ਮਾਨਸਾ
( ਡਾ ਸੰਦੀਪ ਘੰਡ)
ਅੱਜ ਸਥਾਨਕ ਅਦਾਲਤ ਵਿੱਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਖਿਲਾਫ ਕੀਤੇ ਗਏ ਮਾਣਹਾਨੀ ਕੇਸ ਵਿੱਚ ਮੁੱਖ ਮੰਤਰੀ ਪੰਜਾਬ ਨਿੱਜੀ ਤੋਰ ਤੇ ਪੇਸ਼ ਨਹੀ ਹੋ ਸਕੇ।ਇਸ ਕੇਸ਼ ਵਿੱਚਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਰਮਦਿੱਤੇਵਾਲਾ ਪੇਸ਼ ਹੋਏ।ਉਨਾਂ ਦੱਸਿਆ ਕਿ ਅੱਜ ਚੰਡੀਗੜ੍ਹ ਵਿਖੇ ਜਰੂਰੀ ਮੀਟਿੰਗ ਕਾਰਣ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੋਰ ਤੇ ਪੇਸ਼ ਨਹੀ ਹੋ ਸਕੇ ਅਤੇ ਆਦਲਤ ਵੱਲੋਂ ਅਗਲੀ ਪੇਸ਼ੀ 14 ਜਨਵਰੀ 2025 ਮੁਕਰੱਰ ਕੀਤੀ ਗਈ ਹੈ।ਐਡਵੋਕੇਟ ਹਰਪ੍ਰੀਤ ਸਿੰਘ ਰਾਮਦੀਤੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਹਮੇਸ਼ਾਂਾ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕੀਤੀ ਹੈ ਅਤੇ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ ਨਿਰਾਧਾਰ ਅਤੇ ਝੂਠੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਸਿੰਘ ਮਾਨ ਲੋਕਤੰਤਰਕ ਮਰਿਆਦਾ ਅਤੇ ਲੋਕਾਂ ਦੇ ਹੱਕਾਂ ਲਈ ਵਚਨਬੱਧ ਹਨ ਅਤੇ ਅਦਾਲਤ ‘ਤੇ ਪੂਰਾ ਭਰੋਸਾ ਰੱਖਦੇ ਹਨ।ਐਡਵੋਕੇਟ ਰਾਮਦੀਤੇਵਾਲਾ ਨੇ ਭਰੋਸਾ ਜਤਾਇਆ ਕਿ ਇਨਸਾਫ਼ ਦੀ ਜਿੱਤ ਹੋਵੇਗੀ ਅਤੇ ਸੱਚ ਸਾਹਮਣੇ ਆਵੇਗਾ।
ਇਥੇ ਇਹ ਜਿਕਰਯੋਗ ਹੈ ਕਿ ਇਹ ਮਕੁੱਦਮਾ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਉਸ ਸਮੇ ਦਾਇਰ ਕੀਤਾ ਗਿਆ ਸੀ ਜਦੋਂ ਉਹ 2019 ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਅਤੇ ਆਮ ਆਦਮੀ ਪਾਰਟੀ ਛੱਡ ਕੇ ਕਾਗਰਸ ਵਿੱਚ ਸ਼ਾਮਲ ਹੋਏ ਸਨ।ਕਿਹਾ ਜਾ ਰਿਹਾ ਹੈ ਉਸ ਵਕਤ ਆਪ ਦੇ ਪ੍ਰਧਾਨ ਅਤੇ ਉਸ ਸਮੇਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਾਗਰਸ ਪਾਰਟੀ ਵੱਲੋਂ ਮਾਨਸ਼ਾਹੀਆ ਨੇ 10 ਕਰੋੜ ਰੁਪਏ ਅਤੇ ਚੇਅਰਮੇਨੀ ਦਾ ਲਾਲਚ ਦਿੱਤਾ ਸੀ।ਸ਼ਾਬਕਾ ਵਿਧਾਇਕ ਵੱਲੋਂ ਕੀਤੇ ਗਏ ਇਸਤਗਾਸੇ ਵਿੱਚ ਭਗਵੰਤ ਮਾਨ ਤੋਂ ਇਲਾਵਾ ਕਈ ਪੱਤਰਕਾਰਾਂ ਨੂੰ ਵੀ ਤਲਬ ਕੀਤਾ ਗਿਆ ਸੀ।ਕੇਸ ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2 ਅਖਬਾਰਾਂ ਦੇ ਸੰਪਾਦਕਾ ਅਤੇ ਪੱਤਰਕਾਰਾਂ ਖਿਲਾਫ ਮਾਮਲਾ ਰਦ ਕਰ ਦਿੱਤਾ ਸੀ ਜਦੋਂ ਕਿ ਭਗਵੰਤ ਮਾਨ ਅਤੇ ਨਰੇਸ਼ ਕੁਮਾਰ ਕਾਰਵਾਈ ਚਲ ਰਹੀ ਹੈ।
Leave a Reply