇਗੀ, ਉਹ ਵੀ ਮਿਲੇਗੀ।
ਵਿਧਾਨਸਭਾ ਸਪੀਕਰ ਨੇ ਜਗਤਗੁਰੂ ਬ੍ਰਹਿਮਾਨੰਦ ਜੈਯੰਤੀ ਦੀ ਤਿਆਰਿਆਂ ਨੂੰ ਲੈ ਕੇ ਆਯੋਜਨ ਸਥਲ ਦਾ ਦੌਰਾ ਕੀਤਾ
23 ਦਸੰਬਰ ਨੂੰ ਕੈਥਲ ਜ਼ਿਲ੍ਹੇ ਦੇ ਪਿੰਡ ਚੁਹੜ ਮਾਜਰਾ ਵਿੱਚ ਸ਼ਰਧਾ ਭਾਵ ਨਾਲ ਮਨਾਈ ਜਾਵੇਗੀ ਜਗਤਗੁਰੂ ਬ੍ਰਹਿਮਾਨੰਦ ਜੀ ਦੀ ਜੈਯੰਤੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਵੱਲੋਂ 23 ਦਸੰਬਰ ਨੂੰ ਕੈਥਲ ਜ਼ਿਲ੍ਹੇ ਦੇ ਪਿੰਡ ਚੁਹੜ ਮਾਜਰਾ ਵਿੱਚ ਜਗਤਗੁਰੂ ਸਵਾਮੀ ਬ੍ਰਹਿਮਾਨੰਦ ਸਰਸਵਤੀ ਜੀ ਦੀ ਜੈਯੰਤੀ ਰਾਜ ਪੱਧਰ ‘ਤੇ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸ਼ਾਨਦਾਰ ਪੋ੍ਰਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਪ੍ਰੋਗਰਾਮ ਨੂੰ ਲੈ ਕੇ ਤਿਆਰਿਆਂ ਜੋਰਾਂ ਨਾਲ ਚਲ ਰਹੀਆਂ ਹਨ।
ਹਰਿਆਣਾ ਵਿਧਾਨਸਭਾ ਸਪੀਕਰ ਸ੍ਰਸੀ ਹਰਵਿੰਦਰ ਕਲਿਆਣ ਨੇ ਵਿਧਾਇਕ ਸਤਪਾਲ ਜਾਂਬਾ, ਡਿਪਟੀ ਕਮੀਸ਼ਨਰ ਅਪਰਾਜਿਤਾ, ਐਸਪੀ ਉਪਾਸਨਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਾਂਗਵਾਲ ਨੇ ਪ੍ਰੋਗਰਾਮ ਸਥਲ ਦਾ ਦੌਰਾ ਕੀਤਾ ਅਤੇ ਚਲ ਰਹੀ ਤਿਆਰਿਆਂ ਦੀ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਵਿਧਾਨਸਭਾ ਸਪੀਕਰ ਨੇ ਸਵਾਮੀ ਬ੍ਰਹਿਮਾਨੰਦ ਮੰਦਿਰ ਕਾਂਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰਿਆਂ ਅਤੇ ਸਮਾਜ ਦੇ ਬੁੱਧੀਜੀਵੀ ਲੋਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਯੋਜਨ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ, ਇਸ ਦੇ ਲਈ ਗੰਭੀਰਤਾ ਨਾਲ ਤਿਆਰਿਆਂ ਨੂੰ ਅੰਤਮ ਰੂਪ ਦਿੱਤਾ ਜਾਵੇ।
ਮੀਟਿੰਗ ਵਿੱਚ ਮੁੱਖ ਤੌਰ ‘ਤੇ ਹੇਲੀਪੈਡ ਤੋਂ ਲੈ ਕੇ ਪ੍ਰੋਗਰਾਮ ਸਥਲ ਤੱਕ ਮੁੱਖ ਮੰਤਰੀ ਦੇ ਰੂਟ, ਸੁਰੱਖਿਆ ਪ੍ਰਬੰਧ ਅਤੇ ਸੜਕਾਂ ਦੇ ਦੁਰੂਸਤੀਕਰਨ ‘ਤੇ ਚਰਚਾ ਕੀਤੀ ਗਈ। ਵੀਆਈਪੀ ਪ੍ਰਵੇਸ਼ ਦੁਆਰ, ਬੈਠਣ ਦੀ ਵਿਵਸਥਾ, ਮੁੱਖ ਮੰਚ, ਸੰਤ-ਮਹਾਤਮਾਵਾਂ ਲਈ ਵੱਖ ਮੰਚ ਅਤੇ ਸਾਂਸਕ੍ਰਿਤਿਕ ਸਟੇਜ ਦੀ ਤਿਆਰੀ ਕੀਤੀ ਗਈ। ਆਮ ਲੋਕਾਂ ਲਈ ਵੱਖ ਸੈਕਟਰ, ਪ੍ਰੈਸ ਗੈਲਰੀ, ਪੀਣ ਦਾ ਪਾਣੀ, ਲਾਇਟ ਅਤੇ ਮੋਬਾਇਲ ਪਖਾਨਿਆਂ ਦੀ ਵਿਵਸਥਾ ਦੇ ਨਿਰਦੇਸ਼ ਦਿੱਤੇ ਗਏ।
ਰੇਤ ‘ਤੇ ਬਣਾਈ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਅਮਰ ਕਹਾਣੀਵੀਰ ਬਾਲ ਦਿਵਸ ਦੇ ਉਪਲੱਖ ਵਿੱਚ ਪੀਐਮ ਸ੍ਰੀ ਸਰਕਾਰੀ ਕੰਨ੍ਹਿਆ ਸੀਨੀਅਰ ਸਕੈਂਡਰੀ ਸਕੂਲ ਵਿੱਚ ਸੈਂਡ ਆਰਟ ਸ਼ੋਅ ਦਾ ਆਯੋਜਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਵਿਲੱਖਣ ਕੁਰਬਾਨੀ, ਸੰਘਰਸ਼ ਅਤੇ ਵੀਰਤਾ ਦੀ ਗਾਥਾ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦੇ ਟੀਚੇ ਨਾਲ ਸੂਬੇਭਰ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਵੀਰ ਬਾਲ ਦਿਵਸ ਦੇ ਉਪਲੱਖ ‘ਤੇ ਸ਼ਨਿਵਾਰ ਨੂੰ ਪੀਐਮ ਸੀ ਸਰਕਾਰੀ ਕੰਨ੍ਹਿਆਂ ਸੀਨੀਅਰ ਸਕੈਂਡਰੀ ਸਕੂਲ, ਰੇਵਾੜੀ ਵਿੱਚ ਸੈਂਡ ਆਰਟ ਸ਼ੋਅ ਅਤੇ ਜ਼ਿਲ੍ਹਾ ਪੱਧਰੀ ਨਿਬੰਧ ਲੇਖਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।
ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਦੇ ਕਲਾ ਅਤੇ ਸਾਂਸਕ੍ਰਿਤੀਕ ਕਾਰਜ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਤੱਤਵਾਧਾਨ ਵਿੱਚ ਐਨਸੀਬੀ ਪੋ੍ਰਡਕਸ਼ਨ ਦੇ ਸੈਂਡ ਆਰਟਿਸਟ ਮਨੀਸ਼ਾ ਸਵਰਣਕਾਰ ਨੇ ਰੇਤ ਕਲਾ ਨੂੰ ਵੱਡੀ ਸਕ੍ਰੀਨ ਰਾਹੀਂ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜਾਦਿਆਂ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਅਤੇ ਫਤੇਹ ਸਿੰਘ ਦੇ ਸੰਘਰਸ਼ ਅਤੇ ਬਲਿਦਾਨ ਨਾਲ ਜੁੜੇ ਇਤਿਹਾਸਕ ਪ੍ਰਸੰਗਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਸੈਂਡ ਆਰਟ ਕਲਾ ਸ਼ੋਅ ਦੇ ਆਯੋਜਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀ ਵੀਰਗਾਥਾ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੇ ਵਿਲਖਣ ਬਲਿਦਾਨ,
…
Leave a Reply